RSS

AdvertisementAdvertisement
ਕੇਂਦਰ ਸਰਕਾਰ ਕਾਲੀ ਸੂਚੀ 'ਤੇ ਨਜ਼ਰਸਾਨੀ ਕਰੇ : ਬਾਦਲ PRINT ਈ ਮੇਲ
Monday, 08 February 2010

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਅਤਿਵਾਦ ਦਾ ਸੁਖਾਲਾ ਨਿਸ਼ਾਨਾ ਬਣ ਸਕਣ ਦੇ ਬਣੇ ਪ੍ਰਭਾਵ ਨੂੰ ਖਤਮ ਕਰਨ ਲਈ ਪ੍ਰਭਾਵੀ ਕਦਮ ਚੁੱਕੇ। ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਉਹਨਾਂ ਨੇ ਦੇਸ਼ ਵਿਚ ਨਕਸਲਵਾਦ ਅਤੇ ਅਤਿਵਾਦ ਦੇ ਕਾਰਨਾਂ ਨੂੰ ਖਤਮ ਕਰਨ ਲਈ ਕੇਂਦਰ ਨੂੰ ਮਜ਼ਬੂਤ, ਸਰਗਰਮ ਸਮਾਜਿਕ-ਆਰਥਿਕ ਪਹਿਲਕਦਮੀਆਂ ਕਰਨ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਪੰਜਾਬੀ ਅਵਾਸੀਆਂ ਅਤੇ ਪਰਵਾਸੀਆਂ ਨਾਲ ਸਬੰਧਤ ਕਾਲੀ ਸੂਚੀ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ ਅਤੇ ਉਹਨਾਂ ਵਿਅਕਤੀਆਂ ਦੇ ਨਾਮ ਇਸ ਸੂਚੀ ਵਿਚੋਂ ਹਟਾਏ ਜਾਣ

ਲਈ ਕਿਹਾ ਜਿਨ੍ਹਾਂ ਵਿਰੁੱਧ ਪੱਕੇ ਸਬੂਤ ਨਹੀਂ ਹਨ। ਉਹਨਾਂ ਕਿਹਾ ਕਿ ਇਨ੍ਹਾਂ ਨਾਵਾਂ ਵਾਲੀ ਸੂਚੀ ਮਨਿਸਟਰੀ ਆਫ ਇੰਡੀਅਨ ਓਵਰਸੀਜ਼/ਵਿਦੇਸ਼ ਮਾਮਲਿਆਂ ਦੇ ਮੰਤਰਾਲੇ/ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੀ ਸਰਕਾਰੀ ਵੈਬਸਾਈਟ 'ਤੇ ਐਨ ਆਰ ਆਈਜ਼ ਦੀ ਸੂਚਨਾ ਹਿੱਤ ਪਾਈ ਜਾਵੇ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis