|
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਚੌਟਾਲਾ ਭਰਾਵਾਂ ਨੂੰ ਸੰਮਨ |
|
|
|
Wednesday, 03 February 2010 |
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਇਕ ਅਦਾਲਤ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਜੈ ਚੌਟਾਲਾ ਅਤੇ ਉਸ ਦੇ ਭਰਾ ਸਾਬਕਾ ਵਿਧਾਇਕ ਅਭੈ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਸੰਮਨ ਜਾਰੀ ਕੀਤਾ।
ਇਸ ਸਬੰਧੀ ਮਾਮਲਾ ਸੀ.ਬੀ.ਆਈ. ਨੇ ਜਾਰੀ ਕੀਤਾ ਹੋਇਆ ਹੈ। ਵਿਸ਼ੇਸ਼ ਜੱਜ ਪੀ.ਐਸ. ਤੇਜੀ ਨੇ ਚੌਟਾਲਾ ਭਰਾਵਾਂ ਨੂੰ 15 ਫਰਵਰੀ ਤੋਂ ਪਹਿਲਾਂ ਪੇਸ਼ ਹੋਣ ਲਈ ਕਿਹਾ ਹੈ। ਸੀਬੀਆਈ ਨੇ 24 ਦਸੰਬਰ ਨੂੰ ਦੋਹਾਂ ਭਰਾਵਾਂ ਵਿਰੁੱਧ ਉਕਤ ਮਾਮਲਾ
ਦਰਜ ਕੀਤਾ ਹੈ। ਸੀਬੀਆਈ ਵਲੋਂ ਦਾਇਰ ਦੋਸ਼ ਪੱਤਰ ਮੁਤਾਬਕ ਉਹਨਾਂ ਦੀ 1993 ਤੋਂ 2006 ਦਰਮਿਆਨ ਆਮਦਨ 8.17 ਕਰੋੜ ਰੁਪਏ ਸੀ, ਪਰ ਜਾਇਦਾਦ 27.74 ਕਰੋੜ ਰੁਪਏ ਹੈ।
|