RSS

AdvertisementAdvertisement
ਬਾਲੀਵੁੱਡ ਤੋਂ ਹਾਲੀਵੁੱਡ PRINT ਈ ਮੇਲ
Friday, 05 February 2010

ਬਹੁਤ ਸਮਾਂ ਪਹਿਲਾਂ ਕਬੀਰ ਬੇਦੀ, ਪਰਸਿਸ ਖੰਬਾਟਾ ਅਤੇ ਸ਼ਸ਼ੀ ਕਪੂਰ ਵਰਗੇ ਕੁਝ ਚੋਣਵੇਂ ਬਾਲੀਵੁੱਡ ਕਲਾਕਾਰ ਹੀ ਹਾਲੀਵੁੱਡ ਵਿਚ ਪਹੁੰਚੇ ਸਨ ਅਤੇ ਉਨ੍ਹਾਂ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਕੰਮ ਕੀਤਾ, ਪਰ ਹੁਣ ਬਾਲੀਵੁੱਡ ਦੇ ਅਣਗਿਣਤ ਸਟਾਰ ਹਨ ਜੋ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਕੰਮ ਕਰ ਰਹੇ ਹਨ ਜਾਂ ਕਰ ਚੁੱਕੇ ਹਨ। ਆਓ ਦੇਖਦੇ ਹਾਂ ਕਿ ਕਿਹੜੇ-ਕਿਹੜੇ ਬਾਲੀਵੁੱਡ ਦੇ ਕਲਾਕਾਰ ਨੇ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ :
ਐਸ਼ਵਰਿਆ ਰਾਏ
ਬਿਊਟੀ ਕੁਈਨ ਐਸ਼ਵਰਿਆ ਨੂੰ ਭਲਾ ਕੌਣ ਨਹੀਂ ਜਾਣਦਾ, ਜਿੰਨੀ ਉਹ ਖੂਬਸੂਰਤ ਹੈ, ਓਨੀ ਹੀ ਪ੍ਰਤਿਭਾਵਾਨ ਵੀ। ਹਿੰਦੀ ਫ਼ਿਲਮ ਇਡਸਟਰੀ ਨੂੰ ਉਸ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਉਸ ਨੇ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਪ੍ਰਵੇਸ਼ ਕੀਤਾ ਹੈ। ਉਸਦੀ ਪਹਿਲੀ ਹਾਲੀਵੁੱਡ ਫ਼ਿਲਮ 'ਪਿੰਕ ਪੈਂਥਰ-2' 2009 ਵਿਚ ਅਮਰੀਕਾ 'ਚ ਰਿਲੀਜ਼ ਹੋਈ ਸੀ। ਐਸ਼ਵਰਿਆ ਦੇ ਰੋਲ ਨੇ ਭਾਵੇਂ ਇਸ ਫ਼ਿਲਮ ਲਈ ਆਸਕਰ ਐਵਾਰਡ ਨਹੀਂ ਜਿੱਤਿਆ, ਪਰ ਭਾਰਤੀ ਖੂਬਸੂਰਤੀ ਨੂੰ ਹਾਲੀਵੁੱਡ ਸਟੂਡੀਓ ਦੀ ਮੀਨਸਟਰੀਮ ਫ਼ਿਲਮ 'ਚ ਹਾਲੀਵੁੱਡ ਸਟਾਰ ਸਟੀਵ ਮਾਰਟਿਨ ਨਾਲ ਜਲਵੇ ਦਿਖਾਉਂਦਿਆਂ ਦੇਖਿਆ ਗਿਆ। 2003-2004 ਦੌਰਾਨ ਐਸ਼ਵਰਿਆ ਰਾਏ ਦੋ ਫ਼ਿਲਮਾਂ 'ਬ੍ਰਾਈਡ ਐਂਡ ਪ੍ਰੈਜ਼ੁਡਿਸ' ਅਤੇ 'ਮਿਸਟਰੈਸ ਆਫ਼ ਸਪਾਈਸਜ਼' ਦਿੱਤਾ, ਪਰ

ਨਤੀਜਾ ਇੱਛਾਵਾਂ ਤੋਂ ਉਲਟ ਹੀ ਨਿਕਲਿਆ।
ਏ.ਆਰ. ਰਹਿਮਾਨ
ਏ.ਆਰ.ਰਹਿਮਾਨ ਹਿੰਦੀ ਫ਼ਿਲਮਾਂ ਦੇ ਇਕ ਬੜੇ ਸਤਿਕਾਰਯੋਗ ਸੰਗੀਤਕਾਰ ਹਨ, ਜਿਨ੍ਹਾਂ ਨੇ ਬਾਲੀਵੁੰਡ ਦੀਆਂ ਫ਼ਿਲਮਾਂ ਨੂੰ ਆਪਣੇ ਸੰਗੀਤ ਨਾਲ ਬੜਾ ਸੁਰੀਲਾ ਬਣਾਇਆ ਹੈ। ਬਾਲੀਵੁੱਡ 'ਚ ਵੀ ਉਨ੍ਹਾਂ ਨੇ ਅਨੇਕ ਐਵਾਰਡ ਪ੍ਰਾਪਤ ਕੀਤੇ ਪਰ ਜਦੋਂ ਉਨ੍ਹਾਂ ਨੇ ਹਾਲੀਵੁੱਡ ਦੀ ਫ਼ਿਲਮ 'ਸਲੱਮਡਾਗ ਮਿਲੇਨੀਅਰ' ਲਈ ਸੰਗੀਤ ਦਿੱਤਾ ਤਾਂ ਉਹ ਇਕੋ-ਇਕ ਅਜਿਹੇ ਭਾਰਤੀ ਸੰਗੀਤਕਾਰ ਬਣ ਗਏ, ਜਿਨ੍ਹਾਂ ਨੇ ਇਸ ਲਈ 2 ਆਸਕਰ ਐਵਾਰਡ ਜਿੱਤੇ ਹੋਣ। ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੇ ਐਂਡਰਿਊ ਲੋਇਡ ਵੈਂਬਰ 'ਬੰਬੇ ਡਰੀਮਜ਼', ਚਾਇਨੀਜ਼ ਫ਼ਿਲਮ 'ਵਾਰੀਅਰ ਆਫ਼ ਹੈਵਨ ਐਂਡ ਅਰਥ' ਅਤੇ ਇਸ ਪਿੱਛੋਂ ਉਹ ਹਾਲੀਵੁੱਡ ਦੀ ਜਿਹੜੀ ਫ਼ਿਲਮ ਉਹ ਕਰ ਰਹੇ ਹਨ, ਉਸਦਾ ਨਾਂ ਹੈ 'ਕਪਲਜ਼ ਰਿਟਰੀਟ'।
ਅਨਿਲ ਕਪੂਰ
ਅਨਿਲ ਕਪੂਰ ਨੇ ਭਾਰਤੀ ਸਿਨੇਮਾ ਵਿਚ ਅਣਗਿਣਤ ਫ਼ਿਲਮਾਂ ਕੀਤੀਆਂ ਪਰ ਉਸ ਨੇ 'ਸਲੱਮਡਾਗ ਮਿਲੇਨੀਅਰ' ਫ਼ਿਲਮ ਨਾਲ ਹਾਲੀਵੁੱਡ 'ਚ ਪ੍ਰਵੇਸ਼ ਕੀਤਾ ਅਤੇ 100 ਮਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਲਿਆ। ਅਨਿਲ ਕਪੂਰ ਨੇ ਇਸ ਫ਼ਿਲਮ ਰਾਹੀਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕੀਤੀ। ਅਚਾਨਕ ਉਹ ਅਮਰੀਕਾ ਦੀ ਇਕ ਟੀ.ਵੀ. ਸੀਰੀਜ਼ 24 (ਉਸ ਨਾਲ ਕੋਸਟਾਰ ਕੀਫ਼ਰ ਸਦਰਲੈਂਡ ਹੈ) ਕਰ ਰਿਹਾ ਹੈ ਅਤੇ ਉਸ ਦੀ ਪਰਫ਼ਾਰਮੈਂਸ ਦੀ ਸ਼ਲਾਘਾ ਹੋ ਰਹੀ ਹੈ।
ਓਮਪੁਰੀ
ਓਮਪੁਰੀ ਬਾਲੀਵੁੱਡ ਦੀ ਮੇਨ ਸਅਰੀਮ ਅਤੇ ਆਰਟ ਫ਼ਿਲਮਾਂ ਦਾ ਇਕ ਬੜ੍ਹਾ ਉਤਮ ਕਲਾਕਾਰ ਹੈ, ਜਿਸ ਨੇ ਪੈਸੇ ਨਾਲੋਂ ਰੋਲ ਨੂੰ ਵਧੇਰੇ ਤਰਜੀਹ ਦਿੱਤੀ ਹੈ। ਭਾਰਤੀ ਸਿਨੇਮੇ 'ਚ ਉਸ ਵੇਲੇ ਓਮਪੁਰੀ ਦੇ ਆਗਮਨ ਨੇ ਹੀ ਇਸ ਗੱਲ ਨੂੰ ਸਿੱਧ ਕੀਤਾ ਕਿ ਫ਼ਿਲਮਾਂ 'ਚ ਕੰਮ ਕਰਨ ਲਈ ਚਿਹਰੇ ਦਾ ਖੂਬਸੂਰਤ ਹੋਣਾ ਜ਼ਰੂਰੀ ਨਹੀਂ, ਸਗੋਂ ਅੇਕਟਰ ਦੀ ਪ੍ਰਤਿਭਾ ਦੇਖੀ ਜਾਣੀ ਚਾਹੀਦੀ ਹੈ।
ਓਮਪੁਰੀ ਨੇ ਹਾਲੀਵੁੱਡ 'ਚ ਪ੍ਰਵੇਸ਼ ਜੈਨੀਫ਼ਰ ਕਪੂਰ ਦੇ ਟੀ.ਵੀ. ਸ਼ੋਅ 'ਦਿ ਜਿਊਲ ਇਨ ਦਿ ਕਰਾਊਨ' ਅਤੇ ਇਸ ਪਿੱਛੋਂ ਹਾਲੀਵੁੱਡ 'ਚ ਉਸ ਨੂੰ ਲਗਾਤਾਰ ਕੰਮ ਮਿਲਣਾ ਸ਼ੁਰੂ ਹੋ ਗਿਆ। ਕੌਮਾਂਤਰੀ ਫ਼ਿਲਮਾਂ ਗਾਂਧੀ, ਸਿਟੀ ਆਫ਼ ਜੁਆਏ, ਮਿਸਟਰ ਮੈਸਿਊਰ, ਈਸਟ ਇਜ਼ ਈਸਟ, ਮਆਈ ਸਨ ਦਿ ਫਨਾਟਿਕ, ਵਲਫ਼ ਕੀਤੀਆਂ ਅਤੇ ਵੱਡੇ-ਵੱਡੇ ਨਾਵਾਂ ਨਾਲ ਆਪਣੀ ਦੋਸਤੀ ਬਣਾਈ।
ਨਸੀਰੂਦੀਨ ਸ਼ਾਹ
ਨਸੀਰੂਦੀਨ ਸ਼ਾਹ ਦਾ ਹਿੰਦੀ ਫ਼ਿਲਮਾਂ 'ਚ ਪ੍ਰਵੇਸ਼ ਉਦੋਂ ਹੀ ਹੋਇਆ ਜਦੋਂ ਓਮਪੁਰੀ ਆਇਆ ਸੀ। ਇਨ੍ਹਾਂ ਦੋਵਾਂ ਨੇ ਹਿੰਦੀ ਫ਼ਿਲਮਾਂ 'ਚ ਇਕੱਠਿਆਂ ਰੋਲ ਵੀ ਕੀਤੇ। ਹਾਲੀਵੁੱਡ ਦੀ ਇਕ ਆਰਟ ਫ਼ਿਲਮ 'ਦਿ ਲੀਗ ਆਫ਼ ਐਕਸਟ੍ਰਾ ਆਰਡਰਨਰੀ ਜੈਂਟਲਮੈਨ' 'ਚ ਸੀਨ ਕੋਨਰੀ ਨਾਲ ਫ਼ਿਲਮ ਕੀਤੀ, ਪਰ ਨਸੀਰ ਦੇ ਯਾਦਗਾਰੀ ਰੋਲ ਵਾਲੀ ਫ਼ਿਲਮ 'ਦ਀ਿ ਮਾਨਸੂਨ ਵੈਡਿੰਗ' ਨੂੰ ਹੀ ਮੰਨਿਆ ਗਿਆ ਹੈ।
ਅਨੁਪਮ ਖੇਰ
ਅਨੁਪਮ ਖੇਰ ਵੀ ਬਾਲੀਵੁੱਡ ਦਾ ਇਕ ਪ੍ਰਸਿੱਘ ਕਲਾਕਾਰ ਹੈ ਅਤੇ ਉਸ ਨੇ ਹਿੰਦੀ ਦੀ ਹਰ ਪੰਜਵੀਂ ਫ਼ਿਲਮ 'ਚ ਰੋਲ ਕੀਤਾ ਹੈ। ਏਸ਼ੀਆ ਮੂਲ ਦੀ ਹਾਲੀਵੁੱਡ ਡਾਇਰੈਕਟਰ ਗੁਰਿੰਦਰ ਚੱਢਾ ਦੀ ਫ਼ਿਲਮ 'ਬੈਂਡ ਇਟ ਲਾਈਕ ਬੈਕਹਮ' ਵਿਚ ਉਸ ਨੇ ਖੂਬਸੂਰਤ ਭੂਮਿਕਾ ਨਿਭਾਈ ਹੈ ਅਤੇ ਕੌਮਾਂਤਰੀ ਸਿਨੇਮੇ ਵਿਚ ਦਾਖ਼ਲਾ ਪ੍ਰਾਪਤ ਕੀਤਾ ਹੈ। ਐਂਗਲੀ ਦੀ ਇਕ ਫ਼ਿਲਮ 'ਲਸਟ ਕਾਸ਼ਨ' ਤੋਂ ਇਲਾਵਾ ਇਕ ਹੋਰ ਫ਼ਿਲਮ ਵੁਡੀ ਐਕਨ ਨਾਲ ਕਰ ਰਿਹਾ ਹੈ।
ਸਲਮਾਨ ਖਾਨ
ਸਲਮਾਨ ਖਾਨ ਨੇ ਹਾਲੀਵੁੱਡ ਦੀ ਹੀਰੋਇਨ ਅਲੀ ਲਾਰਟਨ ਨਾਲ ਵਿਲੀਅਰਡ ਕੇਰੋਲ ਦੀ ਫ਼ਿਲਮ 'ਮੈਰੀਗੋਲਡ' ਵਿਚ ਕੰਮ ਕੀਤਾ ਹੈ, ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ।
ਮਲਿਕਾ ਸ਼ੇਰਾਵਤ
ਹਿੰਦੀ ਫ਼ਿਲਮਾਂ 'ਚ ਲਟਕੇ-ਝਟਕੇ ਦਿਖਾਉਣ ਪਿੱਛੋਂ ਮਲਿਕਾ ਨੇ ਹਾਲੀਵੁੱਡ ਵਾਲਿਆਂ ਨੂੰ ਵੀ ਆਪਣੇ ਹੁਸਨ ਦੇ ਜਾਦੂ ਨਾਲ ਮੋਹ ਲਿਆ ਅਤੇ ਜੈਕੀ ਚੇਨ ਦੀ ਫ਼ਿਲਮ 'ਦਿ ਮਿਥ' ਵਿਚ ਕੁਝ ਦ੍ਰਿਸ਼ ਕੀਤੇ। ਅੱਜਕੱਲ੍ਹ ਉਹ ਜੈਨੀਫ਼ਰ ਲਿੰਚ ਦੀ ਫ਼ਿਲਮ 'ਹਿਸਸ' ਕਰ ਰਹੀ ਹੈ।
ਇਰਫ਼ਾਨ ਖਾਨ
ਇਰਫ਼ਾਨ ਖਾਨ ਇਕ ਵਿਲੱਖਣ ਚਿਹਰੇ ਵਾਲਾ ਕਲਾਕਾਰ ਹੈ ਅਤੇ ਉਸ ਨੇ ਹਿੰਦੀ ਫ਼ਿਲਮਾਂ 'ਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਹਾਲੀਵੁੱਡ ਦੀ ਫ਼ਿਲਮ 'ਦ਀ਿ ਵਾਰੀਅਰ' ਵਿਚ ਉਸ ਦਾ ਰੋਲ ਨੋਟਿਸ ਕੀਤਾ ਗਿਆ ਸੀ। 'ਸਲੱਮਡਾਗ ਮਿਲੇਨੀਅਰ' ਤੋਂ ਇਲਾਵਾ ਮੀਰਾ ਨਾਇਰ ਦੀ ਫ਼ਿਲਮ 'ਦਿ ਨੇਮਸੇਕ' 'ਚ ਵੀ ਉਸ ਨੇ ਭੂਮਿਕਾਵਾਂ ਨਿਭਾਈਆਂ ਹਨ।
ਤੱਬੂ
ਹਿੰਦੀ ਫ਼ਿਲਮਾਂ 'ਚ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੀ ਤੱਬੂ ਨੇ ਮੀਰਾ ਨਾਇਰ ਦੀ ਫ਼ਿਲਮ 'ਦਿ ਨੇਮਸਕੇ' 'ਚ ਆਪਣੀ ਯਾਦਗਾਰੀ ਭੂਮਿਕਾ ਦੀ ਪਛਾਣ ਕੌਮਾਂਤਰੀ ਪੱਧਰ 'ਤੇ ਬਣਾਈ ਹੈ। ਮੀਰਾ ਨਾਇਰ ਅਤੇ ਗੁਰਿੰਦਰ ਚੱਢਾ ਭਾਰਤੀ ਮੂਲ ਦੀਆਂ ਦੋ ਅਜਿਹੀਆਂ ਨਿਰਦੇਸ਼ਕਾਵਾਂ ਹਨ, ਜੋ ਬਾਲੀਵੁੱਡ 'ਚ ਚੰਗੇ ਸਿਤਾਰਿਆਂ ਨੂੰ ਆਪਣੀਆਂ ਹਾਲੀਵੁੱਡ ਫ਼ਿਲਮਾਂ 'ਚ ਪੇਸ਼ ਕਰਦੀਆਂ ਹਨ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis