RSS

AdvertisementAdvertisement
ਕੈਨੇਡਾ ਕੈਨੇਡੀਅਨ ਕਾਲਜਾਂ ਵਿਚ ਭਰਤੀ ਸਟੂਡੈਂਟਾਂ ਦਾ ਸਵਾਗਤ ਕਰੇਗਾ PRINT ਈ ਮੇਲ
Friday, 05 February 2010

ਟੋਰਾਂਟੋ/ਬਿਊਰੋ ਨਿਊਜ਼  
ਭਾਰਤੀ ਸਟੂਡੈਂਟਾਂ ਨੂੰ ਕੈਨੇਡੀਅਨ ਕਾਲਜਾਂ ਵਿਚ ਪੜ੍ਹਾਈ ਲਈ ਪੂਰਾ ਸਹਿਯੋਗ ਮਿਲੇਗਾ। ਇਸ ਲਈ ਇਕ ਦੋਹਰਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿਚ ਸਿਟੀਜਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ ਅਤੇ ਐਸੋਸੀਏਸ਼ਨ ਆਫ ਕੈਨੇਡੀਅਨ ਕਮਿਊਨਿਟੀ ਕਾਲਜ਼ਿਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਐਮ.ਪੀ. ਟਿਮ ਉਪਲ ਨੇ ਸਿਟੀਜਨਸ਼ਿਪ, ਇਮੀਗਰੇਸ਼ਨ ਐਂਡ ਮਲਟੀਕਲਚਰਜ਼ਿਮ ਮੰਤਰੀ ਜੈਸਨ ਕੈਨੀ ਦੀ ਪਹਿਲ ਉੱਪਰ ਇਹ ਐਲਾਨ ਕਰਦੇ ਹੋਏ ਕਿਹਾ ਕਿ ਕਿ ਅਸੀਂ ਭਰਤੀ ਸਟੂਡੈਂਟਾਂ ਦਾ ਸਵਾਗਤ ਕਰਦੇ ਹਾਂ। ਇਸ ਮੌਕੇ ਏਸੀਸੀਸੀ ਦੇ ਪ੍ਰੈਜੀਡੈਂਟ ਅਤੇ ਸੀਈਓ ਵੀ ਹਾਜ਼ਰ ਸਨ।
ਇਸ ਸਬੰਧ ਵਿਚ ਇਕ ਸਾਂਝਾ ਉਪਰਾਲਾ ਸਟੂਡੈਂਟ ਪਾਰਟਨਰਸ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਕੈਨੇਡੀਅਨ ਕਾਲਜਾਂ ਵਿਚ ਪੜ੍ਹਾਈ ਦੇ ਇਛੁਕ ਭਾਰਤੀ ਸਟੂਡੈਂਟਾਂ ਲਈ ਵੀਜ਼ਾ ਮਨਜੂਰੀ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣਾ ਹੈ। ਮੰਤਰੀ ਕੈਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਪਹਿਲਾਂ ਵੀ ਸਾਡੇ ਕਾਲਜਾਂ ਵਿਚ ਭਾਰਤੀ ਸਟੂਡੈਂਟਾਂ ਦੀ ਗਿਣਤੀ ਵਧ ਚੁੱਕੀ ਹੈ ਅਤੇ ਇਹ ਲਗਾਤਾਰ ਵਧ ਰਹੀ ਹੈ। ਉਹਨਾਂ ਦੱਸਿਆ ਕਿ

ਹੁਣ ਤੱਕ ਇਕ ਲੱਖ ਸੱਤਰ ਹਜ਼ਾਰ ਵਿਦੇਸ਼ੀ ਸਟੂਡੈਂਟ ਕੈਨੇਡਾ ਵਿਚ ਪੜ੍ਹਾਈ ਲਈ ਆ ਚੁੱਕੇ ਹਨ। ਇਸ ਲਈ ਇੰਟਰਨੈਸ਼ਨਲ ਸਟੂਡੈਂਟ ਦੀ ਆਮਦ ਵਿਚ ਵਾਧਾ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਇੰਟਰਨੈਸ਼ਨਲ ਸਟੂਡੈਂਟ ਆਰਥਿਕ ਤੌਰ 'ਤੇ ਲਾਭ ਦੇਣ ਦੇ ਨਾਲ ਹੀ ਕਾਲਜਾਂ ਵਿਚ ਸਭਿਆਚਾਰਕ ਮਾਹੌਲ ਵੀ ਪੈਦਾ ਕਰਦੇ ਹਨ। ਭਾਰਤ ਨੂੰ ਸਟੂਡੈਂਟਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਕੈਨੇਡੀਅਨ ਕਾਲਜਾਂ ਨੂੰ ਵੀ ਆਪਣੇ ਤੌਰ 'ਤੇ ਉਪਰਾਲਾ ਕਰਨ ਲਈ ਕਿਹਾ ਗਿਆ ਹੈ। ਇਸ ਪ੍ਰੋਗਰਾਮ ਰਾਹੀਂ ਅਰਜ਼ੀਆਂ ਉੱਪਰ ਮਨਜੂਰੀ ਦੀ ਦਰ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਰਹੀ ਹੈ।
ਕੈਨੇਡੀਅਨ ਅਧਿਕਾਰੀ ਆਰਥਿਕ ਸੁਰੱਖਿਆ ਤੋਂ ਲੈ ਕੇ ਮੈਡੀਕਲ ਅਤੇ ਸਟੂਡੈਂਟਾਂ ਦੇ ਪਿਛੋਕੜ ਆਦਿ ਦੀ ਜਾਂਚ ਕਰਨ ਤੋਂ ਬਾਅਦ ਤੇਜ਼ੀ ਨਾਲ ਵੀਜ਼ਾ ਸਬੰਧੀ ਮਨਜੂਰੀ ਦੇ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਆਉਣ ਵਾਲੇ ਸਟੂਡੈਂਟਾਂ ਨੂੰ ਵੀ ਕਿਸੇ ਹੋਰ ਵਿਜ਼ਟਰ ਜਾਂ ਸਟੂਡੈਂਟ ਵਾਂਗ ਹੀ ਸਕਰੀਨਿੰਗ ਜ਼ਰੂਰਤਾਂ 'ਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਸਾਨੂੰ ਅਤੇ ਸਟੂਡੈਂਟਾਂ, ਦੋਵਾਂ ਧਿਰਾਂ ਨੂੰ ਵੀ ਫਾਇਦਾ ਹੋ ਰਿਹਾ ਹੈ।
ਕੈਨੀ ਅਨੁਸਾਰ ਕੈਨੇਡਾ ਸਰਕਾਰ ਵਿਦੇਸ਼ੀ ਸਟੂਡੈਂਟਾਂ ਨੂੰ ਘਰ ਵਰਗਾ ਮਾਹੌਲ ਦੇਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਭਾਰਤੀ ਸਟੂਡੈਂਟਾਂ ਦਾ ਵੀ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਜਾਂਦਾ ਹੈ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis