|
ਆਰਆਰਐਸਪੀ - ਲੋਨ ਲੈਣ ਵਿੱਚ ਸਿਆਣਪ |
|
|
|
Friday, 05 February 2010 |
|
ਜਗਜੀਤ ਗਰੇਵਾਲ
(905) 712 1255
ਅਗਰ ਤੁਸੀਂ ਆਪਦੇ ਆਰਆਰਐਸਪੀ ਕੰਟਰੀਬੂਸ਼ਨ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਲੋਨ ਲੈਕੇ ਆਰਆਰਐਸਪੀ ਪਾਉਣ ਦਾ ਤਰੀਕਾ ਵੀ ਇਕ ਵਧੀਆ ਰਾਸਤਾ ਹੈ। ਖ਼ਾਸ ਕਰ ਉਹ ਲੋਕ ਜੋ ਕਿ ਆਪਦੀ ਆਰਆਰਐਸਪੀ ਕੰਟਰੀਬੂਸ਼ਨ ਦੀ ਲਿਮਿਟ ਤੋਂ ਪਛੜ ਗਏ ਹਨ ਅਤੇ ਹਰ ਸਾਲ ਇਹ ਸੋਚਦੇ ਹਨ ਕਿ ਅਗਲੇ ਸਾਲ ਸ਼ਾਇਦ ਪੈਸੇ ਹੋਣ। ਉਨ੍ਹਾਂ ਵਾਸਤੇ ਲੋਨ ਦਾ ਰਾਸਤਾ ਇਖ਼ਤਿਆਰ ਕਰਨਾ ਅਕਲਮੰਦੀ ਵਾਲੀ ਗੱਲ ਹੋਵੇਗੀ।
ਇਸ ਦਾ ਮਤਲਬ ਹੈ ਕਿ ਅਗਰ ਆਰਆਰਐਸਪੀ ਲੈਣ ਦਾ ਮਨ ਬਣਾ ਹੀ ਲਿਆ ਹੈ ਤਾਂ ਪੈਸੇ ਦੀ ਫਿਕਰ ਕਰਨ ਦੀ ਲੋੜ ਨਹੀਂ। ਇਸ ਵਾਸਤੇ ਲੋਨ ਦੇ ਜ਼ਰੀਏ ਆਰਆਰਐਸਪੀ ਲਿਆ ਜਾ ਸਕਦਾ ਹੈ ਅਤੇ ਹੌਲੀ ਹੌਲੀ ਇਹ ਕਰਜ਼ਾ ਉਤਾਰਿਆ ਜਾ ਸਕਦਾ ਹੈ।
ਲੋਨ ਲੈਣ ਦੇ ਫਾਇਦੇ
'ਲੋਨ ਆਸਾਨੀ ਨਾਲ ਮਿਲ ਜਾਂਦਾ ਹੈ।
'ਲੋਨ ਦੀਆਂ ਕਿਸ਼ਤਾਂ 12, 24 ਜਾਂ 36 ਮਹੀਨਿਆਂ ਵਿੱਚ ਉਤਾਰੀਆਂ ਜਾ ਸਕਦੀਆਂ ਹਨ।
'ਇਨਕਮ ਟੈਕਸ ਦੀ ਕਾਫੀ ਬੱਚਤ ਹੋਵੇਗੀ ਅਤੇ ਜ਼ਿਆਦਾ ਰੀਫੰਡ ਆਵੇਗਾ।
'ਆਪਦੇ ਕੋਲੋਂ ਪੈਸੇ ਪਾਉਣ ਦੀ ਲੋੜ ਨਹੀਂ।
'ਜੋ ਵੀ ਰੀਫੰਡ ਆਉਂਦਾ ਹੈ ਉਸ ਨਾਲ ਲੋਨ ਦੀ ਕਿਸ਼ਤ ਉਤਾਰ ਦੇਣੀ ਚਾਹੀਦੀ ਹੈ। ਨਾਲੇ ਪੁੰਨ ਨਾਲੇ ਫਲੀਆਂ।
'ਲੋਨ ਲੈਕੇ ਜੋ ਆਰਆਰਐਸਪੀ ਦੇ ਅਮਾਊਂਟ ਵਿੱਚ ਜੋ ਗਰੋਥ ਹੋਵੇਗੀ ਉਹ ਲੋਨ ਦੇ
ਵਿਆਜ ਤੋਂ ਕਿਤੇ ਜ਼ਿਆਦਾ ਹੋਵੇਗੀ।
'ਲੰਬੇ ਟਾਈਮ ਦੀ ਟੈਕਸ-ਫਰੀ ਗਰੋਥ ਕਰਕੇ ਇਹ ਸਾਰੀ ਰਕਮ ਰਿਟਾਇਰਮੈਂਟ ਵੇਲੇ ਜ਼ਿੰਦਗੀ ਆਸਾਨੀ ਨਾਲ ਗੁਜ਼ਾਰਨ ਵਿੱਚ ਕੰਮ ਆਵੇਗੀ।
ਅਗਰ ਤੁਸੀਂ ਲੋਨ ਨਹੀਂ ਵੀ ਲੈਣਾ ਚਾਹੁੰਦੇ ਤਾਂ ਲਾਈਨ ਆੱਫ ਕਰੈਡਿੱਟ ਤੋਂ ਪੈਸੇ ਚੱਕ ਕੇ ਵੀ ਆਰਆਰਐਸਪੀ ਲਿਆ ਜਾ ਸਕਦਾ ਹੈ। ਲਾਈਨ ਆੱਫ ਕਰੈਡਿੱਟ ਦਾ ਇਹ ਫਾਇਦਾ ਹੈ ਕਿ ਜਦ ਮਰਜ਼ੀ, ਜਿੰਨਾ ਮਰਜ਼ੀ ਪੈਸਾ ਵਾਪਿਸ ਮੋੜ ਸਕਦੇ ਹੋ। ਕਈ ਵਾਰ ਲਾਈਨ ਆੱਫ ਕਰੈਡਿੱਟ ਦੇ ਵਿਆਜ ਦੀ ਦਰ ਲੋਨ ਦੇ ਵਿਆਜ ਦੀ ਦਰ ਤੋਂ ਘੱਟ ਹੁੰਦੀ ਹੈ। ਉਸੇ ਤਰਾ੍ਹਂ ਜਦ ਰੀਫੰਡ ਆਉਂਦਾ ਹੈ ਤਾਂ ਲਾਈਨ ਆੱਫ ਕਰੈਡਿੱਟ ਵੀ ਸਾਰਾ ਇਕੱਠਾ ਮੋੜ ਸਕਦੇ ਹੋ।
ਅੱਜ ਕਲ ਪਰਾਈਮ ਇੰਟਰੈਸਟ ਰੇਟ ਬਹੁਤ ਹੀ ਘੱਟ ਹੈ। ਅਤੇ ਅਜੇ ਇਹ ਇੰਟਰੈਸਟ ਰੇਟ ਵਧਣੇ ਨਹੀਂ। ਤਾਂ ਫਿਰ ਕਿਉਂ ਨਾਂ ਇਸ ਚੀਜ਼ ਦਾ ਫਾਇਦਾ ਉਠਾਇਆ ਜਾਵੇ ਕਿ ਕਿਸੇ ਹੋਰ ਦੇ ਪੈਸਿਆਂ ਨਾਲ ਆਪਾਂ ਬੱਚਤ ਕਰੀਏ।
ਉਦਾਹਰਣ ਦੇ ਤੌਰ ਤੇ ਅਗਰ ਤੁਸੀਂ 30 ਫੀ ਸਦੀ ਟੈਕਸ ਬਰੈਕਟ ਵਿੱਚ ਹੋਂ ਤਾਂ /5000 ਲੋਨ ਲੈ ਕੇ ਆਰਆਰਐਸਪੀ ਵਿੱਚ ਪਾਉਣ ਤੇ ਤੁਹਾਨੂੰ /1500 ਦਾ ਰੀਫੰਡ ਮਿਲਦਾ ਹੈ। ਇਸ ਲੋਨ ਨੂੰ 12 ਮਹੀਨਿਆਂ ਵਿੱਚ ਮੋੜਨ ਵਾਸਤੇ ਤੁਹਾਨੂੰ /424.04 ਦੀ ਕਿਸ਼ਤ ਹਰ ਮਹੀਨੇ ਦੇਣੀ ਪਵੇਗੀ। ਇਸ ਤਰਾ੍ਹਂ ਤੁਸੀਂ ਲੋਨ ਦੇਣ ਵਾਲੇ ਨੂੰ /5088.48 ਵਿਆਜ ਸਮੇਤ ਮੋੜੋਗੇ। ਯਾਨੀ ਤੁਸੀਂ /88.48 ਦਾ ਵਿਆਜ ਦਿੱਤਾ। ਇਹ /5000 ਇੱਕ ਸਾਲ ਦੇ ਅੰਦਰ 3 ਫੀ ਸਦੀ ਦੇ ਵਿਆਜ ਦੀ ਦਰ ਤੇ ਇਨਵੈਸਟ ਕੀਤਾ ਤਕਰੀਬਨ /150 ਦੀ ਆਮਦਨ ਦੇਵੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਲੋਨ ਦੇ ਪੈਸਿਆਂ ਤੋਂ /1500 + /150 = /1650 ਕਮਾ ਲਿਆ। ਪਰ ਤੁਸੀਂ /88.48 ਦਾ ਵਿਆਜ ਵੀ ਦਿੱਤਾ। ਤਾਂ ਵੀ ਤੁਹਾਨੂੰ /1650 - /88.48 = /1561.52 ਦਾ ਫਾਇਦਾ ਹੋਇਆ।
