|
ਫ਼ੁੱਟਬਾਲ ਵਿਸ਼ਵ ਕੱਪ : 12 ਸਾਲ ਬਾਅਦ ਮਿਲੇਗਾ ਨਵਾਂ ਚੈਂਪੀਅਨ |
|
|
|
Friday, 09 July 2010 |
ਫ਼ੀਫਾ ਵਿਸ਼ਵ ਕੱਪ ਦੇ ਫ਼ਾਈਨਲ 'ਚ ਹਾਲੈਂਡ ਅਤੇ ਸਪੇਨ ਦੀ ਮੌਜੂਦਗੀ ਨਾਲ ਫ਼ੁੱਟਬਾਲ ਜਗਤ ਨੂੰ 12 ਸਾਲ ਬਾਅਦ ਨਵਾਂ ਵਿਸ਼ਵ ਚੈਂਪੀਅਨ ਮਿਲਣਾ ਤੈਅ ਹੈ, ਜਦੋਂਕਿ ਯੂਰਪ ਵੀ ਖਿਤਾਬਾਂ ਦੀ ਜੰਗ 'ਚ ਦੱਖਣੀ ਅਮਰੀਕਾ ਨੂੰ ਪਛਾੜ ਦਿੱਤਾ।
ਹਾਲੈਂਡ ਨੇ ਸੈਮੀਫ਼ਾਈਨਲ 'ਚ ਉਰੂਗਵੇ ਨੂੰ 3.2 ਨਾਲ ਹਰਾ ਕੇ 32 ਸਾਲ ਬਾਅਦ ਫ਼ਾਈਨਲ 'ਚ ਪ੍ਰਵੇਸ਼ ਕੀਤਾ ਹੈ ਅਤੇ ਦੋ ਵਾਰ ਦੀ ਉਪ ਜੇਤੂ ਟੀਮ ਇਸ ਵਾਰ ਅੰਤਮ ਰੋਕ ਨੂੰ ਪਾਰ ਕਰਕੇ ਚੈਂਪੀਅਨ ਦਾ ਤਾਜ ਪਹਿਨਣ ਨੂੰ ਤਿਆਰ ਹੈ।
ਦੂਜੇ ਪਾਸੇ ਬਾਰਸੀਲੋਨਾ ਦੇ ਕਪਤਾਨ ਕਾਰਲੇਸ ਪੂਓਲ ਦੇ ਦੂਜੇ ਹਾਫ਼ 'ਚ ਕੀਤੇ ਗਏ ਗੋਲ ਦੀ ਬਦੌਲਤ ਸਪੇਨ ਨੇ ਤਿੰਨ ਵਾਰ ਦੇ ਚੈਂਪੀਅਨ ਜਰਮਨੀ ਨੂੰ 1-0 ਨਾਲ ਮਾਤ ਦੇ ਕੇ ਪਹਿਲੀ ਵਾਰ ਫ਼ੀਫਾ ਵਿਸ਼ਵ ਕੱਪ ਦੇ ਫ਼ਾਈਨਲ 'ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ। ਵਿਸ਼ਵ ਕੱਪ 'ਚ ਹੁਣ ਤੱਕ ਸ਼ਿਰਕਤ ਕਰਨ ਵਾਲੇ 76 ਦੇਸ਼ਾਂ ਵਿਚੋਂ ਕੇਵਲ ਸੱਤ ਹੀ ਚੈਂਪੀਅਨ ਦਾ ਤਮਗਾ ਪਾਉਣ 'ਚ ਸਫ਼ਲ ਰਹੇ ਅਤੇ ਇਸ ਖੇਡ ਨੂੰ ਪਿਛਲੀ ਵਾਰ ਨਵਾਂ ਚੈਂਪੀਅਨ 1998 'ਚ ਮਿਲਿਆ ਸੀ, ਫਰਾਂਸ ਨੇ
|
|
ਅੱਗੇ ਪੜੋ....
|
|
|
32 ਸਾਲ ਬਾਅਦ ਨੀਦਰਲੈਂਡ ਫ਼ਾਈਨਲ ਵਿਚ |
|
|
|
Friday, 09 July 2010 |
ਕੇਪਟਾਊਨ/ ਬਿਊਰੋ ਨਿਊਜ਼
ਫ਼ੀਫਾ ਵਰਲਡ ਕੱਪ ਦੇ ਪਹਿਲੇ ਸੈਮੀਫ਼ਾਈਨਲ ਮੈਚ ਵਿਚ ਨੀਦਰਲੈਂਡ ਨੇ ਉਰੂਗਵੇ ਨੂੰ 3-2 ਨਾਲ ਹਰਾ ਕੇ ਤੀਜੀ ਵਾਰ ਵਰਲਡ ਕੱਪ ਦੇ ਫ਼ਾਈਨਲ ਵਿਚ ਦਾਖ਼ਲਾ ਕੀਤਾ। ਇਸ ਤੋਂ ਪਹਿਲਾਂ ਨੀਦਰਲੈਂਡ ਦੀਟੀਮ 1974 ਅਤੇ 1978 ਵਿਚ ਫ਼ੁੱਟਬਾਲ ਵਿਸ਼ਵ ਕੱਪ ਦੇ ਫ਼ਾਈਨਲ ਵਿਚ ਪੁੱਜੀ ਸੀ। ਉਰੂਗਵੇ ਦੀ ਇਸ ਹਾਰ ਨਾਲ ਮੌਜੂਦਾ ਵਿਸ਼ਵ ਕੱਪ ਵਿਚ ਦੱਖਣੀ ਅਮਰੀਕੀ ਦੇਸ਼ਾਂ ਦੀ ਚੁਣੌਤੀ ਵੀ ਖ਼ਤਮ ਹੋ ਗਈ। ਇਸ ਹਾਰ ਨਾਲ ਉਰੂਗਵੇ ਦਾ ਫ਼ਾਈਨਲ ਵਿਚ ਪੁੱਜਣ ਦਾ ਸੁਪਨਾ ਵੀ ਪੂਰਾ ਨਾ ਹੋ ਸਕਿਆ। ਨੀਦਰਲੈਂਡ ਵਲੋਂ ਜਿਯੋਵਾਨੀ ਵਾਨ ਬ੍ਰੋਕਰੋਸਟ ਨੇ 18ਵੇਂ ਮਿੰਟ, ਵੇਸਲੇ ਸ਼ਿਨਜਦਰ ਨੇ 70ਵੇਂ ਮਿੰਟ ਅਤੇ ਅਰਜੇਨ ਰੋਬੇਨ ਨੇ 73ਵੇਂ ਮਿੰਟ ਵਿਚ ਗੋਲ ਕੀਤੇ, ਜਦਕਿ ਉਰੂਗਵੇ ਵਲੋਂ ਕਪਤਾਨ ਡਿਗੋ ਫ਼ੋਰਲਾਨ ਨੇ 40ਵੇਂ ਅਤੇ ਮੈਕਸੀਮਿਲਿਯਾਨੋ ਪਰੇਰਾ ਨੇ 90ਵੇਂ ਮਿੰਟ ਤੋਂ ਬਾਅਦ ਗੋਲ ਕੀਤਾ। ਉਰੂਗਵੇ ਨੇ ਫ਼ੋਰਲਾਨ ਦੇ ਇਕ ਗੋਲ ਦੀ ਬਦੌਲਤ ਪਹਿਲੇ ਹਾਫ਼ ਤਵਿਚ ਸਕੋਰ ਨੂੰ 1-1 ਨਾਲ ਬਰਾਬਰ ਕੀਤਾ। ਪਰ ਦੂਜੇ ਹਾਫ਼ ਵਿਚ ਨੀਦਰਲੈਂਡ ਨੇ ਵਧੀਆ ਖੇਡ ਦਿਖਾਉਂਦਿਆਂ ਤਿੰਨ ਮਿੰਟ ਵਿਚ
|
|
ਅੱਗੇ ਪੜੋ....
|
|
|
ਜਰਮਨੀ ਨੂੰ ਹਰਾ ਕੇ ਸਪੇਨ ਫ਼ਾਈਨਲ 'ਚ |
|
|
|
Friday, 09 July 2010 |
ਯੂਰਪੀਅਨ ਚੈਂਪੀਅਨ ਸਪੇਨ ਫ਼ੀਫਾ ਵਿਸ਼ਵ ਕੱਪ-2010 ਦੇ ਫ਼ਾਈਨਲ 'ਚ ਪਹੁੰਗ ਗਿਆ ਹੈ। ਸਪੇਨ ਨੇ 73ਵੇਂ ਮਿੰਟ 'ਚ ਸੈਂਟਰਲ ਮਿਡਫੀਲਡਰ ਕਾਰਲੋਸ ਪੂਓਲ ਵਲੋਂ ਹੇਡਰ ਦੇ ਮਾਧਿਅਮ ਰਾਹੀਂ ਕੀਤੇ ਸ਼ਾਨਦਾਰ ਗੋਲ ਦੀ ਮਦਦ ਨਾਲ ਡਰਬਨ ਸਟੇਡੀਅਮ 'ਚ ਖੇਡੇ ਗਏ ਦੂਜੇ ਸੈਮੀਫ਼ਾਈਨਲ 'ਚ ਜਰਮਨੀ ਨੂੰ 1-0 ਨਾਲ ਹਰਾ ਦਿੱਤਾ।
ਸਾਲ 2008 ਵਿਚ ਯੂਰੋ ਕੱਪ ਖਿਤਾਬ ਜਿੱਤਣ ਵਾਲੀ ਸਪੇਨ ਦੀ ਟੀਮ ਨੇ ਖੇਡ ਦੇ ਹਰ ਵਿਭਾਗ 'ਚ ਤਿੰਨ ਵਾਰ ਦੇ ਚੈਂਪੀਅਨ ਜਰਮਨੀ ਪਛਾੜ ਦਿੱਤਾ ਅਤੇ 11 ਜੁਲਾਈ ਨੂੰ ਸਾਕਰ ਸਿਟੀ ਸਟੇਡੀਅਮ 'ਚ ਹਾਲੈਂਡ ਦੇ ਨਾਲ ਖਿਤਾਬੀ ਮੁਕਾਬਲੇ 'ਚ ਖੇਡਣ ਦਾ ਅਧਿਕਾਰ ਹਾਸਲ ਕੀਤਾ। ਹਾਲੈਂਡ ਦੀ ਟੀਮ ਉਰੂਗਵੇ ਨੂੰ ਹਰਾ ਕੇ ਤੀਜੀ ਵਾਰ ਫਾਈਨਲ 'ਚ ਪਹੁੰਚੀ ਹੈ।
ਸਪੇਨ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ 'ਚ ਪਹੁੰਚੀ ਹੈ। ਉਮੀਦ ਮੁਤਾਬਕ
|
|
ਅੱਗੇ ਪੜੋ....
|
|
|
ਹਰਭਜਨ ਬਣ ਸਕਦੈ ਮੇਰਾ ਵਾਰਿਸ : ਮੁਰਲੀਧਰਨ |
|
|
|
Friday, 09 July 2010 |
ਕੋਲੰਬੋ/ਬਿਊਰੋ ਨਿਊਜ਼
ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਸ੍ਰੀਲੰਕਾਈ ਆਫ ਸਪਿੰਨਰ ਮੁਥੱਈਆ ਮੁਰਲੀਧਰਨ ਨੇ ਹਰਭਜਨ ਸਿੰਘ ਨੂੰ ਆਪਣਾ ਵਾਰਿਸ ਦੱਸਦਿਆਂ ਕਿਹਾ ਕਿ ਵਿਸ਼ਵ ਕ੍ਰਿਕਟ ਵਿਚ ਇਹ ਭਾਰਤੀ ਆਫ ਸਪਿੰਨਰ ਹੀ ਉਸਦੀ ਜਗ੍ਹਾ ਲੈ ਸਕਦਾ ਹੈ। ਮੁਰਲੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰਭਜਨ ਹੀ ਮੇਰੀ ਜਗ੍ਹਾ ਲੈ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਉਸਦੀ ਉਮਰ ਕਿੰਨੀ ਹੈ ਅਤੇ ਉਹ ਕਿੰਨੇ ਸਾਲ ਹੋਰ ਖੇਡੇਗਾ ਪਰ ਮੌਜੂਦਾ ਗੇਂਦਬਾਜ਼ਾਂ ਵਿਚੋਂ ਉਸੇ 'ਚ ਮੈਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਟੈਸਟ ਕ੍ਰਿਕਟ ਮਰ ਰਿਹਾ ਹੈ ਅਤੇ ਇਕ ਦਿਨਾ ਕ੍ਰਿਕਟ ਦਾ ਵੀ ਭਵਿੱਖ ਚੰਗਾ ਨਹੀਂ ਹੈ। ਸਿਰਫ ਟਵੰਟੀ-20 ਕ੍ਰਿਕਟ ਹੀ ਚੱਲ ਰਿਹਾ ਹੈ। ਇਸ ਲਈ ਇਸ ਮੁਕਾਮ 'ਤੇ ਪਹੁੰਚਣਾ ਕਿਸੇ ਗੇਂਦਬਾਜ਼ ਲਈ ਸ਼ਾਇਦ ਮੁਮਕਿਨ ਨਾ ਹੋਵੇ। ਵਿਸ਼ਵ ਰਿਕਾਰਡਧਾਰੀ ਮੁਰਲੀ ਨੇ ਟੈਸਟ ਮੈਚਾਂ ਵਿਚ 792 ਅਤੇ ਇਕ ਦਿਨਾਂ ਮੈਚਾਂ ਵਿਚ 515 ਵਿਕਟਾਂ ਲਈਆਂ ਹਨ। ਉਧਰ 30 ਸਾਲਾ ਹਰਭਜਨ 83 ਟੈਸਟ ਮੈਚਾਂ ਵਿਚ 355, ਜਦਕਿ
|
|
ਅੱਗੇ ਪੜੋ....
|
|
|
ਧੋਨੀ ਨੇ ਵਿਆਹ ਦਾ ਟੀ-20 ਮੈਚ ਖੇਡਿਆ |
|
|
|
Friday, 09 July 2010 |
ਦੇਹਰਾਦੂਨ/ਬਿਊਰੋ ਨਿਊਜ਼
ਮਹਿੰਦਰ ਸਿੰਘ ਧੋਨੀ ਨੇ ਐਤਵਾਰ ਇਥੋਂ 24 ਕਿਲੋਮੀਟਰ ਦੂਰ ਚਕਰੌਤਾ ਰੋਡ 'ਤੇ ਸੰਘਣੇ ਜੰਗਲਾਂ ਵਿਚ ਇਕ ਫਾਰਮ ਹਾਊਸ ਵਿਖੇ ਆਪਣੇ ਬਚਪਨ ਦੀ ਦੋਸਤ ਸਾਕਸ਼ੀ ਵਿਚ ਰਾਵਤ ਨਾਲ ਵਿਆਹ ਕਰਵਾ ਲਿਆ। ਦੂਨ ਵਾਦੀ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਲੋਂ ਕਰਵਾਏ ਵਿਆਹ ਦੇ ਸਮਾਗਮ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ। ਇਸ ਤੋਂ ਇਲਾਵਾ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ।
