|
Friday, 27 January 2012 |
ਧਰਮ ਭਾਜੀ ਨੂੰ ਪਦਮ ਭੂਸ਼ਨ ਸੁਰਜੀਤ ਪਾਤਰ ਨੂੰ ਪਦਮ ਸ਼੍ਰੀ
 ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਵਰ੍ਹੇ ਦੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭੂਪੇਨ ਹਜ਼ਾਰਿਕਾ, ਮਾਰੀਓ ਮਿਰਾਂਡਾ, ਟੀ.ਵੀ. ਰਾਜੇਸ਼ਵਰ, ਕੇ. ਸੰਚੇਤੀ, ਅਤੇ ਕੇ.ਜੀ. ਸੁਬਰਾਮਨੀਅਮ ਨੂੰ ਪਦਮ ਵਿਭੂਸ਼ਨ ਲਈ ਚੁਣਿਆ ਗਿਆ ਹੈ। ਜਦੋਂਕਿ ਪੰਜਾਬ ਪੁੱਤਰ, ਬਾਲੀਵੁੱਡ ਜਗਤ ਦੇ ਨਾਮਵਰ ਅਦਾਕਾਰ ਅਤੇ ਫੀਫਾ ਦੇ ਬ੍ਰਾਂਡ ਅੰਬੈਂਸਡਰ ਧਰਮਿੰਦਰ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਬਾਨਾ ਆਜ਼ਮੀ, ਜਤਿਨ ਦਾਸ, ਮੀਰਾ ਨਾਇਰ ਅਤੇ ਧਰਮਿੰਦਰ ਸਣੇ 27 ਨਾਮਵਰ ਹਸਤੀਆਂ ਨੂੰ ਪਦਮ ਭੂਸ਼ਨ ਐਵਾਰਡ ਲਈ ਚੁਣਿਆ ਗਿਆ ਹੈ। ਜਦਕਿ ਅਨੂਪ ਜਲੋਟਾ ਸਮੇਤ 77 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਜਾਵੇਗਾ। ਪਦਮ ਸ਼੍ਰੀ ਨਾਲ ਨਿਵਾਜੀਆਂ ਜਾਣ
|
|
ਅੱਗੇ ਪੜੋ....
|
|
|
ਪਦਮ ਭੂਸ਼ਣ ਐਵਾਰਡ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਧਰਮ ਭਾਜੀ ਨੇ ਰੇਡੀਓ ਪਰਵਾਸੀ 'ਤੇ ਕਿਹਾ |
|
Friday, 27 January 2012 |
ਕਾਸ਼ ਅੱਜ ਮਾਂ ਤੇ ਬਾਪੂ ਜਿਊਂਦੇ ਹੁੰਦੇ : ਧਰਮਿੰਦਰ
ਕਿਹਾ : ਆਪਣੀਆਂ ਜੜ੍ਹਾਂ ਤੋਂ ਹੀ ਟੁੱਟ ਜਾਵਾਂਗੇ ਤਾਂ ਯਕੀਨਨ ਅਸੀਂ ਸੁੱਕ ਜਾਵਾਂਗੇ
ਟੋਰਾਂਟੋ/ਹਰਿੰਦਰ ਜੱਸਲ : ਮੈਂ ਅੱਜ ਰੱਜ ਕੇ ਖੁਸ਼ ਹਾਂ ਕਿ ਭਾਰਤ ਸਰਕਾਰ ਨੇ ਮੇਰੇ ਵਰਗੇ ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ ਆਏ ਵਿਅਕਤੀ ਨੂੰ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਕਮੀਂ ਹੈ ਤਾਂ ਸਿਰਫ ਇਸ ਗੱਲ ਦੀ ਕਿ ਇਹ ਐਵਾਰਡ ਪ੍ਰਾਪਤ ਕਰਨ ਸਮੇਂ ਮੇਰੇ ਮਾਪੇ ਮੇਰੇ ਨਾਲ ਨਹੀਂ ਹੋਣਗੇ। ਜਦੋਂ ਦਾ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਮੈਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕਰਨ ਜਾ ਰਹੀ ਹੈ, ਉਸ ਸਮੇਂ ਤੋਂ ਹੀ ਮਨ 'ਚ ਆ ਰਿਹਾ ਹੈ ਕਿ 'ਕਾਸ਼ ਅੱਜ ਮਾਂ ਤੇ ਬਾਪੂ ਜਿਊਂਦੇ ਹੁੰਦੇ'। ਉਕਤ ਭਾਵੁਕ ਸ਼ਬਦ ਭਾਰਤੀ ਫਿਲਮ ਜਗਤ 'ਚ 'ਹੀ ਮੈਨ' ਵਜੋਂ ਜਾਣੇ ਜਾਂਦੇ ਫਿਲਮ ਸਟਾਰ ਧਰਮਿੰਦਰ ਨੇ ਰੇਡੀਓ ਪਰਵਾਸੀ 'ਤੇ ਕਹੇ। ਉਹ ਉਕਤ ਅਵਾਰਡ ਮਿਲਣ ਤੋਂ ਬਾਅਦ ਆਪਣੇ ਦਿਲੀ ਵਲਵਲੇ ਪਰਵਾਸੀ ਦੇ ਸਰੋਤਿਆਂ ਨਾਲ ਸਾਂਝੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਭਾਰਤ ਵਾਸੀ ਫਿਰ ਚਾਹੇ ਉਹ ਕਿਸੇ ਵੀ ਦੇਸ਼ 'ਚ ਵੱਸਦੇ ਹੋਣ ਆਪਣੇ ਇਸ ਧਰਮ ਭਾਜੀ ਨੂੰ ਦਿਲਾਂ 'ਚ ਵਸਾਈ ਬੈਠੇ ਹਨ, ਜਿੰਨ੍ਹਾਂ ਦੀ ਦੇਣ ਮੈਂ ਸ਼ਾਇਦ ਇਸ ਜਨਮ 'ਚ ਤਾਂ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਵਾਰਡ ਮਿਲਣ ਦੀ ਖੁਸ਼ੀ ਜਿੱਥੇ ਭਾਰਤੀ ਪੰਜਾਬੀ ਅਤੇ ਫਿਲਮ ਜਗਤ ਦੇ ਲੋਗ ਮਨਾ
|
|
ਅੱਗੇ ਪੜੋ....
|
|
|
Friday, 27 January 2012 |
|
ਦਰਬਾਰ ਸਾਹਿਬ ਨੂੰ ਦੱਸਿਆ 'ਐਸ਼ਗਾਹ'
ਅਮਰੀਕਾ ਵਿਖੇ ਟੀਵੀ ਸ਼ੋਅ ਹੋਸਟ ਵਲੋਂ ਸਿੱਖ ਭਾਈਚਾਰੇ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਸਬੰਧੀ ਅਪਮਾਨਜਨਕ ਟਿੱਪਣੀ ਕਰਨ 'ਤੇ ਸਿੱਖ ਭਾਈਚਾਰੇ ਸਣੇ ਸਮੂਹ ਭਾਰਤੀਆਂ 'ਚ ਭਾਰੀ ਰੋਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਇਕ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਕਰਦੇ ਹੋਏ ਐਂਕਰ ਨੇ ਸਿੱਖਾਂ ਦੇ ਪਵਿੱਤਰ ਧਾਰਮਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਜਿਸ ਤੋਂ ਬਾਅਦ ਨਵਾਂ ਵਿਵਾਦ ਖੜਾ ਹੋ ਗਿਆ ਹੈ। ਉਕਤ ਐਂਕਰ ਨੇ ਸ਼ਰਾਰਤ ਭਰੇ ਤਰੀਕੇ ਨਾਲ ਪ੍ਰੋਗਰਾਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਐਸ਼ਗਾਹ ਤੱਕ ਕਹਿ ਦਿੱਤਾ। ਅਮਰੀਕਾ ਦੀ ਫੇਰੀ 'ਤੇ ਗਏ ਪਰਵਾਸੀ ਭਾਰਤੀਆਂ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ ਵਾਯਲਾਰ ਰਵੀ ਨੇ ਇਸ ਟਿੱਪਣੀ ਉਤੇ ਆਪਣੀ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਅਮਰੀਕੀ ਅਧਿਕਾਰੀਆਂ ਕੋਲ ਕੀਤਾ ਹੈ। ਅਮਰੀਕਾ ਦੇ ਬਹੁਚਰਚਿਤ ਟੀ.ਵੀ. ਸ਼ੋਅ 'ਦ ਟੂ ਨਾਈਟ ਸ਼ੋਅ ਵਿਦ ਜੇਯ ਲੀਨੋ' ਦੇ ਮੇਜ਼ਬਾਨ ਨੇ ਸ਼ੋਅ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਪ੍ਰੋਗਰਾਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵੀ ਦਿਖਾਈ ਗਈ ਅਤੇ
|
|
ਅੱਗੇ ਪੜੋ....
|
|
|
ਓਪੀਨੀਅਨ ਪੋਲ ਰਾਹੀਂ ਮੀਡੀਆ ਅਦਾਰੇ ਕਰ ਰਹੇ ਖ਼ੁਲਾਸੇ ਕਿ ਪੰਜਾਬ ਵਿਚ ਕਿਸ ਦੀ ਬਣੇਗੀ ਸਰਕਾਰ |
|
Friday, 27 January 2012 |
|
ਸਰਵੇ ਨੇ ਬਣਾਈ ਪੰਜਾਬ 'ਚ ਕਾਂਗਰਸ ਸਰਕਾਰ
ਸਾਡੀ ਜਿੱਤ ਯਕੀਨੀ : ਮੇਰਾ ਮੰਨਣਾ ਹੈ ਕਿ ਕਾਂਗਰਸ 70 ਤੋਂ ਜ਼ਿਆਦਾ ਸੀਟਾਂ ਲੈ ਕੇ ਸਰਕਾਰ ਬਣਾਵੇਗੀ। ਅਨੁਮਾਨ ਠੀਕ ਲੱਗ ਰਿਹਾ ਹੈ, ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਤੰਗ ਆ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ
ਫਿਰ ਬਣਾਵਾਂਗੇ ਸਰਕਾਰ : ਅਸੀਂ ਇਨ੍ਹਾਂ ਓਪੀਨੀਅਨ ਪੋਲ 'ਤੇ ਵਿਸ਼ਵਾਸ ਨਹੀਂ ਕਰਦੇ। ਪਹਿਲੀ ਵਾਰ ਹੋਵੇਗਾ, ਜਦੋਂ ਗਠਜੋੜ ਸਰਕਾਰ ਨਵਾਂ ਇਤਿਹਾਸ ਸਿਰਜਦਿਆਂ ਫਿਰ ਤੋਂ ਬਣੇਗੀ। ਦਲਜੀਤ ਸਿੰਘ ਚੀਮਾ
ਚੰਡੀਗੜ੍ਹ/ਦੀਪਕ ਸ਼ਰਮਾ : ਵੱਖੋ-ਵੱਖ ਓਪੀਨੀਅਨ ਪੋਲ ਦੇ ਅਨੁਸਾਰ ਪੰਜਾਬ ਵਿਚ ਇਸ ਵਾਰ ਕਾਂਗਰਸ ਸੱਤਾ ਵਿਚ ਆ ਸਕਦੀ ਹੈ। ਸਟਾਰ ਨਿਊਜ਼-ਨੀਲਸਨ ਸਰਵੇ, ਇੰਡੀਆ ਟੂਡੇ ਓਆਰਜੀ ਪੋਲ ਅਤੇ ਇੰਡੀਆ ਟੀਵੀ ਦੇ ਸਰਵੇ ਵਿਚ ਜਨਤਾ ਨੇ ਅਕਾਲੀ-ਭਾਜਪਾ ਗੱਠਜੋੜ ਦੀ
|
|
ਅੱਗੇ ਪੜੋ....
|
|
|
ਪਦਮ ਪੁਰਸਕਾਰਾਂ ਦਾ ਐਲਾਨ, ਭਾਰਤ ਰਤਨ ਨੂੰ ਲੈ ਕੇ ਸਸਪੈਂਸ ਬਰਕਰਾਰ |
|
Wednesday, 25 January 2012 |
ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਵਰ੍ਹੇ ਦੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭੂਪੇਨ ਹਜ਼ਾਰਿਕਾ, ਮਾਰੀਓ ਮਿਰਾਂਡਾ, ਟੀ.ਵੀ. ਰਾਜੇਸ਼ਵਰ, ਕੇ. ਸੰਚੇਤੀ, ਅਤੇ ਕੇ.ਜੀ. ਸੁਬਰਾਮਨੀਅਮ ਨੂੰ ਪਦਮ ਵਿਭੂਸ਼ਨ ਲਈ ਚੁਣਿਆ ਗਿਆ ਹੈ। ਜਦੋਂਕਿ ਪੰਜਾਬ ਪੁੱਤਰ, ਬਾਲੀਵੁੱਡ ਜਗਤ ਦੇ ਨਾਮਵਰ ਅਦਾਕਾਰ ਅਤੇ ਫੀਫਾ ਦੇ ਬ੍ਰਾਂਡ ਅੰਬੈਂਸਡਰ ਧਰਮਿੰਦਰ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਬਾਨਾ ਆਜ਼ਮੀ, ਜਤਿਨ ਦਾਸ, ਮੀਰਾ ਨਾਇਰ ਅਤੇ ਧਰਮਿੰਦਰ ਸਣੇ 27 ਨਾਮਵਰ ਹਸਤੀਆਂ ਨੂੰ ਪਦਮ ਭੂਸ਼ਨ ਐਵਾਰਡ ਲਈ ਚੁਣਿਆ ਗਿਆ ਹੈ। ਜਦਕਿ ਅਨੂਪ ਜਲੋਟਾ ਸਮੇਤ 77 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਜਾਵੇਗਾ। ਪਦਮ ਸ਼੍ਰੀ ਨਾਲ ਨਿਵਾਜੀਆਂ ਜਾਣ ਵਾਲੀਆਂ 77 ਹਸਤੀਆਂ ਵਿਚ ਪੰਜਾਬ ਦੀਆਂ ਵੀ ਦੋ ਸਖ਼ਸ਼ੀਅਤਾਂ ਨੂੰ ਸ਼ਾਮਲ ਕੀਤਾ
|
|
ਅੱਗੇ ਪੜੋ....
|
|
|
|