|
ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਚੋਂ ਛੇਕਣ ਦੀ ਸਿਖ ਲਹਿਰ ਸੈਂਟਰ ਵਲੋਂ ਸਖਤ ਅਲੋਚਨਾ |
|
|
|
Friday, 05 February 2010 |
ਟੋਰਾਂਟੋ/ਨਿਊਜ ਬਿਉਰੋ
ਪ੍ਰੌ ਦਰਸ਼ਨ ਸਿੰਘ ਦੇ ਛੇਕੇ ਜਾਣ ਦੇ ਮੁੱਦੇ ਨੂੰ ਲੈ ਕੇ ਬਾਹਰਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਟੋਰੰਟੋ ਦੀ ਘੋਰ ਸਿੱਖ ਵਸੋਂ ਵਾਲੇ ਇਲਾਕੇ ਬ੍ਰੈਂਪਟਨ ਵਿਖੇ ਸਥਿਤ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 31 ਜਨਵਰੀ ਨੂੰ ਬਾਅਦ ਦੁਪਹਿਰ ਖੁਲ੍ਹੇ ਦੀਵਾਨ ਹਾਲ ਵਿੱਚ ਭਾਰੀ ਸੰਗਤੀ ਇੱਕਠ ਨੇ ਖੁਲ੍ਹੇ ਤੌਰ ਤੇ ਅਪਣੇ ਅਪਣੇ ਵੀਚਾਰ ਪੇਸ਼ ਕਰਦਿਆਂ ਜਿਥੇ ਹੁਣ ਦੇ ਪੁਜਾਰੀਵਾਦ ਸਿਸਟਮ ਨੂੰ ਲੰਮੇ ਹੱਥੀਂ ਲਿਆ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੇ ਸਿਧਾਂਤ ਨੂੰ ਬਚਾਉਂਣ ਲਈ ਵੀ ਸਿੱਖ ਸੰਗਤ ਨੂੰ ਅਗੇ ਆਉਂਣ ਲਈ ਕਿਹਾ।
ਸੰਗਤਾਂ ਵਿੱਚੋਂ ਹੀ ਵੱਖ-ਵੱਖ ਬੁਲਾਰਿਆਂ ਇਸ ਖੁਲ੍ਹੇ ਦੀਵਾਨ ਵਿੱਚ ਹਿੱਸਾ ਲਿਆ ਤੇ ਅਪਣੇ ਮਨਾਂ ਦੇ ਵਲਵਲੇ ਖੁਲ੍ਹ ਕੇ ਜਾਹਰ ਕੀਤੇ ਜਿਵੇਂ , ਬੀਬੀ ਇੰਦਰਪਾਲ ਕੌਰ, ਸ੍ਰ ਸੰਤੋਖ ਸਿੰਘ, ਸ੍ਰ ਜਰਨੈਲ ਸਿੰਘ, ਭਾਈ ਸੁੱਖਵਿੰਦਰ ਸਿੰਘ ਆਦਿ। ਅਖੀਰ ਤੇ ਗੁਰੂ ਪੰਥ ਡਾਟ ਕਾਮ ਦੇ ਸ੍ਰ ਅਵਤਾਰ ਸਿੰਘ ਨੇ ਸਿੱਖ ਸੰਗਤ ਵਲੋਂ ਰੱਖੇ ਗਏ ਮੱਤੇ ਪੜ ਕੇ ਸੁਣਾਏ ਅਤੇ
ਪੁੱਛਿਆ ਕਿ ਜਿਸ ਨੂੰ ਇਨ੍ਹਾ ੳਪਰ ਕੋਈ ਇਤਰਾਜ ਜਾਂ ਕਿਸੇ ਨੇ ਕੁਝ ਹੋਰ ਸ਼ਾਮਲ ਕਰਨਾ ਹੋਵੇ ਤਾਂ ਉੱਠ ਕੇ ਦੱਸ ਸਕਦਾ ਹੈ ਪਰ ਸਾਰੀ ਸਿੱਖ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਇਨ੍ਹਾਂ ਮੱਤਿਆਂ ਨੂੰ ਪ੍ਰਵਾਨਗੀ ਦਿੱਤੀ। ਤੇ ਅਖੀਰ ਵਿੱਚ ਗੁਰਦੁਆਰਾ ਸਿੱਖ ਲਹਿਰ ਦੇ ਸੈਕਟਰੀ ਸ੍ਰ ਗੁਰਦੇਵ ਸਿੰਘ ਸੱਧੇਵਾਲੀਆ ਨੇ ਆਈ ਸਿੱਖ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਜੋ ਸੰਗਤ ਹੁਕਮ ਕਰੇਗੀ ਉਹ ਸਾਡੇ ਸਿਰ ਮੱਥੇ ਹੋਵੇਗਾ ਤੇ ਅਸੀਂ ਹਰੇਕ ਉਸ ਗੱਲ ਨਾਲ ਸੰਗਤ ਅਤੇ ਪੰਥ ਦੇ ਨਾਲ ਹੋਵਾਂਗੇ ਜਿਹੜੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਹਿਬ ਜੀ ਦੇ ਸਿਧਾਂਤ ਅਤੇ ਅਦਬ ਸਤਿਕਾਰ ਨਾਲ ਸਬੰਧ ਰੱਖਦੀ ਹੋਵੇਗੀ।
ਪਾਸ ਕੀਤੇ ਮੱਤਿਆਂ ਵਿਚੋਂ ਕੁਝ ਖਾਸ ਵਰਨਣਯੋਗ ਹਨ:
1. ਸ੍ਰੀ ਅਕਾਲ ਤਖਤ ਸਾਹਿਬ ਸਰਬਉਚ ਸੰਸਥਾ ਹੈ ਤੇ ਸਾਰੀ ਸਿੱਖ ਸੰਗਤ ਇਸ ਨੂੰ ਸਮਰਪਤ ਹੈ। ਅਕਾਲ ਤਖਤ ਨੂੰ ਬੇਨਤੀ ਹੈ ਕਿ ਪੰਥਕ ਰਹਿਤ ਮਰਿਯਾਦਾ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇ।
2. ਪਿਛਲੇ ਸਮੇ ਵਿਚ ਜਾਰੀ ਹੁਕਮਨਾਮੇ, ਜਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਰਾਬਰ ਕਿਸੇ ਹੋਰ ਗਰੰਥ ਨੂੰ 'ਪ੍ਰਕਾਸ਼' ਨਹੀ ਕੀਤਾ ਜਾ ਸਕਦਾ ਅਤੇ ਸਾਬਕਾ ਜਥੇਦਾਰ ਨੂੰ ਤਲਬ ਨਹੀ ਕੀਤਾ ਜਾ ਸਕਦਾ, ਲਾਗੂ ਕੀਤੇ ਜਾਣ।
3-ਗੁਰੂ ਗਰੰਥ ਸਾਹਿਬ ਹਰੇਕ ਨੂੰ ਜੋੜਦੇ ਹਨ ਕੱਢਦੇ ਨਹੀ। ਪੰਥਕ ਰਾਹਿਤ ਮਰਿਯਾਦਾ ਵਿੱਚ ਕਿਸੇ ਨੂੰ ਸਿੱਖ ਪੰਥ ਵਿਚੋਂ ਕੱਢਣ ਦੀ ਕੋਈ ਧਾਰਾ ਨਹੀ ਕੇਵਲ ਤਨਖਾਹ ਲਾਈ ਜਾ ਸਕਦੀ ਹੈ।
4-ਸਾਰੀਆਂ ਸਿੱਖ ਸੰਸਥਾਵਾਂ ਸੱਚ ਤੇ ਪਹਿਰਾ ਦੇਣ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੀ ਸੋਚ ਨੂੰ ਅਪਨਾਉਂਣ।
5-ਪ੍ਰੌ ਦਰਸ਼ਨ ਸਿੰਘ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਉਨ੍ਹਾਂ ਵਲੋਂ ਲਏ ਸਟੈਂਡ ਦੀ ਸ਼ਲਾਘਾ ਕੀਤੀ ਜਾਂਦੀ ਤੇ ਉਨ੍ਹਾਂ ਦੇ ਵਧ ਤੋਂ ਵਧ ਪ੍ਰੌਗਰਾਮ ਕਰਵਾਉਂਣ ਦੀ ਅਪੀਲ ਕੀਤੀ ਜਾਂਦੀ ਹੈ।
6- ਸਿੱਖਾਂ ਦੀ ਇੱਕ ਕੇਂਦਰੀ ਜਥੇਬੰਦੀ ਬਣਾਈ ਜਾਵੇ ਜਿਸ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਨੁੰਮਾਇਦਗੀ ਹੋਵੇ।
7-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬੱਤ ਖਾਲਸੇ ਰਾਹੀਂ ਕੀਤੀ ਜਾਵੇ।
|