ਇਸ ਮੌਕੇ ਦੋਵੇਂ ਪਰਿਵਾਰਾਂ ਤੋਂ ਇਲਾਵਾ ਟੀਮ ਇੰਡੀਆ ਦੇ ਧੋਨੀ ਦੇ ਕੁਝ ਖਿਡਾਰੀ ਅਤੇ ਬਾਲੀਵੁੱਡ ਅਭਿਨੇਤਾ ਜੌਹਨ ਅਬਰਾਹਮ ਸ਼ਾਮਲ ਹੋਏ। ਭਾਰਤੀ ਕ੍ਰਿਕਟਰਾਂ ਵਿਚੋਂ ਹਰਭਜਨ ਸਿੰਘ, ਅਸ਼ੀਸ਼ ਨੇਹਰਾ, ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਪਿਊਸ਼ ਚਾਵਲਾ ਸ਼ਾਮਲ ਹੋਏ। ਇਸ ਤੋਂ ਪਹਿਲਾਂ ਧੋਨੀ ਨੇ ਸਾਕਸ਼ੀ ਨਾਲ ਮੰਗਣੀ ਕੀਤੀ ਸੀ ਅਤੇ ਉਸ ਤੋਂ ਬਾਅਦ ਧੋਨੀ ਨੇ ਆਪਣੇ ਵਿਅਸਤ ਪ੍ਰੋਗਰਾਮ ਨੂੰ ਦੇਖਦਿਆਂ ਅਗਲੇ ਹੀ ਦਿਨ ਵਿਆਹ ਨਿਰਧਾਰਤ ਕਰ ਦਿੱਤਾ। ਮੀਡੀਆ ਕਰਮੀਆਂ ਨੂੰ ਇਸ ਦੀ ਬਿਲਕੁਲ ਵੀ ਭਿਣਕ ਨਾ ਲੱਗਣ ਦਿੱਤੀ। ਵਿਆਹ ਵਾਲੇ ਪ੍ਰੋਗਰਾਮ ਵਾਲੀ ਥਾਂ ਤੋਂ ਤਿੰਨ ਕਿਲੋਮੀਟਰ
|
|
ਅੱਗੇ ਪੜੋ....
|
|
|
ਸ੍ਰੀਲੰਕਾ 'ਚ ਹਨੀਮੂਨ ਮਨਾਏਗਾ ਧੋਨੀ! |
|
|
|
Friday, 09 July 2010 |
ਰਾਂਚੀ/ਬਿਊਰੋ ਨਿਊਜ਼
ਇਥੋਂ ਦੇ ਲੋਕਾਂ ਨੂੰ ਇਕ ਵਾਰ ਫਿਰ ਮਾਯੂਸ ਹੋਣਾ ਪਵੇਗਾ ਕਿਉਂਕਿ ਇਸ ਵਾਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਮੁੰਬਈ ਵਿਚ ਆਪਣੀ ਸੱਜ ਵਿਆਹੀ ਵਹੁਟੀ ਨਾਲ ਜਨਮ ਦਿਨ ਦਾ ਕੇਕ ਕੱਟ ਕੇ ਦੋਹਰੀ ਖੁਸ਼ੀ ਮਨਾਏਗਾ ਅਤੇ ਇੱਥੇ ਉਸ ਦੇ ਚਾਹੁਣ ਵਾਲਿਆਂ ਨੂੰ ਡੰਮੀ ਕੇਕ ਹੀ ਕੱਟਣਾ ਪਵੇਗਾ। ਇਸ ਤੋਂ ਇਲਾਵਾ ਪਤਾ ਲੱਗਾ ਹੈ ਕਿ ਧੋਨੀ ਆਪਣਾ ਹਨੀਮੂਨ ਸ੍ਰੀਲੰਕਾ ਦੀਆਂ ਖੂਬਸੂਰਤ ਵਾਦੀਆਂ ਵਿਚ ਮਨਾਏਗਾ। 9 ਜੁਲਾਈ ਨੂੰ ਮਾਹੀ ਟੀਮ ਇੰਡੀਆ ਨਾਲ ਸ੍ਰੀਲੰਕਾ ਦੌਰੇ 'ਤੇ ਜਾ ਰਿਹਾ ਹੈ ਅਤੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਉਸ ਦੇ ਨਾਲ ਉਸਦੀ ਪਤਨੀ ਸਾਕਸ਼ੀ ਵੀ ਹੋਵੇਗੀ।
|
|
|
ਪਹਿਲੇ ਇਕ ਰੋਜ਼ਾ ਮੈਚ ਵਿਚ ਭਾਰਤ ਦੀ ਵੈੱਸਟਇੰਡੀਜ਼ 'ਤੇ ਜਿੱਤ |
|
|
|
Saturday, 27 June 2009 |
|
ਕਿੰਗਸਟਨ/ ਬਿਊਰੋ ਨਿਊਜ਼
ਭਾਰਤ ਵਲੋਂ ਰੱਖੇ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈੱਸਟਇੰਡੀਜ਼ ਦੀ ਟੀਮ 48.1 ਓਵਰਾਂ 'ਚ 319 ਦੌੜਾਂ ਬਣਾ ਕੇ ਆਊਟ ਹੋਈ। ਵੈੱਸਟਇੰਡੀਜ਼ ਵਲੋਂ ਸ਼ਿਵ ਨਾਰਾਇਣ ਚੰਦਰਪਾਲ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ ਜਦਕਿ ਭਾਰਤ ਦੀ ਤਰਫ਼ੋਂ ਅਸ਼ੀਸ ਮਹਿਰਾ ਅਤੇ ਯੂਸਫ਼ ਪਠਾਨ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਨਿਰਧਾਰਤ 50 ਓਵਰਾਂ 'ਚ ਭਾਰਤ ਨੇ 6 ਵਿਕਟਾਂ ਗੁਆ ਕੇ 339 ਦੌੜਾਂ ਬਣਾਈਆਂ, ਜਦਕਿ ਵੈੱਸਟਇੰਡੀਜ਼ ਨੇ ਇਹ ਮੈਚ ਜਿੱਤਣ ਲਈ 50 ਓਵਰਾਂ ਵਿਚ 340 ਦੌੜਾਂ ਬਣਾਉਣੀਆਂ ਸਨ। ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਬੱਲੇਬਾਜੀ ਭਾਰਤੀ ਪਾਰੀ ਦਾ ਹਾਸਲ ਰਹੀ। ਰੋਹਿਤ ਸ਼ਰਮਾ 4 ਦੌੜਾਂ ਬਣਾ ਕੇ ਅਤੇ ਗੌਤਮ ਗੰਭੀਰ ਕੁਝ ਖ਼ਾਸ ਨਹੀਂ ਕਰ ਸਕੇ। ਉਹ ਜਲਦੀ ਹੀ ਆਊਟ ਹੋ ਗਏ। ਦਿਨੇਸ਼ ਕਾਰਤਿਕ 67 ਦੌੜਾਂ ਬਣਾ ਕੇ ਪ੍ਰਨਾਡ ਦਾ ਸ਼ਿਕਾਰ ਹੋਇਆ।
|
|
|
ਭਾਰਤ 'ਚ ਖੇਡਿਆ ਜਾਵੇਗਾ 2011 ਕ੍ਰਿਕਟ ਵਿਸ਼ਵ ਕੱਪ ਦਾ ਫ਼ਾਈਨਲ |
|
|
|
Wednesday, 29 April 2009 |
 ਮੁੰਬਈ/ ਬਿਊਰੋ ਨਿਊਜ਼
2011 'ਚ ਹੋਣ ਵਾਲੇ ਕ੍ਰਿਕਟ ਦੇ ਵਿਸ਼ਵ ਕੱਪ ਦਾ ਸਕੱਤਰੇਤ ਹੁਣ ਲਾਹੌਰ ਦੀ ਬਜਾਇ ਮੁੰਬਈ ਵਿਚ ਹੋਵੇਗਾ। ਭਾਰਤ ਵਿਚ ਇਸ ਦੇ 29 ਮੈਚ ਖੇਡੇ ਜਾਣਗੇ। ੌਮਾਂਤਰੀ ਕ੍ਰਿਕਟ ਕਮੇਟੀ ਨੇ ਪਾਕਿਸਤਾਨ ਦੀ ਸਹਿਮੇਜ਼ਬਾਨੀ ਰੱਦ ਕਰ ਦਿੱਤੀ ਸੀ, ਜਿਸ ਕਾਰਨ ਮੰਗਲਵਾਰ ਨੂੰ ਵਿਸ਼ਵ ਕੱਪ ਦਾ ਨਵਾਂ ਪ੍ਰੋਗਰਾਮ ਐਲਾਨਿਆ ਗਿਆ ਹੈ। ਪਹਿਲਾਂ ਕ੍ਰਿਕਟ ਵਿਸ਼ਵ ਕੱਪ ਲਈ ਸਕੱਤਰੇਤ ਲਾਹੌਰ ਵਿਚ ਰੱਖਿਆ ਗਿਆ ਸੀ। ਨਵੇਂ ਪ੍ਰੋਗਰਾਮ ਮੁਤਾਬਕ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਵਿਚ ਹੋਵੇਗਾ। ਇਸ ਤੋਂ ਇਲਾਵਾ ਇਕ ਸੈਮੀਫਾਈਨਲ ਸਮੇਤ 8 ਸ਼ਹਿਰਾਂ ਵਿਚ 29 ਮੈਚ ਖੇਡੇ ਜਾਣਗੇ। ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਗਰਟ ਨੇ ਦੱਸਿਆ ਕਿ ਸ੍ਰੀ ਲੰਕਾ ਵਿਚ 12 ਮੈਚ ਖੇਡੇ ਜਾਣਗੇ, ਜਿਨ੍ਹਾਂ 'ਚ
|
|
ਅੱਗੇ ਪੜੋ....
|
|
|
ਮੈਦਾਨ ਮਾਰ ਲਿਆ ਬਾਈ ਜੀ |
|
|
|
Monday, 13 April 2009 |
|
13 ਸਾਲਾਂ ਬਾਅਦ ਭਾਰਤ ਨੇ ਜਿੱਤਿਆ ਅਜਲਾਨ ਸ਼ਾਹ ਕੱਪ
ਇਪੋਹ/ਬਿਊਰੋ ਨਿਊਜ਼
ਭਾਰਤ ਨੇ ਮੇਜ਼ਬਾਨ ਮਲੇਸ਼ੀਆ ਨੂੰ 3-1 ਨਾਲ ਹਰਾ ਕੇ 13 ਸਾਲਾਂ ਦੇ ਲੰਮੇ ਸਮੇਂ ਬਾਅਦ 5 ਦੇਸ਼ਾਂ ਦਾ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਜਿੱਤ ਲਿਆ। ਭਾਰਤ ਲਈ ਅਰਜੁਨ ਹਲੁੱਪਾ (8ਵੇਂ ਮਿੰਟ), ਪ੍ਰਭਜੋਤ ਸਿੰਘ (20ਵੇਂ ਮਿੰਟ) ਅਤੇ ਸ਼ਵਿੰਦਰ ਸਿੰਘ (41ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਮਲੇਸ਼ੀਆ ਲਈ ਇਕੋ ਇਕ ਗੋਲ ਮਿਸਰੋਨ (11ਵੇਂ ਮਿੰਟ) ਨੇ ਕੀਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਲੇਅ ਆਫ ਮੈਚ ਵਿਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕਰ ਲਿਆ। ਮਲੇਸ਼ੀਆ ਨੂੰ ਰਾਊਂਡ ਰੋਬਿਨ ਗੇੜ ਵਿਚ 3-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ 1995 ਵਿਚ ਆਖਰੀ ਵਾਰ ਇਹ ਖਿਤਾਬ ਜਿੱਤਿਆ ਸੀ। ਭਾਰਤੀ ਟੀਮ ਨੇ ਮੈਦਾਨ ਤੇ ਉਤਰਦਿਆਂ ਸਾਰ ਹੀ ਆਪਣਾ ਹਮਲਾਵਰ ਰੁਖ ਜ਼ਾਹਰ ਕਰ ਦਿੱਤਾ। ਇਸ ਦਾ ਫਾਇਦਾ ਵੀ ਮਿਲਿਆ ਜਦ ਅਰਜੁਨ ਨੇ 8ਵੇਂ ਹੀ ਮਿੰਟ ਵਿਚ ਗੋਲ ਕਰ ਦਿੱਤਾ। ਭਾਰਤ ਦੀ ਇਹ ਬੜਤ ਹਾਲਾਂਕਿ ਜ਼ਿਆਦਾ ਦੇਰ ਨਹੀਂ ਟਿਕ ਸਕੀ ਅਤੇ ਮਿਸਰੋਨ ਨੇ 11ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰਕੇ
|
|
ਅੱਗੇ ਪੜੋ....
|
|
|
ਭੱਜੀ ਨੂੰ ਮਿਲੀ ਸੁਪਨਿਆਂ ਦੀ ਰਾਣੀ |
|
|
|
Tuesday, 24 March 2009 |
|
ਨਿਊਜ਼ੀਲੈਂਡ/ਬਿਊਰੋ ਨਿਊਜ਼
ਫਿਰਕੀ ਦੇ ਜਾਦੂਗਰ ਅਤੇ ਪੰਜਾਬੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੂੰ ਆਪਣੇ ਸੁਪਨਿਆਂ ਦੀ ਰਾਣੀ ਲੱਭ ਗਈ ਹੈ। ਹਰਭਜਨ ਸਿੰਘ ਹੁਣ ਇੱਕਲੇ ਨਹੀਂ ਰਹੇ ਬਲਕਿ ਉਨ੍ਹਾਂ ਦੇ ਸੁਪਨਿਆਂ ਵਿਚ ਕਿਸੇ ਰਾਣੀ ਦੀ ਐਂਟਰੀ ਹੋ ਗਈ ਹੈ। ਭੱਜੀ ਨੂੰ ਹੁਣ ਇਸ਼ਕ ਹੋ ਗਿਆ ਹੈ। ਹਰਭਜਨ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਹਾਂ ਉਸ ਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਇਸ ਗੱਲ ਨੂੰ ਜਿਆਦਾ ਦੇਰ ਤੱਕ ਲੁਕਾ ਨਹੀਂ ਸਕਦਾ। ਹੋਰ ਤਾਂ ਹੋਰ ਹੁਣ ਮੈਂ ਪੂਰੇ ਸੰਸਾਰ ਦੇ ਸਾਹਮਣੇ ਇਸ ਗੱਲ ਨੂੰ ਸਵੀਕਾਰ ਕਰ ਸਕਦਾ ਹਾਂ ਕਿ ਹਾਂ ਮੈਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ। ਪੱਤਰਕਾਰਾਂ ਨੇ ਜਦੋਂ ਉਸ ਹਸੀਨਾ ਦਾ ਨਾਂ ਜਾਣਨਾ ਚਾਹਿਆ ਤਾਂ ਭੱਜੀ ਨੇ ਸਿਰਫ ਇੰਨਾ ਹੀ ਕਿਹਾ ਕਿ ਵਕਤ ਆਉਣ 'ਤੇ ਛੇਤੀ ਹੀ ਨਾਂ ਵੀ ਦੱਸ ਦਿਆਂਗਾ। ਉਨ੍ਹਾਂ ਕਿਹਾ ਕਿ ਉਹ ਜੋ ਵੀ ਹੈ
|
|
ਅੱਗੇ ਪੜੋ....
|
|
|
|
<< Start < Prev 1 2 3 4 Next > End >>
|
| Results 1 - 14 of 55 |