Powered by MehraMedia.com
ਬਿਹਾਰ : 8 ਦਿਨ ਬਾਅਦ ਨਕਸਲੀਆਂ ਨੇ 3 ਪੁਲਿਸ ਮੁਲਾਜ਼ਮ ਛੱਡੇ
ਨਕਸਲੀਆਂ ਨੇ 8 ਦਿਨਾਂ ਤੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਛੱਡ ਦਿੱਤਾ ਹੈ। ਹਾਲਾਂਕਿ ਅਗਵਾ ਕੀਤੇ ਚਾਰ ਪੁਲਿਸ ਵਾਲਿਆਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਗਈ ਸੀ। ਤਿੰਨ ਪੁਲਿਸ ਮੁਲਾਜ਼ਮ ਲੱਖੀਸਰਾਏ ਸ਼ਹਿਰ ਦੇ ਪੁਲਿਸ ਥਾਣੇ ਪਹੁੰਚ ਚੁੱਕੇ ਹਨ। ਲੱਖੀਸਰਾਏ 'ਚ ਤਿੰਨਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਤਿੰਨੋਂ ਪੁਲਿਸ ਮੁਲਾਜ਼ਮ ਜੀਪ 'ਚ ਬੈਠ ਕੇ ਲੱਖੀਸਰਾਏ ਥਾਣੇ ਪਹੁੰਚੇ। ਇਨ੍ਹਾਂ ਵਿਚੋਂ ਇਕ ਪੁਲਿਸ ਅਭੇ ਯਾਦਵ ਖਗੜੀਆ ਜ਼ਿਲ੍ਹੇ 'ਚ ਆਪਣੇ ਘਰ ਜਾਣਗੇ। ਰੁਪੇਸ਼ ਕੁਮਾਰ ਅਤੇ ਅਹਿਸਾਨ ਖਾਨ ਪਟਨਾ ਪਹੁੰਚ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ
ਪਾਕਿ 'ਚ ਆਤਮਘਾਤੀ ਹਮਲਾ, 20 ਦੀ ਮੌਤ
ਪਾਕਿਸਤਾਨ ਦੇ ਖੈਬਰ ਪਖਤੂਨਖੱਬਾ ਸੂਬੇ 'ਚ ਸੋਮਵਾਰ ਨੂੰ ਇਕ ਆਤਮਘਾਤੀ ਹਮਲਾਵਾਰ ਵਲੋਂ ਵਿਸਫ਼ੋਟਕਾਂ ਨਾਲ ਲੱਦੇ ਵਾਹਨ ਨੂੰ ਪੁਲਿਸ ਥਾਣੇ ਨਾਲ ਟਕਰਾ ਦੇਣ ਨਾਲ 11 ਪੁਲਿਸ ਕਰਮੀਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ।
ਹਮਲਾਵਰਾਂ ਨੇ ਸੂਬੇ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਪ੍ਰਮੁੱਖ ਥਾਣੇ ਨੂੰ ਨਿਸ਼ਾਨਾ ਬਣਾਇਆ। ਇਸ ਵਾਰਦਾਤ 'ਚ 40 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਧਮਾਕੇ ਨਾਲ ਥਾਣੇ ਦੀ ਇਮਾਰਤ, ਕੋਲ ਹੀ ਸਥਿਤ ਮਸਜਿਦ ਅਤੇ ਇਕ ਸਰਕਾਰੀ ਦਫ਼ਤਰ ਵੀ ਢਹਿਢੇਰੀ ਹੋ ਗਿਆ, ਜਦੋਂਕਿ ਦੋ ਹੋਰ ਸਰਕਾਰੀ ਇਮਾਰਤਾਂ ਨੁਕਸਾਨਗ੍ਰਸਤ ਹੋ ਗਈਆਂ। ਇਹ ਹਮਲਾ ਮੁਸਲਮਾਨਾਂ ਦੇ ਰੋਜ਼ੇ ਨਾਲ ਸਬੰਧਤ ਇਕ ਸਮਾਗਮ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲਾਵਰਾਂ ਨੇ ਸਵੇਰੇ ਸੱਤ ਵਜੇ ਇਸ ਵਾਰਦਾਤ ਨੂੰ
ਮਨਮੋਹਨ ਸਿੰਘ ਦੇ ਕੈਬਨਿਟ 'ਚ ਹੋਵੇਗਾ ਫ਼ੇਰਬਦਲ, ਰਾਹੁਲ ਗਾਂਧੀ ਨੂੰ ਮੌਕਾ ਮਿਲਣ ਦੀ ਸੰਭਾਵਨਾ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੰਤਰੀ ਮੰਡਲ 'ਚ ਸੰਸਦ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਫ਼ੇਰਬਦਲ ਦੇ ਸੰਕੇਤ ਮਿਲੇ ਹਨ। ਇਸ ਫ਼ੇਰਬਦਲ ਦੌਰਾਨ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਵੀ ਮੰਤਰੀ ਮੰਡਲ 'ਚ ਥਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਆਪਣੀ ਕੈਬਨਿਟ 'ਚ ਫ਼ੇਰਬਦਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਕੈਬਨਿਟ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ, ਪਰ ਕੈਬਨਿਟ ਦੀ ਔਸਤ ਉਮਰ ਘੱਟ ਕੀਤੀ ਜਾਵੇਗੀ। ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਖਾਸ ਤੌਰ 'ਤੇ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਚੰਗਾ ਕੰਮ ਕਰ ਰਹੇ ਹਨ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ 'ਚ ਨੌਜਵਾਨਾਂ ਨੂੰ ਮੌਕਾ ਦੇਣ
ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ
ਆਨੰਦਪੁਰ ਸਾਹਿਬ, ਨੰਗਲ/ਬਿਊਰੋ ਨਿਊਜ਼
ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡੈਮ ਦੇ ਚਾਰੇ ਫਲੱਡ ਗੇਟ ਦੋ-ਦੋ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਡੈਮ ਤੋਂ ਆਇਆ ਪਾਣੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਵਿਚ ਦਾਖਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਤੋਂ ਬਾਅਦ ਸਵੇਰੇ 9 ਵਜੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ।ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਕਰੀਬ 9.40 ਵਜੇ ਨੰਗਲ ਡੈਮ ਦੇ ਗੇਟ ਖੋਲ੍ਹ ਕੇ ਪਹਿਲਾਂ ਤੋਂ ਸਤਲੁਜ ਦਰਿਆ ਵਿਚ ਚੱਲ ਰਹੇ 11250 ਕਿਊਸਿਕ ਪਾਣੀ ਦੀ ਮਾਤਰਾ ਨੂੰ ਵਧਾ ਕੇ 20050 ਕਿਊਸਿਕ ਕਰ ਦਿੱਤਾ ਗਿਆ, ਜਦੋਂ ਕਿ ਨੰਗਲ ਹਾਈਡਲ ਨਹਿਰ ਅਤੇ ਆਨੰਦਪੁਰ ਸਾਹਿਬ ਹਾਈਡਲ
ਅਧਿਆਪਕ ਦਿਵਸ
22 ਅਧਿਆਪਕਾਂ ਨੂੰ ਮਿਲਿਆ ਰਾਜ ਪੁਰਸਕਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਕੇ ਅਧਿਆਪਨ ਕਾਰਜ ਦੇ ਸੋਹਲੇ ਗਾਉਂਦਿਆਂ 22 ਅਧਿਆਪਕਾਂ ਨੂੰ ਰਾਜ ਪੱਧਰੀ ਐਵਾਰਡ ਦਿੱਤੇ, ਉਥੇ ਦੂਜੇ ਪਾਸੇ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਨੂੰ ਮਿਲਣ ਦੇ ਇਛੁਕ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ। ਸਿੱਖਿਆ ਵਿਭਾਗ ਵਿਚ ਪੱਕੀ ਭਰਤੀ ਅਤੇ ਭਰਤੀ ਵਿਚ 70 : 30 ਦੇ ਕੋਟੇ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ 'ਤੇ ਅਧਿਆਪਕ ਦਿਵਸ ਮੌਕੇ ਮੁੜ ਸਰਕਾਰੀ ਲਾਠੀ ਦੀ ਮਾਰ ਵੱਜੀ ਜਿਸ ਵਿਚ ਕਈਆਂ ਦੀਆਂ ਦਸਤਾਰਾਂ ਲੱਥੀਆਂ ਅਤੇ ਕਈ ਸੜਕਾਂ 'ਤੇ ਘਸੀਟੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਸੂਬਾ ਪੱਧਰੀ ਅਧਿਆਪਕ ਦਿਵਸ ਸਮਾਗਮ ਮੌਕੇ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਵਿਚ ਦਰਜਨ ਤੋਂ ਵਧੇਰੇ ਨੌਜਵਾਨ ਜ਼ਖ਼ਮੀ ਹੋ ਗਏ ਅਤੇ ਡੇਢ ਦਰਜਨ ਨੌਜਵਾਨਾਂ ਨੂੰ ਪੁਲਿਸ ਨੇ
ਰਾਸ਼ਟਰ ਮੰਡਲ ਖੇਡਾਂ
ਰਿਚਾ ਮਿਸ਼ਰਾ ਸਮੇਤ ਤਿੰਨ ਤੈਰਾਕ ਡੋਪਿੰਗ ਦੇ ਘੇਰੇ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਜੈਪੁਰ ਵਿਚ ਹਾਲ ਹੀ 'ਚ ਸਮਾਪਤ ਹੋਈ 64ਵੀਂ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਸਰਵਉੱਚ ਮਹਿਲਾ ਤੈਰਾਕ ਚੁਣੀ ਗਈ ਰਿਚਾ ਮਿਸ਼ਰਾ ਸਮੇਤ ਤਿੰਨ ਤੈਰਾਕਾਂ ਨੂੰ ਡੋਪਿੰਗ ਦੇ ਦੋਸ਼ੀ ਪਾਇਆ ਗਿਆ ਹੈ। ਇਹਨਾਂ ਵਿਚੋਂ ਦੋ ਖਿਡਾਰੀ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀ ਟੀਮ ਵਿਚ ਸ਼ਾਮਲ ਹਨ। ਰਿਚਾ ਤੋਂ ਇਲਾਵਾ ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਜਯੋਤਸਨਾ ਪਨਸਾਰੇ ਅਤੇ ਅਮਰ ਮੁਰਲੀਧਰਨ ਵੀ ਡੋਪ ਪ੍ਰੀਖਿਆ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਨੂੰ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਵਲੋਂ ਪਾਬੰਦੀਸ਼ੁਦਾ ਸ਼ਕਤੀਵਰਧਕ ਦਵਾਈ ਮੀਥੇਲਵੇਕਸਾਨਿਆਮਾਈਨ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਭਾਰਤੀ ਤੈਰਾਕੀ ਮਹਾਂਸੰਘ ਦੇ ਸਕੱਤਰ ਵਰਿੰਦਰ ਨਾਨਾਵਟੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਕਰ 'ਬੀ' ਨਮੂਨਾ ਵੀ ਪਾਜ਼ੇਟਿਵ ਰਿਹਾ ਤਾਂ ਰਿਚਾ ਅਤੇ ਜਯੋਤਸਨਾ ਨੂੰ
ਘਾਟੀ 'ਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਸੁਖਬੀਰ ਵਲੋਂ ਉਮਰ ਅਬਦੁੱਲਾ ਨਾਲ ਮੁਲਾਕਾਤ
ਲੇਹ ਹੜ੍ਹ ਪ੍ਰਭਾਵਿਤਾਂ ਲਈ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਜਾਰੀ
ਚੰਡੀਗੜ੍ਹ/ ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਘਾਟੀ 'ਚ ਸਿੱਖਾਂ ਨੂੰ ਪੂਰੀ ਸੁਰੱਖਿਆ ਦੇਵੇਗੀ।
ਉਮਰ ਅਬਦੁੱਲਾ ਦੀ ਰਿਹਾਇਸ਼ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਿਚਾਲੇ ਇਕ ਘੰਟਾ ਦੇ ਕਰੀਬ ਗੱਲਬਾਤ ਹੋਈ। ਕਸ਼ਮੀਰ ਘਾਟੀ 'ਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨਾਲ ਜੰਮੂ-ਕਸ਼ਮੀਰ ਆਏ ਸਨ।
ਗ੍ਰਹਿ ਵਿਭਾਗ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਦਖ਼ਲ ਦੇਣ ਤੋਂ ਇਨਕਾਰ
ਚੰਡੀਗੜ੍ਹ/ ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵਿਚ ਕੇਂਦਰੀ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੋਟਾਂ ਬਣਾਉਣ ਬਾਰੇ ਕੋਈ ਇਤਰਾਜ਼ ਜਾਂ ਦਾਅਵਾ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਨਿਪਟਾਉਣਗੇ ਅਤੇ ਅੰਤਮ ਸੁਣਵਾਈ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਕਰਨਗੇ।
ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਅਤੇ ਕਈ ਹੋਰ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਫ਼ਾਰਮਾਂ 'ਤੇ ਕਈ ਇਤਰਾਜ਼ ਉਠਾਏ ਸਨ ਅਤੇ ਕੇਂਦਰੀ ਗ੍ਰਹਿ ਵਿਭਾਗ ਤੋਂ ਇਸ ਸਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਖਾਰਜ ਕਰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ 'ਚ ਕਿਸੇ ਪ੍ਰਕਾਰ ਦਾ ਦਖ਼ਲ ਦੇਣ
ਪਾਕਿਸਤਾਨ ਵਲੋਂ ਇਕ ਸੌ ਹੋਰ ਮਛੇਰੇ ਰਿਹਾਅ
ਇਸਲਾਮਾਬਾਦ/ ਬਿਊਰੋ ਨਿਊਜ਼
ਪਾਕਿਸਤਾਨ ਨੇ ਕਰਾਚੀ ਜੇਲ੍ਹ 'ਚ ਨਜ਼ਰਬੰਦ ਇਕ ਸੌ ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਭਾਰਤੀ ਮਛੇਰਿਆਂ ਦਾ ਪਾਕਿ ਤੋਂ ਰਿਹਾਅ ਹੋਇਆ ਇਹ ਦੂਜਾ ਪੂਰ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤ ਆਇਆ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਪਾਕਿਸਤਾਨ ਵਲੋਂ ਇਕ ਸੌ ਮਛੇਰੇ ਰਿਹਾਅ ਕਰਕੇ ਭਾਰਤ ਭੇਜੇ ਗਏ ਸਨ। ਇਹ ਸਾਰੇ ਮਛੇਰੇ ਪਾਕਿਸਤਾਨ ਦੀ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਨ। ਉਨ੍ਹਾਂ ਨੂੰ ਛੇ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਸੁਣਾਈ ਗਈ ਸੀ, ਪਰ ਬਹੁਤੇ ਮਛੇਰੇ ਸਜ਼ਾ ਪੂਰੀ ਕਰਨ ਤੋਂ ਤਿੰਨ ਸਾਲ ਵੱਧ ਸਮਾਂ ਜੇਲ੍ਹਾਂ 'ਚ ਰਹਿਣ ਤੋਂ ਬਾਅਦ ਵਤਨ ਪਰਤੇ ਹਨ। ਪਾਕਿਸਤਾਨ ਵਲੋਂ ਭਾਰਤੀ ਮਛੇਰਿਆਂ ਦੀ ਰਿਹਾਈ ਉਥੋਂ ਦੀ ਇਕ ਮਨੁੱਖੀ ਅਧਿਕਾਰਾਂ ਬਾਰੇ
ਅਟਾਰੀ-ਵਾਹਗਾ ਸਰਹੱਦ 'ਤੇ ਬਣੇਗਾ ਇਕ ਹੋਰ ਲਾਂਘਾ
ਨਵੀਂ ਦਿੱਲੀ/ ਬਿਊਰੋ ਨਿਊਜ਼
ਭਾਰਤ-ਪਾਕਿ ਵਿਚਾਲੇ ਵਪਾਰਕ ਅਦਾਨ-ਪ੍ਰਦਾਨ ਦੀ ਵੱਧਦੀ ਆਵਾਜਾਈ ਨੂੰ ਦੇਖਦਿਆਂ ਭਾਰਤ ਅਟਾਰੀ-ਵਾਹਗਾ ਸਰਹੱਦ 'ਤੇ ਇਕ ਹੋਰ ਲਾਂਘਾ ਬਣਾਇਆ ਜਾਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਵਲੋਂ ਵਿਦੇਸ਼ ਵਿਭਾਗ ਰਾਹੀਂ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਭਾਰਤ-ਪਾਕਿ ਵਿਚਾਲੇ ਵੱਧ ਰਹੀ ਸੈਰ-ਸਪਾਟਾ ਅਤੇ ਵਪਾਰਕ ਆਵਾਜਾਈ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਵਿਭਾਗ ਨੇ ਮਹਿਸੂਸ ਕੀਤਾ ਹੈ ਕਿ ਕੌਮਾਂਤਰੀ ਸਰਹੱਦ 'ਤੇ ਦੂਜਾ ਗੇਟ ਸਥਾਪਤ ਕਰਨ ਦੀ ਲੋੜ ਹੈ। ਇਸ ਸਮੇਂ ਅਟਾਰੀ-ਵਾਹਗਾ ਸਰਹੱਦ 'ਤੇ ਆਉਣ ਅਤੇ ਜਾਣ ਲਈ ਇਕੋ ਗੇਟ ਹੈ, ਜਿਥੇ ਭਾਰੀ ਆਵਾਜਾਈ ਰਹਿੰਦੀ ਹੈ, ਕਿਉਂਕਿ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਝੰਡਾ
ਮੈਚ ਫਿਕਸਿੰਗ ਨੂੰ ਪਾਕਿਸਤਾਨ ਨੇ ਦੱਸਿਆ ਭਾਰਤ ਦੀ ਸਾਜ਼ਿਸ਼
ਲੰਡਨ/ ਬਿਊਰੋ ਨਿਊਜ਼
ਮੈਚ ਫ਼ਿਕਸਿੰਗ ਦੇ ਮਾਮਲੇ ਨੂੰ ਲੈ ਕੇ ਬਦਨਾਮੀ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਭਾਰਤ 'ਤੇ ਆਪਣਾ ਤੋੜਾ ਝਾੜਨ ਲੱਗਾ ਹੈ। ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਆਪਣੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਕਲੀਨ ਚਿੱਟ ਦਿੰਦਿਆਂ ਆਖਿਆ ਹੈ ਕਿ ਮੈਚ ਫ਼ਿਕਸਿੰਗ ਦਾ ਸਾਰਾ ਮਾਮਲਾ ਭਾਰਤ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤੀ ਸੱਟੇਬਾਜ਼ਾਂ ਦਾ ਹੱਥ ਹੈ ਅਤੇ ਸਾਰੀ ਸਾਜ਼ਿਸ਼ 'ਚ ਆਈ.ਸੀ.ਸੀ. ਦੇ ਭਾਰਤੀ ਮੂਲ ਦੇ ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ।
ਪਾਕਿਸਤਾਨੀ ਹਾਈ ਕਮਿਸ਼ਨ ਨੇ ਸ਼ਰਦ ਪਵਾਰ 'ਤੇ ਮੁਕੱਦਮਾ ਕਰਨ ਦੀ ਧਮਕੀ ਦਿੰਦਿਆਂ ਆਖਿਆ ਕਿ ਤਿੰਨ ਪਾਕਿਸਤਾਨੀ ਖਿਡਾਰੀਆਂ ਦੀ ਮੁਅੱਤਲੀ ਪਵਾਰ ਦੇ ਦਬਾਅ 'ਚ ਆ ਕੇ
ਪਾਕਿ ਹੜ੍ਹ ਰਾਹਤ ਕੈਂਪਾਂ 'ਚ ਹਿੰਦੂਆਂ ਨਾਲ ਵਿਤਕਰੇ ਦੀ ਜ਼ਰਦਾਰੀ ਵਲੋਂ ਜਾਂਚ ਦੇ ਆਦੇਸ਼
ਰਾਹਤ ਕੈਂਪਾਂ 'ਚੋਂ ਦਲਿਤਾਂ ਤੇ ਹਿੰਦੂਆਂ ਨੂੰ ਬਾਹਰ ਕੱਢ ਦਿੱਤਾ ਗਿਆ
ਸੱਖੜ/ ਬਿਊਰੋ ਨਿਊਜ਼
ਪਾਕਿਸਤਾਨ ਵਿਚ ਹੜ੍ਹ ਰਾਹਤ ਕੈਂਪਾਂ ਵਿਚ ਹਿੰਦੂਆਂ ਨਾਲ ਵਿਤਕਰੇ ਦੀਆਂ ਰਿਪੋਰਟਾਂ ਆਉਣ ਮਗਰੋਂ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਪੀੜਤਾਂ ਨਾਲ ਫ਼ਿਰਕਿਆਂ ਦੇ ਆਧਾਰ 'ਤੇ ਵਿਹਾਰ ਕੀਤਾ ਜਾ ਰਿਹਾ ਹੈ। ਹਿੰਦੂ ਭਾਈਚਾਰੇ ਅਤੇ ਦਲਿਤਾਂ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਰਾਹਤ ਕੈਂਪਾਂ ਵਿਚੋਂ ਬਾਹਰ ਵੀ ਕੱਢ ਦਿੱਤਾ ਗਿਆ। ਪਾਕਿਸਤਾਨੀ ਰਾਸ਼ਟਰਪਤੀ ਨੇ ਇਨ੍ਹਾਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਆਖਿਆ ਹੈ ਕਿ
ਕਨਿਸ਼ਕ ਕਾਂਡ : ਰਿਆਤ ਦੀ ਫਾਈਲ ਫਿਰ ਖੁੱਲੀ
ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਨੂੰ ਇਕ ਬੰਬ ਨਾਲ ਉਡਾਉਣ ਵਾਲੇ ਦੋਸ਼ੀ ਇੰਦਰਜੀਤ ਸਿੰਘ ਰਿਆਤ ਕੇਸ ਦੀ ਜਾਂਚ ਲਈ ਬਾਰਾ੍ਹਂ ਮੈਂਬਰਾਂ ਦੀ ਜਿਉਰੀ ਬਣਾਈ ਗਈ ਹੈ ਜਿਸ ਵਿਚ ਨੌਂ ਔਰਤ ਮੈਂਬਰ ਅਤੇ ਤਿੰਨ ਮੇਲ ਮੈਂਬਰ ਸ਼ਾਮਲ ਕੀਤੇ ਗਏ ਹਨ। ਇਹ ਜਿਉਰੀ ਇਸ ਗੱਲ ਦੀ ਜਾਂਚ ਕਰੇਗੀ ਕਿ ਇੰਦਰਜੀਤ ਸਿੰਘ ਵਲੋਂ ਉਨੀ ਵਾਰੀ ਅਦਾਲਤ ਸਾਹਮਣੇ ਖਾਧੀਆਂ ਗਈਆਂ ਝੂਠੀਆਂ ਸੌਹਾਂ ਵਿਚ ਕੀ ਸਚਾਈ ਹੈ ਜੋ ਉਸ ਵਲੋਂ 2003 ਵਿਚ ਖਾਧੀਆਂ ਸਨ ਜਦੋਂ ਇਹ ਕੇਸ ਅਦਾਲਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਰਿਪੂਦਮਨ ਸਿੰਘ ਮਲਕ ਅਤੇ ਅਜੈਬ ਸਿੰਘ ਬਾਗੜੀ ਉਪਰ ਲੱਗੇ ਚਾਰਜ ਉਤਾਰ ਦਿੱਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਇੱਕ ਜਹਾਜ਼ ਜੋ 1985 ਦੇ ਜੂਨ ਮਹੀਨੇ ਵਿੱਚ 329 ਯਾਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਸੀ ਅਤੇ ਇਸ ਵਿਚ ਬੰਬ ਧਮਾਕਾ ਹੋਣ ਨਾਲ ਇਹ ਆਇਰਲੈਡ ਦੇ ਸਮੁੰਦਰ ਵਿਚ ਨਸ਼ਟ ਹੋ ਗਿਆ ਸੀ। ਇਸ ਵਿਚ ਬੰਬ ਰੱਖਣ ਦੇ ਦੋਸ਼ ਵਿਚ ਉਕਤ ਦੋਸ਼ੀਆਂ ਨੂੰ ਚਾਰਜ ਕੀਤਾਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਣ ਇਨਾ੍ਹਂ ਦੋਸ਼ੀਆ ਉਪਰ ਦੋਸ਼
ਫਰਾਡ ਵਿਆਹਾਂ ਦੇ ਪੀੜਤਾਂ ਨੇ ਇੰਮੀਗ੍ਰੇਸ਼ਨ ਮੰਤਰੀ ਅੱਗੇ ਲਾਈ ਨਿਆਂ ਦੀ ਗੁਹਾਰ
ਕੈਨੀ ਨੇ ਦਸੰਬਰ ਤੱਕ ਕਾਨੂੰਨ ਵਿੱਚ ਤਬਦੀਲੀ ਦਾ ਭਰੋਸਾ ਦਿੱਤਾ
ਬਰੈਂਪਟਨ/ਬਿਉਰੋ ਨਿਉਜ਼
ਬੀਤੇ ਬੁੱਧਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ 'ਚ ਆਯੋਜਤ ਕੀਤਾ ਗਿਆ ਇਕ ਵਿਸ਼ੇਸ਼ ਇਕੱਠ, ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਦੇ ਭਾਰੀ ਇੱਕਠ ਵਿਚ ਫਰਾਡ ਵਿਆਹਾਂ ਕਾਰਣ ਠੱਗੇ ਗਏ ਲਾੜੇ-ਲਾੜੀਆਂ ਨੇ ਆਪਣੇ ਦੁੱਖੜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਸਾਹਮਣੇ ਰੋਏ। ਲੋਕਾਂ ਅਤੇ ਮੰਤਰੀ ਦੀ ਮਿਲਣੀ ਦਾ ਇਹ ਉਪਰਾਲਾ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਪੀੜਤਾਂ ਦੀ ਮਦਦ ਲਈ ਹੋਂਦ ਵਿਚ ਆਈ ਸੰਸਥਾ ''ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ  ਵਲੋਂ ਕੀਤਾ ਗਿਆ ਸੀ, ਜਿਥੇ ਕੈਨੇਡਾ ਦੇ ਇਮੀਗ੍ਰੇਸ਼ਨ, ਸਿਟੀਜ਼ਨਸਿੱਪ ਅਤੇ ਮਲਟੀਕਲਚਰ ਮਨਿਸਟਰ ਵਲੋਂ ਪੀੜਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪੀੜਤਾਂ ਨੂੰ
'ਪਰਵਾਸੀ ਸਹਾਇਤਾ' ਦਾ ਉਦਘਾਟਨ 10 ਸਤੰਬਰ ਨੂੰ
ਮਿੱਸੀਸਾਗਾ/ਪਰਵਾਸੀ ਬਿਊਰੋ
ਪਰਵਾਸੀ ਮੀਡੀਆ ਗਰੁੱਪ ਨੇ ਆਪਣੇ ਲਗਭਗ 8 ਸਾਲ ਦੇ ਸਫ਼ਰ ਵਿੱਚ ਇਕ ਹੋਰ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ 'ਪਰਵਾਸੀ ਸਹਾਇਤਾ' ਨਾਮਕ ਸੰਸਥਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਇਸ ਸੰਸਥਾ ਨੂੰ 10 ਸਤੰਬਰ (ਸ਼ੁਕਰਵਾਰ) ਨੂੰ ਮਿੱਸੀਸਾਗਾ ਦੇ 'ਮੂਨਲਾਈਟ' ਕੰਨਵੈਨਸ਼ਨ ਸੈਂਟਰ (ਗੋਰਵੇ ਰੋਡ/ਡੈਰੀ ਰੋਡ), ਜਿਸਦਾ ਪੁਰਾਣਾ ਨਾਮ ਕਰਾਊਨ ਬੈਂਕੁਅਟ ਹਾਲ ਸੀ, ਵਿਖੇ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਇਸ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫਿਲਮ ਜਗਤ ਦੀ ਪ੍ਰਸਿੱਧ ਹਸਤੀ, ਸ਼੍ਰੀ ਓਮ ਪੁਰੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਸ਼੍ਰੀ ਸੈਣੀ ਦਾ ਕਹਿਣਾ ਸੀ ਕਿ ਇਸ ਸੰਸਥਾ ਦਾ ਮੁੱਖ ਮੰਤਵ ਭਾਰਤ ਜਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਗਰੀਬ, ਲੋੜਵੰਦ ਜਾਂ ਬੇਸਹਾਰਾ ਲੋਕਾਂ, ਪਰਿਵਾਰਾਂ ਜਾਂ ਸੰਸਥਾਵਾਂ ਦੀ ਮਦਦ
ਮਹਾਰਾਜਾ ਰਣਜੀਤ ਸਿੰਘ ਨਹੀਂ ਸਨ ਭ੍ਰਿਸ਼ਟ
ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਭ੍ਰਿਸ਼ਟਾਚਾਰੀ ਅਤੇ ਅਯੋਗ ਪ੍ਰਸ਼ਾਸਕ ਦਾ ਨਮੂਨਾ ਕਹਿਣ ਵਾਲੇ ਸੀਨੀਅਰ ਪਾਕਿਸਤਾਨੀ ਰਾਜਨੀਤਕ ਅਤੇ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਨਿਸਾਰ ਅਲੀ ਖਾਨ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ। ਨਿਸਾਰ ਖਾਨ ਨੇ ਇਸ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਆਪਣਾ ਬਦਲਿਆ ਹੋਇਆ ਨਜ਼ਰੀਆ ਦੱਸਿਆ ਹੈ।
ਅਯੋਗ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਬੋਲਦਿਆਂ ਨਿਸਾਰ ਖਾਨ ਕਈ ਵਾਰ ਰਣਜੀਤ ਸਿੰਘ ਦੀ ਉਦਾਹਰਣ ਦਿੰਦੇ ਰਹੇ ਸਨ। 19ਵੀਂ ਸਦੀ ਦੇ ਇਸ ਸਿੱਖ ਸ਼ਾਸਕ ਪ੍ਰਤੀ ਨਿਸਾਰ ਖਾਨ ਦੇ ਨਜ਼ਰੀਏ 'ਚ ਤਬਦੀਲੀ ਪ੍ਰਸਿੱਧ ਭਾਰਤੀ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੀ ਕਿਤਾਬ 'ਰਣਜੀਤ ਸਿੰਘ, ਮਹਾਰਾਜਾ ਆਫ਼ ਪੰਜਾਬ' ਪੜ੍ਹ ਕੇ ਆਈ। ਨਿਸਾਰ ਖਾਨ ਨੂੰ ਇਹ ਕਿਤਾਬ ਪੀ.ਏ.ਸੀ. ਮੈਂਬਰ ਖਵਾਜਾ ਮੁਹੰਮਦ ਆਸਿਫ਼ ਨੇ ਭੇਜੀ ਸੀ। ਦੋਵੇਂ ਹੀ ਮੁੱਖ
ਕੈਪਟਨ ਦਾ ਪ੍ਰਧਾਨ ਬਣਨਾ ਤੈਅ!
ਪੰਜਾਬ ਕਾਂਗਰਸ ਦੇ ਡੈਲੀਗੇਟ ਦੀ ਸੂਚੀ ਬੁੱਧਵਾਰ ਦੇਰ ਸ਼ਾਮ ਨੂੰ ਪਾਰਟੀ ਆਲ੍ਹਾ-ਕਮਾਨ ਨੇ ਜਾਰੀ ਕਰ ਦਿੱਤੀ ਹੈ। ਸੂਚੀ ਨੂੰ ਦੇਖ ਕੇ ਸਾਫ਼ ਲੱਗਦਾ ਹੈ ਕਿ ਪਾਰਟੀ ਆਲ੍ਹਾ-ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦਾ ਸੰਕੇਤ ਦਿੱਤਾ ਹੈ। ਜੇਕਰ ਪ੍ਰਦੇਸ਼ ਪ੍ਰਧਾਨ ਲਈ ਪਾਰਟੀ ਚੋਣਾਂ ਵੀ ਕਰਵਾਉਂਦੀ ਹੈ, ਤਾਂ ਵੀ ਕੈਪਟਨ ਅਮਰਿੰਦਰ ਸਿੰਘ ਆਸਾਨੀ ਨਾਲ ਪ੍ਰਦੇਸ਼ ਪ੍ਰਧਾਨ ਦੀ ਚੋਣ ਜਿੱਤ ਸਕਦੇ ਹਨ। ਹਾਲਾਂਕਿ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੀ ਸੰਭਾਵਨਾ ਕਾਫ਼ੀ ਘੱਟ ਹੈ।
ਉਧਰ, ਪਾਰਟੀ ਆਲ੍ਹਾ-ਕਮਾਨ ਡੇਢ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਹਰ ਹਾਲਤ 'ਚ ਜਿੱਤਣਾ ਚਾਹੁੰਦੀ ਹੈ। ਸ਼ਾਇਦ ਇਸੇ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਹਮਲਾਵਰ ਨੇਤਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਸੂਚੀ ਦੇਖ ਕੇ
ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ ਧੂਮਧਾਮ ਨਾਲ
ਤਿਰੂਪਤੀ/ ਬਿਊਰੋ ਨਿਊਜ਼
ਅੱਜ ਦੇਸ਼ ਭਰ 'ਚ ਜਨਮ ਅਸ਼ਟਮੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਦੇਸ਼ ਦੇ ਪੁਰਾਤਨ ਮੰਦਰਾਂ 'ਚ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਤਿਰੂਮਲਾ ਦੇ ਮੰਦਰ 'ਚ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਨੇਤਾਵਾਂ ਨੇ ਭਗਵਾਨ ਕ੍ਰਿਸ਼ਨ ਦੇ ਅਵਤਾਰ ਪੁਰਬ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਸਰਕਾਰੀ ਤੌਰ 'ਤੇ ਅੱਜ ਸਾਰੇ ਅਦਾਰਿਆਂ 'ਚ ਜਨਮ ਅਸ਼ਟਮੀ ਦੀ ਛੁੱਟੀ ਰਹੀ।  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਮ ਅਸ਼ਟਮੀ ਮੌਕੇ ਹਿੰਦੂ ਭਾਈਚਾਰੇ ਨੂੰ
ਨਕਸਲੀਆਂ ਵਲੋਂ ਅਗਵਾ ਪੁਲਿਸ ਮੁਲਾਜ਼ਮਾਂ ਵਿਚੋਂ ਇਕ ਦੀ ਹੱਤਿਆ
ਪਟਨਾ/ ਬਿਊਰੋ ਨਿਊਜ਼
ਨਕਸਲੀਆਂ ਨੇ ਬਿਹਾਰ ਤੋਂ ਅਗਵਾ ਕੀਤੇ ਚਾਰ ਪੁਲਿਸ ਮੁਲਾਜ਼ਮਾਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਬਾਕੀ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਲਈ ਬਾਸ਼ਰਤ ਡੈਡਲਾਈਨ ਵੀ ਵਧਾ ਦਿੱਤੀ ਹੈ। ਆਪਣੇ 9 ਸਾਥੀਆਂ ਨੂੰ ਰਿਹਾਅ ਕਰਵਾਉਣ ਬਦਲੇ ਅਗਵਾ ਕੀਤੇ ਪੁਲਿਸ ਮੁਲਾਜ਼ਮਾਂ ਨੂੰ ਛੱਡਣ ਲਈ ਨਕਸਲੀ ਇਸ ਤੋਂ ਪਹਿਲਾਂ ਦੋ ਵਾਰ ਡੈਡਲਾਈਨ ਦੇ ਚੁੱਕੇ ਹਨ, ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਅਭੇ ਕੁਮਾਰ ਯਾਦਵ ਵਜੋਂ ਦੱਸੀ ਗਈ ਹੈ। ਨਕਸਲੀਆਂ ਦੇ ਬੁਲਾਰੇ ਹੋਣ ਦਾ ਦਾਅਵਾ ਕਰਨ ਵਾਲੇ ਅਵਿਨਾਸ਼ ਨਾਂ ਦੇ ਇਕ ਵਿਅਕਤੀ ਨੇ ਮੀਡੀਆ ਨੂੰ ਫ਼ੋਨ ਕਰਕੇ ਦੱਸਿਆ ਕਿ ਬਿਹਾਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਦੋ ਦਿਨਾਂ ਅੰਦਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਜਨਤਾ ਦੀ ਅਦਾਲਤ ਨੇ ਇਕ ਪੁਲਿਸ ਮੁਲਾਜ਼ਮ ਦੀ
ਸੋਨੀਆ ਗਾਂਧੀ ਵਲੋਂ ਇਤਿਹਾਸ ਰਚਣ ਦੀ ਤਿਆਰੀ
ਨਵੀਂ ਦਿੱਲੀ/ ਬਿਊਰੋ ਨਿਊਜ਼
ਆਲ ਇੰਡੀਆ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪ੍ਰਧਾਨਗੀ ਦੇ ਅਹੁਦੇ 'ਤੇ ਸੋਨੀਆ ਗਾਂਧੀ ਨਵਾਂ ਇਤਿਹਾਸ ਰਚਣ ਜਾ ਰਹੀ ਹੈ, ਰਵਾਇਤੀ ਪ੍ਰਕਿਰਿਆ ਲਈ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਸਮੇਤ ਅਨੇਕਾਂ ਪ੍ਰਮੁੱਖ ਨੇਤਾਵਾਂ ਨੇ ਉਨ੍ਹਾਂ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ।
ਨਾਮਜ਼ਦਗੀ ਪੱਤਰ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਆਸਕਰ ਫ਼ਰਨਾਂਡੇਜ਼ ਨੂੰ ਸੌਂਪ ਦਿੱਤੇ ਗਏ। ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ, ਪ੍ਰਣਬ ਮੁਖਰਜੀ ਅਤੇ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਪ੍ਰਧਾਨਗੀ ਅਹੁਦੇ ਦੀ ਉਮੀਦਵਾਰੀ ਲਈ ਉਨ੍ਹਾਂ ਦੀ ਸਹਿਮਤੀ ਪ੍ਰਾਪਤ ਕੀਤੀ। ਕੇਂਦਰੀ ਮੰਤਰੀ ਆਰ.ਪੀ.ਐਨ. ਸਿੰਘ ਨੇ
ਲਾਹੌਰ 'ਚ ਤਿੰਨ ਬੰਬ ਧਮਾਕਿਆਂ ਦੌਰਾਨ 29 ਮੌਤਾਂ, 213 ਫੱਟੜ
ਲਾਹੌਰ, ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਹੋਏ ਬੰਬ ਧਮਾਕਿਆਂ ਦੌਰਾਨ 29 ਲੋਕ ਮਾਰੇ ਗਏ, ਜਦੋਂਕਿ 213 ਗੰਭੀਰ ਜ਼ਖ਼ਮੀ ਹੋ ਗਏ। ਅੱਤਵਾਦੀਆਂ ਵਲੋਂ ਮਨੁੱਖੀ ਬੰਬਾਂ ਰਾਹੀਂ ਸ਼ੀਆ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ, ਕਰਾਚੀ ਵਿਚ ਸ਼ੀਆ ਭਾਈਚਾਰੇ ਦੇ ਹੀ ਇਕ ਇਕੱਠ 'ਤੇ ਬੰਦੂਕਧਾਰੀਆਂ ਵਲੋਂ ਕੀਤੀ ਗੋਲੀਬਾਰੀ ਦੌਰਾਨ 17 ਵਿਅਕਤੀ ਜ਼ਖ਼ਮੀ ਹੋ ਗਏ।
ਲਾਹੌਰ ਵਿਚ ਪਹਿਲੇ ਦੋ ਧਮਾਕੇ ਕਰਬਲਾ ਗਮੇ ਸ਼ਾਹ ਇਮਾਮਬਾੜਾ ਨੇੜੇ ਕੀਤੇ ਗਏ। ਤੀਜਾ ਅਤੇ ਸਭ ਤੋਂ ਸ਼ਕਤੀਸ਼ਾਲੀ ਬੰਬ ਧਮਾਕਾ ਇਨ੍ਹਾਂ ਧਮਾਕਿਆਂ ਤੋਂ ਲਗਭਗ ਇਕ ਘੰਟਾ ਬਾਅਦ ਭੱਟੀ ਚੌਕ 'ਤੇ ਹੋਇਆ। ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉਲਾ ਨੇ ਦੋ ਧਮਾਕਿਆਂ ਦੀ ਹੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਦੋ ਮਨੁੱਖੀ ਬੰਬਾਂ ਦੀਆਂ ਲਾਸ਼ਾਂ ਵੇਖੀਆਂ ਹਨ।
ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਪਹਿਲੇ ਦੋ ਧਮਾਕੇ ਕਰਨ ਲਈ ਮੋਟਰਸਾਈਕਲਾਂ ਵਿਚ ਵਿਸਫੋਟਕ ਪਦਾਰਥ ਲੁਕਾਏ ਗਏ ਸਨ। ਰਿਪੋਰਟਾਂ ਮੁਤਾਬਕ ਤੀਜਾ ਧਮਾਕਾ ਆਤਮਘਾਤੀ ਹਮਲਾਵਰ ਨੇ ਕੀਤਾ, ਪਰ
ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਦਾ ਹਾਂਗਕਾਂਗ 'ਚ ਕਤਲ
ਬਟਾਲਾ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਦਾ ਹਾਂਗਕਾਂਗ 'ਚ ਕਤਲ ਹੋਣ ਦੀ ਖ਼ਬਰ ਮਿਲੀ ਹੈ। ਇਸ ਅੰਮ੍ਰਿਤਧਾਰੀ ਨੌਜਵਾਨ ਦੇ ਪਹਿਲਾਂ ਕੇਸ, ਦਾੜ੍ਹੀ ਕਤਲ ਕੀਤੇ ਗਏ ਤੇ ਫ਼ਿਰ ਇਸ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਇਸ ਕਤਲ ਨੂੰ ਲੁੱਟਮਾਰ ਅਤੇ ਨਸਲੀ ਨਫ਼ਰਤ ਦੋਵਾਂ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਮ੍ਰਿਤਕ ਨੌਜਵਾਨ ਨੂੰ ਮਾਰਨ ਤੋਂ ਬਾਅਦ ਕਾਤਲ ਉਸ ਕੋਲੋਂ ਲੱਖਾਂ ਰੁਪਏ ਵੀ ਲੁੱਟ ਕੇ ਲੈ ਗਏ।
ਬਟਾਲਾ ਨੇੜੇ ਪੈਂਦੇ ਪਿੰਡ ਮਾਨ ਸੈਂਡਵਾਲ ਦਾ 26 ਸਾਲਾ ਨੌਜਵਾਨ ਜਤਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਹਾਂਗਕਾਂਗ ਰਹਿੰਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਜਤਿੰਦਰ ਸਿੰਘ ਬਚਪਨ ਤੋਂ ਹੀ ਪੱਕਾ ਅੰਮ੍ਰਿਤਧਾਰੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ ਦੀ ਕਤਲ ਕੀਤੀ ਹੋਈ ਲਾਸ਼ ਮਿਲੀ ਹੈ ਅਤੇ
ਗ੍ਰਹਿ ਵਿਭਾਗ ਨੇ ਉਠਾਇਆ ਐਨ.ਆਰ.ਆਈ. ਸਭਾ ਦੇ ਪ੍ਰਧਾਨ ਦੀ ਚੋਣ 'ਤੇ ਇਤਰਾਜ਼
ਜਲੰਧਰ/ਬਿਊਰੋ ਨਿਊਜ਼
ਐਨ.ਆਰ.ਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਹੁਣੇ ਜਿਹੇ ਹੋਈ ਚੋਣ ਵਿਵਾਦਾਂ 'ਚ ਘਿਰ ਗਈ ਹੈ, ਜਿਸ ਨਾਲ ਪੰਜਾਬ ਸਰਕਾਰ ਕਸੂਤੀ ਸਥਿਤੀ ਵਿਚ ਫਸ ਗਈ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਸਭਾ ਦੇ ਪ੍ਰਧਾਨ ਦੀ ਚੋਣ ਨੂੰ ਅਯੋਗ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਇਸ 'ਤੇ ਮੁੜ ਨਜ਼ਰਸਾਨੀ ਕਰਨ ਲਈ ਆਖਿਆ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਐਨ.ਆਰ.ਆਈ. ਸਭਾ ਦੀ ਪ੍ਰਧਾਨਗੀ ਲਈ ਚੁਣਿਆ ਗਿਆ ਕਮਲਜੀਤ ਸਿੰਘ ਹੇਅਰ ਬਰਤਾਨਵੀ ਨਾਗਰਿਕ ਹੈ, ਜੋ ਨਿਯਮਾਂ ਮੁਤਾਬਕ ਇਸ ਸਭਾ ਦਾ ਪ੍ਰਧਾਨ ਨਹੀਂ ਬਣ ਸਕਦਾ। ਪੰਜਾਬ ਸਰਕਾਰ ਵਲੋਂ ਸਭਾ ਦੇ ਸੰਵਿਧਾਨ ਵਿਚ ਇਸ ਨੂੰ
ਗੁਰਦਾਸ ਮਾਨ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜੇਗੀ ਬਰਤਾਨਵੀ ਯੂਨੀਵਰਸਿਟੀ
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਨੂੰ ਬਰਤਾਨੀਆ ਦੀ ਇਕ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਣ ਦਾ ਫ਼ੈਸਲਾ ਕੀਤਾ ਹੈ। ਵੁਲ-ਹਰ-ਹੈਂਪ-ਟਨ ਯੂਨੀਵਰਸਿਟੀ ਵਿਸ਼ਵ ਸੰਗੀਤ ਦੇ ਵਿਸ਼ੇ ਵਿਚ ਗੁਰਦਾਸ ਮਾਨ ਨੂੰ  ਡਾਕਟਰੇਟ ਦੀ ਆਨਰੇਰੀ ਡਿਗਰੀ ਦੇਵੇਗੀ।ਯੂਨੀਵਰਸਿਟੀ ਦੇ ਖੇਡ ਅਤੇ ਕਲਾ ਮਾਮਲਿਆਂ ਬਾਰੇ ਸਕੂਲ ਦੇ ਡੀਨ ਜੌਹਨ ਪਾਈਨ ਨੇ ਕਿਹਾ ਕਿ, ''ਗੁਰਦਾਸ ਮਾਨ ਦਾ ਸੰਗੀਤ ਖੇਤਰ ਲਈ ਯੋਗਦਾਨ ਸਲਾਹੁਣਯੋਗ ਹੈ। ਉਹ ਸਾਡੇ ਵਿਦਿਆਰਥੀਆਂ ਲਈ ਪ੍ਰੇਰਨਾਸਰੋਤ ਹਨ।'' ਡਾਕਟਰੇਟ ਦੀ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਮਿਲ ਰਿਹਾ ਇਨਸਾਫ਼ : ਕਲਕੱਤਾ
ਅੰਮ੍ਰਿਤਸਰ/ ਬਿਊਰੋ ਨਿਊਜ਼
''ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿਊਯਾਰਕ 'ਚ ਹੋਏ ਵਿਰੋਧ ਲਈ ਸਿੰਘ ਸਾਹਿਬਾਨ ਦੀ ਸਿਆਸਤ ਤੋਂ ਪ੍ਰਭਾਵਿਤ ਕਾਰਗੁਜ਼ਾਰੀ ਹੀ ਜ਼ਿੰਮੇਵਾਰ ਹੈ।'' ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ।
ਸ੍ਰੀ ਕਲਕੱਤਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਕੋਈ ਵੀ ਨਿਰਪੱਖ ਫ਼ੈਸਲਾ ਲੈਣ 'ਚ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਸਿਆਸੀ ਧਿਰ ਵਲੋਂ ਆਪਣੇ ਹਿੱਤਾਂ ਲਈ ਵਰਤਣ ਨਾਲ ਸਥਿਤੀ ਬਹੁਤ ਦੁਖਦਾਈ ਬਣ
ਨਕਸਲੀਆਂ ਵਲੋਂ ਦਿੱਤਾ ਅਲਟੀਮੇਟਮ ਸਮਾਪਤ
ਪਟਨਾ/ ਬਿਊਰੋ ਨਿਊਜ਼
ਬਿਹਾਰ 'ਚ ਨਕਸਲੀਆਂ ਵਲੋਂ ਅਗਵਾ ਕੀਤੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਛੱਡਣ ਲਈ ਦਿੱਤੇ ਅਲਟੀਮੇਟਮ ਦੀ ਮਿਆਦ ਖਤਮ ਹੋ ਗਈ ਹੈ। ਨਕਸਲੀਆਂ ਨੇ ਇਨ੍ਹਾਂ ਪੁਲਿਸ ਵਾਲਿਆਂ ਦੇ ਬਦਲੇ ਆਪਣੇ ਅੱਠ ਸਾਥੀਆਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਰੱਖੀ ਹੈ। ਇਸ ਦੌਰਾਨ ਬਿਹਾਰ ਦੇ ਆਈ.ਜੀ. ਅਪਰੇਸ਼ਨ ਕੇ.ਐਸ. ਦਿਵੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਗਵਾ ਪੁਲਿਸ ਮੁਲਾਜ਼ਮਾਂ ਸਬੰਧੀ ਕੁਝ ਅਹਿਮ ਸਬੂਤ ਮਿਲੇ ਹਨ। ਬਿਹਾਰ ਦੇ ਲੱਖੀਸਰਾਏ ਜ਼ਿਲ੍ਹੇ ਤੋਂ ਅਗਵਾ ਕੀਤੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਛੁਡਾਉਣ ਲਈ ਸੁਰੱਖਿਆ ਫ਼ੋਰਸਾਂ ਵਲੋਂ ਵੱਡੀ ਕਾਰਵਾਈ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਕਸਲੀਆਂ ਵਲੋਂ ਦਿੱਤੇ ਅਲਟੀਮੇਟਮ
ਉਤਰ ਪ੍ਰਦੇਸ਼ 'ਚ ਦੋ ਬੱਸਾਂ ਵਿਚਾਲੇ ਟੱਕਰ, 12 ਦੀ ਮੌਤ
ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 12 ਲੋਕ ਮਾਰੇ ਗਏ, ਜਦੋਂਕਿ 50 ਤੋਂ ਵਧੇਰੇ ਜ਼ਖ਼ਮੀ ਹੋ ਗਏ। ਇਹ ਭਿਆਨਕ ਹਾਦਸਾ ਦੋ ਬੱਸਾਂ ਵਿਚਾਲੇ ਸਿੱਧੀ ਟੱਕਰ ਹੋਣ ਨਾਲ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇ 'ਤੇ ਦੋ ਨਿੱਜੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੁਖਦਾਈ ਹਾਦਸੇ 'ਚ ਇਕ ਬੱਸ ਦੇ ਡਰਾਈਵਰ ਅਤੇ ਇਕ ਔਰਤ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ
ਕਸ਼ਮੀਰ ਦੀ ਆਜ਼ਾਦੀ ਤੋਂ ਬਿਨ੍ਹਾਂ ਭਾਰਤ ਦੀ ਮਦਦ ਮਨਜ਼ੂਰ ਨਹੀਂ
ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਪਾਕਿਸਤਾਨ ਨੇ ਭਾਵੇਂ ਅਮਰੀਕੀ ਦਬਾਅ ਕਾਰਨ ਭਾਰਤ ਦੀ ਮਦਦ ਸਵੀਕਾਰ ਕਰ ਲਈ ਹੈ, ਪਰ ਉਥੋਂ ਦਾ ਮੀਡੀਆ ਨਹੀਂ ਚਾਹੁੰਦਾ ਕਿ ਪਾਕਿਸਤਾਨ ਸਰਕਾਰ ਇਹ ਮਦਦ ਕਬੂਲ ਕਰੇ। ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਂਦਿਆਂ ਪਾਕਿਸਤਾਨੀ ਮੀਡੀਆ ਇਸ ਬਿਪਤਾ ਦੀ ਘੜੀ 'ਚ ਵੀ ਕਸ਼ਮੀਰ ਦੇ ਮੁੱਦੇ ਨੂੰ ਤੂਲ ਦੇਣ 'ਚ ਲੱਗਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਕਸ਼ਮੀਰ ਨੂੰ ਆਜ਼ਾਦੀ ਨਹੀਂ ਦਿੰਦਾ, ਉਦੋਂ ਤੱਕ ਪਾਕਿਸਤਾਨ ਨੂੰ ਹੜ੍ਹ ਰਾਹਤ ਲਈ ਭਾਰਤ ਦੀ ਆਰਥਿਕ ਮਦਦ ਕਬੂਲ ਨਹੀਂ ਕਰਨੀ ਚਾਹੀਦੀ। ਇਕ ਪਾਕਿਸਤਾਨੀ ਰੋਜ਼ਾਨਾ ਅਖਬਾਰ ਨੇ ਆਪਣੇ ਸੰਪਾਦਕੀ 'ਚ ਇਹ ਰਾਏ ਦਿੱਤੀ ਹੈ ਕਿ ਜਦੋਂ ਤੱਕ ਭਾਰਤ ਕਸ਼ਮੀਰੀਆਂ ਨੂੰ ਆਪਣੀ ਤਕਦੀਰ ਦਾ
ਅਮਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ
ਸਮਾਜਵਾਦੀ ਪਾਰਟੀ ਵਿਚੋਂ ਕੱਢੇ ਨੇਤਾ ਅਮਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਵਿਚ ਦੰਗਲ ਮੁਕਾਬਲਿਆਂ ਦੇ ਉਦਘਾਟਨ ਲਈ ਆਏ ਐਮ.ਪੀ. ਅਮਰ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਸ਼ੰਸਾ ਕਰਕੇ ਦੇਰ-ਸਵੇਰ ਕਾਂਗਰਸ ਵਿਚ ਸ਼ਾਮਲ ਹੋਣ ਦੇ ਸੰਕੇਤ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ
ਅੰਮ੍ਰਿਤਸਰ ਜੇਲ੍ਹ 'ਚੋਂ ਪਾਕਿਸਤਾਨੀ ਕੈਦੀ ਭੇਦਭਰੀ ਹਾਲਤ 'ਚ ਗਾਇਬ
ਅੰਮ੍ਰਿਤਸਰ/ਬਿਊਰੋ ਨਿਊਜ਼
ਸਖ਼ਤ ਸੁਰੱਖਿਆ ਵਾਲੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ ਇਕ ਪਾਕਿਸਤਾਨੀ ਕੈਦੀ ਦੇ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਵਿਚਾਰਅਧੀਨ ਪਾਕਿਸਤਾਨੀ ਕੈਦੀ ਨਿਆਮਤ ਅਲੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਦੁਪਹਿਰ ਵੇਲੇ ਜਦੋਂ ਜੇਲ੍ਹ 'ਚ ਕੈਦੀਆਂ ਦੀ ਗਿਣਤੀ ਕੀਤੀ ਗਈ ਤਾਂ ਨਿਆਮਤ ਅਲੀ ਦੇ ਲਾਪਤਾ ਹੋਣ ਦਾ ਪਤਾ ਲੱਗਾ। ਜੇਲ੍ਹ ਪ੍ਰਸ਼ਾਸਨ ਨੇ ਡਿਊਟੀ ਦੀ ਕੁਤਾਹੀ ਵਰਤਣ ਦੇ ਦੋਸ਼ 'ਚ ਤਿੰਨ ਜੇਲ੍ਹ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਵਿਭਾਗ ਵਲੋਂ ਕੈਦੀ ਦੇ ਲਾਪਤਾ ਹੋਣ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ 35 ਸਾਲਾ ਨਿਆਮਤ ਅਲੀ ਨੂੰ ਪਿਛਲੇ ਸਾਲ ਗੈਰਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਣ ਦੇ