ਦੂਜੇ ਪਾਸੇ ਵਿਆਜ ਬਚਾਉਣ ਦੀ ਖ਼ਾਤਿਰ ਅਗਰ ਤੁਸੀਂ ਆਰਆਰਐਸਪੀ ਨਹੀਂ ਲੈਂਦੇ ਤਾਂ ਤੁਹਾਨੂੰ /1500 ਵੱਧ ਟੈਕਸ ਦੇਣਾ ਪਵੇਗਾ । ਨਾਲ ਦੀ ਨਾਲ ਬਾਕੀ ਸਰਕਾਰੀ ਬੈਨੀਫਿੱਟਸ ਵਿੱਚ ਵੀ ਫਰਕ ਪਵੇਗਾ। ਟੈਕਸ ਜ਼ਿਆਦਾ, ਘੱਟ ਰੀਫੰਡ, ਕੋਈ ਬੱਚਤ ਨਹੀਂ, ਬੱਚਿਆਂ ਦੇ ਪੈਸੇ ਘੱਟ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ।
ਲੋਨ ਕਿੱਥੋਂ ਲਈਏ
'ਕਿਸੇ ਵੀ ਇੰਸ਼ੋਰੈਂਸ ਏਜੰਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ।
'ਕਿਸੇ ਵੀ ਮੂਚਅਲ ਫੰਡ ਡੀਲਰ ਜਾਂ ਇਨਵੈਸਟਮੈਂਟ ਗਰੁੱਪ ਤੋਂ।
'ਕਿਸੇ ਬੈਂਕ, ਟਰੱਸਟ ਕੰਪਨੀ ਜਾਂ ਲੋਨ ਕੰਪਨੀ ਤੋਂ।
'ਕਿਸੇ ਇੰਸ਼ੋਰੈਂਸ ਕੰਪਨੀ ਤੋਂ।
ਕੁੱਝ ਗਲਤਫਹਿਮੀਆਂ
ਕਈ ਲੋਕ ਇਹ ਸਮਝਦੇ ਹਨ ਕਿ ਲੋਨ ਜਾਂ ਲਾਈਨ ਆੱਫ ਕਰੈਡਿੱਟ ਤੋਂ ਪੈਸੇ ਚੱਕ ਕੇ ਕਰਜ਼ਾਈ ਨਹੀਂ ਹੋਣਾ ਚਾਹੀਦਾ। ਪਰ ਉਨ੍ਹਾਂ ਨੂੰ ਪਤਾ ਹੋਣ ਚਾਹੀਦਾ ਹੈ ਕਿ ਪੈਸਾ ਹੀ ਪੈਸੇ ਨੂੰ ਖਿੱਚਦਾ ਹੈ। ਲੋਨ ਲੈ ਕੇ ਅਗਰ ਸਾਲ ਜਾਂ ਦੋ ਸਾਲ ਵਿੱਚ ਮੋੜ ਦਿੱਤਾ ਤਾਂ ਕੀ ਹਰਜ਼ ਹੈ? ਘੱਟੋ ਘੱਟ ਆਪਦੀ ਬੱਚਤ ਤਾਂ ਕਰ ਲਈ ਅਤੇ ਨਾਲੇ ਆਪਦੇ ਬੁਢਾਪੇ ਦੀ ਜ਼ਿੰਦਗੀ ਦਾ ਬੰਦੋਬਸਤ ਕਰ ਲਿਆ। ਹੌਲੀ ਹੌਲੀ ਕਰਕੇ ਲੋਨ ਮੋੜ ਦੇਣ ਨਾਲ ਬੋਝ ਵੀ ਨਹੀਂ ਪੈਂਦਾ ਅਤੇ ਕੰਮ ਵੀ ਬਣ ਜਾਂਦਾ ਹੈ । ਇਸੇ ਸਿਆਣਪ ਨਾਲ ਹੀ ਅਮੀਰੀ ਆਉਂਦੀ ਹੈ। ਸਾਰੀਆਂ ਵੱਡੀਆ ਵੱਡੀਆਂ ਬਿਜ਼ਨਸ ਕੰਪਨੀਆਂ ਲੋਨ ਦੇ ਸਿਰ ਤੇ ਹੀ ਚਲਦੀਆਂ ਹਨ।
ਕਈ ਲੋਕਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਜਦ ਆਰਆਰਐਸਪੀ ਕਢਵਾਵਾਂਗੇ ਤਾਂ ਵੀ ਤਾਂ ਟੈਕਸ ਦੇਣਾ ਹੀ ਹੈ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜਦ ਇਹ ਕਢਵਾਉਣਾ ਹੈ ਉਸ ਵਕਤ ਆਪਣੀ ਆਪਦੀ ਇਨਕਮ ਵੀ ਤਾਂ ਘੱਟ ਹੋਵੇਗੀ। ਘੱਟ ਇਨਕਮ ਤੇ ਟੈਕਸ ਵੀ ਘੱਟ ਲੱਗੇਗਾ ਅਤੇ ਪੈਸੇ ਵੀ ਕੰਮ ਆ ਜਾਣਗੇ। ਤੁਹਾਡਾ ਇਨਕਮ ਟੈਕਸ ਬਰੈਕਟ ਅੱਜ ਨਾਲੋਂ ਥੱਲੇ ਹੋਵੇਗਾ ਅਤੇ ਟੈਕਸ ਰੇਟ ਹੇਠਲੀ ਦਰ ਦਾ ਹੀ ਲੱਗੇਗਾ। ਇੱਕ ਤਾਂ ਹੁਣ ਟੈਕਸ ਬਚਾਇਆ ਤੇ ਦੂਸਰੇ ਬਾਅਦ ਵਿੱਚ ਵੀ ਨਹੀਂ ਦਿੱਤਾ। ਇਸ ਨੂੰ ਆਖ਼ਦੇ ਹਨ ਸਿਆਣਪ।
ਜ਼ਰੂਰੀ ਸਲਾਹ
ਅਗਰ ਤੁਸੀਂ ਆਰਆਰਐਸਪੀ ਜਾਂ ਕਿਤੇ ਹੋਰ ਸੇਵਿੰਗ ਨਹੀਂ ਕਰਦੇ ਤਾਂ ਆਪਦੀ ਮਰਜ਼ੀ ਨਾਲ ਰਿਟਾਇਰ ਨਹੀਂ ਹੋ ਸਕੋਗੇ। 65 ਸਾਲ ਦੀ ਉਮਰ ਤੱਕ ਕੰਮ ਕਰਨਾ ਕੋਈ ਸੌਖਾ ਨਹੀਂ ਹੈ। ਪਰ ਅਗਰ ਬੱਚਤ ਨਹੀਂ ਹੈ ਤਾਂ ਔਖੇ-ਸੌਖੇ ਕੰਮ ਤਾਂ ਕਰਨਾਂ ਹੀ ਪਵੇਗਾ। ਅਗਰ ਕਾਫੀ ਆਰਆਰਐਸਪੀ ਹੈ ਤਾਂ 60 ਸੱਲ ਤੇ ਰਿਟਾਇਰਮੈਂਟ ਲਉ, ਆਰਆਰਐਸਪੀ ਵਿੱਚੋਂ ਪੈਸੇ ਕਢਵਾਉ, ਦੁਨੀਆ ਦੀ ਸੈਰ ਕਰੋ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਉ ਅਤੇ 65 ਸਾਲ ਤੇ ਆ ਕੇ ਪੂਰੀ ਬੁਢਾਪਾ ਪੈਨਸ਼ਨ ਦੇ ਬੈਨੀਫਿਟ ਦਾ ਆਨੰਦ ਮਾਣੋ।
ਆਰਆਰਐਸਪੀ ਲੋਨ ਲੈਣ ਵਾਸਤੇ, ਇਨਵੈਸਟਮੈਂਟ ਵਾਸਤੇ ਜਾਂ ਕਿਸੇ ਹੋਰ ਸਲਾਹ ਵਾਸਤੇ ਮੇਰੇ ਨਾਲ ਸੰਪਰਕ ਕਰਨ ਲਈ ਫੋਨ ਨੰਬਰ ਹੈ: (905) 712 1255
|