|
ਅਮਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਇਨਕਾਰ |
|
|
|
Wednesday, 03 February 2010 |
ਨਵੀਂ ਦਿੱਲੀ/ਬਿਊਰੋ ਨਿਊਜ਼
ਘਾਗ ਸਿਆਸੀ ਨੇਤਾ ਅਮਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਰਾਜ ਸਭਾ ਤੋਂ ਅਸਤੀਫਾ ਨਹੀਂ ਦੇਣਗੇ। ''ਮੈਂ ਇਹ ਸੀਟ ਕਮਾਈ ਸੀ ਨਾ ਕਿ ਭੀਖ ਵਿਚ ਲਈ ਸੀ। ਮੈਂ ਸੀਟ ਨਹੀਂ ਛੱਡਾਂਗਾ। ਮੁਲਾਇਮ ਸਿੰਘ ਨੇ ਵੀ ਅਜਿਹਾ ਕੁਝ ਨਹੀਂ ਆਖਿਆ।'' ਕਾਂਗਰਸ, ਬਸਪਾ ਜਾਂ ਐਨ ਸੀ ਪੀ ਨਾਲ ਸ਼ਰਗੋਸ਼ੀਆਂ ਦੀਆਂ ਰਿਪੋਰਟਾਂ ਬਾਰੇ ਉਹਨਾਂ ਕਿਹਾ ਕਿ ''ਮੈਂ ਕਿਸੇ ਵਿਅਕਤੀ ਜਾਂ ਪਾਰਟੀ ਭਾਵੇਂ ਉਹ ਬਸਪਾ, ਕਾਂਗਰਸ ਜਾਂ ਐਨ ਸੀ ਪੀ ਜਾਂ ਕਿਸੇ ਹੋਰ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਮਾਇਆਵਤੀ ਨਾਲ ਸਿਰਫ ਹਮਦਰਦੀ ਜ਼ਾਹਰ ਕੀਤੀ ਸੀ। ਜਦੋਂ ਉਹਨਾਂ ਪਾਰਟੀ ਤੋਂ
ਹਮਾਇਤ ਵਾਪਸ ਲਈ ਸੀ ਤਾਂ ਉਹਨਾਂ ਨੂੰ ਸਪਾ ਨਾਲ ਕੌੜਾ ਤਜਰਬਾ ਹੋਇਆ ਸੀ। ਹੁਣ ਮੈਂ ਵੀ ਉਸ ਦੀ ਪੀੜ ਸਮਝ ਸਕਦਾ ਹਾਂ।'' ਉਹਨਾਂ ਦਾਅਵਾ ਕੀਤਾ ਕਿ ਰਾਜ ਸਭਾ ਮੈਂਬਰ ਜਯਾ ਬਚਨ ਉਹਨਾਂ ਦੇ ਨਾਲ ਹੀ ਹੈ।
|