RSS

AdvertisementAdvertisement
ਵਾਪਸ ਆ ਰਹੀਆਂ ਨੇ ਬੁੱਸ਼ ਤੇ ਚੇਨੀ ਦੀਆਂ ਕੱਟੜਖ਼ ਸੱਜੇ ਪੱਖੀ ਨਸਲਵਾਦੀ ਨੀਤੀਆਂ PRINT ਈ ਮੇਲ
Friday, 29 January 2010

ਡਾ. ਸਵਰਾਜ ਸਿੰਘ
ਇਕ ਸਾਲ ਪਹਿਲਾਂ ਅਮਰੀਕਾ ਨੇ ਪ੍ਰਧਾਨ ਬੁੱਸ਼ ਅਤੇ ਉਪ ਪ੍ਰਧਾਨ ਚੇਨੀ ਦੀਆਂ ਕੱਟੜ ਸੱਜੇ ਪੱਖੀ ਤੇ ਨਸਲਵਾਦੀ ਨੀਤੀਆਂ ਨੂੰ ਨਕਾਰ ਦਿੱਤਾ ਸੀ, ਕਿਉਂਕਿ ਉਨਖ਼ਾਂ ਨੀਤੀਆਂ ਨੇ ਅਮਰੀਕਾ ਨੂੰ 1930 ਦੀ ਵੱਡੀ ਆਰਥਿਕ ਮੰਦਹਾਲੀ (ਗਰੇਟ ਡਿਪਰੈਸ਼ਨ) ਤੋਂ ਬਾਅਦ ਸਭ ਤੋਂ ਵੱਡੀ ਆਰਥਿਕ ਮੰਦਹਾਲੀ ਵੱਲ ਧਕੇਲ ਦਿੱਤਾ ਸੀ। ਅਮਰੀਕਾ ਨੂੰ ਇਰਾਕ ਅਤੇ ਅਫ਼ਗਾਨਿਸਤਾਨ ਵਿਚ ਹਾਰਾਂ ਦਾ ਸਾਹਮਣਾ ਕਰਨ ਪਿਆ। ਅਮਰੀਕਾ ਦੇ ਆਪਣੇ ਯੂਰਪੀਨ ਸਾਂਝੀਆਂ ਨਾਲ ਸਬੰਧ ਵਿਗੜ ਗਏ ਅਤੇ ਅਮਰੀਕਾ ਵਿਸ਼ਵ ਭਾਈਚਾਰੇ ਤੋਂ ਲਗਭਗ ਪੂਰੀ ਤਰਖ਼ਾਂ ਛੇਕਿਆ ਗਿਆ ਸੀ। ਇਸ ਤਰਖ਼ਾਂ ਲੱਗ ਰਿਹਾ ਸੀ, ਜਿਵੇਂ ਅਮਰੀਕਾ ਨੇ ਬੁੱਸ਼ ਅਤੇ ਚੇਨੀ ਦੀਆਂ ਨੀਤੀਆਂ ਦੀ ਅਸਫ਼ਲਤਾ ਤੋਂ ਸਬਕ ਸਿੱਖ ਲਿਆ ਹੋਵੇ ਅਤੇ ਇਹ ਸਮਝ ਲਿਆ ਹੋਵੇ ਕਿ ਅਮਰੀਕਨ ਸੱਜੇ ਪੱਖੀ ਉਪਭੋਗੀ ਸਰਮਾਏਦਾਰੀ ਵਿਵਸਥਾ ਵਿਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਲੋੜ ਹੈ। ਪਰ ਮੈਸੇਚਿਊਟਿਸ ਸਟੇਟ ਦੀ ਸੈਨੇਟ ਦੀ ਚੋਣ ਵਿਚ ਸਕਾਟ ਬਰਾਊਨ, ਜੋ ਕਿ ਬੁੱਸ਼ ਅਤੇ ਚੇਨੀ ਦੀਆਂ ਨੀਤੀਆਂ ਦਾ ਪੈਰੋਕਾਰ ਹੈ, ਦਾ ਜਿੱਤਣਾ ਇਹ ਹੀ

ਸਾਬਤ ਕਰ ਰਿਹਾ ਹੈ ਕਿ ਅਮਰੀਕਾ ਦੁਬਾਰਾ ਇਨਖ਼ਾਂ ਕੱਟੜ ਸੱਜੇ ਪੱਖੀ ਤੇ ਨਸਲਵਾਦੀ ਨੀਤੀਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।
ਸਵਾਲ ਖੱਬੇ ਪੱਖੀ ਜਾਂ ਸੱਜੇ ਪੱਖੀ ਨੀਤੀਆਂ ਦਾ ਨਹੀਂ ਹੈ, ਸਗੋਂ ਸਬਰ ਤੇ ਬੇਸਬਰੀ ਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਧਾਨ ਓਬਾਮਾ ਦੀਆਂ ਖੱਬੇ ਪੱਖੀ ਨੀਤੀਆਂ ਜ਼ਰੂਰ ਸਹੀ ਸਾਬਤ ਹੋਣਗੀਆਂ, ਪਰ ਸਾਨੂੰ ਇਹ ਤਾਂ ਪਤਾ ਹੈ ਕਿ ਬੁੱਸ਼ ਅਤੇ ਚੇਨੀ ਦੀਆਂ ਕੱਟੜਖ਼ ਸੱਜੇ ਪੱਖੀ ਨੀਤੀਆਂ ਬੁਰੀ ਤਰਖ਼ਾਂ ਅਸਫ਼ਲ ਹੋਈਆਂ ਹਨ, ਇਸ ਲਈ ਦੁਬਾਰਾ ਉਨਖ਼ਾਂ ਨੀਤੀਆਂ ਨੂੰ ਲਿਆਉਣ ਤੋਂ ਪਹਿਲਾਂ ਸਾਨੂੰ ਓਬਾਮਾ ਨੂੰ ਇਕ ਮੌਕਾ ਤਾਂ ਦੇਣਾ ਚਾਹੀਦਾ ਹੈ ਕਿ ਉਹ ਸਾਬਤ ਕਰ ਸਕੇ ਕਿ ਉਸ ਦੀਆਂ ਨੀਤੀਆਂ ਕੰਮ ਕਰ ਸਕਦੀਆਂ ਹਨ। ਮੈਨੂੰ ਲੱਗਦਾ ਹੈ ਕਿ ਓਬਾਮਾ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ, ਜਿਸ ਦਾ ਕਿ ਉਹ ਹੱਕਦਾਰ ਸੀ। ਭਾਵੇਂ ਕਿ ਇਹ ਮੌਕਾ ਨਾ ਦੇਣ ਦਾ ਕੋਈ ਵੀ ਕਾਰਨ ਹੋਵੇ, ਪਰ ਸਾਡੇ ਦਿਲ ਵਿਚ ਇਹ ਸਵਾਲ ਜ਼ਰੂਰ ਉਠੇਗਾ ਕਿ ਇਸ ਗੱਲ ਵਿਚ ਕਿਤੇ ਨਸਲ ਨੇ ਵੀ ਭੂਮਿਕਾ ਨਿਭਾਈ ਹੈ। ਜੇ ਓਬਾਮਾ ਗੋਰਾ ਹੁੰਦਾ ਕੀ ਉਸ ਨੂੰ ਫ਼ਿਰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਸ ਨੂੰ ਉਹ ਮੌਕਾ ਨਾ ਮਿਲੇ ਜਿਸ ਦਾ ਉਹ ਹੱਕਦਾਰ ਹੈ?
ਇਸ ਸਾਲ ਪਹਿਲਾਂ ਓਬਾਮਾ ਨੇ ਮੈਸੇਚਿਊਟਿਸ ਵਿਚ ਮਕੇਨ ਨੂੰ 20 ਫ਼ੀਸਦੀ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਅੱਜ ਉਸੇ ਸਟੇਟ ਵਿਚ ਓਬਾਮਾ ਦੀ ਗੱਲ ਕਿਸੇ ਨੇ ਨਹੀਂ ਸੁਣੀ। ਉਸ ਨੇ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਬਹੁਤ ਜ਼ੋਰਦਾਰ ਪ੍ਰਚਾਰ ਕੀਤਾ, ਪਰ ਉਹ ਹਾਰ ਗਈ ਤੇ ਸਕਾਟ ਬਰਾਊਨ ਜਿੱਤ ਗਿਆ। ਮੈਸੇਚਿਊਟਿਸ ਸਟੇਟ ਜਿੱਤਿਆ, ਸੈਨੇਟਰ ਐਡਵਰ (ਟੈਡੀ) ਕੈਨੇਡਾ-ਅਮਰੀਕਾ ਵਿਚ ਖੱਬੇ ਪੱਖੀ ਅਤੇ ਉਦਾਰਵਾਦੀ ਨੀਤੀਆਂ ਦੇ ਥੰਮ ਗਿਣੇ ਜਾਂਦੇ ਸਨ। ਉਨਖ਼ਾਂ ਦੀ ਮੌਤ ਨਾਲ ਖਾਲੀ ਹੋਈ ਸੀਟ 'ਤੇ ਇਕ ਕੱਟੜ ਸੱਜੇ ਪੱਖੀ ਦਾ ਜਿੱਤਣਾ ਸੱਚਮੁੱਚ ਹੀ ਵਿਅੰਗਮਈ ਦੁਖਾਂਤ ਕਿਹਾ ਜਾ ਸਕਦਾ ਹੈ।
ਲੋਕਾਂ ਦੀਆਂ ਕੁਝ ਜਾਇਜ਼ ਚਿੰਤਾਵਾਂ ਵੀ ਹਨ। ਸਭ ਤੋਂ ਵੱਡੀ ਲੋਕਾਂ ਦੀ ਚਿੰਤਾ ਹੈ ਆਰਥਿਕਤਾ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਅਤੇ ਉਨਖ਼ਾਂ ਦੇ ਘਰ ਖੁਸ ਰਹੇ ਹਨ। ਕੱਟੜਖ਼ ਸੱਜੇ ਪੱਖੀ ਅਤੇ ਨਸਲਵਾਦੀ ਲੋਕਾਂ ਦੀਆਂ ਜਾਇਜ਼ ਚਿੰਤਾਵਾਂ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ ਅਤੇ ਉਨਖ਼ਾਂ ਦੇ ਗੁੱਸੇ ਨੂੰ ਗਲਤ ਦਿਸ਼ਾ ਵੱਲ ਮੋੜ ਰਹੇ ਹਨ। ਸਿਹਤ ਸੁਧਾਰ (ਹੈਲਥ ਕੇਅਰਰੀਫ਼ਾਰਮ) ਭਾਵੇਂ ਜ਼ਰੂਰੀ ਹਨ, ਪਰ ਲੋਕਾਂ ਦੀ ਆਰਥਿਕਤਾ, ਨੌਕਰੀਆਂ ਅਤੇ ਘਰਾਂ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਪ੍ਰਾਥਮਿਕਤਾ 'ਤੇ ਹਨ, ਡੈਮੋਕਰੇਟਸ ਨੂੰ ਲੋਕਾਂ ਦੇ ਜਾਇਜ਼ ਡਰ ਅਤੇ ਪ੍ਰਾਥਮਿਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਿਹਤ ਸੁਧਾਰ ਬਾਰੇ ਜ਼ਿਆਦਾ ਕਾਹਲੀ ਨਹੀਂ ਕਰਨੀ ਚਾਹੀਦੀ।
ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਬੁੱਸ਼ ਅਤੇ ਚੇਨੀ ਦੀਆਂ ਕੱਟੜਖ਼ ਸੱਜੇ ਪੱਖੀ ਤੇ ਨਸਲਵਾਦੀ ਨੀਤੀਆਂ ਨਾਲ ਅਮੀਰਾਂ ਤੇ ਗਰੀਬਾਂ ਵਿਚ ਪਾੜਾ ਹੋਰ ਵੱਧ ਜਾਵੇਗਾ ਅਤੇ ਨਸਲੀ ਤਣਾਅ ਹੋਰ ਵਧੇਗਾ। ਅੱਗੇ ਹੀ ਪਿਛਲੇ ਚਾਲੀ ਸਾਲਾਂ ਵਿਚ ਗਰੀਬਾਂ ਤੇ ਅਮੀਰਾਂ ਵਿਚ ਪਾੜਖ਼ਾ ਬਹੁਤ ਵਧਿਆ ਹੈ, ਜਿਥੇ ਕਰੋੜਾਂ ਤੇ ਅਰਬਾਂਪਤੀਆਂ ਦੀ ਗਿਣਤੀ ਵਿਚ ਕਈ ਗੁਣਾਂ ਵਾਧਾ ਹੋਇਆ ਹੈ ਉਥੇ ਸਾਧਾਰਨ ਲੋਕਾਂ ਦੀ ਆਮਦਨ ਮਹਿੰਗਾਈ ਦੇ ਮੁਕਾਬਲੇ ਵਿਚ ਬਹੁਤ ਘੱਟ ਗਈ ਹੈ ਅਤੇ ਲਗਾਤਾਰ ਘਟੀ ਜਾ ਰਹੀ ਹੈ। ਸੱਜੇ ਪੱਖੀਆਂ ਅਤੇ ਨਸਲਵਾਦੀ ਨੀਤੀਆਂ ਨੇ ਵੱਖ-ਵੱਖ ਨਸਲਾਂ ਤੇ ਸਭਿਆਚਾਰਾਂ ਵਿਚ ਤਣਾਅ ਵਧਾ ਦਿੱਤਾ ਹੈ। ਕੱਟੜਖ਼ ਸੱਜੇ ਪੱਖੀ ਅਮਰੀਕਨ ਸਮਾਜ ਦੀ ਬਹੁਸਭਿਆਚਾਰੀ ਸੱਚਾਈ ਦੇ ਕੱਟੜਖ਼ ਵਿਰੋਧੀ ਹਨ।
ਸਮਾਂ ਆ ਗਿਆ ਹੈ ਕਿ ਅਮਰੀਕਾ ਬਹੁਤ ਹੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਡੂੰਘੀ ਵਿਚਾਰ ਤੋਂ ਬਾਅਦ ਇਹ ਫ਼ੈਸਲਾ ਕਰੇ ਕਿ ਅਮਰੀਕਨ ਉਪਭੋਗੀ ਸਰਮਾਏਦਾਰੀ ਵਿਵਸਥਾ ਹੁਣ ਨਸਲਵਾਦੀ ਹੈ ਜਾਂ ਨਹੀਂ। ਬਹੁਤ ਸਾਰੇ ਸਬੂਤ ਇਹ ਹੀ ਸਾਬਤ ਕਰ ਰਹੇ ਹਨ ਕਿ ਇਹ ਵਿਵਸਥਾ ਹੁਣ ਚੱਲ ਨਹੀਂ ਸਕਦੀ ਅਤੇ ਇਸ ਵਿਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਲੋੜ ਹੈ। ਜਿਥੋਂ ਤੱਕ ਏਕਤਾ ਦਾ ਸਵਾਲ ਹੈ ਉਹ ਇਸੇ ਸਿਧਾਂਤ ਨਾਲ ਹੀ ਹੋ ਸਕਦੀ ਹੈ ਕਿ ਅਨੇਕਤਾ ਵਿਚ ਹੀ ਏਕਤਾ ਹੈ। (ਯੂਨਿਟੀ ਇਨ ਡਾਈਵਰਸਿਟੀ) ਸਾਨੂੰ ਅਮਰੀਕਾ ਦੀ ਬਹੁਸਭਿਆਚਾਰੀ ਸੱਚਾਈ ਨੂੰ ਸਹਿਣ ਅਤੇ ਸਵੀਕਾਰ ਕਰਨਾ ਹੀ ਪਵੇਗਾ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis