RSS

AdvertisementAdvertisement
ਰੈਂਪ ਤੋਂ ਫ਼ਿਲਮਾਂ 'ਚ ਨਵੇਂ ਚਿਹਰੇ PRINT ਈ ਮੇਲ
Friday, 29 January 2010

ਰੈਂਪ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਦੀ ਇਕ ਲੰਬੀ ਪ੍ਰੰਪਰਾ ਬਾਲੀਵੁੱਡ 'ਚ ਰਹੀ ਹੈ। ਦੀਪਿਕਾ ਪਾਦੁਕੋਨ, ਬਿਪਾਸ਼ਾ ਬਾਸੂ, ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ਼, ਕਰੀਨਾ ਕਪੂਰ ਅਤੇ ਪ੍ਰਿਟੀ ਜ਼ਿੰਟਾ ਤੋਂ ਲੈ ਕੇ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨਖ਼ਾਂ ਨੇ ਮਾਡਲਿੰਗ ਰਾਹੀਂ ਫ਼ਿਲਮਾਂ 'ਚ ਪ੍ਰਵੇਸ਼ ਕੀਤਾ। ਦੇਖਿਆ ਜਾਵੇ ਤਾਂ ਮਾਡਲਿੰਗ 'ਚ ਆਉਣ ਵਾਲੀਆਂ ਮੁਟਿਆਰਾਂ ਫ਼ਿਲਮਾਂ 'ਚ ਸਫ਼ਲਤਾ ਨਾਲ ਕੰਮ ਕਰਦੀਆਂ ਹਨ। ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਰੈਂਪ 'ਤੇ ਚੱਲਣ ਵਾਲੀਆਂ ਮਾਡਲ ਕੁੜੀਆਂ ਬਾਲੀਵੁੱਡ 'ਚ ਕਿਉਂ ਸਫ਼ਲ ਹੁੰਦੀਆਂ ਹਨ? ਜਦੋਂਕਿ ਕਈ ਕੁੜੀਆਂ ਫ਼ਿਲਮ ਇੰਸਟੀਚਿਊਟਸ ਜਾਂ ਹੋਰ ਸੰਸਥਾਵਾਂ ਤੋਂ ਐਕਟਿੰਗ ਦੇ ਕੋਰਸ ਕਰਨ ਪਿੱਛੋਂ ਵੀ ਸਫ਼ਲਤਾ ਦਾ ਮੂੰਹ ਨਹੀਂ ਦੇਖਦੀਆਂ। ਸਾਡੀਆਂ ਫ਼ਿਲਮੀ ਹੀਰੋਇਨਾਂ ਫ਼ੈਸ਼ਨ ਦੀ ਦੁਨੀਆ ਦੇ ਰਸਤੇ ਬਾਲੀਵੁੱਡ ਵਿਚ ਪਹੁੰਚਦੀਆਂ ਹਨ। ਰੈਂਪ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਦੀ ਇਕ ਲੰਬੀ ਪ੍ਰੰਪਰਾ ਬਾਲੀਵੁੱਡ 'ਚ ਰਹੀ ਹੈ। ਦੀਪਿਕਾ ਪਾਦੁਕੋਨ, ਬਿਪਾਸ਼ਾ ਬਾਸੂ, ਪ੍ਰਿਅੰਕਾ ਚੋਪੜਾ, ਕੈਟਰੀਨਾ ਕੈਫ਼, ਕਰੀਨਾ ਕਪੂਰ ਅਤੇ ਪ੍ਰਿਟੀ ਜ਼ਿੰਟਾ ਤੋਂ ਲੈ ਕੇ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨਖ਼ਾਂ ਨੇ ਮਾਡਲਿੰਗ ਰਾਹੀਂ ਫ਼ਿਲਮਾਂ 'ਚ ਪ੍ਰਵੇਸ਼ ਕੀਤਾ।
2007 ਵਿਚ ਫ਼ਰਹਾ ਖ਼ਾਨ ਦੀ ਫ਼ਿਲਮ 'ਓਮ ਸ਼ਾਂਤੀ ਓਮ' ਰਾਹੀਂ ਫ਼ਿਲਮਾਂ 'ਚ ਦਾਖ਼ਲ ਹੋਣ

