|
ਅਮਰੀਕੀ ਨਸਲਵਾਦ ਤੇ ਘੱਟਗਿਣਤੀਆਂ ਦੀ ਸੁਰੱਖਿਆ |
|
|
|
Friday, 03 September 2010 |
|
ਡਾ. ਸਵਰਾਜ ਸਿੰਘ
ਮੈਨਹੈਟਨ ਨਿਊਯਾਰਕ ਵਿਚ ਜਿਸ ਥਾਂ 'ਤੇ ਸਤੰਬਰ 2001 ਵਿਚ ਦਹਿਸ਼ਤਗਰਦੀ ਹਮਲਾ ਹੋਇਆ ਸੀ, ਉਸ ਦੇ ਨੇੜੇ ਇਕ ਮਸਜਿਦ ਬਣਾਉਣ ਦੇ ਵਿਵਾਦ ਕਾਰਨ ਸੱਜੇ-ਪੱਖੀਆਂ ਅਤੇ ਨਸਲਵਾਦੀਆਂ ਨੇ ਮੁਸਲਮਾਨਾਂ ਵਿਰੁੱਧ ਬਹੁਤ ਹੀ ਭੜਕਾਊ ਪ੍ਰਾਪੇਗੰਡਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਵਾਦ ਤੋਂ ਪਹਿਲਾਂ ਵੀ ਉਹ ਮੁਸਲਮਾਨਾਂ ਵਿਰੁੱਧ ਪ੍ਰਚਾਰ ਕਰ ਰਹੇ ਸਨ, ਪਰ ਹੁਣ ਇਸ ਪ੍ਰਚਾਰ ਨੂੰ ਮੁਸਲਮਾਨਾਂ ਵਿਰੁੱਧ ਨਫ਼ਰਤ ਉਤੇਜਿਤ ਕਰਨ ਦੇ ਪੱਧਰ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮਸਲੇ ਨੂੰ ਇੰਨਾ ਵਧਾਇਆ-ਚੜ੍ਹਾਇਆ ਜਾ ਰਿਹਾ ਹੈ ਕਿ ਇਹ ਮਸਲਾ ਅੰਤਰਰਾਸ਼ਟਰੀ ਮਸਲਾ ਬਣ ਰਿਹਾ ਹੈ। ਇਸਲਾਮਿਕ ਦੁਨੀਆ ਵੀ ਇਸ ਮਸਲੇ ਵਿਚ ਡੂੰਘੀ ਦਿਲਚਸਪੀ ਲੈ ਰਹੀ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਕਹਿੰਦੇ ਸਨ ਕਿ ਅਮਰੀਕਾ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ, ਪਰ ਇਸ ਨਵੇਂ ਵਿਵਾਦ ਨੇ ਉਨ੍ਹਾਂ ਦੇ ਕੀਤੇ-ਕਰਾਏ 'ਤੇ ਪਾਣੀ ਫ਼ੇਰ ਦਿੱਤਾ ਹੈ। ਨਰਮ-ਖਿਆਲੀ (ਮਾਡਰੇਟ) ਮੁਸਲਮਾਨ ਜੋ ਕਿ ਬਾਕੀ ਮੁਸਲਮਾਨਾਂ ਨੂੰ ਸਹਿਮਤ ਕਰਵਾਉਣ ਦੀ ਕੋਸ਼ਿਸ ਕਰ ਰਹੇ ਸਨ ਕਿ ਅਮਰੀਕਾ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ, ਬਹੁਤ ਨਿਰਾਸ਼ ਹੋਏ ਹਨ। ਗਰਮ-ਖਿਆਲੀ ਤੇ ਮੂਲਵਾਦੀ ਮੁਸਲਮਾਨਾਂ ਨੂੰ ਅਮਰੀਕਾ ਵਿਚ ਇਸ ਨਵੀਂ ਮੁਸਲਮਾਨਾਂ ਵਿਰੁੱਧ ਮੁਹਿੰਮ ਦਾ ਸਿੱਧਾ ਫ਼ਾਇਦਾ ਪਹੁੰਚਦਾ ਹੈ ਅਤੇ ਮੁਸਲਮਾਨਾਂ ਵਿਚ ਉਨ੍ਹਾਂ ਦੀ ਭਰੋਸੇਯੋਗਤਾ
|
|
ਅੱਗੇ ਪੜੋ....
|
|
|
ਗੁੰਮ ਹੈ ਬੱਚਿਆਂ ਦੇ ਹਿੱਸੇ ਦਾ ਸੂਰਜ |
|
|
|
Friday, 03 September 2010 |
ਗੁਰਬਖਸ਼ ਸਿੰਘ ਭੰਡਾਲ
ਦੋ ਕੁ ਕਮਰਿਆਂ ਦਾ ਪ੍ਰਾਇਮਰੀ ਸਕੂਲ। ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਸਕੂਲ ਵਿਚ ਬੋਰੀਆਂ 'ਤੇ ਬੈਠੇ ਕੁਝ ਕੁ ਬੱਚੇ। ਕੁਝ ਫੱਟੀ ਲਿਖ ਰਹੇ, ਕੁਝ ਪੜ੍ਹ ਰਹੇ, ਕੁਝ ਸ਼ਰਾਰਤਾਂ ਕਰਨ ਵਿਚ ਰੁੱਝੇ ਅਤੇ ਦੋ ਬੱਚੇ ਟੀਚਰ ਲਈ ਚਾਹ ਬਣਾ ਰਹੇ। ਮੀਂਹ ਕਣੀ ਦੇ ਦਿਨੀਂ ਛੱਤਾਂ ਦੇ ਚੋਣ ਕਾਰਨ ਸਕੂਲ ਵਿਚ ਛੁੱਟੀ। ਬਿਨਾ੍ਹਂ ਅਧਿਆਪਕ ਤੋਂ ਸਕੂਲ ਵਿਚ ਪੜਾਉਣ ਲਈ ਪੰਚਾਇਤ ਵਲੋਂ ਦਸਵੀਂ ਫੇਲ੍ਹ ਲੜਕੀ ਨੂੰ 1000 ਕੁ ਰੁਪਏ 'ਤੇ ਆਰਜੀ ਰੱਖਿਆ ਹੋਇਆ ਜੋ ਆਪਣੀ ਸਹੂਲਤ ਅਨੁਸਾਰ ਹੀ ਸਕੂਲ ਆਉਂਦੀ। ਪਹਿਲੀ ਤੋਂ ਪੰਜਵੀਂ ਤੱਕ ਹਰ ਕਲਾਸ ਦੇ ਵਿਦਿਆਰਥੀ ਨੂੰ ਸਾਰੇ ਸਬਜੈਕਟ ਪੜਾਉਂਦੀ। ਸਿਰਫ ਬੱਚੇ ਕੁਝ ਘੰਟੇ ਹੀ, ਕਹਿਣ ਨੂੰ ਸਕੂਲ ਆਉਂਦੇ ਅਤੇ ਕੋਰੇ ਹੀ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ। ਦੇਸ਼ ਦਾ ਭਵਿੱਖ, ਮਾਤਮੀ ਭਵਿੱਖ ਦੇ ਹਵਾਲੇ। ਆਪਣੇ ਭਵਿੱਖ ਪ੍ਰਤੀ ਫਿਕਰਮੰਦ ਲੋਕ ਕਿਸੇ ਦਾ ਭਵਿੱਖ ਕੀ ਸੰਵਾਰਨਗੇ?
ਲੋਅ ਵੰਡਣ ਵਾਲੇ ਨੇਰੇ 'ਚ ਟੱਕਰਾਂ ਮਾਰ ਰਹੇ। ਜਿੰਦਗੀ ਦੇ ਅਰਥਾਂ ਤੋਂ ਵਿਰਵੇ। ਪੈਸੇ ਦੀ ਦੌੜ ਦੇ ਸ਼ਾਹ-ਅਸਵਾਰ। ੀਗਆਨ ਵੰਡਣ ਵਾਲੀ ਭਾਵਨਾ ਅਲੋਪ। ਵਿਦਿਆ ਰੂਪੀ ਦਾਨ ਦੇ ਅਰਥਾਂ ਤੋਂ ਕੋਰੇ। ਸਿਰਫ ਨੌਕਰੀ ਲਈ ਹੀ ਨੌਕਰੀ ਕਰਨ ਲਈ ਮਜਬੂਰ। ਕੋਈ ਚਾਅ ਨਹੀਂ ਮਾਸੂਮਾਂ ਦੀ ਜਿੰਦਗੀ ਨੂੰ ਚਾਨਣ ਨਾਲ ਲਬਰੇਜ਼ ਕਰਨ ਦਾ ਅਤੇ
|
|
ਅੱਗੇ ਪੜੋ....
|
|
|
ਸਿਆਸਤਦਾਨਾਂ ਉਤੋਂ ਭਰੋਸਾ ਉਠਣ ਲੱਗਾ ਹੈ |
|
|
|
Friday, 03 September 2010 |
ਕਿਰਨ ਬੇਦੀ
ਅੱਜ ਸਾਡੇ ਸਿਆਸਤਦਾਨਾਂ ਨੂੰ ਆਪਣੇ ਨਾਲ ਸਬੰਧਤ ਕਿਸੇ ਵੀ ਮਾਮਲੇ 'ਚ ਜਨਤਾ ਦੀ ਹਮਾਇਤ ਮਿਲ ਸਕਣੀ ਕਾਫ਼ੀ ਮੁਸ਼ਕਿਲ ਹੁੰਦੀ ਹੈ, ਭਾਵੇਂ ਹੀ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ।
ਹੁਣ ਸੰਸਦ ਮੈਂਬਰਾਂ ਦੀ ਤਨਖਾਹ ਨੂੰ 16 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕੀਤੇ ਜਾਣ ਅਤੇ ਉਨ੍ਹਾਂ ਦੇ ਭੱਤਿਆਂ ਵਿਚ ਵਾਧਾ ਤੇ ਹੋਰ ਮਿਲ ਰਹੀਆਂ ਸਹੂਲਤਾਂ, ਉਨ੍ਹਾਂ ਦੀ ਜੀਵਨਸ਼ੈਲੀ ਅਤੇ ਕੰਮਕਾਜ, ਸੰਸਦ ਸੈਸ਼ਨਾਂ 'ਚ ਹਾਜ਼ਰੀ ਆਦਿ ਨੂੰ ਦੇਖੀਏ ਤਾਂ ਲੋਕ ਉਸ 'ਤੇ ਪ੍ਰਤੀਕਰਮ ਕਰਦੇ ਹੀ ਹਨ।
ਅਨੇਕਾਂ ਲੋਕਾਂ ਵਲੋਂ ਸਿਆਸਤਦਾਨਾਂ ਨੂੰ ਇਕ ਜ਼ਰੂਰੀ ਬੁਰਾਈ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਸਾਡੇ ਆਗੂਆਂ ਦਾ ਲੋਕ ਸਵਾਗਤ ਕਰਦੇ ਹਨ, ਉਨ੍ਹਾਂ ਨੂੰ ਹਾਰ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਤੋਹਫੇ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਮਾਰੋਹਾਂ ਵਿਚ ਸੱਦਦੇ ਹਨ। ਅਨੇਕਾਂ ਅਜਿਹੇ ਪਰਿਵਾਰ ਹਨ, ਜੋ ਆਪਣੇ ਬੱਚਿਆਂ ਨੂੰ ਸਿਆਸਤ ਵਿਚ ਨਹੀਂ ਲਿਆਉਣਾ ਚਾਹੁੰਦੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਘਰ ਦੀ ਸੁੱਖ-ਸ਼ਾਂਤੀ ਭੰਗ ਹੋਵੇ, ਜੋ ਪਰਿਵਾਰ ਸਿਆਸਤ ਵਿਚ ਹਨ ਉਨ੍ਹਾਂ ਦੇ ਬੱਚੇ ਆਪਣੇ-ਆਪ ਹੀ ਸਿਆਸਤ ਵਿਚ ਆ ਜਾਂਦੇ ਹਨ। ਇਸ ਤਰ੍ਹਾਂ ਸਿਆਸਤ ਦਾ
|
|
ਅੱਗੇ ਪੜੋ....
|
|
|
ਖ਼ਬਰ ਨੂੰ ਖ਼ਬਰ ਰਹਿਣ ਦਿਓ, ਨੌਟੰਕੀ ਨਾ ਬਣਾਓ |
|
|
|
Friday, 27 August 2010 |
ਦੀਪਕ ਸ਼ਰਮਾ ਚਨਾਰਥਲ
ਅੱਜ ਦੇ ਇਲੈਕਟ੍ਰਾਨਿਕ ਯੁੱਗ ਵਿਚ ਖ਼ਬਰ ਚੈਨਲਾਂ ਦਾ ਇਕ ਹੜ੍ਹ ਆਇਆ ਹੋਇਆ ਹੈ। ਕੁਝ ਸਾਲ ਪਹਿਲਾਂ ਜਦੋਂ ਇਨ੍ਹਾਂ ਖ਼ਬਰਾਂ ਚੈਨਲਾਂ ਦਾ ਸ਼ੁਰੂਆਤੀ ਦੌਰ ਸੀ ਤਾਂ ਲੱਗਾ ਕਿ ਸ਼ਾਇਦ ਮੀਡੀਆ ਜਗਤ ਵਿਚ ਨਵੀਂ ਜਾਗ੍ਰਿਤੀ ਆਵੇਗੀ। ਨਾਲ-ਨਾਲ ਇਹ ਵੀ ਮਹਿਸੂਸ ਹੁੰਦਾ ਸੀ ਕਿ ਨਿਊਜ਼ ਚੈਨਲਾਂ ਕਾਰਨ ਅਖ਼ਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਵੀ ਘੱਟ ਸਕਦੀ ਹੈ, ਪਰ ਸਭ-ਕੁਝ ਉਲਟਾ ਹੋਇਆ ਹੈ। ਅੱਜ ਲੋਕ ਨਿਊਜ਼ ਚੈਨਲਾਂ 'ਤੇ ਖ਼ਬਰ ਨਹੀਂ, ਨਾਟਕ ਦੇਖਦੇ ਹਨ। ਨਾਟਕ ਵੀ ਖ਼ਬਰਾਂ ਦਾ। ਪਰ ਘਟਨਾ ਦੀ ਹਕੀਕਤ ਜਾਨਣ ਲਈ ਉਹ ਸਵੇਰੇ ਅਖ਼ਬਾਰ ਹੀ ਪੜ੍ਹਦੇ ਹਨ। ਕਹਿਣ ਤੋਂ ਭਾਵ ਨੌਟੰਕੀ ਲਈ ਟੀ.ਵੀ. ਅਤੇ ਸੱਚ ਲਈ ਅਖ਼ਬਾਰ। ਕਿਉਂਕਿ ਅੱਜ ਵੀ ਲੋਕਾਂ ਦਾ ਅਖ਼ਬਾਰ 'ਤੇ ਵਿਸ਼ਵਾਸ ਕਾਇਮ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਅਖ਼ਬਾਰਾਂ ਦੇ ਵੀ ਕੁਝ ਪੱਤਰਕਾਰ ਨਿਊਜ਼ ਚੈਨਲਾਂ ਤੋਂ ਖ਼ਬਰ ਦੀ ਜਾਣਕਾਰੀ ਲੈ ਕੇ ਅਖ਼ਬਾਰ ਲਈ ਖ਼ਬਰ ਘੜ੍ਹ ਲੈਂਦੇ ਹਨ, ਪਰ ਆਪਾਂ ਜੋ ਗੱਲ ਕਰ ਰਹੇ ਹਾਂ, ਉਹ ਹੈ ਮੀਡੀਆ ਦੇ, ਖਾਸ ਕਰ ਇਲੈਕਟ੍ਰਾਨਿਕ ਮੀਡੀਆ ਦੇ ਬੇਲੋੜੇ ਮੁਕਾਬਲੇ ਦੀ। ਨਿਊਜ਼ ਚੈਨਲਾਂ ਅੰਦਰ ਟੀ.ਆਰ.ਪੀ. ਨੂੰ ਲੈ ਕੇ ਇਸ ਕਦਰ ਹੋੜ ਮਚੀ ਹੈ ਕਿ ਉਹ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਦਰਸ਼ਕਾਂ ਸਾਹਮਣੇ ਇੰਝ ਪੇਸ਼ ਕਰਦੇ ਹਨ, ਜਿਵੇਂ ਦੋ ਦੇਸ਼ਾਂ ਵਿਚ ਜੰਗ ਲੱਗ ਗਈ ਹੋਵੇ। ਸ਼ਾਇਦ ਨਿਊਜ਼ ਚੈਨਲਾਂ ਵਿਚ ਬੇ-ਮਾਇਨੇ ਖ਼ਬਰਾਂ ਦਿਖਾਉਣ ਦੀ ਰੇਸ ਲੱਗੀ ਹੋਈ ਹੈ। ਤਾਹੀਂਓਂ ਤਾਂ ਚੈਨਲ ਸਮਾਜਿਕ ਮੁੱਦਿਆਂ ਦੀ ਥਾਂ ਗਲੈਮਰ ਅਤੇ ਭੜਕਾਊ ਮੁੱਦਿਆਂ ਨੂੰ ਇਸ ਕਦਰ ਪੇਸ਼
|
|
ਅੱਗੇ ਪੜੋ....
|
|
|
ਰੂਸ ਅਤੇ ਚੀਨ ਅਮਰੀਕਾ ਦੀ ਨਵੀਂ ਹਮਲਾਵਰ ਨੀਤੀ ਦੇ ਵਿਰੁੱਧ ਇਕੱਠੇ ਹੋਣ ਲੱਗੇ |
|
|
|
Friday, 27 August 2010 |
ਡਾ. ਸਵਰਾਜ ਸਿੰਘ
ਰੂਸ ਅਤੇ ਚੀਨ ਵਿਚ ਨੇੜਤਾ ਵਧਦੀ ਜਾ ਰਹੀ ਹੈ। ਇਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਦੋਨਾਂ ਦੇਸ਼ਾਂ ਵਿਚ ਆਪਸੀ ਵਪਾਰ 50% ਜ਼ਿਆਦਾ ਹੋਇਆ ਹੈ। ਇਸ ਸਾਲ ਦੇ ਪਹਿਲੇ 7 ਮਹੀਨਿਆਂ ਵਿਚ ਦੋਨਾਂ ਦੇਸ਼ਾਂ ਵਿਚ 30.7 ਅਰਬ (ਬਿਲੀਅਨ) ਡਾਲਰ ਦਾ ਵਪਾਰ ਹੋਇਆ ਹੈ। ਉਸੇ ਸਮੇਂ ਵਿਚ ਚੀਨ ਨੇ ਰੂਸ ਵਿਚ ਜੋ ਸਿੱਧਾ ਪੈਸਾ ਲਾਇਆ ਹੈ (ਡਾਇਰੈਕਟ ਇਨਵੈਸਟਮੈਂਟ) ਉਹ 58.5% ਵਧ ਗਿਆ ਹੈ ਅਤੇ ਰੂਸ ਦੀ ਚੀਨ ਵਿਚ ਡਾਇਰੈਕਟ ਇਨਵੈਸਟਮੈਂਟ 18.3% ਵਧੀ ਹੈ। ਇਸੇ ਸਮੇਂ ਵਿਚ ਰੂਸ ਤੋਂ ਉੱਚੀ ਤਕਨਾਲੋਜੀ (ਹਾਈਟੈਕ) ਚੀਨ ਨੂੰ ਬਰਾਮਦ ਵਿਚ 174% ਵਾਧਾ ਹੋਇਆ ਹੈ। ਇਹ ਵਾਧਾ ਉਸ ਵੇਲੇ ਹੋਇਆ ਹੈ ਜਦੋਂ ਕਿ ਸੰਸਾਰ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ, ਜ਼ਾਹਿਰ ਹੈ ਕਿ ਦੋਨਾਂ ਦੇਸ਼ਾਂ ਦਾ ਆਪਸੀ ਰਿਸ਼ਤਾ ਬਹੁਤ ਮਜ਼ਬੂਤ ਹੋ ਰਿਹਾ ਹੈ।
ਦੋਨਾਂ ਦੇਸ਼ਾਂ ਵਿਚ ਵਧ ਰਹੀ ਨੇੜਤਾ ਤੇ ਮਜ਼ਬੂਤ ਹੋ ਰਹੇ ਰਿਸ਼ਤੇ ਦਾ ਮੁੱਖ ਕਾਰਨ ਅਮਰੀਕਾ ਦੀ ਏਸ਼ੀਆ ਵਿਚ ਨਵੀਂ ਹਮਲਾਵਰ ਨੀਤੀ ਹੈ। ਅਮਰੀਕਾ ਚੀਨ ਨੂੰ ਘੇਰਨ ਦੀ, ਉਸ ਨੂੰ ਉਕਸਾਉਣ ਦੇ ਚੁਣੌਤੀ ਦੇਣ ਦੀ ਨੀਤੀ ਦੇ ਨਾਲ ਨਾਲ ਚੀਨ ਨੂੰ ਧਮਕਾਉਣ ਦੀ ਨੀਤੀ ਅਪਣਾ ਰਿਹਾ ਹੈ। ਅਮਰੀਕਾ ਨੇ ਚੀਨ ਨੂੰ ਘੇਰਨ ਲਈ ਚੀਨ ਦੇ ਗੁਆਂਢੀ ਦੇਸ਼ਾਂ ਨੂੰ ਨਾਲ ਮਿਲਾ ਲਿਆ ਹੈ, ਜਿਵੇਂ ਦੱਖਣੀ ਕੋਰੀਆ ਤੇ ਵੀਤਨਾਮ। ਹੁਣੇ ਹੁਣੇ ਪੈਂਟਾਗਨ ਨੇ ਚੀਨ ਦੀ ਫੌਜੀ ਸ਼ਕਤੀ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਇਹ ਕਿਹਾ ਗਿਆ ਹੈ ਕਿ ਚੀਨ ਆਪਣੀ ਫੌਜੀ ਸ਼ਕਤੀ ਵਧਾ ਰਿਹਾ ਹੈ ਤਾਂ ਜੋ ਆਪਣੇ
|
|
ਅੱਗੇ ਪੜੋ....
|
|
|
ਕਸ਼ਮੀਰ ਬਾਰੇ ਸਰਕਾਰ 'ਚ ਸੂਝ-ਬੂਝ ਦੀ ਘਾਟ |
|
|
|
Friday, 20 August 2010 |
ਪੂਨਮ ਆਈ. ਕੌਸ਼ਿਸ਼
ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤਾਂ ਲੱਗਦਾ ਹੈ ਕਿ ਹਰ ਕੋਈ ਇਸ ਖੇਡ 'ਚ ਰੁਝਿਆ ਹੋਇਆ ਹੈ। ਕੇਂਦਰ ਤੇ ਰਾਜ ਸਰਕਾਰਾਂ ਇਸ ਗੁੱਥੀ ਨੂੰ ਸੁਲਝਾਉਣ ਲਈ ਲੱਗੀਆਂ ਹੋਈਆਂ ਹਨ, ਪਰ ਉਹ ਜ਼ਿਆਦਾਤਰ ਅਸਫ਼ਲ ਹੋ ਰਹੀਆਂ ਹਨ, ਕਿਉਂਕਿ ਇਸ ਸਮੱਸਿਆ ਨੂੰ ਸੁਲਝਾਉਣਾ ਸੌਖਾ ਨਹੀਂ ਹੈ। ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਸ਼ਾਂਤੀ ਯਤਨਾਂ ਨਾਲ ਦਿਲਖਿੱਚਵੀਂ ਪੇਸ਼ਕਸ਼ ਕੀਤੀ ਗਈ, ਪਰ ਇਨ੍ਹਾਂ ਕਾਰਨ ਸਮੱਸਿਆ ਹੋਰ ਉਲਝੀ ਹੈ।
ਪਿਛਲੇ ਦੋ ਮਹੀਨਿਆਂ 'ਚ 55 ਹੱਤਿਆਵਾਂ ਹੋ ਚੁੱਕੀਆਂ ਹਨ ਅਤੇ ਵਾਦੀ 'ਚ ਰੋਸ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਕੇਂਦਰ ਤੇ ਰਾਜ ਸਰਕਾਰ ਕਸ਼ਮੀਰੀਆਂ ਨੂੰ ਸ਼ਾਂਤ ਕਰਨ ਲਈ ਜ਼ੋਰ-ਜ਼ਬਰਦਸਤੀ ਅਤੇ ਪੈਕੇਜ ਦੋਵੇਂ ਚੀਜ਼ਾਂ ਵਰਤ ਰਹੀਆਂ ਹਨ। ਉਹ ਇਹ ਭੁੱਲ ਗਈਆਂ ਹਨ ਕਿ ਇਹ ਸਮੱਸਿਆ ਇਕ ਦਿਨ 'ਚ ਪੈਦਾ ਨਹੀਂ ਹੋਈ ਤੇ ਇਸ ਦਾ ਹਰਮਨਪਿਆਰੇ ਵਾਅਦਿਆਂ ਤੇ ਦਿਖਾਵੇ ਨਾਲ ਹੱਲ ਨਹੀਂ ਹੋਵੇਗਾ। ਇਸ ਪ੍ਰਕਿਰਿਆ 'ਚ ਉਹ ਇਹ ਵੀ ਭੁੱਲ ਗਈਆਂ ਹਨ ਕਿ
|
|
ਅੱਗੇ ਪੜੋ....
|
|
|
ਦਿੱਲੀ ਏਸ਼ੀਆਈ ਖੇਡਾਂ ਕਿਵੇਂ ਸਫ਼ਲ ਹੋਈਆਂ ਸਨ |
|
|
|
Friday, 20 August 2010 |
ਕਿਰਨ ਬੇਦੀ
ਪਿਛਲੇ ਕੁਝ ਮਹੀਨਿਆਂ ਤੋਂ ਕਾਮਨਵੈਲਥ ਖੇਡਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਮੈਂ ਆਪਣੇ ਉਨ੍ਹਾਂ ਨੌਜਵਾਨ ਪਾਠਕਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ, ਜੋ 1982 ਤੋਂ ਬਾਅਦ ਪੈਦਾ ਹੋਏ ਹਨ ਜਾਂ ਜੋ ਉਦੋਂ ਸਕੂਲ 'ਚ ਪੜ੍ਹ ਰਹੇ ਸਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਨਵੰਬਰ 1982 ਵਿਚ ਭਾਰਤ ਨੇ ਏਸ਼ੀਆਈ ਖੇਡਾਂ ਕਰਵਾ ਕੇ ਕਿਸ ਤਰ੍ਹਾਂ ਮਾਣ ਮਹਿਸੂਸ ਕੀਤਾ ਸੀ। ਉਦੋਂ ਮੈਂ ਦਿੱਲੀ ਪੁਲਿਸ 'ਚ ਡਿਪਟੀ ਕਮਿਸ਼ਨਰ ਆਫ਼ ਟ੍ਰੈਫ਼ਿਕ ਸੀ। ਉਦੋਂ ਸਾਰੀ ਦਿੱਲੀ ਦੇ ਟ੍ਰੈਫ਼ਿਕ ਕੰਟਰੋਲ ਲਈ ਇਕ ਹੀ ਡੀ.ਸੀ.ਪੀ ਹੁੰਦਾ ਸੀ।
ਏਸ਼ੀਆਈ ਖੇਡਾਂ ਦੇ ਮੌਕੇ 'ਤੇ ਸਾਨੂੰ ਟ੍ਰੈਫ਼ਿਕ ਕੰਟਰੋਲ ਕਰਨ ਲਈ ਕੋਈ ਵਾਧੂ ਸਟਾਫ਼ ਨਹੀਂ ਮਿਲਿਆ ਸੀ। ਉਨ੍ਹਾਂ ਸਥਿਤੀਆਂ ਵਿਚ ਅਸੀਂ ਇਕ ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ, ਇੰਸਪੈਕਟਰਾਂ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਛੋਟੀ ਜਿਹੀ ਟੀਮ ਨਾਲ ਕੰਮ ਕੀਤਾ। ਉਦੋਂ ਸਾਰੀ ਦਿੱਲੀ, ਖ਼ਾਸ ਕਰਕੇ ਏਸ਼ੀਆਈ ਖੇਡਾਂ ਦੀ ਟ੍ਰੈਫ਼ਿਕ ਦੇ ਪ੍ਰਬੰਧ ਦਾ ਜ਼ਿੰਮਾ ਸਾਡੀ ਇਸ ਛੋਟੀ ਜਿਹੀ ਟੀਮ ਦੇ ਸਿਰ ਹੀ ਸੀ। ਏਸ਼ੀਆਈ ਖੇਡਾਂ 'ਚ ਟ੍ਰੈਫ਼ਿਕ ਕੰਟਰੋਲ ਕਰਨ ਦਾ ਮਤਲਬ ਸਾਰੇ ਸ਼ਹਿਰ ਅਤੇ 19 ਸਟੇਡੀਅਮਾਂ ਤੱਕ ਟ੍ਰੈਫ਼ਿਕ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਸੀ।
ਉਦੋਂ ਵੀ ਅੱਤਵਾਦ ਦੇ ਨਜ਼ਰੀਏ ਤੋਂ ਸਥਿਤੀਆਂ ਸ਼ਾਂਤ ਨਹੀਂ ਸਨ। ਉਦੋਂ ਪੰਜਾਬ, ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਵਿਚ ਸੁਰੱਖਿਆ ਬਲਾਂ ਲਈ ਸਥਿਤੀਆਂ ਚਿੰਤਾਜਨਕ ਸਨ। ਉਦੋਂ ਸਭ ਕੁਝ
|
|
ਅੱਗੇ ਪੜੋ....
|
|
|
ਸਿੱਖ ਵਿਚਾਰਧਾਰਾ ਵਿਚ ਗਿਆਨ ਦਾ ਮਹੱਤਵ |
|
|
|
Friday, 20 August 2010 |
ਡਾ. ਸਵਰਾਜ ਸਿੰਘ
ਸਿੱਖ ਵਿਚਾਰਧਾਰਾ ਵਿਚ ਗਿਆਨ ਦੀ ਕੇਂਦਰੀ ਮਹੱਤਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ :
ਪੋਥੀ ਪਰਮੇਸਰ ਕਾ ਥਾਨ॥
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥
ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਨ ਬ੍ਰਹਮ ਗਿਆਨ ਦੇ ਸਰੋਤ ਹਨ ਅਤੇ ਬ੍ਰਹਮ ਗਿਆਨ ਹੀ ਪਰਮਾਤਮਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ। ਬ੍ਰਹਮ ਗਿਅਨ, ਗਿਆਨ ਦੀ ਉਹ ਅਵਸਥਾ ਹੈ, ਜਿਸ ਨੂੰ ਸਮਾਂ ਜਾਂ ਖਲਾਅ ਪ੍ਰਭਾਵਿਤ ਨਹੀਂ ਕਰ ਸਕਦੇ। ਅੰਗਰੇਜ਼ੀ ਵਿਚ ਇਨ੍ਹਾਂ ਨੂੰ 'ਟਾਈਮ ਐਂਡ ਸਪੇਸ' ਕਿਹਾ ਜਾਂਦਾ ਹੈ। ਉਹ ਗਿਆਨ ਜਾਂ ਉਹ ਸੱਚ ਜੋ 'ਟਾਈਮ ਐਂਡ ਸਪੇਸ' ਦੇ ਅਸਰ ਤੋਂ ਪਾਰ ਹੈ, ਉਹ ਸਦੀਵੀ ਜਾਂ ਅਵੱਲ ਸੱਚ ਹੀ ਬ੍ਰਹਮ ਗਿਆਨ ਹੈ। ਜਪੁਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਵਿਚਾਰਧਾਰਾ ਦੀ ਸ਼ੁਰੂਆਤ ਹੀ ਇਸ ਤੱਥ ਨਾਲ ਕੀਤੀ ਹੈ ਕਿ ਉਹ ਇਸ ਸਦੀਵੀ ਤੇ ਅਟੱਲ ਸੱਚਾਈ ਜਾਂ ਬ੍ਰਹਮ ਗਿਆਨ ਦੀ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 12 of 219 |