|
ਬਰੈਂਪਟਨ ਦੇ ਨਿੱਤ ਵਧਦੇ ਟੈਕਸ ਨੂੰ ਤਕੜਾ ਹੋ ਕੇ ਠ੍ਹੱਲ ਪਾਵਾਂਗਾ-ਬਰੂਸ |
|
|
|
Friday, 05 February 2010 |
|
ਬਰੈਂਪਟਨ/ਟਹਿਲ ਸਿੰਘ ਬਰਾੜ
ਸਿਟੀ ਆਫ ਬਰੈਂਪਟਨ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਯਕੀਨੀ ਬਨਾਉਣ ਲਈ ਮੀਟਿੰਗਾਂ ਅਤੇ ਸਮਾਗਮਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਬਰੈਂਪਟਨ ਤੋਂ ਮੇਅਰ ਦੀ ਚੋਣ ਲਈ ਮਿਸਟਰ ਬਰੂਸ ਹੇਨਜ ਮੈਦਾਨ ਚ ਉਤਰੇ ਹਨ।
1 ਫਰਵਰੀ ਦਿਨ ਸੋਮਵਾਰ ਨੂੰ ਬਰੂਸ ਹੇਨਜ ਨੇ ਆਪਣੇ ਸਾਥੀਆਂ ਨਾਲ ਸਿਟੀ ਹਾਲ ਪਹੁੰਚ ਕੇ ਮੇਅਰ ਦੀ ਚੋਣ ਲੜਨ ਲਈ ਪੇਪਰ ਦਾਖਲ ਕੀਤੇ। ਇਸ ਸਮੇ ਇਹਨਾਂ ਨਾਲ ਭਾਰੀ ਗਿਣਤੀ ਚ ਸਾਰੀਆਂ ਹੀ ਕਮਿਉਨਿਟੀਆਂ ਦੇ ਪਤਵੰਤੇ ਹਾਜਰ ਸਨ।
ਪਾਲ ਮਾਨ ਐਕਸਲ ਇੰਸ਼ੋਰੈਸ, ਕੁਲਜੀਤ ਮਾਨ (ਮਾਨ ਟਰੱਕ ਸੇਲਜ਼) ਬੇਅੰਤ ਸਿੰਘ ਧਾਲੀਵਾਲ ਪ੍ਰਧਾਨ ਯੂਥ ਅਕਾਲੀ ਦਲ ਅਤੇ ਅਵਤਾਰ ਸੂਰ (ਕੈਂਡੀਡੇਟ ਬਰੈਂਪਟਨ ਵੈਸਟ ਗਰੀਨ ਪਾਰਟੀ) ਵੀ ਚੋਖੀ ਗਿਣਤੀ ਚ ਆਪਣੇ ਸਮਰਥਕਾਂ ਨਾਲ ਪਹੁੰਚੇ ਹੋਏ ਸਨ।
ਮਿਸਟਰ ਬਰੂਸ ਹੇਨਜ ਨੇ ਬਰੈਪਟਨ ਦੇ ਲੋਕਾਂ ਦੀ ਨਬਜ਼ ਪਛਾਣਦੇ ਹੋਏ ਕਿਹਾ ਕਿ
ਬਰੈਪਟਨ ਸਿਟੀ ਚ ਪ੍ਰਾਪਰਟੀ ਟੈਕਸ ਵਧਣ ਦਾ ਮੁੱਖ ਕਾਰਨ ਹੈ ਅਧਿਕਾਰੀਆਂ ਦੀਆਂ ਹਰ ਰੋਜ਼ ਵਧਦੀਆਂ ਤਨਖਾਹਾਂ।
ਇਸ ਮੌਕੇ ਮਿਸਟਰ ਬਰੂਸ ਨੇ ਇੱਕ ਉਦਾਹਰਣ ਦੇਕੇ ਦੱਸਿਆ ਕਿ 2006 ਚ ਕਿੰਨੇ ਅਧਿਕਾਰੀ ਕਿੰਨੀਆਂ ਤਨਖਾਹਾਂ ਲੈਂਦੇ ਸਨ ਅਤੇ 2009 ਚ ਵੱਧ ਤਨਖਾਹ ਲੈਣ ਵਾਲੇ ਅਧਿਕਾਰੀਆਂ ਦੀ ਗਿਣਤੀ ਚ ਵਾਧੇ ਦੇ ਨਾਲ ਨਾਲ ਤਨਖਾਹਾਂ ਵਿੱਚ ਵੀ ਤਿੰਨ ਚਾਰ ਗੁਣਾ ਵਾਧਾ ਕਰ ਦਿੱਤਾ ਗਿਆ। ਉਹਨਾਂ ਬਰੈਪਟਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਨੂੰ ਆਪਣੀ ਆਵਾਜ਼ ਬਣਾ ਕੇ ਸਿਟੀ ਹਾਲ ਭੇਜੋ ਤਾਂਕਿ ਸਿਟੀ ਅਧਿਕਾਰੀਆਂ ਦੀਆਂ ਇਹਨਾਂ ਮਨਮਾਨੀਆਂ ਤੇ ਕਾਬੂ ਪਾਇਆ ਜਾ ਸਕੇ।
|