RSS

AdvertisementAdvertisement
ਓਂਟਾਰੀਓ ਪੁਲਿਸ ਨੇ ਇੰਟਰਨੈਟ 'ਤੇ ਹੋਣ ਵਾਲੀ ਠੱਗੀ ਤੋਂ ਬਚਣ ਲਈ ਕਿਹਾ PRINT ਈ ਮੇਲ
Friday, 05 February 2010
ਓਂਟਾਰੀਓ : ਇੰਟਰਨੈਟ ਉੱਪਰ ਠੱਗੀ ਦੇ ਵਧਦੇ ਜਾਲ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਓਂਟਾਰੀਓ ਪੁਲਿਸ ਦੀ ਐਂਟੀ ਰੈਕੇਟਸ ਬ੍ਰਾਂਚ ਨੇ ਆਮ ਲੋਕਾਂ ਨੂੰ ਇਸ ਸਬੰਧ ਵਿਚ ਸੁਚੇਤ ਰਹਿਣ ਲਈ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇੰਟਰਨੈੱਟ ਉੱਪਰ ਠੱਗੀ ਦੀਆਂ ਕਈ ਸਕੀਮਾਂ ਚੱਲ ਰਹੀਆਂ ਹਨ  ਅਤੇ ਆਮ ਲੋਕਾਂ ਨੂੰ ਉਹਨਾਂ ਵਿਚ ਫਸਾਇਆ ਜਾ ਰਿਹਾ ਹੈ। ਇਸ ਲਈ ਕਿਸੇ ਵੀ ਅਣਜਾਣ ਆਦਮੀ ਨਾਲ ਇੰਟਰਨੈਟ ਜਾਂ ਫੋਨ ਉੱਪਰ ਕੋਈ ਲੈਣ ਦੇਣ ਨਾ ਕਰੋ।
ਪੁਲਿਸ ਦੀ ਜਾਂਚ ਅਨੁਸਾਰ ਓਂਟਾਰੀਓ ਨਿਵਾਸੀਆਂ ਨੇ ਹਾਲ ਵਿਚ ਹੀ ਇਕ ਆਨਲਾਈਨ ਨੌਕਰੀ ਵਾਸਤੇ ਅਪਲਾਈ ਕੀਤਾ ਜੋ ਕਿ ਅਕਾਊਂਟਿੰਗ ਅਸਿਸਟੈਂਟ ਅਤੇ ਪੇਮੈਂਟ ਰਿਪ੍ਰੈਜੈਂਟਸ ਲਈ ਸੀ। ਇਹ ਨੌਕਰੀ ਇਕ ਇੰਪਲਾਈਮੈਂਟ ਸੈਂਟਰ ਵਾਲਿਆਂ ਪੋਸਟ ਕੀਤੀ ਸੀ। ਇਸ ਖੇਡ ਵਿਚ ਸ਼ਾਮਲ ਲੋਕਾਂ ਨੇ ਇਹ ਪੂਰਾ ਜਾਲ ਠੱਗੀ ਲਈ ਬੁਣਿਆ ਸੀ। ਇਸ ਠੱਗੀ ਵਿਚ ਉਸ ਕਰਮਚਾਰੀ ਨੂੰ ਇਕ ਇੰਟਰਨੈੱਟ ਉੱਪਰ ਹੀ ਇਕ ਜਾਲਸਾਜ਼ ਕੰਪਨੀ ਦੇ ਅਧਾਰ ਉੱਪਰ ਚੈਕ ਭੇਜੇ ਜਾਣ ਦੀ ਜਾਣਕਾਰੀ ਦਿੰਦਾ ਹੈ। ਉਸ ਤੋਂ ਬਾਅਦ ਕੰਪਨੀ ਦਾ ਇਹ ਨੁਮਾਇੰਦਾ ਉਸ ਵਿਅਕਤੀ ਨੂੰ ਫੋਨ ਕਰਕੇ ਜਾਂ ਈਮੇਲ ਰਾਹੀਂ ਦੱਸਦਾ ਕਿ ਉਹਨਾਂ ਨੂੰ ਇਸ ਪੂਰੀ ਕਾਰਵਾਈ ਲਈ ਫੀਸ ਦੇਣੀ ਪਵੇਗੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਚੈਕ ਉਹਨਾਂ ਦੇ ਖਾਤੇ ਵਿਚ ਲਗਾ ਦਿੱਤਾ ਜਾਵੇਗਾ। ਜੋ ਕਿ ਕਦੇ ਵੀ ਨਹੀਂ ਲੱਗਾ। ਕਈ ਲੋਕ ਇਸ ਠਗੀ ਦੇ ਸ਼ਿਕਾਰ ਵੀ ਹੋਏ।
ਇਸ ਮਾਮਲੇ ਵਿਚ ਠੱਗੀ ਦੇ ਸ਼ਿਕਾਰ ਹੋਏ ਵਿਅਕਤੀ ਅਤੇ ਬੈਂਕ ਨੇ ਇਸ ਪੂਰੇ ਮਾਮਲੇ ਦਾ ਵੇਰਵਾ ਪੁਲਿਸ ਨੂੰ ਦੇ ਦਿੱਤਾ ਅਤੇ ਉਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬੈਂਕ ਨੇ ਆਪਣੀ ਜਾਂਚ ਵਿਚ ਦੇਖਿਆ ਕਿ ਇਕ ਦੋ ਚੈਕਾਂ ਉੱਪਰ ਬਹੁਤ ਜ਼ਿਆਦਾ ਰਕਮ ਪਾਈ ਸੀ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਪੀੜਤ ਆਦਮੀ ਨੂੰ ਮਿਲੇ ਚੈਕ ਕਾਨੂੰਨੀ ਤੌਰ 'ਤੇ ਕਾਰੋਬਾਰ ਕਰਨ ਵਾਲੇ ਕੈਨੇਡੀਅਨ ਬਿਜਨਸ ਕੰਪਨੀ ਤੋਂ ਜਾਰੀ ਹੋਏ ਸਨ ਜਦਕਿ ਉਹ ਨਿਰੀ ਠੱਗੀ ਸਨ।
ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਆਦਮੀ ਨਾਲ ਕੋਈ ਲੈਣ ਦੇਣ ਨਾ ਕਰੋ ਜੋ ਕਿ ਤੁਹਾਡਾ ਜਾਣਕਾਰ ਨਹੀਂ ਹੈ। ਜੇਕਰ ਕੋਈ ਤੁਹਾਨੂੰ ਆਪਣਾ ਫੋਨ ਨੰਬਰ ਜਾਂ ਈਮੇਲ ਪਤਾ ਵੀ ਦੇਵੇ ਤਾਂ ਵੀ ਉਸ ਨਾਲ ਲੈਣ ਦੇਣ ਕਰਨ ਤੋਂ ਬਚੋ। ਇਸ ਤੋਂ ਇਲਾਵਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਹ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਤਾਂ ਉਹਨਾਂ ਬਾਰੇ ਬਾਰੇ ਕੋਈ ਜਾਣਕਾਰੀ ਹੈ ਤਾਂ ਕੈਨੇਡੀਅਨ ਐਂਟੀ ਫਰਾਡ ਕਾਲ ਸੈਂਟਰ ਉੱਪਰ ਫੋਨ ਕੀਤਾ ਜਾ ਸਕਦਾ ਹੈ। 




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis