RSS

AdvertisementAdvertisement
ਜਸਵਿੰਦਰ ਸੰਧੂ ਦੀ ਕਿਤਾਬ ਰਲੀਜ਼ PRINT ਈ ਮੇਲ
Friday, 05 February 2010

ਬਰੈਂਪਟਨ/ ਅਜੀਤ ਰੱਖੜਾ
30 ਜਨਵਰੀ, 2010 ਸ਼ਨਿਚਰਵਾਰ ਵਾਲੇ ਦਿਨ ਤਰਕਸ਼ੀਲ ਲਹਿਰ ਨਾਲ ਜੁੜੇ ਜਸਵਿੰਦਰ ਸਿੰਘ ਸੰਧੂ ਦੀ ਕਿਤਾਬ 'ਨੌਸਟਰਡੇਮਜ਼ ਬੇਨਕਾਬ' ਕਲਮਾ ਦੇ ਕਾਫਲੇ ਦੀ ਇਕ ਮੀਟਿੰਗ ਵਿਚ ਰਲੀਜ਼ ਕੀਤੀ ਗਈ ਜੋ ਬਰੈਮਲੀ ਲਾਇਬਰੇਰੀ ਵਿਚ ਹੁਣੇ ਹੁਣੇ ਮਿਲੇ ਇਕ ਕਮਰੇ ਵਿਚ ਹੋਈ ਸੀ ਜਿਸ ਬਾਰੇ ਸੈਕਟਰੀ ਕੁਲਵਿੰਦਰ ਖੈੜਾ ਨੇ ਦਸਿਆ ਕਿ  ਕਮਰੇ ਦੀ ਅਲਾਟਮੈਂਟ ਹੋਣ ਵਿਚ ਮਿਨੀ ਗ੍ਰੇਵਾਲ ਦਾ ਕਾਫੀ ਯੋਗਦਾਨ ਰਿਹਾ ਸੀ।
ਕਿਤਾਬ ਦੀ ਟਿਪਣੀ ਕਰਨ ਵਾਲੇ ਸੱਜਣਾਂ ਵਿਚ ਜਾਣੇ ਪਹਿਚਾਣੇ, ਇਕਬਾਲ ਰਾਮੂਵਾਲੀਆ, ਸੁਰਜਣ ਸਿੰਘ ਜ਼ਿਰਵੀ ਅਤੇ ਉਂਕਾਰਪ੍ਰੀਤ ਤੋਂ ਇਲਾਵਾ ਤਰਲੋਚਨ ਸਿੰਘ ਗਿੱਲ ਅਤੇ ਬਲਦੇਵ ਸਿੰਘ ਰਹਿਪਾ ਵੀ ਸ਼ਾਮਲ ਸਨ। ਬੁਲਾਰਿਆਂ ਮੁਤਾਬਿਕ, ਕਿਤਾਬ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨੂੰ ਪੜਣ ਨਾਲ ਪਤਾ ਚਲਦਾ ਹੈ ਕਿ ਭਵਿਖ ਬਾਣੀਆਂ ਮਹਿਜ਼ ਸ਼ਬਦ ਜਾਲ ਹੁੰਦੇ ਹਨ ਜਿਨਾਂ ਦਾ ਮਕਸਦ ਲੋਗਾਂ ਵਿਚ ਆਪਣੀ ਚਰਚਾ ਕਰਵਾ ਕੇ ਆਪਣੇ ਛੁਪੇ ਨਿਸ਼ਾਨੇ ਮਾਰਨੇ ਹੁੰਦੇ ਹਨ ਜਾਂ ਆਪਣੀ ਵਿਦਵਤਾ ਉਪਰ ਲੁਕਾਈ ਦੀ ਮੋਹਰ ਲਗਵਾਉਣੀ ਹੁੰਦੀ ਹੈ। ਇਕਬਾਲ ਰਾਮੂਵਾਲੀਆ ਨੇ ਬੜੇ ਵਧੀਆ ਸ਼ਬਦਾਂ ਨਾਲ ਇਹ ਸਾਬਤ ਕੀਤਾ ਕਿ ਮੰਨੇ ਹੋਏ ਪੀਰਾਂ ਪਗੰਬਰਾਂ ਨੂੰ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਭਵਿਖ ਵਿਚ ਕੀ ਹੋਣ ਵਾਲਾ ਹੈ। ਜ਼ਿਰਵੀ ਸਾਹਿਬ ਨੇ ਕਿਤਾਬ ਉਪਰ ਇਕ ਪਰਚਾ ਪੜਿਆ ਜਿਸਦਾ ਮਜ਼ਬੂਨ ਵੀ ਰਾਮੂਵਾਲੀਆ ਵਾਲਾ ਹੀ ਸੀ। ਚਰਚਾ ਵਿਚ ਪੁਸਤਕ ਖਾਮੀਆਂ ਬਾਰੇ ਵੀ

 ਗਲ ਹੋਈ ਜੋ ਕਿ ਅਮੂਮਨ ਪਲੇਠੀਆ ਕਿਤਾਬਾਂ ਵਿਚ ਹੁੰਦੀਆਂ ਹੀ ਹਨ।
ਸੰਧੂ ਸਾਹਿਬ ਦੀ ਇਹ ਕਿਤਾਬ ਇਕ ਬਹੁਚਰਚਿਤ ਬੁਕ 'ਦਾ ਮਾਸਕ ਆਫ ਨੌਸਟਰਡੇਮਜ਼' ਜਿਸ ਦਾ ਲਿਖਾਰੀ ਜੇਮਜ਼ ਰੈਂਡੀ ਸੀ, ਦਾ  ਪੰਜਾਬੀ ਅਨੁਵਾਦ ਹੈ। ਨਸੌਟਰਡੇਮਜ਼ ਆਪਣੇ ਜ਼ਮਾਨੇ ਦਾ ਇਕ ਉੱਘਾ ਜੋਤਸ਼ੀ ਸੀ ਜਿਸ ਦੀਆਂ ਭਵਿਖ ਬਾਣੀਆਂ ਦੇ ਸੱਚੇ ਹੋਣ ਦੇ ਬੜੇ ਚਰਚੇ ਰਹੇ ਹਨ। ਜੇਮਜ਼ ਰੈਂਡੀ ਨੇ ਆਪਣੀਆਂ ਤਰਕਾਂ ਨਾਲ ਉਸਦੇ ਕੀਤੇ ਦਾਵਿਆਂ ਨੂੰ ਆਪਣੀ ਕਿਤਾਬ ਵਿਚ ਝੂਠੇ ਸਾਬਤ ਕੀਤਾ ਹੈ। ਜਸਵਿੰਦਰ ਨੇ ਉਸ ਕਿਤਾਬ ਨੂੰ ਆਪਣੇ ਭਾਈਚਾਰੇ ਦੀ ਬਿਹਤਰੀ ਖਾਤਰ ਪੰਜਾਬੀ ਵਿਚ ਉਲਥਾ ਕੇ ਇਕ ਸਮਾਜ ਸੇਵਾ ਕੀਤੀ ਹੈ।
ਜਸਵਿੰਦਰ ਬਜਾਤੇ ਖੁਦ ਇਕ ਵਧੀਆ ਬਹਿਸਬਾਜ਼ ਹੈ, ਜਿਸ ਦੀ ਹਰ ਬਾਤਚੀਤ ਵਿਚ ਉਸਦਾ ਆਪਣਾ ਅਨੁਭਵ ਸ਼ਾਮਲ ਹੁੰਦਾ ਹੈ ਅਤੇ ਬੋਲਚਾਲ ਵਿਚ ਇਕ ਬੀਬਾ ਰਾਣਾ ਹੋਣ ਦਾ ਬਿੰਬ। ਉਸਦੇ ਆਪਣੇ ਦੱਸਣ ਮੁਤਾਬਿਕ ਉਹ ਪੰਜਾਬੀ ਪੇਂਡੂ ਹੈ ਜਿਸਨੇ ਐਮਐਸਸੀ ਤੋਂ ਬਾਅਦ ਜ਼ੁਆਲੋਜੀ ਵਿਚ ਪੀ ਐਚ ਡੀ ਕੀਤੀ ਹੋਈ ਹੈ ਅਤੇ ਕੈਨੇਡਾ ਵਿਚ ਲੇਬਰ ਕਰ ਰਿਹਾ ਹੈ। ਸਾਹਿਤ ਰਚਨਾ ਵਿਚ ਉਸਦੀ ਇਹ ਪਹਿਲੀ ਕਿਤਾਬ ਹੈ। ਕਿਤਾਬ ਦੀਆਂ ਬਹੁਤੀਆਂ ਕਾਪੀਆਂ ਹਾਲਾ ਕਨੇਡਾ ਵਿਚ ਉਪਲਬਤ ਨਹੀਂ ਹਨ ਪਰ ਜਲਦੀ ਹੀ ਪਹੁੰਚ ਜਾਣਗੀਆਂ ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis