|
ਫਰਾਡ ਵਿਆਹਾਂ ਦੇ ਪੀੜਤਾਂ ਨੇ ਇੰਮੀਗ੍ਰੇਸ਼ਨ ਮੰਤਰੀ ਅੱਗੇ ਲਾਈ ਨਿਆਂ ਦੀ ਗੁਹਾਰ |
|
|
|
Friday, 03 September 2010 |
'ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ' ਵੱਲੋਂ ਕਾਨੂੰਨ ਬਦਲਵਾਉਣ ਲਈ ਉਪਰਾਲਾ
ਕੈਨੀ ਨੇ ਦਸੰਬਰ ਤੱਕ ਕਾਨੂੰਨ ਵਿੱਚ ਤਬਦੀਲੀ ਦਾ ਭਰੋਸਾ ਦਿੱਤਾ
ਬਰੈਂਪਟਨ/ਬਿਉਰੋ ਨਿਉਜ਼
ਬੀਤੇ ਬੁੱਧਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ 'ਚ ਆਯੋਜਤ ਕੀਤਾ ਗਿਆ ਇਕ ਵਿਸ਼ੇਸ਼ ਇਕੱਠ, ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਦੇ ਭਾਰੀ ਇੱਕਠ ਵਿਚ ਫਰਾਡ ਵਿਆਹਾਂ ਕਾਰਣ ਠੱਗੇ ਗਏ ਲਾੜੇ-ਲਾੜੀਆਂ ਨੇ ਆਪਣੇ ਦੁੱਖੜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਸਾਹਮਣੇ ਰੋਏ। ਲੋਕਾਂ ਅਤੇ ਮੰਤਰੀ ਦੀ ਮਿਲਣੀ ਦਾ ਇਹ ਉਪਰਾਲਾ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਪੀੜਤਾਂ ਦੀ ਮਦਦ ਲਈ ਹੋਂਦ ਵਿਚ ਆਈ ਸੰਸਥਾ ''ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ" ਵਲੋਂ ਕੀਤਾ ਗਿਆ ਸੀ, ਜਿਥੇ ਕੈਨੇਡਾ ਦੇ ਇਮੀਗ੍ਰੇਸ਼ਨ, ਸਿਟੀਜ਼ਨਸਿੱਪ ਅਤੇ ਮਲਟੀਕਲਚਰ ਮਨਿਸਟਰ ਵਲੋਂ ਪੀੜਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪੀੜਤਾਂ ਨੂੰ
|
|
ਅੱਗੇ ਪੜੋ....
|
|
|
'ਪਰਵਾਸੀ ਸਹਾਇਤਾ' ਦਾ ਉਦਘਾਟਨ 10 ਸਤੰਬਰ ਨੂੰ |
|
|
|
Friday, 03 September 2010 |
ਓਮ ਪੁਰੀ ਹੋਣਗੇ ਮੁੱਖ ਮਹਿਮਾਨ
ਮਿੱਸੀਸਾਗਾ/ਪਰਵਾਸੀ ਬਿਊਰੋ
ਪਰਵਾਸੀ ਮੀਡੀਆ ਗਰੁੱਪ ਨੇ ਆਪਣੇ ਲਗਭਗ 8 ਸਾਲ ਦੇ ਸਫ਼ਰ ਵਿੱਚ ਇਕ ਹੋਰ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ 'ਪਰਵਾਸੀ ਸਹਾਇਤਾ' ਨਾਮਕ ਸੰਸਥਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਇਸ ਸੰਸਥਾ ਨੂੰ 10 ਸਤੰਬਰ (ਸ਼ੁਕਰਵਾਰ) ਨੂੰ ਮਿੱਸੀਸਾਗਾ ਦੇ 'ਮੂਨਲਾਈਟ' ਕੰਨਵੈਨਸ਼ਨ ਸੈਂਟਰ (ਗੋਰਵੇ ਰੋਡ/ਡੈਰੀ ਰੋਡ), ਜਿਸਦਾ ਪੁਰਾਣਾ ਨਾਮ ਕਰਾਊਨ ਬੈਂਕੁਅਟ ਹਾਲ ਸੀ, ਵਿਖੇ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਇਸ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫਿਲਮ ਜਗਤ ਦੀ ਪ੍ਰਸਿੱਧ ਹਸਤੀ, ਸ਼੍ਰੀ ਓਮ ਪੁਰੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਸ਼੍ਰੀ ਸੈਣੀ ਦਾ ਕਹਿਣਾ ਸੀ ਕਿ ਇਸ ਸੰਸਥਾ ਦਾ ਮੁੱਖ ਮੰਤਵ ਭਾਰਤ ਜਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਗਰੀਬ, ਲੋੜਵੰਦ ਜਾਂ ਬੇਸਹਾਰਾ ਲੋਕਾਂ, ਪਰਿਵਾਰਾਂ ਜਾਂ ਸੰਸਥਾਵਾਂ ਦੀ ਮਦਦ
|
|
ਅੱਗੇ ਪੜੋ....
|
|
|
ਮਹਾਰਾਜਾ ਰਣਜੀਤ ਸਿੰਘ ਨਹੀਂ ਸਨ ਭ੍ਰਿਸ਼ਟ |
|
|
|
Friday, 03 September 2010 |
ਇਸਲਾਮਾਬਾਦ/ ਬਿਊਰੋ ਨਿਊਜ਼
ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਭ੍ਰਿਸ਼ਟਾਚਾਰੀ ਅਤੇ ਅਯੋਗ ਪ੍ਰਸ਼ਾਸਕ ਦਾ ਨਮੂਨਾ ਕਹਿਣ ਵਾਲੇ ਸੀਨੀਅਰ ਪਾਕਿਸਤਾਨੀ ਰਾਜਨੀਤਕ ਅਤੇ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਨਿਸਾਰ ਅਲੀ ਖਾਨ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ। ਨਿਸਾਰ ਖਾਨ ਨੇ ਇਸ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਆਪਣਾ ਬਦਲਿਆ ਹੋਇਆ ਨਜ਼ਰੀਆ ਦੱਸਿਆ ਹੈ।
ਅਯੋਗ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਬੋਲਦਿਆਂ ਨਿਸਾਰ ਖਾਨ ਕਈ ਵਾਰ ਰਣਜੀਤ ਸਿੰਘ ਦੀ ਉਦਾਹਰਣ ਦਿੰਦੇ ਰਹੇ ਸਨ। 19ਵੀਂ ਸਦੀ ਦੇ ਇਸ ਸਿੱਖ ਸ਼ਾਸਕ ਪ੍ਰਤੀ ਨਿਸਾਰ ਖਾਨ ਦੇ ਨਜ਼ਰੀਏ 'ਚ ਤਬਦੀਲੀ ਪ੍ਰਸਿੱਧ ਭਾਰਤੀ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੀ ਕਿਤਾਬ 'ਰਣਜੀਤ ਸਿੰਘ, ਮਹਾਰਾਜਾ ਆਫ਼ ਪੰਜਾਬ' ਪੜ੍ਹ ਕੇ ਆਈ। ਨਿਸਾਰ ਖਾਨ ਨੂੰ ਇਹ ਕਿਤਾਬ ਪੀ.ਏ.ਸੀ. ਮੈਂਬਰ ਖਵਾਜਾ ਮੁਹੰਮਦ ਆਸਿਫ਼ ਨੇ ਭੇਜੀ ਸੀ। ਦੋਵੇਂ ਹੀ ਮੁੱਖ
|
|
ਅੱਗੇ ਪੜੋ....
|
|
|
ਕਨਿਸ਼ਕ ਕਾਂਡ : ਰਿਆਤ ਦੀ ਫਾਈਲ ਫਿਰ ਖੁੱਲੀ |
|
|
|
Friday, 03 September 2010 |
ਬੀ ਸੀ/ਬਿਉਰੋ ਨਿਉਜ਼
ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਨੂੰ ਇਕ ਬੰਬ ਨਾਲ ਉਡਾਉਣ ਵਾਲੇ ਦੋਸ਼ੀ ਇੰਦਰਜੀਤ ਸਿੰਘ ਰਿਆਤ ਕੇਸ ਦੀ ਜਾਂਚ ਲਈ ਬਾਰਾ੍ਹਂ ਮੈਂਬਰਾਂ ਦੀ ਜਿਉਰੀ ਬਣਾਈ ਗਈ ਹੈ ਜਿਸ ਵਿਚ ਨੌਂ ਔਰਤ ਮੈਂਬਰ ਅਤੇ ਤਿੰਨ ਮੇਲ ਮੈਂਬਰ ਸ਼ਾਮਲ ਕੀਤੇ ਗਏ ਹਨ। ਇਹ ਜਿਉਰੀ ਇਸ ਗੱਲ ਦੀ ਜਾਂਚ ਕਰੇਗੀ ਕਿ ਇੰਦਰਜੀਤ ਸਿੰਘ ਵਲੋਂ ਉਨੀ ਵਾਰੀ ਅਦਾਲਤ ਸਾਹਮਣੇ ਖਾਧੀਆਂ ਗਈਆਂ ਝੂਠੀਆਂ ਸੌਹਾਂ ਵਿਚ ਕੀ ਸਚਾਈ ਹੈ ਜੋ ਉਸ ਵਲੋਂ 2003 ਵਿਚ ਖਾਧੀਆਂ ਸਨ ਜਦੋਂ ਇਹ ਕੇਸ ਅਦਾਲਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਰਿਪੂਦਮਨ ਸਿੰਘ ਮਲਕ ਅਤੇ ਅਜੈਬ ਸਿੰਘ ਬਾਗੜੀ ਉਪਰ ਲੱਗੇ ਚਾਰਜ ਉਤਾਰ ਦਿੱਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਇੱਕ ਜਹਾਜ਼ ਜੋ 1985 ਦੇ ਜੂਨ ਮਹੀਨੇ ਵਿੱਚ 329 ਯਾਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਸੀ ਅਤੇ ਇਸ ਵਿਚ ਬੰਬ ਧਮਾਕਾ ਹੋਣ ਨਾਲ ਇਹ ਆਇਰਲੈਡ ਦੇ ਸਮੁੰਦਰ ਵਿਚ ਨਸ਼ਟ ਹੋ ਗਿਆ ਸੀ। ਇਸ ਵਿਚ ਬੰਬ ਰੱਖਣ ਦੇ ਦੋਸ਼ ਵਿਚ ਉਕਤ ਦੋਸ਼ੀਆਂ ਨੂੰ ਚਾਰਜ ਕੀਤਾਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਣ ਇਨਾ੍ਹਂ ਦੋਸ਼ੀਆ ਉਪਰ ਦੋਸ਼
|
|
ਅੱਗੇ ਪੜੋ....
|
|
|
ਕੈਪਟਨ ਦਾ ਪ੍ਰਧਾਨ ਬਣਨਾ ਤੈਅ! |
|
|
|
Friday, 03 September 2010 |
ਚੰਡੀਗੜ੍ਹ/ ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਡੈਲੀਗੇਟ ਦੀ ਸੂਚੀ ਬੁੱਧਵਾਰ ਦੇਰ ਸ਼ਾਮ ਨੂੰ ਪਾਰਟੀ ਆਲ੍ਹਾ-ਕਮਾਨ ਨੇ ਜਾਰੀ ਕਰ ਦਿੱਤੀ ਹੈ। ਸੂਚੀ ਨੂੰ ਦੇਖ ਕੇ ਸਾਫ਼ ਲੱਗਦਾ ਹੈ ਕਿ ਪਾਰਟੀ ਆਲ੍ਹਾ-ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦਾ ਸੰਕੇਤ ਦਿੱਤਾ ਹੈ। ਜੇਕਰ ਪ੍ਰਦੇਸ਼ ਪ੍ਰਧਾਨ ਲਈ ਪਾਰਟੀ ਚੋਣਾਂ ਵੀ ਕਰਵਾਉਂਦੀ ਹੈ, ਤਾਂ ਵੀ ਕੈਪਟਨ ਅਮਰਿੰਦਰ ਸਿੰਘ ਆਸਾਨੀ ਨਾਲ ਪ੍ਰਦੇਸ਼ ਪ੍ਰਧਾਨ ਦੀ ਚੋਣ ਜਿੱਤ ਸਕਦੇ ਹਨ। ਹਾਲਾਂਕਿ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੀ ਸੰਭਾਵਨਾ ਕਾਫ਼ੀ ਘੱਟ ਹੈ।
ਉਧਰ, ਪਾਰਟੀ ਆਲ੍ਹਾ-ਕਮਾਨ ਡੇਢ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਹਰ ਹਾਲਤ 'ਚ ਜਿੱਤਣਾ ਚਾਹੁੰਦੀ ਹੈ। ਸ਼ਾਇਦ ਇਸੇ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਹਮਲਾਵਰ ਨੇਤਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਸੂਚੀ ਦੇਖ ਕੇ
|
|
ਅੱਗੇ ਪੜੋ....
|
|
|
ਪੰਜਾਬ 'ਚ ਫਿਰ ਹੜ੍ਹਾਂ ਵਰਗੇ ਹਾਲਾਤ |
|
|
|
Friday, 27 August 2010 |
ਅਨੰਦਪੁਰ ਸਾਹਿਬ, ਲੁਧਿਆਣਾ ਤੇ ਦਿੱਲੀ ਰਾਮ ਭਰੋਸੇ
ਦੀਪਕ ਸ਼ਰਮਾ
 ਚੰਡੀਗੜ੍ਹ : ਪੰਜਾਬ ਸੂਬੇ ਵਿਚ ਇਕ ਵਾਰ ਫਿਰ ਤੋਂ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਸਤਲੁਜ ਦਰਿਆ ਆਪਣਾ ਕਹਿਰ ਢਾਹੁਣ ਲੱਗਾ ਹੈ। ਲੰਘੇ ਸ਼ਨੀਵਾਰ ਨੂੰ ਭਾਖੜਾ ਡੈਮ ਦੇ ਚਾਰ ਫਲੱਡ ਗੇਟਾਂ ਨੂੰ ਖੋਲ੍ਹਿਆ ਗਿਆ ਸੀ, ਜਿਸ ਵਿਚ ਲਗਾਤਾਰ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਆਪਣੀਆਂ ਹੱਦਾਂ ਟੱਪਣ ਲੱਗਾ। ਪਰ ਇਸ ਦੇ ਬਾਵਜੂਦ ਡੈਮ ਵਿਚ ਪਾਣੀ ਲਗਾਤਾਰ ਵਧਦਾ ਰਿਹਾ, ਜਿਸ ਕਾਰਨ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਖਤਰੇ ਨੂੰਂ ਭਾਂਪਦਿਆਂ ਚਾਰ ਦੀ ਥਾਂ ਛੇ ਫਲੱਡ ਗੇਟ ਖੋਲ੍ਹ ਦਿੱਤੇ ਅਤੇ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ 10,000 ਕਿਊਸਿਕ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਦੇ
|
|
ਅੱਗੇ ਪੜੋ....
|
|
|
ਲਾਈਵ ਬ੍ਰੇਕਿੰਗ ਨਿਊਜ਼ ਬਣੀ ਲਾਈਫ ਬ੍ਰੇਕਿੰਗ ਨਿਊਜ਼ |
|
|
|
Friday, 27 August 2010 |
|
ਓਝਾ (ਗੁਜਰਾਤ)/ਬਿਊਰੋ ਨਿਊਜ਼
ਗੁਜਰਾਤ ਸੂਬੇ ਦੇ ਓਝਾ ਵਿਚ ਬ੍ਰੇਕਿੰਗ ਨਿਊਜ਼ ਦੇ ਚੱਕਰ ਵਿਚ ਦੋ ਸਥਾਨਕ ਚੈਨਲਾਂ ਦੇ ਪੱਤਰਕਾਰਾਂ ਨੇ ਇਕ ਯੁਵਕ ਨੂੰ ਆਤਮਹੱਤਿਆ ਦਾ ਸਟੰਟ ਰਚਣ ਲਈ ਉਕਸਾਇਆ। ਪੱਤਰਕਾਰਾਂ ਦੇ ਉਕਸਾਵੇ ਵਿਚ ਆ ਕੇ ਆਤਮਹੱਤਿਆ ਦਾ ਨਾਟਕ ਕਰ ਰਿਹਾ 29 ਸਾਲਾ ਕਲਪੇਸ਼ ਮਿਸਤਰੀ ਸੱਚਮੁੱਚ ਹੀ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਹਸਪਤਾਲ ਜਾਂਦਿਆਂ ਜਾਂਦਿਆਂ ਉਸ ਨੇ ਦਮ ਤੋੜ ਦਿੱਤਾ। 13 ਅਗਸਤ ਦੀ ਇਸ ਘਟਨਾ ਵਿਚ ਪੁਲਿਸ ਨੇ ਕਪਲੇਸ਼ ਰਾਵਲ, ਮਿਊਰ ਰਾਵਲ ਦੋਵੇਂ ਪੱਤਰਕਾਰਾਂ 'ਤੇ ਆਤਮਹੱਤਿਆ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ। ਦੋਵੇਂ ਸਥਾਨਕ ਟੀ ਵੀ 9 ਅਤੇ ਜੀ ਟੀ ਪੀ ਐਲ ਟੀਵੀ ਚੈਨਲ ਦੇ ਪੱਤਰਕਾਰ ਹਨ। ਦੋਵਾਂ ਨੇ ਬ੍ਰੇਕਿੰਗ ਨਿਊਜ਼ ਫੁਟੇਜ਼ ਦੀ ਸਕੀਮ ਤਹਿਤ ਨੌਜਵਾਨ ਨੂੰ ਥਾਣੇ ਦੇ ਸਾਹਮਣੇ ਆਤਮਹੱਤਿਆ ਦਾ ਨਾਟਕ ਕਰਨ ਲਈ ਪ੍ਰੇਰਿਤ ਕੀਤਾ। ਮਰਨ ਤੋਂ ਪਹਿਲਾਂ ਕਲਪੇਸ਼ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਆਪਣੀ ਮਤਰੇਈ ਮਾਂ ਤੋਂ ਬਹੁਤ ਤੰਗ ਸੀ। ਆਤਮ ਹੱਤਿਆ ਦੀ ਇਸ ਘਟਨਾ ਤੋਂ ਬਾਅਦ
|
|
ਅੱਗੇ ਪੜੋ....
|
|
|
ਦਿਹਾੜੀ ਸਿਰਫ 1 ਰੁਪਇਆ |
|
|
|
Friday, 27 August 2010 |
ਇਕ ਰੁਪਏ ਦੀ ਨਰੇਗਾ ਉਜਰਤ ਬਾਰੇ ਜਾਂਚ ਦੇ ਹੁਕਮ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੇ ਪਿੰਡ ਗੁਡਾਲਿਆ ਵਿਚ ਨਰੇਗਾ ਮਜ਼ਦੂਰਾਂ ਨੂੰ ਪਿਛਲੇ ਸਾਲ ਮਈ ਵਿਚ ਸਕੀਮ ਤਹਿਤ ਇਕ ਰੁਪਿਆ ਰੋਜ਼ਾਨਾ ਦਿੱਤਾ ਜਾਂਦਾ ਸੀ। ਰਾਜਸਥਾਨ ਨੇ ਇਸ ਦੀ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ। ਪੰਚਾਇਤੀ ਰਾਜ ਅਤੇ ਦਿਹਾਤੀ ਵਿਕਾਸ ਮੰਤਰੀ ਭਰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਵਲੋਂ ਜਾਂਚ ਦੇ ਨਾਲ ਨਾਲ ਪੰਚਾਇਤੀ ਰਾਜ ਪ੍ਰਣਾਲੀ ਵਿਚ ਤਰੁਟੀਆਂ ਦੀ ਜਾਂਚ ਜੈਪੁਰ ਤੋਂ ਇਕ ਸੁਤੰਤਰ ਟੀਮ ਵੀ ਕਰੇਗੀ।
ਉਹਨਾਂ ਕਿਹਾ ਕਿ ਵਿਆਪਕ ਜਾਂਚ ਦੇ ਹੁਕਮ ਦਿੱਤੇ ਹਨ। ਇਕ ਟੀਮ ਨੂੰ ਜੈਪੁਰ ਤੋਂ ਮੌਕੇ 'ਤੇ ਭੇਜਿਆ ਜਾਵੇਗਾ, ਜਿਹੜੀ ਜ਼ਿਲ੍ਹਾ ਕੁਲੈਕਟਰ ਦੀ ਜਾਂਚ ਦੇ ਨਾਲ ਨਾਲ ਇਕ ਸਮਾਨੰਤਰ ਜਾਂਚ ਵੀ ਡੂੰਘਾਈ ਨਾਲ ਕਰੇਗੀ। ਮੰਤਰੀ ਨੇ ਇਸ ਮਾਮਲੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਘਟਨਾ ਰੋਜ਼ਗਾਰ ਗਾਰੰਟੀ ਸਕੀਮ ਦੇ ਅਮਲ ਵਿਚ ਤਰੁਟੀਆਂ ਨੂੰ ਦਰਸਾਉਂਦੀ ਹੈ।
ਟੌਂਕ ਦੀ ਜ਼ਿਲ੍ਹਾ ਕੁਲੈਕਟਰ ਪ੍ਰਮੀਲਾ ਸੁਗਾਨਾ ਨੇ ਦਾਅਵਾ ਕੀਤਾ ਕਿ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 12 of 286 |