ਵਾਲੀ ਦੀਪਿਕਾ ਪਾਦੁਕੋਨ ਨੇ ਆਪਣੇ ਹੁਣ ਤੱਕ ਦੇ ਕੈਰੀਅਰ ਨੂੰ ਬੜੀ ਖੂਬਸੂਰਤੀ ਨਾਲ ਸੰਵਾਰਿਆ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਅਭਿਨੇਤਰੀਆਂ ਫ਼ਿਲਮਾਂ 'ਚ ਆਈਆਂ ਹਨ, ਜਿਨਖ਼ਾਂ ਨੇ ਮਾਡਲਿੰਗ ਰਾਹੀਂ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਹੈ।
ਦੇਖਿਆ ਜਾਵੇ ਤਾਂ ਮਾਡਲਿੰਗ 'ਚ ਆਉਣ ਵਾਲੀਆਂ ਮੁਟਿਆਰਾਂ ਫ਼ਿਲਮਾਂ 'ਚ ਸਫ਼ਲਤਾ ਨਾਲ ਕੰਮ ਕਰਦੀਆਂ ਹਨ। ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਰੈਂਪ 'ਤੇ ਚੱਲਣ ਵਾਲੀਆਂ ਮਾਡਲ ਕੁੜੀਆਂ ਬਾਲੀਵੁੱਡ 'ਚ ਕਿਉਂ ਸਫ਼ਲ ਹੁੰਦੀਆਂ ਹਨ? ਜਦੋਂਕਿ ਕਈ ਕੁੜੀਆਂ ਫ਼ਿਲਮ ਇੰਸਟੀਚਿਊਟਸ ਜਾਂ ਹੋਰ ਸੰਸਥਾਵਾਂ ਤੋਂ ਐਕਟਿੰਗ ਦੇ ਕੋਰਸ ਕਰਨ ਪਿੱਛੋਂ ਵੀ ਸਫ਼ਲਤਾ ਦਾ ਮੂੰਹ ਨਹੀਂ ਦੇਖਦੀਆਂ। ਫ਼ਿਲਮ ਨਿਰਮਾਤਾਵਾਂ ਨਾਲ ਜਦੋਂ ਇਸ ਬਾਰੇ ਗੱਲ ਹੋਈ ਤਾਂ ਉਨਖ਼ਾਂ ਦਾ ਕਹਿਣਾ ਸੀ ਕਿ ਮਾਡਲ ਕੁੜੀਆਂ ਦਾ ਫ਼ਿਲਮਾਂ 'ਚ ਪ੍ਰਵੇਸ਼ ਇਕ ਫਰੈਸ਼ਨੈਸ ਦਾ ਅਹਿਸਾਸ ਕਰਵਾਉਂਦਾ ਹੀ ਹੈ, ਨਾਲ ਹੀ ਉਹ ਵਧੇਰੇ ਪ੍ਰੋਫ਼ੈਸ਼ਨਲ ਵੀ ਹੁੰਦੀਆਂ ਹਨ। ਹਾਲਾਂਕਿ ਇਹ ਧਾਰਨਾ ਲੰਮੇ ਸਮੇਂ ਤੱਕ ਬਣੀ ਰਹੀ ਹੈ ਕਿ ਮਾਡਲਸ ਚੰਗੀਆਂ ਅਭਿਨੇਤਰੀਆਂ ਸਾਬਤ ਨਹੀਂ ਹੁੰਦੀਆਂ, ਪਰ ਹਰ ਵਾਰ ਰੈਂਪ ਤੋਂ ਫ਼ਿਲਮਾਂ ਵਿਚ ਆਈਆਂ ਮਾਡਲਸ ਨੇ ਇਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ, ਸ਼ਾਇਦ ਇਹੀ ਕਾਰਨ ਹੈ ਕਿ ਇਸ ਸਾਲ ਵੀ ਕਈ ਮਾਡਲ ਕੁੜੀਆਂ ਫ਼ਿਲਮਾਂ 'ਚ ਪ੍ਰਵੇਸ਼ ਕਰ ਰਹੀਆਂ ਹਨ।
ਟਿੱਪਸ ਵਾਲੇ ਕੁਮਾਰ ਤੌਰਾਨੀ ਆਪਣੀ ਅਗਲੀ ਫ਼ਿਲਮ 'ਪ੍ਰਿੰਸ : ਇਟਸ ਸ਼ੋਅ ਟਾਈਮ' ਵਿਚ ਇੰਗਲੈਂਡ ਦੀ ਰਹਿਣ ਵਾਲੀ ਮਾਡਲ ਅਰੁਣਾ ਸ਼ੀਡਲਸ ਨੂੰ ਬ੍ਰੇਕ ਦੇ ਰਹੇ ਹਨ। ਅਰੁਣਾ, ਪੈਂਟੀਨ, ਐਸਕਾਡਾ ਅਤੇ ਲਕਸ ਲਈ ਮਾਡਲਿੰਗ ਕਰ ਚੁੱਕੀ ਬੜੀ ਬੋਲਡ ਕੁੜੀ ਹੈ ਅਤੇ ਬਿਕਨੀ ਬਾਡੀ ਲਈ ਪ੍ਰਫ਼ੈਕਟ ਮੰਨੀ ਜਾਂਦੀ ਹੈ।
ਮੋਨੀ ਕੰਗਨਾ ਦੱਤਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਕਾਫ਼ੀ ਚਰਚਿਤ ਹੋ ਚੁੱਕੀ ਹੈ। ਮੋਂਟੇ ਕਾਰਲੋ ਅਤੇ ਤਨਿਸ਼ਕ ਜਵੈਲਰੀ ਲਈ ਵਿਗਿਆਪਨ ਕਰਨ ਵਾਲੀ ਮੋਨੀ ਦੀ ਵਿਦੇਸ਼ੀ ਲੁਕ ਕਾਫ਼ੀ ਪਸੰਦ ਕੀਤੀ ਗਈ ਹੈ। ਸ਼ਾਇਦ ਇਸੇ ਕਰਕੇ ਸੰਜੇ ਲੀਲਾ ਭੰਸਾਲੀ ਨੇ ਉਨਖ਼ਾਂ ਨੂੰ ਆਪਣੀ ਫ਼ਿਲਮ 'ਗੁਜ਼ਾਰਿਸ਼' ਵਿਚ ਬ੍ਰੇਕ ਦਿੱਤੀ ਹੈ। ਮੋਨੀ ਕਹਿੰਦੀ ਹੈ, ''ਮੇਰੇ ਕੋਲ ਪਿਛਲੇ ਚਾਰ ਸਾਲਾਂ ਤੋਂ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ, ਪਰ ਮੈਂ ਆਪਣੇ ਮਾਡਲਿੰਗ ਅਸਾਈਨਮੈਂਟ ਨੂੰ ਪੂਰਿਆਂ ਕਰਨ 'ਚ ਬਿਜ਼ੀ ਸੀ। ਜਦੋਂ ਮੇਰੇ ਕੋਲ ਸੰਜੇ ਲੀਲਾ ਭੰਸਾਲੀ ਦੀ ਪੇਸ਼ਕਸ਼ ਆਈ ਤਾਂ ਮੈਂ 'ਨਾਂਹ' ਨਹੀਂ ਕਰ ਸਕੀ, ਕਿਉਂਕਿ ਉਹ ਮੇਰੇ ਮਨਪਸੰਦ ਡਾਇਰੈਕਟਰ ਹਨ। ਫ਼ਿਰ ਵੀ ਮੋਨੀ ਨੂੰ ਦੂਜੀਆਂ ਮਾਡਲਸ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟੀਨਾ ਦੇਸਾਈ ਮਾਡਲਿੰਗ ਦੀ ਦੁਨੀਆ ਦਾ ਇਕ ਹੋਰ ਜਾਣਿਆ-ਪਛਾਣਿਆ ਨਾਂ ਹੈ, ਜੋ ਉਸ ਨੂੰ ਟੱਕਰ ਦੇਣ ਲਈ ਪੂਰੀ ਤਰਖ਼ਾਂ ਤਿਆਰ ਹੈ। ਟੀਨਾ, ਜ਼ਾਏਦ ਖਾਨ ਨਾਲ 'ਸ਼ਰਾਫ਼ਤ ਗਈ ਤੇਲ ਲੇਨੇ' ਨਾਲ ਆਪਣਾ ਫ਼ਿਲਮੀ ਕੈਰੀਅਰ ਆਰੰਭ ਕਰ ਰਹੀ ਹੈ। ਟੀਨਾ ਇਸ ਤੋਂ ਪਹਿਲਾਂ ਫ਼ੇਅਰ ਐਂਡ ਲਵਲੀ, ਹੀਰੋ ਹਾਂਡਾ, ਨੇਸਕੈਫ਼ੇ ਅਤੇ ਸੈਮਸੰਗ ਦੇ ਵਿਗਿਆਪਨ ਕਰ ਰਹੀ ਹੈ। ਉਸ ਦੀ ਕਿਊਟ ਅਤੇ ਬਬਲੀ ਲੁਕ ਦਰਸ਼ਕਾਂ ਦਾ ਦਿਲ ਜਿੱਤਣ ਲਈ ਕਾਫ਼ੀ ਹੈ।
ਇਸ ਤੋਂ ਇਲਾਵਾ ਸਾਬਕਾ ਮਿਸ ਇੰਡੀਆ ਵਰਲਡ-2008 ਪਾਰਵਤੀ ਓਮਨਾਕੁੱਟਮ, ਮਿਸ ਇੰਡੀਆ ਅਰਥ-2006 ਅੰਮ੍ਰਿਤਾ ਪਟਕੀ ਜਾਂ ਮਿਸ ਵਰਲਡ-2006 ਦੇ ਮੁਕਾਬਲੇ ਵਿਚ ਅੰਤਮ ਗੇੜ ਤੱਕ ਪਹੁੰਚੀ ਨਤਾਸ਼ਾ ਸੂਰੀ ਇਸ ਵਰਖ਼ੇ ਪਰਦੇ 'ਤੇ ਆਉਣ ਵਾਲੇ ਨਵੇਂ ਚਿਹਰੇ ਹੋਣਗੇ ਅਤੇ ਇਹ ਆਪਣੀਆਂ ਹੀ ਰੈਂਪ ਦੀਆਂ ਸਾਥਣਾਂ ਨੂੰ ਸਖ਼ਤ ਟੱਕਰ ਦੇਣਗੀਆਂ।
ਟੀਨਾ ਦੇਸਾਈ ਦਾ ਕਹਿਣਾ ਹੈ ਕਿ ਮਾਡਲਿੰਗ ਦੇ ਆਪਣੇ ਪ੍ਰੈਸ਼ਰ ਹਨ, ਪਰ ਫ਼ਿਲਮੀ ਦੁਨੀਆ ਵਿਚ ਅਸੁਰੱਖਿਆ ਹੈ। ਟੀਨਾ, ਅਨੁਪਮ ਖੇਰ ਦੀ ਇਕ ਬੇਨਾਮ ਫ਼ਿਲਮ ਵਿਚ ਵੀ ਕੰਮ ਕਰ ਰਹੀ ਹੈ। ਦੀਪਕ ਤਿਜੋਰੀ ਦੀ 'ਭਾਗਜਾਨੀ' 'ਚ ਡੇਬਿਊ ਕਰਨ ਵਾਲੀ ਨਤਾਸ਼ਾ ਸੂਰੀ ਕਹਿੰਦੀ ਹੈ, ''ਅਭਿਨੈ, ਮਾਡਲਿੰਗ ਦਾ ਹੀ ਇਕ ਫ਼ੈਲਿਆ ਹੋਇਆ ਰੂਪ ਹੈ।'' ਇਸੇ ਫ਼ੈਲੇ ਹੋਏ ਰੂਪ ਨੂੰ ਹੋਰ ਵਿਸਥਾਰ ਦੇਵੇਗੀ ਪਾਰਵਤੀ ਓਮਨਾਕੁੱਟਮ, ਜੋ ਵਿਸ਼ਾਲ ਆਰੀਅਨ ਦੀ ਫ਼ਿਲਮ 'ਯੂਨਾਈਟੇਡ ਸਿਕਸ' ਨਾਲ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰੇਗੀ। ਇਹ ਫ਼ਿਲਮ, ਜੀਵਨ ਦੇ ਵੱਖ-ਵੱਖ ਖੇਤਰਾਂ 'ਚੋਂ ਆਈਆਂ 6 ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਅਜੀਬ ਜਿਹੀ ਸਥਿਤੀ 'ਚ ਇਕ-ਦੂਜੇ ਦੇ ਨੇੜੇ ਆ ਜਾਂਦੀਆਂ ਹਨ। ਪਾਰਵਤੀ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਆਸਾਂ ਹਨ। ਦੂਜੀਆਂ ਮਾਡਲ ਕੁੜੀਆਂ ਦੀਆਂ ਅੱਖਾਂ 'ਚ ਵੀ ਫ਼ਿਲਮੀ ਦੁਨੀਆ 'ਤੇ ਰਾਜ ਕਰਨ ਦਾ ਸੁਪਨਾ ਤੈਰਦਾ ਹੋਵੇਗਾ।
ਇਹ ਵੀ ਸੱਚ ਹੈ ਕਿ ਇਨਖ਼ਾਂ ਮਾਡਲਸ ਨੂੰ ਉਨਖ਼ਾਂ ਅਭਿਨੇਤਰੀਆਂ ਦੇ ਮੁਕਾਬਲੇ ਵਧੇਰੇ ਫ਼ਾਇਦਾ ਹੁੰਦਾ ਹੈ, ਜੋ ਸਿੱਧਾ ਕੈਮਰੇ ਦੇ ਸਾਹਮਣਿਓਂ ਆਪਣਾ ਕੈਰੀਅਰ ਸ਼ੁਰੂ ਕਰਦੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਨਖ਼ਾਂ ਨਵੀਆਂ ਮਾਡਲਸ 'ਚ ਕਿਹੜੀ ਦੀਪਿਕਾ ਸਾਬਤ ਹੁੰਦੀ ਹੈ ਅਤੇ ਕਿਹੜੀ ਬਿਪਾਸ਼ਾ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis