Powered by MehraMedia.com
ਪੰਜਾਬ ਮੰਤਰੀ ਮੰਡਲ ਦੀ ਬੈਠਕ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ-ਭਾਜਪਾ ਸਰਕਾਰ ਨੇ ਆਖਰਕਾਰ ਆਉਂਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਪੀਕਰ, ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿਚ ਵਾਧਾ ਕਰ ਹੀ ਦਿੱਤਾ ਹੈ। ਵਿਧਾਇਕਾਂ ਦੀਆਂ ਤਨਖਾਹਾਂ ਵਿਚ ਢਾਈ ਗੁਣਾ ਵਾਧਾ ਹੋਇਆ ਹੈ। ਇਹ ਵਾਧਾ ਪਹਿਲੀ ਅਪਰੈਲ 2009 ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਈਟੀਟੀ ਅਧਿਆਪਕਾਂ ਦੇ ਭਵਿੱਖ ਬਾਰੇ ਚੱਲ ਰਹੇ ਵਾਦ-ਵਿਵਾਦ ਨੂੰ ਖਤਮ ਕਰਦਿਆਂ ਈ ਟੀ ਟੀ ਅਧਿਆਪਕਾਂ ਨੂੰ ਪੱਕੇ ਤੌਰ 'ਤੇ ਪੰਚਾਇਤੀ ਵਿਭਾਗ ਵਿਚ ਰੱਖਣ ਦਾ ਫੈਸਲਾ ਹੋ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ
ਗੋਲੀਆਂ ਮਾਰ ਕੇ ਐਨ ਆਰ ਆਈ ਦਾ ਕਤਲ
ਪਿੰਡ ਬਹਿਰਾਮ ਸਰਿਸ਼ਤਾ ਦੇ ਵਾਸੀ ਮਹਿੰਦਰਜੀਤ ਸਿੰਘ ਐਨ ਆਰ ਆਈ ਦੀ ਵਿਦੇਸ਼ ਵਪਾਰ ਜਾਣ ਸਮੇਂ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਹਿੰਦਰਜੀਤ ਸਿੰਘ ਆਪਣੇ ਸਾਲੇ ਅਮਨਦੀਪ ਸਿੰਘ ਵਾਸੀ ਪਿੰਡ ਮਾਣਕਢੇਰੀ ਦੇ ਵਿਆਹ 'ਤੇ ਯੂ ਐਸ ਏ ਤੋਂ ਆਇਆ ਸੀ। ਵਿਆਹ ਤੋਂ ਬਾਅਦ ਮਹਿੰਦਰਜੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ, ਲੜਕਾ ਨਵਜੋਤ ਸਿੰਘ, ਲੜਕੀ ਗੁਰਸ਼ਰਨ ਕੌਰ, ਸਾਲਾ ਮਨਜੀਤ ਸਿੰਘ ਤੇ ਹੋਰ ਰਿਸ਼ਤੇਦਾਰਾਂ ਨਾਲ ਟੈਂਪੂ ਟਰੈਵਲ 'ਤੇ ਪਿੰਡ ਮਾਣਕਢੇਰੀ ਤੋਂ ਰਾਤ ਨੂੰ ਜਾ ਰਿਹਾ ਸੀ ਤਾਂ ਜਦੋਂ ਟੈਂਪੂ ਟਰੈਵਲ ਪਿੰਡ ਬਹਿਰਾਮ ਸਰਿਸ਼ਤਾ ਨੇੜੇ ਪਹੁੰਚੀ ਤਾਂ ਰਸਤੇ ਵਿਚ ਲਾਂਸਰ ਗੱਡੀ ਖੜ੍ਹੀ ਸੀ, ਜਿਸ ਨੂੰ ਇਕ ਵਿਅਕਤੀ ਧੱਕਾ ਲਗਾ ਰਿਹਾ ਸੀ। ਟੈਂਪੂ ਟਰੈਵਲ ਦਾ ਮਾਲਕ ਸੁਖਵੰਤ ਸਿੰਘ ਵਾਸੀ ਸਿੰਘਪੁਰ ਅਤੇ ਡਰਾਈਵਰ ਗੁਰਲਾਲ ਉਰਫ ਲਾਲੀ ਵਾਸੀ ਭੋਗਪੁਰ ਉਤਰ ਕੇ ਲਾਂਸਰ ਗੱਡੀ ਨੂੰ ਧੱਕਾ ਲਗਾਉਣ ਲੱਗੇ ਤਾਂ ਪਿੱਛੇ ਦੋ ਹੋਰ ਗੱਡੀਆਂ ਆ ਗਈਆਂ, ਜਿਸ ਵਿਚ 10-12 ਵਿਅਕਤੀ ਸਵਾਰ ਸਨ। ਉਹਨਾਂ ਵਿਚੋਂ ਦੋ ਉਤਰ ਕੇ ਟੈਂਪੂ ਟਰੈਵਲ ਵਿਚ
ਕੈਨੇਡਾ ਨੇ ਗੈਰਕਾਨੂੰਨੀ ਇਮੀਗਰੇਸ਼ਨ ਰੋਕਣ ...
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੇ ਕੌਂਸਲ ਜਨਰਲ ਸਕਾਟ ਸੈਲੇਸਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਸੂਬਾ ਸਰਕਾਰ ਵਲੋਂ ਜਾਅਲੀ ਵੀਜ਼ਾ ਮਾਮਲਿਆਂ ਦੇ ਹੱਲ ਲਈ ਸਹਿਯੋਗ ਦੀ ਮੰਗ ਕੀਤੀ। ਸ੍ਰੀ ਸੈਲੇਸਰ ਨੇ ਇੱਥੇ ਕੈਨੇਡਾ ਦੇ ਕੌਂਸਲੇਟ ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਬਾਦਲ ਨਾਲ ਉਹਨਾਂ ਦੇ ਨਿਵਾਸ ਉੱਤੇ ਸਦਾਚਾਰਕ ਮਿਲਣੀ ਕੀਤੀ। ਉਹਨਾਂ ਨਾਲ ਕੌਂਸਲੇਟ ਪ੍ਰੋਗਰਾਮ ਮੈਨੇਜਰ ਟੇਰੀ ਵੀਨਰਸ ਵੀ ਸਨ। ਸੈਲੇਸਰ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੈਨੇਡਾ ਦੇ ਸਿਟੀਜ਼ਨਸ਼ਿਪ ਇਮੀਗਰੇਸ਼ਨ ਅਤੇ ਮਲਟੀਕਲਚਰਲਿਜ਼ਮ ਮੰਤਰੀ ਜੈਸਨ ਕੇਨੀ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਉੱਚ ਅਧਿਕਾਰੀਆਂ ਨਾਲ ਗੈਰ ਕਾਨੂੰਨੀ ਇਮੀਗਰੇਸ਼ਨ ਦੇ ਰੁਝਾਨ ਨੂੰ ਪੱਕੇ ਤੌਰ 'ਤੇ ਰੋਕਣ ਲਈ ਗੱਲਬਾਤ ਕਰਨਗੇ। ਸ੍ਰੀ ਬਾਦਲ ਨੇ ਕੌਂਸਲ ਜਨਰਲ ਨੂੰ ਰਾਜ ਸਰਕਾਰ ਨਾਲ ਸਾਂਝੇ ਤੌਰ 'ਤੇ
24 ਨੂੰ ਆਵੇਗਾ ਬਾਬਰੀ ਮਸਜਿਦ ਮਾਮਲੇ 'ਤੇ ਫ਼ੈਸਲਾ
ਲਖਨਊ/ ਬਿਊਰੋ ਨਿਊਜ਼
ਕਰੀਬ 18 ਸਾਲ ਪਹਿਲਾਂ ਅਯੁੱਧਿਆ 'ਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੇ ਮਾਮਲੇ 'ਚ ਇਲਾਹਾਬਾਦ ਹਾਈਕੋਰਟ ਦਾ ਲਖਨਊ ਬੈਂਚ 24 ਅਕਤੂਬਰ ਨੂੰ ਫ਼ੈਸਲਾ ਸੁਣਾਵੇਗਾ। ਜ਼ਿਕਰਯੋਗ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਦੇਸ਼ ਭਰ 'ਚ ਫ਼ਿਰਕੂ ਹਿੰਸਾ ਭੜਕ ਉਠੀ ਸੀ, ਜਿਸ 'ਚ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੱਤਿਆ ਹੋ ਗਈ ਸੀ। ਇਸ ਮਾਮਲੇ 'ਚ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਈ ਵੱਡੇ ਨੇਤਾਵਾਂ 'ਤੇ ਮੁਕੱਦਮਾ ਚੱਲ ਰਿਹਾ ਹੈ।
ਪਿਛਲੇ ਮਹੀਨੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ 23 ਲੋਕਾਂ ਖਿਲਾਫ਼ ਦੋਸ਼ ਲਗਾਏ ਸਨ। ਇਨ੍ਹਾਂ 'ਚ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ ਆਰ.ਐਨ. ਸ੍ਰੀਵਾਸਤਵ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ
ਕਸ਼ਮੀਰ 'ਚ ਕਰਫ਼ਿਊ ਜਾਰੀ, ਹੁਰੀਅਤ ਨੇਤਾ ...
ਕਸ਼ਮੀਰ ਘਾਟੀ 'ਚ ਫ਼ਿਰ ਭੜਕੀ ਹਿੰਸਾ ਦੌਰਾਨ ਹੁਰੀਅਤ ਕਾਨਫਰੰਸ ਦੇ ਨੇਤਾ ਸੈਅਦ ਅਲੀ ਸ਼ਾਹ ਗਿਲਾਨੀ ਨੂੰ ਬੁੱਧਵਾਰ ਨੂੰ ਪੁਲਿਸ ਨੇ ਸ਼੍ਰੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਵੱਖਵਾਦੀ ਨੇਤਾ ਗਿਲਾਨੀ ਨੇ ਕਸ਼ਮੀਰ ਘਾਟੀ 'ਚ ਵਿਰੋਧ-ਪ੍ਰਦਰਸ਼ਨ ਤੇਜ਼ ਕਰਨ ਦੀ ਬੀਤੇ ਕੱਲ੍ਹ ਧਮਕੀ ਦਿੱਤੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੌਕਸੀ ਵਜੋਂ ਗਿਲਾਨੀ ਨੂੰ ਸ਼ਹਿਰ ਦੇ ਹੈਦਰਪੁਰਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਕੇ ਹਮਹਾਮਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗਾੜਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਿਲਾਨੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਨੇ
ਨਸ਼ੇ 'ਚ ਵਿਦਿਆਰਥਣ, ਬਸਤੇ 'ਚੋਂ ਮਿਲੀ ਸ਼ਰਾਬ
ਪੰਜਾਬੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਇਕ ਘਟਨਾ 'ਚ ਨੌਵੀਂ ਜਮਾਤ ਦੀ ਵਿਦਿਆਰਥਣ ਦੇ ਸਕੂਲ ਬੈਗ ਵਿਚੋਂ ਸ਼ਰਾਬ ਦੀ ਬੋਤਲ ਮਿਲੀ ਹੈ। ਵਿਦਿਆਰਥਣ ਜਗਰਾਉਂ ਦੇ ਸ਼ੇਰਪੁਰ ਕਲ੍ਹਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪੜ੍ਹਦੀ ਹੈ। ਜਦੋਂ ਵਿਦਿਆਰਥਣ ਦੇ ਬੈਗ 'ਚੋਂ ਸ਼ਰਾਬ ਮਿਲੀ, ਉਸ ਵੇਲੇ ਉਹ ਖੁਦ ਵੀ ਨਸ਼ੇ 'ਚ ਸੀ। ਅਧਿਆਪਕ ਨੇ ਤੁਰੰਤ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਅਤੇ ਪੰਚਾਇਤ ਮੈਂਬਰਾਂ ਨੂੰ ਸਕੂਲ 'ਚ ਬੁਲਾਇਆ ਗਿਆ। ਵਿਦਿਆਰਥਣ ਅਤੇ ਉਸ ਦੇ ਜਮਾਤੀ ਇਕ ਮੁੰਡੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ।
ਸਕੂਲ ਦੀ ਪ੍ਰਿੰਸੀਪਲ ਵਲੋਂ ਮਿਲੀ ਜਾਣਕਾਰੀ ਅਨੁਸਾਰ 9ਵੀਂ ਜਮਾਤ ਦੀ ਇਕ ਵਿਦਿਆਰਥਣ ਆਪਣੇ ਘਰ ਤੋਂ ਹੀ ਬੈਗ 'ਚ ਸ਼ਰਾਬ ਦੀ ਬੋਤਲ ਲੈ ਕੇ ਆਈ ਸੀ। ਉਸ ਦੇ ਨਾਲ ਇਕ ਹੋਰ ਉਸ ਦਾ ਜਮਾਤੀ ਮੁੰਡਾ ਚੌਥੇ ਪੀਰੀਅਡ 'ਚ ਕਲਾਸ 'ਚੋਂ ਗਾਇਬ ਹੋ ਗਏ। ਦੋਵੇਂ ਸਕੂਲ 'ਚ ਹੀ ਬਣੇ ਇਕ ਖਾਲੀ ਕਮਰੇ 'ਚ ਕਰੀਬ ਪੌਣਾ ਘੰਟਾ ਰਹੇ। ਦੋ ਵਿਦਿਆਰਥੀਆਂ ਦੇ
ਗੁਰਦੁਆਰਿਆਂ 'ਤੇ ਜਬਰੀ ਕਬਜ਼ਿਆਂ ਸਬੰਧੀ ...
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਦੀ 'ਵਖਰੀ ਕਮੇਟੀ' ਦੇ ਆਗੂਆਂ ਵਲੋਂ ਗੁਰਦੁਆਰਿਆਂ 'ਤੇ ਜ਼ਬਰੀ ਕਬਜ਼ਾ ਕਰਨ ਦੀਆਂ ਕਥਿਤ ਧਮਕੀਆਂ ਦੇ ਮੁੱਦੇ 'ਤੇ ਮਿਲਿਆ। ਉਹਨਾਂ ਕਿਹਾ ਕਿ ਕਿਸੇ ਕੀਮਤ 'ਤੇ ਜਬਰੀ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਜਥੇਦਾਰ ਮੱਕੜ ਨੇ ਸ੍ਰੀ ਹੁੱਡਾ ਨਾਲ ਮੁਲਾਕਾਤ ਕਰਨ ਮਗਰੋਂ ਕਿਹਾ ਕਿ ਵਫਦ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਗੁਰਦੁਆਰਿਆਂ  'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਉਹਨਾਂ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ, ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਪਰ ਸਰਕਾਰ ਦੀ ਅਣਗਹਿਲੀ ਕਾਰਨ ਇਸ ਤਰ੍ਹਾਂ ਦੇ
ਵਿਆਪਕ ਅਸਰ ਰਿਹਾ ਅੱਜ ਦੀ ਹੜਤਾਲ ਦਾ
ਨਵੀਂ ਦਿੱਲੀ/ ਬਿਊਰੋ ਨਿਊਜ਼
ਮਹਿੰਗਾਈ, ਨਿੱਜੀਕਰਨ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਦੇਸ਼ ਭਰ 'ਚ ਅੱਜ 8 ਟਰੇਡ ਯੂਨੀਅਨਾਂ ਦੇ ਸੱਦੇ 'ਤੇ 24 ਘੰਟੇ ਦੀ ਹੜਤਾਲ ਸਫ਼ਲ ਰਹੀ। ਪੰਜਾਬ 'ਚ ਹੜਤਾਲ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਮਾਲਵਾ ਖੇਤਰ ਦੇ ਕੁਝ ਰੂਟਾਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਹਿੱਸਿਆਂ 'ਚ ਆਵਾਜਾਈ ਮੁਕੰਮਲ ਬੰਦ ਰਹੀ। ਇਸ ਬੰਦ ਦੌਰਾਨ ਸਰਕਾਰੀ ਅਤੇ ਨਿੱਜੀ ਬੱਸਾਂ ਬਿਲਕੁਲ ਬੰਦ ਰਹੀਆਂ। ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ 'ਚ ਵੀ ਹੜਤਾਲ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਰਾਜਸਥਾਨ 'ਚ ਡਾਕਟਰਾਂ ਵਲੋਂ
ਅਮਿਤ ਸ਼ਾਹ ਦੀ ਪਟੀਸ਼ਨ 'ਤੇ ਸੁਣਵਾਈ ਟਲੀ
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅਮਿਤ ਸ਼ਾਹ ਦੀ ਜ਼ਮਾਨਤ ਅਪੀਲ ਨੂੰ ਇਕ ਵਾਰ ਫ਼ਿਰ ਟਾਲ ਦਿੱਤਾ ਹੈ। ਅਦਾਲਤ ਨੇ ਅੱਜ ਅਮਿਤ ਸ਼ਾਹ ਦੀ ਜ਼ਮਾਨਤ ਦੀ ਅਪੀਲ 'ਤੇ ਸੁਣਵਾਈ ਨੂੰ 9 ਸਤੰਬਰ ਤੱਕ ਟਾਲ ਦਿੱਤਾ। ਸ਼ਾਹ ਨੂੰ ਸੋਹਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਵਲੋਂ ਹੋਰ ਸਮਾਂ ਮੰਗੇ ਜਾਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਸ਼ਾਹ ਦੇ ਇਕ ਵਕੀਲ ਮਿਤੇਸ਼ ਅਮੀਨ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਪਾਈ ਜਾਵੇ। ਸ਼ਾਹ ਦਾ ਸੀਨੀਅਰ ਵਕੀਲ ਅਦਾਲਤ 'ਚ ਨਾ ਹੋਣ ਕਾਰਨ ਚੌਥੀ ਵਾਰ ਉਸ ਦੀ ਜ਼ਮਾਨਤ ਦੀ ਸੁਣਵਾਈ ਅੱਗੇ ਪਾ ਦਿੱਤੀ ਗਈ। ਹਾਲਾਂਕਿ ਅੱਜ ਦੀ ਸੁਣਵਾਈ 'ਚ ਸੀ.ਬੀ.ਆਈ. ਦੇ ਸੀਨੀਅਰ ਵਕੀਲ ਵੀ ਹਾਜ਼ਰ ਨਹੀਂ ਸਨ। ਗੁਜਰਾਤ ਦੇ ਸਾਬਕਾ
ਝਾਰਖੰਡ : ਭਾਜਪਾ ਨੇ ਸਰਕਾਰ ਬਣਾਉਣ ਦਾ ...
ਝਾਰਖੰਡ 'ਚ ਭਾਜਪਾ ਨੇ ਅੱਜ ਝਾਰਖੰਡ ਮੁਕਤੀ ਮੋਰਚਾ ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।
ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਅਰਜੁਨ ਮੁੰਡਾ ਨੇ ਰਾਜਪਾਲ ਐਮ.ਓ.ਐਚ. ਫ਼ਾਰੂਕ ਨੂੰ ਮਿਲ ਕੇ 45 ਵਿਧਾਇਕਾਂ ਦੀ ਹਮਾਇਤ ਦੀ ਚਿੱਠੀ ਦਿੱਤੀ। ਝਾਰਖੰਡ ਮੁਕਤੀ ਮੋਰਚਾ, ਆਲ ਝਾਰਖੰਡ ਸਟੂਡੈਂਟਸ ਯੂਨੀਅਨ ਅਤੇ ਜਨਤਾ ਦਲ ਯੂ ਦੇ ਨੇਤਾ ਅਤੇ ਦੋ ਆਜ਼ਾਦ ਵਿਧਾਇਕ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮੁੰਡਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।ਜ਼ਿਕਰਯੋਗ ਹੈ ਕਿ ਬੀਤੇ 30 ਮਈ ਨੂੰ ਝਾਰਖੰਡ ਦੇ
ਭਾਰਤੀ ਰੱਖਿਆਤੰਤਰ 'ਚ ਦੁਸ਼ਮਣ ਦੇਸ਼ਾਂ ਦੇ ...
ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਨੇ ਜਾਸੂਸਾਂ ਰਾਹੀਂ ਭਾਰਤ ਦੀਆਂ ਰੱਖਿਆ ਨਾਲ ਜੁੜੀਆਂ ਏਜੰਸੀਆਂ 'ਚ ਸੰਨ੍ਹ ਲਗਾ ਦਿੱਤੀ ਹੈ। ਦੁਸ਼ਮਣ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਭਾਰਤ ਦੇ ਰੱਖਿਆ ਤੰਤਰ ਤੋਂ ਡਾਟਾ ਅਤੇ ਸੂਚਨਾਵਾਂ ਨੂੰ ਪੇਨ ਡਰਾਈਵ, ਰਿਮੂਵੇਬਲ ਹਾਈ ਡਿਸਕ, ਸੀ.ਡੀ. ਅਤੇ ਵੀ.ਸੀ.ਡੀ. ਵਰਗੇ ਵਿਗਿਆਨਕ ਉਪਕਰਨਾਂ ਰਾਹੀਂ ਚੋਰੀ ਕਰ ਰਹੀਆਂ ਹਨ। ਸਾਫ਼ ਹੈ ਕਿ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਅਹਿਮ ਸੂਚਨਾਵਾਂ ਨੂੰ ਹਾਸਲ ਕਰਨ ਲਈ ਆਪਣੀ ਰਣਨੀਤੀ 'ਚ ਬਦਲਾਓ ਕੀਤਾ ਹੈ। ਇਸ ਤੋਂ ਪਹਿਲਾਂ ਅਜਿਹੀਆਂ ਖੁਫ਼ੀਆ ਏਜੰਸੀਆਂ ਹੈਕਿੰਗ ਦਾ ਸਹਾਰਾ ਲੈਂਦੀਆਂ ਸਨ। ਪਰ ਭਾਰਤ ਵਲੋਂ ਉਠਾਏ ਗਏ ਅਹਿਮ ਕਦਮਾਂ ਕਾਰਨ ਹੈਕਿੰਗ
ਮੰਤਰੀ ਦੀ ਕਾਰ ਵਿਚ ਲੜਕੀ ਨੂੰ ਅਗਵਾ ਕਰਕੇ ...
ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਦੀ ਗੱਡੀ ਵਿਚ ਇਕ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਗੱਡੀ ਵਿਚ ਸਵਾਰ 3 ਲੋਕਾਂ ਨੇ ਪੀੜਤ ਲੜਕੀ ਨੂੰ ਧਮਕੀ ਵੀ ਦਿੱਤੀ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੀ ਸਰਕਾਰੀ ਗੱਡੀ ਜ਼ਬਤ ਕਰ ਲਈ ਹੈ। ਜਾਣਕਾਰੀ ਅਨੁਸਾਰ ਸ੍ਰੀ ਕਾਂਡਾ ਦੀ ਧੀ ਨੇ ਆਪਣੀ ਨੌਕਰਾਣੀ ਨੂੰ ਦਿੱਲੀ ਵਿਚ ਛੱਡਿਆ ਅਤੇ ਕਿਹਾ ਕਿ ਮੈਂ ਜਾਂਦੇ ਸਮੇਂ ਤੈਨੂੰ ਨਾਲ ਲੈ ਜਾਵਾਂਗੀ। ਦੋਸ਼ ਹੈ ਕਿ ਇਸ ਦੌਰਾਨ ਕਾਰ ਦਾ ਡਰਾਈਵਰ ਧੋਖੇ ਨਾਲ ਨੌਕਰਾਣੀ ਨੂੰ ਆਪਣੇ ਨਾਲ ਗੁੜਗਾਓਂ ਲੈ ਗਿਆ ਅਤੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਸ ਨੇ ਨੌਕਰਾਣੀ ਨੂੰ ਧਮਕੀ ਦਿੱਤੀ। ਪੁਲਿਸ 'ਚ ਕੇਸ ਦਰਜ ਕਰਕੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲੜਕੀ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ। ਮੰਤਰੀ ਦਾ ਕਹਿਣਾ ਹੈ ਕਿ ਇਹ ਕਾਰ ਉਹਨਾਂ ਦੀ ਨਹੀਂ ਹੈ, ਉਹਨਾਂ ਨੇ ਬਹੁਤ ਪਹਿਲਾਂ ਹੀ ਇਹ ਗੱਡੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਸੀ। ਦੂਜੇ ਪਾਸੇ  ਦਿੱਲੀ ਪੁਲਿਸ ਦਾ ਕਹਿਣਾ ਹੈ ਕਿ
ਬਿਹਾਰ : 8 ਦਿਨ ਬਾਅਦ ਨਕਸਲੀਆਂ ਨੇ 3 ਪੁਲਿਸ ...
ਨਕਸਲੀਆਂ ਨੇ 8 ਦਿਨਾਂ ਤੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਛੱਡ ਦਿੱਤਾ ਹੈ। ਹਾਲਾਂਕਿ ਅਗਵਾ ਕੀਤੇ ਚਾਰ ਪੁਲਿਸ ਵਾਲਿਆਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਗਈ ਸੀ। ਤਿੰਨ ਪੁਲਿਸ ਮੁਲਾਜ਼ਮ ਲੱਖੀਸਰਾਏ ਸ਼ਹਿਰ ਦੇ ਪੁਲਿਸ ਥਾਣੇ ਪਹੁੰਚ ਚੁੱਕੇ ਹਨ। ਲੱਖੀਸਰਾਏ 'ਚ ਤਿੰਨਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਤਿੰਨੋਂ ਪੁਲਿਸ ਮੁਲਾਜ਼ਮ ਜੀਪ 'ਚ ਬੈਠ ਕੇ ਲੱਖੀਸਰਾਏ ਥਾਣੇ ਪਹੁੰਚੇ। ਇਨ੍ਹਾਂ ਵਿਚੋਂ ਇਕ ਪੁਲਿਸ ਅਭੇ ਯਾਦਵ ਖਗੜੀਆ ਜ਼ਿਲ੍ਹੇ 'ਚ ਆਪਣੇ ਘਰ ਜਾਣਗੇ। ਰੁਪੇਸ਼ ਕੁਮਾਰ ਅਤੇ ਅਹਿਸਾਨ ਖਾਨ ਪਟਨਾ ਪਹੁੰਚ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ
ਪਾਕਿ 'ਚ ਆਤਮਘਾਤੀ ਹਮਲਾ, 20 ਦੀ ਮੌਤ
ਪਾਕਿਸਤਾਨ ਦੇ ਖੈਬਰ ਪਖਤੂਨਖੱਬਾ ਸੂਬੇ 'ਚ ਸੋਮਵਾਰ ਨੂੰ ਇਕ ਆਤਮਘਾਤੀ ਹਮਲਾਵਾਰ ਵਲੋਂ ਵਿਸਫ਼ੋਟਕਾਂ ਨਾਲ ਲੱਦੇ ਵਾਹਨ ਨੂੰ ਪੁਲਿਸ ਥਾਣੇ ਨਾਲ ਟਕਰਾ ਦੇਣ ਨਾਲ 11 ਪੁਲਿਸ ਕਰਮੀਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ।
ਹਮਲਾਵਰਾਂ ਨੇ ਸੂਬੇ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਪ੍ਰਮੁੱਖ ਥਾਣੇ ਨੂੰ ਨਿਸ਼ਾਨਾ ਬਣਾਇਆ। ਇਸ ਵਾਰਦਾਤ 'ਚ 40 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਧਮਾਕੇ ਨਾਲ ਥਾਣੇ ਦੀ ਇਮਾਰਤ, ਕੋਲ ਹੀ ਸਥਿਤ ਮਸਜਿਦ ਅਤੇ ਇਕ ਸਰਕਾਰੀ ਦਫ਼ਤਰ ਵੀ ਢਹਿਢੇਰੀ ਹੋ ਗਿਆ, ਜਦੋਂਕਿ ਦੋ ਹੋਰ ਸਰਕਾਰੀ ਇਮਾਰਤਾਂ ਨੁਕਸਾਨਗ੍ਰਸਤ ਹੋ ਗਈਆਂ। ਇਹ ਹਮਲਾ ਮੁਸਲਮਾਨਾਂ ਦੇ ਰੋਜ਼ੇ ਨਾਲ ਸਬੰਧਤ ਇਕ ਸਮਾਗਮ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲਾਵਰਾਂ ਨੇ ਸਵੇਰੇ ਸੱਤ ਵਜੇ ਇਸ ਵਾਰਦਾਤ ਨੂੰ
ਮਨਮੋਹਨ ਸਿੰਘ ਦੇ ਕੈਬਨਿਟ 'ਚ ਹੋਵੇਗਾ ...
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੰਤਰੀ ਮੰਡਲ 'ਚ ਸੰਸਦ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਫ਼ੇਰਬਦਲ ਦੇ ਸੰਕੇਤ ਮਿਲੇ ਹਨ। ਇਸ ਫ਼ੇਰਬਦਲ ਦੌਰਾਨ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਵੀ ਮੰਤਰੀ ਮੰਡਲ 'ਚ ਥਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਆਪਣੀ ਕੈਬਨਿਟ 'ਚ ਫ਼ੇਰਬਦਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਕੈਬਨਿਟ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ, ਪਰ ਕੈਬਨਿਟ ਦੀ ਔਸਤ ਉਮਰ ਘੱਟ ਕੀਤੀ ਜਾਵੇਗੀ। ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਖਾਸ ਤੌਰ 'ਤੇ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਚੰਗਾ ਕੰਮ ਕਰ ਰਹੇ ਹਨ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ 'ਚ ਨੌਜਵਾਨਾਂ ਨੂੰ ਮੌਕਾ ਦੇਣ
ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ...
ਆਨੰਦਪੁਰ ਸਾਹਿਬ, ਨੰਗਲ/ਬਿਊਰੋ ਨਿਊਜ਼
ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡੈਮ ਦੇ ਚਾਰੇ ਫਲੱਡ ਗੇਟ ਦੋ-ਦੋ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਡੈਮ ਤੋਂ ਆਇਆ ਪਾਣੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਵਿਚ ਦਾਖਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਤੋਂ ਬਾਅਦ ਸਵੇਰੇ 9 ਵਜੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ।ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਕਰੀਬ 9.40 ਵਜੇ ਨੰਗਲ ਡੈਮ ਦੇ ਗੇਟ ਖੋਲ੍ਹ ਕੇ ਪਹਿਲਾਂ ਤੋਂ ਸਤਲੁਜ ਦਰਿਆ ਵਿਚ ਚੱਲ ਰਹੇ 11250 ਕਿਊਸਿਕ ਪਾਣੀ ਦੀ ਮਾਤਰਾ ਨੂੰ ਵਧਾ ਕੇ 20050 ਕਿਊਸਿਕ ਕਰ ਦਿੱਤਾ ਗਿਆ, ਜਦੋਂ ਕਿ ਨੰਗਲ ਹਾਈਡਲ ਨਹਿਰ ਅਤੇ ਆਨੰਦਪੁਰ ਸਾਹਿਬ ਹਾਈਡਲ
ਅਧਿਆਪਕ ਦਿਵਸ
22 ਅਧਿਆਪਕਾਂ ਨੂੰ ਮਿਲਿਆ ਰਾਜ ਪੁਰਸਕਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਕੇ ਅਧਿਆਪਨ ਕਾਰਜ ਦੇ ਸੋਹਲੇ ਗਾਉਂਦਿਆਂ 22 ਅਧਿਆਪਕਾਂ ਨੂੰ ਰਾਜ ਪੱਧਰੀ ਐਵਾਰਡ ਦਿੱਤੇ, ਉਥੇ ਦੂਜੇ ਪਾਸੇ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਨੂੰ ਮਿਲਣ ਦੇ ਇਛੁਕ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ। ਸਿੱਖਿਆ ਵਿਭਾਗ ਵਿਚ ਪੱਕੀ ਭਰਤੀ ਅਤੇ ਭਰਤੀ ਵਿਚ 70 : 30 ਦੇ ਕੋਟੇ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ 'ਤੇ ਅਧਿਆਪਕ ਦਿਵਸ ਮੌਕੇ ਮੁੜ ਸਰਕਾਰੀ ਲਾਠੀ ਦੀ ਮਾਰ ਵੱਜੀ ਜਿਸ ਵਿਚ ਕਈਆਂ ਦੀਆਂ ਦਸਤਾਰਾਂ ਲੱਥੀਆਂ ਅਤੇ ਕਈ ਸੜਕਾਂ 'ਤੇ ਘਸੀਟੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਸੂਬਾ ਪੱਧਰੀ ਅਧਿਆਪਕ ਦਿਵਸ ਸਮਾਗਮ ਮੌਕੇ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਵਿਚ ਦਰਜਨ ਤੋਂ ਵਧੇਰੇ ਨੌਜਵਾਨ ਜ਼ਖ਼ਮੀ ਹੋ ਗਏ ਅਤੇ ਡੇਢ ਦਰਜਨ ਨੌਜਵਾਨਾਂ ਨੂੰ ਪੁਲਿਸ ਨੇ
ਰਾਸ਼ਟਰ ਮੰਡਲ ਖੇਡਾਂ
ਰਿਚਾ ਮਿਸ਼ਰਾ ਸਮੇਤ ਤਿੰਨ ਤੈਰਾਕ ਡੋਪਿੰਗ ਦੇ ਘੇਰੇ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਜੈਪੁਰ ਵਿਚ ਹਾਲ ਹੀ 'ਚ ਸਮਾਪਤ ਹੋਈ 64ਵੀਂ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਸਰਵਉੱਚ ਮਹਿਲਾ ਤੈਰਾਕ ਚੁਣੀ ਗਈ ਰਿਚਾ ਮਿਸ਼ਰਾ ਸਮੇਤ ਤਿੰਨ ਤੈਰਾਕਾਂ ਨੂੰ ਡੋਪਿੰਗ ਦੇ ਦੋਸ਼ੀ ਪਾਇਆ ਗਿਆ ਹੈ। ਇਹਨਾਂ ਵਿਚੋਂ ਦੋ ਖਿਡਾਰੀ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀ ਟੀਮ ਵਿਚ ਸ਼ਾਮਲ ਹਨ। ਰਿਚਾ ਤੋਂ ਇਲਾਵਾ ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਜਯੋਤਸਨਾ ਪਨਸਾਰੇ ਅਤੇ ਅਮਰ ਮੁਰਲੀਧਰਨ ਵੀ ਡੋਪ ਪ੍ਰੀਖਿਆ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਨੂੰ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਵਲੋਂ ਪਾਬੰਦੀਸ਼ੁਦਾ ਸ਼ਕਤੀਵਰਧਕ ਦਵਾਈ ਮੀਥੇਲਵੇਕਸਾਨਿਆਮਾਈਨ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਭਾਰਤੀ ਤੈਰਾਕੀ ਮਹਾਂਸੰਘ ਦੇ ਸਕੱਤਰ ਵਰਿੰਦਰ ਨਾਨਾਵਟੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਕਰ 'ਬੀ' ਨਮੂਨਾ ਵੀ ਪਾਜ਼ੇਟਿਵ ਰਿਹਾ ਤਾਂ ਰਿਚਾ ਅਤੇ ਜਯੋਤਸਨਾ ਨੂੰ
ਘਾਟੀ 'ਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ...
ਲੇਹ ਹੜ੍ਹ ਪ੍ਰਭਾਵਿਤਾਂ ਲਈ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਜਾਰੀ
ਚੰਡੀਗੜ੍ਹ/ ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਘਾਟੀ 'ਚ ਸਿੱਖਾਂ ਨੂੰ ਪੂਰੀ ਸੁਰੱਖਿਆ ਦੇਵੇਗੀ।
ਉਮਰ ਅਬਦੁੱਲਾ ਦੀ ਰਿਹਾਇਸ਼ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਿਚਾਲੇ ਇਕ ਘੰਟਾ ਦੇ ਕਰੀਬ ਗੱਲਬਾਤ ਹੋਈ। ਕਸ਼ਮੀਰ ਘਾਟੀ 'ਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨਾਲ ਜੰਮੂ-ਕਸ਼ਮੀਰ ਆਏ ਸਨ।
ਗ੍ਰਹਿ ਵਿਭਾਗ ਵਲੋਂ ਸ਼੍ਰੋਮਣੀ ਕਮੇਟੀ ...
