RSS

AdvertisementAdvertisement
ਜੀ.ਡੀ. ਵੈਲਫ਼ੇਅਰ ਸੁਸਾਇਟੀ ਨੇ ਦਿੱਤਾ ਨਾਅਰਾ 'ਸਾਡਾ ਸੰਕਲਪ : ਨਸ਼ਾ ਮੁਕਤ ਸਮਾਜ' PRINT ਈ ਮੇਲ
Saturday, 06 February 2010

ਸਮਾਜਿਕ ਚੇਤਨਾ ਲਈ ਦਰਬਾਰ ਸਾਹਿਬ ਤੋਂ 'ਪ੍ਰਤਿੱਗਿਆ ਮੁਹਿੰਮ' ਸ਼ੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼

dsc_0184.jpgਸਾਡੇ ਸਮਾਜ, ਵਾਤਾਵਰਣ ਤੇ ਸਭਿਆਚਾਰ 'ਚ ਪੈਦਾ ਹੋ ਰਹੇ ਵਿਗਾੜਾਂ ਵਿਰੁੱਧ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ (ਰਜਿ.) ਵਲੋਂ 4 ਫਰਵਰੀ ਨੂੰ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਪੱਧਰੀ 'ਪ੍ਰਤਿੱਗਿਆ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ। 'ਸਾਡਾ ਸੰਕਲਪ : ਨਸ਼ਾ ਮੁਕਤ ਸਮਾਜ' ਦਾ ਟੀਚਾ ਲੈ ਕੇ ਨਸ਼ਾਖੋਰੀ, ਭਰੂਣ ਹੱਤਿਆ ਅਤੇ ਵਾਤਾਵਰਣ ਦੇ ਵਿਗਾੜਾਂ ਵਿਰੁੱਧ ਇਸ ਸੁਸਾਇਟੀ ਦੀ ਪ੍ਰਤਿੱਗਿਆ ਮੁਹਿੰਮ ਦਾ ਆਗਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਨੇ ਕੀਤਾ।
ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ 11 ਮੈਂਬਰਾਂ ਨੇ ਪ੍ਰਧਾਨ ਗੁਰਮੀਤ ਸਿੰਘ ਬੈਂਸ ਦੀ ਅਗਵਾਈ ਹੇਠ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਇਸ ਮੁਹਿੰਮ ਦੀ ਸਫ਼ਲਤਾ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ 

ਸੁਸਾਇਟੀ ਦੇ 11 ਮੈਂਬਰਾਂ ਵਲੋਂ ਸਭ ਤੋਂ ਪਹਿਲਾਂ ਖੁਦ ਪ੍ਰਤਿੱਗਿਆ ਫ਼ਾਰਮ ਭਰਨ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਸਿਰੋਪੇ ਕੇ ਦੇ ਇਸ ਮੁਹਿੰਮ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਨੇ ਆਖਿਆ ਕਿ ਸੁਸਾਇਟੀ ਵਲੋਂ ਸ਼ੁਰੂ ਕੀਤੀ ਪ੍ਰਤਿੱਗਿਆ ਮੁਹਿੰਮ ਸ਼ਲਾਘਾਯੋਗ ਉਦਮ ਹੈ। ਉਹਨਾਂ ਕਿਹਾ ਕਿ ਅਜਿਹੇ ਕਾਰਜ ਲਈ ਸੂਬੇ ਦੇ ਹੋਰ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਸਮਾਜ ਨੂੰ ਕੁਰੀਤੀਆਂ ਦੇ ਘੁਣ ਤੋਂ ਬਚਾਇਆ ਜਾ ਸਕੇਗਾ। ਐਸਜੀਪੀਸੀ ਪ੍ਰਧਾਨ ਨੇ ਸੁਸਾਇਟੀ ਮੈਂਬਰ ਨੂੰ ਸ਼ੁਭ ਇਛਾਵਾਂ ਦਿੰਦਿਆਂ ਇਸ ਕਾਰਜ ਦੀ ਸਫਲਤਾ ਲਈ ਥਾਪੜਾ ਵੀ ਦਿੱਤਾ।
'ਪ੍ਰਤਿੱਗਿਆ ਪੱਤਰ' ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਜ਼ਿਲ੍ਹਾ ਰੂਪਨਗਰ 'ਚ ਜਾਗਰੂਕਤਾ ਮੁਹਿੰਮ ਤਹਿਤ ਚੇਤਨਾ ਰੈਲੀਆਂ, ਸੈਮੀਨਾਰ ਅਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਬੈਨਰਾਂ, ਮਾਟੋ ਤੇ ਪੋਸਟਰਾਂ ਰਾਹੀਂ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਉਪਰੰਤ ਹੁਣ ਇਸ ਮੁਹਿੰਮ ਨੂੰ ਸੂਬਾ ਪੱਧਰ 'ਤੇ ਲਿਜਾਇਆ ਜਾ ਰਿਹਾ ਹੈ। ਨਸ਼ਾਖੋਰੀ ਦੇ ਨਾਲ-ਨਾਲ ਇਸ 'ਪ੍ਰਤਿੱਗਿਆ ਮੁਹਿੰਮ' ਤਹਿਤ ਲੋਕਾਂ ਨੂੰ ਧੀਆਂ ਕੁੱਖ 'ਚ ਮਾਰਨ ਤੋਂ ਰੋਕਣ, ਰੁੱਖਾਂ ਦੀ ਸੰਭਾਲ ਤੇ ਵਾਤਾਵਰਣ ਨੂੰ ਦੂਸ਼ਿਤ ਹੋਣੋ ਰੋਕਣ ਲਈ ਸੁਚੇਤ ਕੀਤਾ ਜਾਵੇਗਾ। 'ਪ੍ਰਤਿੱਗਿਆ ਪੱਤਰ' ਮੁਹਿੰਮ ਤਹਿਤ ਲੋਕਾਂ ਤੋਂ ਨਸ਼ੇ ਨਾ ਕਰਨ, ਭਰੂਣ ਹੱਤਿਆ ਰੋਕਣ, ਬੂਟੇ ਲਗਾਉਣ, ਵਾਤਾਵਰਣ ਦੀ ਸੰਭਾਲ ਅਤੇ ਪਾਣੀ ਦੇ ਸਰੋਤਾਂ ਦੀ ਰੱਖਿਆ ਲਈ ਸਹੁੰ ਚੁਕਾਈ ਜਾਵੇਗੀ। 'ਪ੍ਰਤਿੱਗਿਆ ਪੱਤਰ' ਭਰਨ ਵਾਲੇ ਹਰੇਕ ਵਿਅਕਤੀ ਨੂੰ ਇਕ ਬੂਟਾ ਭੇਟ ਕੀਤਾ ਜਾਵੇਗਾ, ਜਿਸ ਨੂੰ ਲਗਾਉਣ ਤੋਂ ਲੈ ਕੇ ਉਸ ਦੇ ਫ਼ਲਣ ਤੱਕ ਦੀ ਜ਼ਿੰਮੇਵਾਰੀ ਨੂੰ ਉਹ ਵਿਅਕਤੀ ਇਮਾਨਦਾਰੀ ਨਾਲ ਨਿਭਾਵੇਗਾ।
ਇਸ ਮੌਕੇ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਸਭ ਤੋਂ ਪਹਿਲਾਂ ਖੁਦ ਪ੍ਰਤਿੱਗਿਆ ਪੱਤਰ ਭਰ ਕੇ ਨਿਗਰ ਸਮਾਜ ਦੇ ਨਿਰਮਾਣ ਲਈ ਸਹੁੰ ਚੁੱਕਣ ਵਾਲਿਆਂ ਵਿਚ ਪ੍ਰਧਾਨ ਗੁਰਮੀਤ ਸਿੰਘ ਬੈਂਸ, ਜਨਰਲ ਸਕੱਤਰ ਦੀਪਕ ਸ਼ਰਮਾ, ਸੁਸਾਇਟੀ ਦੇ ਸੀਨੀਅਰ ਅਹੁਦੇਦਾਰ ਤਲਵਿੰਦਰ ਸਿੰਘ ਬੁੱਟਰ, ਸੁਖਦੇਵ ਸਿੰਘ, ਸੰਦੀਪ ਕੁਮਾਰ ਵਿੱਕੀ, ਹਰਤੇਜ ਸਿੰਘ, ਗੁਰਪ੍ਰੀਤ ਸਿੰਘ, ਪਵਨ ਰਾਣਾ, ਸੋਨੀਆ ਸ਼ਰਮਾ, ਪਰਮਿੰਦਰ ਕੌਰ ਤੇ ਮਨੋਜ ਕੁਮਾਰ ਆਦਿ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਨੇ ਨਸ਼ਿਆਂ ਖਿਲਾਫ਼ ਜੰਗ ਦਾ ਆਗਾਜ਼ 24 ਮਾਰਚ 2007 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਕੋਲੋਂ ਅਰਦਾਸ ਕਰਵਾ ਕੇ ਕੀਤਾ ਸੀ। ਹੁਣ ਪੰਜਾਬ ਪੱਧਰ 'ਤੇ ਇਸ ਜੰਗ ਨੂੰ ਲਿਜਾਉਂਦਿਆਂ 'ਸਾਡਾ ਸੰਕਲਪ: ਨਸ਼ਾ ਮੁਕਤ ਸਮਾਜ' ਦਾ ਹੋਕਾ ਘਰ-ਘਰ ਪਹੁੰਚਾਉਣ ਦਾ ਬੀੜਾ ਉਠਾਇਆ ਹੈ। ਸੁਸਾਇਟੀ ਨੇ ਇਸ ਸਮਾਜਿਕ ਮੁਹਿੰਮ ਵਿਚ ਪੰਜਾਬ ਦੇ ਹਰ ਵਾਸੀ ਨੂੰ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਨੂੰ ਇਸ ਦੇ ਸਮਾਜ, ਵਾਤਾਵਰਣ ਤੇ ਸਭਿਆਚਾਰ 'ਚ ਪੈਦਾ ਹੋ ਰਹੇ ਵਿਗਾੜਾਂ ਤੋਂ ਮੁਕਤ ਕਰਵਾਇਆ ਜਾ ਸਕੇ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis