|
ਸ਼ਿਵ ਸੈਨਾ ਅਤੇ ਰਾਹੁਲ ਵਿਚਕਾਰ ਤਕਰਾਰ ਹੋਰ ਵਧੀ |
|
|
|
Wednesday, 03 February 2010 |
|
ਮੁੰਬਈ/ਬਿਊਰੋ ਨਿਊਜ਼
ਮਰਾਠੀ ਮੁੱਦੇ 'ਤੇ ਸ਼ਿਵ ਸੈਨਾ ਅਤੇ ਰਾਹੁਲ ਗਾਂਧੀ ਵਿਚਕਾਰ ਸ਼ਬਦੀ ਵਾਣ ਤੇਜ਼ ਹੋ ਗਏ ਹਨ। ਸ਼ਿਵ ਸੈਨਾ ਨੇ ਅੱਜ ਰਾਹੁਲ ਗਾਂਧੀ ਦੀ ਟਿੱਪਣੀ ਕਿ ਮੁੰਬਈ ਸਾਰੇ ਭਾਰਤ ਦੀ ਹੈ, ਉੱਤੇ ਕੜਾ ਰੁਖ਼ ਅਖਤਿਆਰ ਕਰਦਿਆਂ ਇਕ ਵਾਰ ਫਿਰ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਚੁੱਕਿਆ ਹੈ। ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਆਪਣੇ ਸਮਾਚਾਰ ਪੱਤਰ ਸਾਮਨਾ ਦੀ ਸੰਪਾਦਕੀ ਵਿਚ ਲਿਖਿਆ ਕਿ ਮੁੰਬਈ ਬੇਸ਼ੱਕ ਸਾਰੇ ਭਾਰਤੀਆਂ ਦੀ ਹੋ ਸਕਦੀ ਹੈ, ਪਰ ਇਹ ਇਕ ਇਟਾਲੀਅਨ ਮਾਂ ਦੀ ਕਿਵੇਂ ਹੋ ਸਕਦੀ ਹੈ। ਉਹਨਾਂ ਲਿਖਿਆ ਕਿ ਕਾਂਗਰਸ ਦੇ ਯੁਵਰਾਜ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਇਸੇ ਨਿਰਾਸ਼ਾ ਦੇ ਕਾਰਨ ਉਹਨਾਂ ਨੇ ਮਰਾਠੀ ਲੋਕਾਂ ਦਾ ਅਤੇ ਮਹਾਰਾਸ਼ਟਰੀਆਂ ਦਾ ਅਪਮਾਨ ਕੀਤਾ ਹੈ। ਚੇਤੇ ਰਹੇ ਕਿ
ਰਾਹੁਲ ਗਾਂਧੀ ਨੇ ਸਾਫ ਲਫਜ਼ਾਂ ਵਿਚ ਕਿਹਾ ਸੀ ਕਿ ਮੁੰਬਈ ਪੂਰੇ ਭਾਰਤ ਵਾਸੀਆਂ ਦੀ ਹੈ। ਉਹਨਾਂ ਸ਼ਿਵ ਸੈਨਾ ਨੂੰ ਯਾਦ ਕਰਾਇਆ ਕਿ 26/11 ਦੇ ਹਮਲੇ ਵਿਚ ਅੱਤਵਾਦੀਆਂ ਦਾ ਸਾਹਮਣਾ ਕਰਨ ਵਾਲੇ ਅਤੇ ਸ਼ਹੀਦ ਹੋਣ ਵਾਲੇ ਜਵਾਨ ਮਰਾਠੀ ਨਹੀਂ ਉੱਤਰ ਭਾਰਤੀ ਸਨ। ਹੁਣ ਦੋਵਾਂ ਧਿਰਾਂ ਵਿਚਕਾਰ ਸ਼ਬਦੀ ਵਾਣ ਹੋਰ ਤੇਜ਼ ਅਤੇ ਤਿੱਖੇ ਹੋ ਗਏ ਹਨ।
|