ਚੰਡੀਗੜ੍ਹ/ ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵਿਚ ਕੇਂਦਰੀ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੋਟਾਂ ਬਣਾਉਣ ਬਾਰੇ ਕੋਈ ਇਤਰਾਜ਼ ਜਾਂ ਦਾਅਵਾ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਨਿਪਟਾਉਣਗੇ ਅਤੇ ਅੰਤਮ ਸੁਣਵਾਈ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਕਰਨਗੇ।
ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਅਤੇ ਕਈ ਹੋਰ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਫ਼ਾਰਮਾਂ 'ਤੇ ਕਈ ਇਤਰਾਜ਼ ਉਠਾਏ ਸਨ ਅਤੇ ਕੇਂਦਰੀ ਗ੍ਰਹਿ ਵਿਭਾਗ ਤੋਂ ਇਸ ਸਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਖਾਰਜ ਕਰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ 'ਚ ਕਿਸੇ ਪ੍ਰਕਾਰ ਦਾ ਦਖ਼ਲ ਦੇਣ
ਪਾਕਿਸਤਾਨ ਵਲੋਂ ਇਕ ਸੌ ਹੋਰ ਮਛੇਰੇ ਰਿਹਾਅ
ਇਸਲਾਮਾਬਾਦ/ ਬਿਊਰੋ ਨਿਊਜ਼
ਪਾਕਿਸਤਾਨ ਨੇ ਕਰਾਚੀ ਜੇਲ੍ਹ 'ਚ ਨਜ਼ਰਬੰਦ ਇਕ ਸੌ ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਭਾਰਤੀ ਮਛੇਰਿਆਂ ਦਾ ਪਾਕਿ ਤੋਂ ਰਿਹਾਅ ਹੋਇਆ ਇਹ ਦੂਜਾ ਪੂਰ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤ ਆਇਆ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਪਾਕਿਸਤਾਨ ਵਲੋਂ ਇਕ ਸੌ ਮਛੇਰੇ ਰਿਹਾਅ ਕਰਕੇ ਭਾਰਤ ਭੇਜੇ ਗਏ ਸਨ। ਇਹ ਸਾਰੇ ਮਛੇਰੇ ਪਾਕਿਸਤਾਨ ਦੀ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਨ। ਉਨ੍ਹਾਂ ਨੂੰ ਛੇ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਸੁਣਾਈ ਗਈ ਸੀ, ਪਰ ਬਹੁਤੇ ਮਛੇਰੇ ਸਜ਼ਾ ਪੂਰੀ ਕਰਨ ਤੋਂ ਤਿੰਨ ਸਾਲ ਵੱਧ ਸਮਾਂ ਜੇਲ੍ਹਾਂ 'ਚ ਰਹਿਣ ਤੋਂ ਬਾਅਦ ਵਤਨ ਪਰਤੇ ਹਨ। ਪਾਕਿਸਤਾਨ ਵਲੋਂ ਭਾਰਤੀ ਮਛੇਰਿਆਂ ਦੀ ਰਿਹਾਈ ਉਥੋਂ ਦੀ ਇਕ ਮਨੁੱਖੀ ਅਧਿਕਾਰਾਂ ਬਾਰੇ
ਅਟਾਰੀ-ਵਾਹਗਾ ਸਰਹੱਦ 'ਤੇ ਬਣੇਗਾ ਇਕ ਹੋਰ ...
ਨਵੀਂ ਦਿੱਲੀ/ ਬਿਊਰੋ ਨਿਊਜ਼
ਭਾਰਤ-ਪਾਕਿ ਵਿਚਾਲੇ ਵਪਾਰਕ ਅਦਾਨ-ਪ੍ਰਦਾਨ ਦੀ ਵੱਧਦੀ ਆਵਾਜਾਈ ਨੂੰ ਦੇਖਦਿਆਂ ਭਾਰਤ ਅਟਾਰੀ-ਵਾਹਗਾ ਸਰਹੱਦ 'ਤੇ ਇਕ ਹੋਰ ਲਾਂਘਾ ਬਣਾਇਆ ਜਾਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਵਲੋਂ ਵਿਦੇਸ਼ ਵਿਭਾਗ ਰਾਹੀਂ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਭਾਰਤ-ਪਾਕਿ ਵਿਚਾਲੇ ਵੱਧ ਰਹੀ ਸੈਰ-ਸਪਾਟਾ ਅਤੇ ਵਪਾਰਕ ਆਵਾਜਾਈ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਵਿਭਾਗ ਨੇ ਮਹਿਸੂਸ ਕੀਤਾ ਹੈ ਕਿ ਕੌਮਾਂਤਰੀ ਸਰਹੱਦ 'ਤੇ ਦੂਜਾ ਗੇਟ ਸਥਾਪਤ ਕਰਨ ਦੀ ਲੋੜ ਹੈ। ਇਸ ਸਮੇਂ ਅਟਾਰੀ-ਵਾਹਗਾ ਸਰਹੱਦ 'ਤੇ ਆਉਣ ਅਤੇ ਜਾਣ ਲਈ ਇਕੋ ਗੇਟ ਹੈ, ਜਿਥੇ ਭਾਰੀ ਆਵਾਜਾਈ ਰਹਿੰਦੀ ਹੈ, ਕਿਉਂਕਿ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਝੰਡਾ
ਮੈਚ ਫਿਕਸਿੰਗ ਨੂੰ ਪਾਕਿਸਤਾਨ ਨੇ ਦੱਸਿਆ ...
ਲੰਡਨ/ ਬਿਊਰੋ ਨਿਊਜ਼
ਮੈਚ ਫ਼ਿਕਸਿੰਗ ਦੇ ਮਾਮਲੇ ਨੂੰ ਲੈ ਕੇ ਬਦਨਾਮੀ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਭਾਰਤ 'ਤੇ ਆਪਣਾ ਤੋੜਾ ਝਾੜਨ ਲੱਗਾ ਹੈ। ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਆਪਣੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਕਲੀਨ ਚਿੱਟ ਦਿੰਦਿਆਂ ਆਖਿਆ ਹੈ ਕਿ ਮੈਚ ਫ਼ਿਕਸਿੰਗ ਦਾ ਸਾਰਾ ਮਾਮਲਾ ਭਾਰਤ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤੀ ਸੱਟੇਬਾਜ਼ਾਂ ਦਾ ਹੱਥ ਹੈ ਅਤੇ ਸਾਰੀ ਸਾਜ਼ਿਸ਼ 'ਚ ਆਈ.ਸੀ.ਸੀ. ਦੇ ਭਾਰਤੀ ਮੂਲ ਦੇ ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ।
ਪਾਕਿਸਤਾਨੀ ਹਾਈ ਕਮਿਸ਼ਨ ਨੇ ਸ਼ਰਦ ਪਵਾਰ 'ਤੇ ਮੁਕੱਦਮਾ ਕਰਨ ਦੀ ਧਮਕੀ ਦਿੰਦਿਆਂ ਆਖਿਆ ਕਿ ਤਿੰਨ ਪਾਕਿਸਤਾਨੀ ਖਿਡਾਰੀਆਂ ਦੀ ਮੁਅੱਤਲੀ ਪਵਾਰ ਦੇ ਦਬਾਅ 'ਚ ਆ ਕੇ
ਪਾਕਿ ਹੜ੍ਹ ਰਾਹਤ ਕੈਂਪਾਂ 'ਚ ਹਿੰਦੂਆਂ ਨਾਲ ...
ਰਾਹਤ ਕੈਂਪਾਂ 'ਚੋਂ ਦਲਿਤਾਂ ਤੇ ਹਿੰਦੂਆਂ ਨੂੰ ਬਾਹਰ ਕੱਢ ਦਿੱਤਾ ਗਿਆ
ਸੱਖੜ/ ਬਿਊਰੋ ਨਿਊਜ਼
ਪਾਕਿਸਤਾਨ ਵਿਚ ਹੜ੍ਹ ਰਾਹਤ ਕੈਂਪਾਂ ਵਿਚ ਹਿੰਦੂਆਂ ਨਾਲ ਵਿਤਕਰੇ ਦੀਆਂ ਰਿਪੋਰਟਾਂ ਆਉਣ ਮਗਰੋਂ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਪੀੜਤਾਂ ਨਾਲ ਫ਼ਿਰਕਿਆਂ ਦੇ ਆਧਾਰ 'ਤੇ ਵਿਹਾਰ ਕੀਤਾ ਜਾ ਰਿਹਾ ਹੈ। ਹਿੰਦੂ ਭਾਈਚਾਰੇ ਅਤੇ ਦਲਿਤਾਂ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਰਾਹਤ ਕੈਂਪਾਂ ਵਿਚੋਂ ਬਾਹਰ ਵੀ ਕੱਢ ਦਿੱਤਾ ਗਿਆ। ਪਾਕਿਸਤਾਨੀ ਰਾਸ਼ਟਰਪਤੀ ਨੇ ਇਨ੍ਹਾਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਆਖਿਆ ਹੈ ਕਿ
ਕਨਿਸ਼ਕ ਕਾਂਡ : ਰਿਆਤ ਦੀ ਫਾਈਲ ਫਿਰ ਖੁੱਲੀ
ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਨੂੰ ਇਕ ਬੰਬ ਨਾਲ ਉਡਾਉਣ ਵਾਲੇ ਦੋਸ਼ੀ ਇੰਦਰਜੀਤ ਸਿੰਘ ਰਿਆਤ ਕੇਸ ਦੀ ਜਾਂਚ ਲਈ ਬਾਰਾ੍ਹਂ ਮੈਂਬਰਾਂ ਦੀ ਜਿਉਰੀ ਬਣਾਈ ਗਈ ਹੈ ਜਿਸ ਵਿਚ ਨੌਂ ਔਰਤ ਮੈਂਬਰ ਅਤੇ ਤਿੰਨ ਮੇਲ ਮੈਂਬਰ ਸ਼ਾਮਲ ਕੀਤੇ ਗਏ ਹਨ। ਇਹ ਜਿਉਰੀ ਇਸ ਗੱਲ ਦੀ ਜਾਂਚ ਕਰੇਗੀ ਕਿ ਇੰਦਰਜੀਤ ਸਿੰਘ ਵਲੋਂ ਉਨੀ ਵਾਰੀ ਅਦਾਲਤ ਸਾਹਮਣੇ ਖਾਧੀਆਂ ਗਈਆਂ ਝੂਠੀਆਂ ਸੌਹਾਂ ਵਿਚ ਕੀ ਸਚਾਈ ਹੈ ਜੋ ਉਸ ਵਲੋਂ 2003 ਵਿਚ ਖਾਧੀਆਂ ਸਨ ਜਦੋਂ ਇਹ ਕੇਸ ਅਦਾਲਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਰਿਪੂਦਮਨ ਸਿੰਘ ਮਲਕ ਅਤੇ ਅਜੈਬ ਸਿੰਘ ਬਾਗੜੀ ਉਪਰ ਲੱਗੇ ਚਾਰਜ ਉਤਾਰ ਦਿੱਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਇੱਕ ਜਹਾਜ਼ ਜੋ 1985 ਦੇ ਜੂਨ ਮਹੀਨੇ ਵਿੱਚ 329 ਯਾਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਸੀ ਅਤੇ ਇਸ ਵਿਚ ਬੰਬ ਧਮਾਕਾ ਹੋਣ ਨਾਲ ਇਹ ਆਇਰਲੈਡ ਦੇ ਸਮੁੰਦਰ ਵਿਚ ਨਸ਼ਟ ਹੋ ਗਿਆ ਸੀ। ਇਸ ਵਿਚ ਬੰਬ ਰੱਖਣ ਦੇ ਦੋਸ਼ ਵਿਚ ਉਕਤ ਦੋਸ਼ੀਆਂ ਨੂੰ ਚਾਰਜ ਕੀਤਾਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਣ ਇਨਾ੍ਹਂ ਦੋਸ਼ੀਆ ਉਪਰ ਦੋਸ਼
ਫਰਾਡ ਵਿਆਹਾਂ ਦੇ ਪੀੜਤਾਂ ਨੇ ਇੰਮੀਗ੍ਰੇਸ਼ਨ ...
ਕੈਨੀ ਨੇ ਦਸੰਬਰ ਤੱਕ ਕਾਨੂੰਨ ਵਿੱਚ ਤਬਦੀਲੀ ਦਾ ਭਰੋਸਾ ਦਿੱਤਾ
ਬਰੈਂਪਟਨ/ਬਿਉਰੋ ਨਿਉਜ਼
ਬੀਤੇ ਬੁੱਧਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ 'ਚ ਆਯੋਜਤ ਕੀਤਾ ਗਿਆ ਇਕ ਵਿਸ਼ੇਸ਼ ਇਕੱਠ, ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਦੇ ਭਾਰੀ ਇੱਕਠ ਵਿਚ ਫਰਾਡ ਵਿਆਹਾਂ ਕਾਰਣ ਠੱਗੇ ਗਏ ਲਾੜੇ-ਲਾੜੀਆਂ ਨੇ ਆਪਣੇ ਦੁੱਖੜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਸਾਹਮਣੇ ਰੋਏ। ਲੋਕਾਂ ਅਤੇ ਮੰਤਰੀ ਦੀ ਮਿਲਣੀ ਦਾ ਇਹ ਉਪਰਾਲਾ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਪੀੜਤਾਂ ਦੀ ਮਦਦ ਲਈ ਹੋਂਦ ਵਿਚ ਆਈ ਸੰਸਥਾ ''ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ  ਵਲੋਂ ਕੀਤਾ ਗਿਆ ਸੀ, ਜਿਥੇ ਕੈਨੇਡਾ ਦੇ ਇਮੀਗ੍ਰੇਸ਼ਨ, ਸਿਟੀਜ਼ਨਸਿੱਪ ਅਤੇ ਮਲਟੀਕਲਚਰ ਮਨਿਸਟਰ ਵਲੋਂ ਪੀੜਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪੀੜਤਾਂ ਨੂੰ
'ਪਰਵਾਸੀ ਸਹਾਇਤਾ' ਦਾ ਉਦਘਾਟਨ 10 ਸਤੰਬਰ ਨੂੰ
ਮਿੱਸੀਸਾਗਾ/ਪਰਵਾਸੀ ਬਿਊਰੋ
ਪਰਵਾਸੀ ਮੀਡੀਆ ਗਰੁੱਪ ਨੇ ਆਪਣੇ ਲਗਭਗ 8 ਸਾਲ ਦੇ ਸਫ਼ਰ ਵਿੱਚ ਇਕ ਹੋਰ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ 'ਪਰਵਾਸੀ ਸਹਾਇਤਾ' ਨਾਮਕ ਸੰਸਥਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਇਸ ਸੰਸਥਾ ਨੂੰ 10 ਸਤੰਬਰ (ਸ਼ੁਕਰਵਾਰ) ਨੂੰ ਮਿੱਸੀਸਾਗਾ ਦੇ 'ਮੂਨਲਾਈਟ' ਕੰਨਵੈਨਸ਼ਨ ਸੈਂਟਰ (ਗੋਰਵੇ ਰੋਡ/ਡੈਰੀ ਰੋਡ), ਜਿਸਦਾ ਪੁਰਾਣਾ ਨਾਮ ਕਰਾਊਨ ਬੈਂਕੁਅਟ ਹਾਲ ਸੀ, ਵਿਖੇ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਇਸ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫਿਲਮ ਜਗਤ ਦੀ ਪ੍ਰਸਿੱਧ ਹਸਤੀ, ਸ਼੍ਰੀ ਓਮ ਪੁਰੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਸ਼੍ਰੀ ਸੈਣੀ ਦਾ ਕਹਿਣਾ ਸੀ ਕਿ ਇਸ ਸੰਸਥਾ ਦਾ ਮੁੱਖ ਮੰਤਵ ਭਾਰਤ ਜਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਗਰੀਬ, ਲੋੜਵੰਦ ਜਾਂ ਬੇਸਹਾਰਾ ਲੋਕਾਂ, ਪਰਿਵਾਰਾਂ ਜਾਂ ਸੰਸਥਾਵਾਂ ਦੀ ਮਦਦ
ਮਹਾਰਾਜਾ ਰਣਜੀਤ ਸਿੰਘ ਨਹੀਂ ਸਨ ਭ੍ਰਿਸ਼ਟ
ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਭ੍ਰਿਸ਼ਟਾਚਾਰੀ ਅਤੇ ਅਯੋਗ ਪ੍ਰਸ਼ਾਸਕ ਦਾ ਨਮੂਨਾ ਕਹਿਣ ਵਾਲੇ ਸੀਨੀਅਰ ਪਾਕਿਸਤਾਨੀ ਰਾਜਨੀਤਕ ਅਤੇ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਨਿਸਾਰ ਅਲੀ ਖਾਨ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ। ਨਿਸਾਰ ਖਾਨ ਨੇ ਇਸ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਆਪਣਾ ਬਦਲਿਆ ਹੋਇਆ ਨਜ਼ਰੀਆ ਦੱਸਿਆ ਹੈ।
ਅਯੋਗ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਬੋਲਦਿਆਂ ਨਿਸਾਰ ਖਾਨ ਕਈ ਵਾਰ ਰਣਜੀਤ ਸਿੰਘ ਦੀ ਉਦਾਹਰਣ ਦਿੰਦੇ ਰਹੇ ਸਨ। 19ਵੀਂ ਸਦੀ ਦੇ ਇਸ ਸਿੱਖ ਸ਼ਾਸਕ ਪ੍ਰਤੀ ਨਿਸਾਰ ਖਾਨ ਦੇ ਨਜ਼ਰੀਏ 'ਚ ਤਬਦੀਲੀ ਪ੍ਰਸਿੱਧ ਭਾਰਤੀ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੀ ਕਿਤਾਬ 'ਰਣਜੀਤ ਸਿੰਘ, ਮਹਾਰਾਜਾ ਆਫ਼ ਪੰਜਾਬ' ਪੜ੍ਹ ਕੇ ਆਈ। ਨਿਸਾਰ ਖਾਨ ਨੂੰ ਇਹ ਕਿਤਾਬ ਪੀ.ਏ.ਸੀ. ਮੈਂਬਰ ਖਵਾਜਾ ਮੁਹੰਮਦ ਆਸਿਫ਼ ਨੇ ਭੇਜੀ ਸੀ। ਦੋਵੇਂ ਹੀ ਮੁੱਖ
ਕੈਪਟਨ ਦਾ ਪ੍ਰਧਾਨ ਬਣਨਾ ਤੈਅ!
ਪੰਜਾਬ ਕਾਂਗਰਸ ਦੇ ਡੈਲੀਗੇਟ ਦੀ ਸੂਚੀ ਬੁੱਧਵਾਰ ਦੇਰ ਸ਼ਾਮ ਨੂੰ ਪਾਰਟੀ ਆਲ੍ਹਾ-ਕਮਾਨ ਨੇ ਜਾਰੀ ਕਰ ਦਿੱਤੀ ਹੈ। ਸੂਚੀ ਨੂੰ ਦੇਖ ਕੇ ਸਾਫ਼ ਲੱਗਦਾ ਹੈ ਕਿ ਪਾਰਟੀ ਆਲ੍ਹਾ-ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦਾ ਸੰਕੇਤ ਦਿੱਤਾ ਹੈ। ਜੇਕਰ ਪ੍ਰਦੇਸ਼ ਪ੍ਰਧਾਨ ਲਈ ਪਾਰਟੀ ਚੋਣਾਂ ਵੀ ਕਰਵਾਉਂਦੀ ਹੈ, ਤਾਂ ਵੀ ਕੈਪਟਨ ਅਮਰਿੰਦਰ ਸਿੰਘ ਆਸਾਨੀ ਨਾਲ ਪ੍ਰਦੇਸ਼ ਪ੍ਰਧਾਨ ਦੀ ਚੋਣ ਜਿੱਤ ਸਕਦੇ ਹਨ। ਹਾਲਾਂਕਿ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੀ ਸੰਭਾਵਨਾ ਕਾਫ਼ੀ ਘੱਟ ਹੈ।
ਉਧਰ, ਪਾਰਟੀ ਆਲ੍ਹਾ-ਕਮਾਨ ਡੇਢ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਹਰ ਹਾਲਤ 'ਚ ਜਿੱਤਣਾ ਚਾਹੁੰਦੀ ਹੈ। ਸ਼ਾਇਦ ਇਸੇ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਹਮਲਾਵਰ ਨੇਤਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਸੂਚੀ ਦੇਖ ਕੇ
ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ ...
ਤਿਰੂਪਤੀ/ ਬਿਊਰੋ ਨਿਊਜ਼
ਅੱਜ ਦੇਸ਼ ਭਰ 'ਚ ਜਨਮ ਅਸ਼ਟਮੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਦੇਸ਼ ਦੇ ਪੁਰਾਤਨ ਮੰਦਰਾਂ 'ਚ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਤਿਰੂਮਲਾ ਦੇ ਮੰਦਰ 'ਚ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਨੇਤਾਵਾਂ ਨੇ ਭਗਵਾਨ ਕ੍ਰਿਸ਼ਨ ਦੇ ਅਵਤਾਰ ਪੁਰਬ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਸਰਕਾਰੀ ਤੌਰ 'ਤੇ ਅੱਜ ਸਾਰੇ ਅਦਾਰਿਆਂ 'ਚ ਜਨਮ ਅਸ਼ਟਮੀ ਦੀ ਛੁੱਟੀ ਰਹੀ।  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਮ ਅਸ਼ਟਮੀ ਮੌਕੇ ਹਿੰਦੂ ਭਾਈਚਾਰੇ ਨੂੰ