RSS

AdvertisementAdvertisement
ਆਪਣੀ ਮੌਜੂਦਗੀ ਦਰਜ ਕਰਵਾਉਂਦੀ ਪ੍ਰਥਮ ਮਹਿਲਾ ਗੁਰਸ਼ਰਨ ਕੌਰ PRINT ਈ ਮੇਲ
Friday, 29 January 2010

ਹਰ ਥਾਂ ਆਪਣੀ ਵੱਖਰੀ ਛਾਪ ਛੱਡ ਜਾਂਦੀ ਹੈ ਬੀਬੀ ਗੁਰਸ਼ਰਨ ਕੌਰ
ਸੁਚਾਰੂਪਣ ਨੂੰ ਦੇਸੀ ਸਮਝਦਾਰੀ ਅਤੇ ਸਮਾਜਿਕ ਸਰੋਕਾਰ ਨਾਲ ਜੋੜਦਿਆਂ ਹੋਇਆ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮਪਤਨੀ ਬੀਬੀ ਗੁਰਸ਼ਰਨ ਕੌਰ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਦੀ ਪ੍ਰਥਮ ਮਹਿਲਾ ਦੇ ਰੂਪ ਵਿਚ ਉਨਾਂ ਨੇ ਆਪਣੀ ਭੂਮਿਕਾ ਨੂੰ ਵਜ਼ਨਦਾਰ ਬਣਾਇਆ ਹੈ। ਉਹ ਇਕ ਮੱਧਵਰਗੀ ਘਰੇਲੂ ਔਰਤ ਵਾਲੇ ਦ੍ਰਿੜ ਇਰਾਦੇ ਨਾਲ ਹੀ ਵਿਸ਼ਵ ਪੱਧਰ 'ਤੇ ਆਪਣੀ ਛਾਪ ਛਡਦਿਆਂ ਫੈਸ਼ਨ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਆਪਣੇ ਵਲ ਖਿੱਚਣ ਲੱਗੇ ਹਨ। ਆਪਣੇ ਪਤੀ ਡਾ. ਮਨਮੋਹਨ ਸਿੰਘ ਨਾਲ ਜੀ-20 ਅਤੇ ਹੋਰ ਸੰਮੇਲਨਾਂ ਵਿਚ ਜਾ ਕੇ ਪ੍ਰੰਪਰਾਗਤ ਫੋਟੋ ਸੈਸ਼ਨ ਦੌਰਾਨ ਦੂਜੀਆਂ ਪ੍ਰਥਮ ਮਹਿਲਾਵਾਂ ਨਾਲ ਖੜਖ਼ੇ ਹੋਣ 'ਤੇ ਸ੍ਰੀਮਤੀ ਗੁਰਸ਼ਰਨ ਕੌਰ ਰਵਾਇਤੀ ਭਾਰਤੀ ਸਾੜੀ ਅਤੇ ਆਪਣੀ ਪਸੰਦੀਦਾ ਮੋਤੀਆਂ ਦੇ ਗਹਿਣੇ ਪਾਈ ਖੜਖ਼ੇ ਨਜ਼ਰ ਆਏ। ਬੀਬੀ ਗੁਰਸ਼ਰਨ ਕੌਰ ਭਾਰਤ ਦੇ ਆਮ ਆਗੂਆਂ ਦੀਆਂ ਪਤਨੀਆਂ ਵਾਂਗ ਨਹੀਂ, ਬਲਕਿ ਕੁਝ ਲੋਕ ਮਸਲਿਆਂ 'ਤੇ ਅਪਣੀ ਪਤੀ ਦੇ ਸਲਾਹਕਾਰ ਵੀ ਬਣਦੇ ਹਨ। ਇੰਡੀਆ ਟੂਡੇ ਵਲੋਂ ਪ੍ਰਕਾਸ਼ਿਤ ਪ੍ਰਿਯਾ ਸਹਿਗਲ ਦੀ ਇਹ ਦਿਲਚਸਪ ਰਿਪੋਰਟ ਨੂੰ ਅਸੀਂ 'ਪਰਵਾਸੀ' ਦੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ।
ਦੁਨੀਆਂ ਦੇ ਕੁਝ ਪ੍ਰਮੁੱਖ ਦੇਸ਼ਾਂ ਦੇ ਮੁਖੀਆਂ ਦੀਆਂ ਪਤਨੀਆਂ ਅੱਜਕਖ਼ਲ ਚਰਚਾ ਵਿਚ ਹਨ। ਅਜਿਹੇ ਹੀ ਮਾਹੌਲ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਅਪਣੇ ਰਵਾਇਤੀ ਲਿਬਾਸ ਸਾੜੀ ਜਾਂ

ਸੂਟ ਸਲਵਾਰ ਨਾਲ ਸਭ ਤੋਂ ਵੱਖਰੇ ਨਜ਼ਰ ਆਉਂਦੇ ਹਨ, ਪਰ ਉਨਾਂ ਨੇ ਅਪਦੀ ਸੋਝੀ ਅਤੇ ਵਿਲੱਖਣ ਸਖਸ਼ੀਅਤ ਨਾਲ ਅਪਣੀ ਵੱਖਰੀ ਪਛਾਣ ਬਣਾਈ ਹੈ। ਲੰਬੇ ਸਮੇਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਿਚ ਕਿਸੇ ਔਰਤ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਹੈ ਅਤੇ ਭਾਰਤ ਦੀ ਆਜ਼ਾਦੀ' ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਿਵਾਸ 'ਤੇ ਕਿਸੇ ਸਰਗਰਮ ਪ੍ਰਥਮ ਮਹਿਲਾ ਦੀ ਮੌਜੂਦਗੀ ਦਿਖਦੀ ਹੈ। ਮਰਹੂਮ ਰਾਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਸ਼ਰਮੀਲੇ ਸੁਭਾਅ ਵਾਲੀ ਸੋਨੀਆ ਗਾਂਧੀ ਚੋਣਵੇਂ ਪ੍ਰੋਗਰਾਮਾਂ ਵਿਚ ਹੀ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਸੀ। ਇਸ ਤੋਂ ਬਹੁਤ ਚਿਰ ਬਾਅਦ 1997 ਵਿਚ ਇੰਦਰ ਕੁਮਾਰ ਗੁਜ਼ਰਾਲ ਦੇ ਕਾਰਜਕਾਲ ਦੌਰਾਨ ਉਨਖ਼ਾਂ ਦੀ ਪਤਨੀ ਸ਼ੀਲਾ ਰੇਸਕੋਰਸ ਰੋਡ ਤੋਂ ਬਾਹਰ ਨਿਕਲ ਕੇ ਰਾਜਧਾਨੀ ਵਿਚ ਹੋਣ ਵਾਲੇ ਕਵੀ ਸਮਾਗਮਾਂ ਵਿਚ ਹਿੱਸਾ ਲੈਣ ਲੱਗੀ। ਪ੍ਰੰਤੂ ਹੁਣ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੇ ਇਸ ਤੋਂ ਵੀ ਅੱਗੇ ਵਧਦਿਆਂ ਹੋਰ ਦ੍ਰਿੜ ਇਰਾਦੇ ਨਾਲ, ਉਹ ਔਰਤਾਂ ਵਿਚ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੇ ਸਮਰਥਨ ਵਿਚ ਲੁਟਿਅੰਸ ਦੀ ਦਿੱਲੀ ਦਾ 3.5 ਕਿਲੋਮੀਟਰ ਦਾ ਚੱਕਰ ਕੱਟਣ ਤੋਂ ਲੈ ਕੇ ਵਖ਼ਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨਖ਼ਾਂ ਦੀ ਪਤਨੀ ਨਾਲ ਡਿਨਰ ਤੱਕ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਦਰਜ ਕਰਵਾ ਚੁੱਕੀ ਹੈ। ਫੋਟੋ ਖਿਚਵਾਉਣ ਦੇ ਸੈਸ਼ਨ ਦੌਰਾਨ ਜਦੋਂ ਲੰਬੇ ਕੱਦ ਵਾਲੀ ਮਿਸ਼ੇਲ ਓਬਾਮਾ, ਸ੍ਰੀਮਤੀ ਗੁਰਸ਼ਰਨ ਕੌਰ ਨਾਲ ਖੜੀ ਹੋਈ ਤਾਂ ਪ੍ਰਧਾਨ ਮੰਤਰੀ ਦੀ ਪਤਨੀ ਨੇ ਮਜ਼ਾਕ ਕੀਤਾ ਕਿ ਦੋਨੋਂ ਇਕੱਠਿਆਂ ਖੜਖ਼ੀਆਂ ਅਜੀਬ ਲੱਗਣਗੀਆਂ, ਇਸ ਤੋਂ ਮਿਸ਼ੇਲ ਓਬਾਮਾ ਨੇ ਹਸਦਿਆਂ ਆਪਣੀਆਂ ਉੱਚੀ ਅੱਡੀ ਵਾਲੀਆਂ ਜੁੱਤੀਆਂ ਲਾਹ ਦਿੱਤੀਆਂ।
ਸ੍ਰੀਮਤੀ ਗੁਰਸ਼ਰਨ ਕੌਰ ਦੀ ਇਹੀ ਖਾਸੀਅਤ ਹੈ। ਕੋਈ ਵੀ ਮੁੱਖ ਸਟੋਰੀ ਚਾਹੇ ਉਨਖ਼ਾਂ ਦੇ ਆਲੇ ਦੁਆਲੇ ਨਾ ਘੁੰਮਦੀ ਹੋਵੇ ਪਰ ਉਹ ਕਿਸੇ ਨਾ ਕਿਸੇ ਤਰਖ਼ਾਂ ਉਸ ਕਹਾਣੀ ਦਾ ਹਿੱਸਾ ਜ਼ਰੂਰ ਬਣ ਜਾਂਦੀ ਹੈ। ਇਹੀ ਉਹ ਹਿੱਸਾ ਹੈ ਜੋ ਹਰ ਕਿਸੇ ਨੂੰ ਆਪਣੀ ਮਾਂ ਦੀ ਯਾਦ ਦਿਲਵਾ ਦਿੰਦਾ ਹੈ। ਦਿੱਲੀ ਦੇ ਪੰਜਾਬੀ ਹਲਕਿਆਂ ਵਿਚ ਜਾਣੀ ਪਛਾਣੀ ਸ਼ਖਸੀਅਤ ਬਣਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਤਤਕਾਲੀਨ ਵਿੱਤ ਮੰਤਰੀ ਦੇ ਤੌਰ 'ਤੇ ਪੇਸ਼ ਕੀਤੇ ਜਾਣ ਵਾਲੇ ਬਜਟ ਸਬੰਧੀ ਭਾਸ਼ਣਾਂ ਵਿਚ ਰਸੋਈ ਨਾਲ ਜੁੜੇ ਮੁੱਦਿਆਂ ਦੀ ਝਲਕ ਸਾਫ਼ ਦਿਖਾਈ ਦਿੰਦੀ ਸੀ। ਡਾ. ਮਨਮੋਹਨ ਸਿੰਘ ਜਦੋਂ ਘਰੇਲੂ ਬਜਟ ਨਾਲ ਸਬੰਧਤ ਸਹੂਲਤਾਂ, ਮਸਲਨ ਟਿਫਨ ਬਾਕਸ ਨੂੰ ਨਿਰਯਾਤ ਟੈਕਸ ਤੋਂ ਮੁਕਤ ਕਰਨ ਦਾ ਐਲਾਨ ਕਰਦੇ ਸਨ ਤਾਂ ਉਹ ਅਕਸਰ ਆਪਣੇ ਵਿੱਤ ਮੰਤਰੀ (ਸ੍ਰੀਮਤੀ ਗੁਰਸ਼ਰਨ ਕੌਰ) ਦਾ ਜ਼ਿਕਰ ਕਰਦੇ ਸਨ। ਬਾਅਦ ਵਿਚ ਜਦੋਂ ਉਨਖ਼ਾਂ ਦੇ ਅਰਥਸ਼ਾਸਤਰੀ ਪਤੀ ਪ੍ਰਧਾਨ ਮੰਤਰੀ ਬਣੇ ਤਾਂ ਉਨਖ਼ਾਂ ਨੇ ਸਭ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਰਸੋਈ ਗੈਸ ਦੇ ਭਾਅ ਨਹੀਂ ਵਧਾਏ ਜਾਣੇ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨਖ਼ਾਂ ਦੇ ਪਤੀ ਨੇ ਆਕਸਬ੍ਰਿਜ ਤੋਂ ਗਰੈਜੂਏਸ਼ਨ ਕੀਤੀ ਅਤੇ ਦੇਸ਼ ਦੇ ਮਸ਼ਹੂਰ ਅਰਥਸ਼ਾਸਤਰੀ ਹਨ, ਜਾਂ ਫਿਰ ਇਹ ਕਿ ਖੁਦ ਉਨਖ਼ਾਂ ਨੇ ਸਕੂਲੀ ਪੱਧਰ ਦਾ ਅਰਥਸ਼ਾਸਤਰ ਵੀ ਕੂੰਜੀਆਂ ਦੀ ਮਦਦ ਨਾਲ ਪਾਸ ਕੀਤਾ ਸੀ। ਉਨਖ਼ਾਂ ਨੇ ਜੋ ਕੁਝ ਕਿਹਾ ਉਹ ਉਨਖ਼ਾਂ ਦੀ ਆਪਣੀ ਸਾਧਾਰਨ ਘਰੇਲੂ ਸਮਝ ਸੀ, ਜੋ ਉਨਖ਼ਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਮਹੱਤਵਪੂਰਨ ਉਸ ਬਜਟ ਯਾਨੀ ਘਰੇਲੂ ਬਜਟ ਨੂੰ ਸੰਤੁਲਿਤ ਰੱਖਦਿਆਂ ਗ੍ਰਹਿਣ ਕੀਤੀ ਸੀ।
ਉਨਖ਼ਾਂ ਦੀ ਪੁੱਤਰੀ ਦਮਨ ਕੌਰ ਹਸਦਿਆਂ ਕਹਿੰਦੀ ਹੈ ਕਿ ਉਹ ਪਿਤਾ ਜੀ ਨੂੰ ਖਾਸ ਕਰਕੇ ਮਹਿੰਗਾਈ ਦੇ ਮਾਮਲੇ ਵਿਚ ਲਗਾਤਾਰ ਸਲਾਹ ਦਿੰਦੀ ਰਹਿੰਦੀ ਹੈ ਅਤੇ ਉਹ ਉਨਖ਼ਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਫਿਰ ਵੀ ਜਦੋਂ ਛੇ ਮਹੀਨੇ ਬਾਅਦ ਨਵੰਬਰ 2004 ਵਿਚ ਰਸੋਈ ਗੈਸ ਦੇ ਭਾਅ ਵਧਾਉਣ 'ਤੇ ਮਨਮੋਹਨ ਸਿੰਘ ਦੀ ਸਰਕਾਰ ਦੀ ਆਲੋਚਨਾ ਹੋਈ ਤਦ ਵੀ ਸ੍ਰੀਮਤੀ ਗੁਰਸ਼ਰਨ ਕੌਰ ਨੇ ਉਨਖ਼ਾਂ ਨਾਲ ਡਟ ਕੇ ਖੜੀ ਸੀ। ਉਨਖ਼ਾਂ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਜਾਂ ਕੋਈ ਵੀ ਦੂਜੀ ਘਰੇਲੂ ਔਰਤ ਰਸੋਈ ਗੈਸ ਦੇ ਭਾਅ ਵਧਾਉਣ ਦਾ ਸਮਰਥਨ ਨਹੀਂ ਕਰੇਗੀ, ਪ੍ਰੰਤੂ ਇਹ ਸਰਕਾਰ ਦੀ ਮਜ਼ਬੂਰੀ ਹੈ ਅਤੇ ਇਸ ਨਾਲ ਨਿਪਟਣ ਦਾ ਇਕੋ ਇਕ ਤਰੀਕਾ ਇਹ ਹੈ ਕਿ ਕਿ ਅਸੀਂ ਸਾਰੇ ਇਸ ਨੂੰ ਸਮਝੀਏ।
ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੀ ਦੂਜੀ ਪਾਰੀ ਸ਼ੁਰੂ ਕਰਨ 'ਤੇ ਹੁਣ ਜਿਸ ਤਰਖ਼ਾਂ ਡਾ. ਮਨਮੋਹਨ ਸਿੰਘ ਜ਼ਿਆਦਾ ਬਿਜ਼ੀ ਹੋ ਗਏ ਹਨ, ਉਸੇ ਤਰਖ਼ਾਂ ਉਨਖ਼ਾਂ ਦੇ ਨਾਲ ਵਾਲੀ ਸੀਟ 'ਤੇ ਪ੍ਰਥਮ ਮਹਿਲਾ (ਪ੍ਰਧਾਨ ਮੰਤਰੀ ਦੀ ਧਰਮ ਪਤਨੀ) ਦੀ ਮੌਜੂਦਗੀ ਜ਼ਿਆਦਾ ਦਰਜ ਕਰ ਰਹੇ ਹਾਂ। ਜਦੋਂ ਉਨਖ਼ਾਂ ਦੇ ਪਤੀ ਵੀ ਉਨਖ਼ਾਂ ਨਾਲ ਨਹੀਂ ਹੁੰਦੇ ਤਦ ਵੀ ਉਹ ਜਾਣੀ ਪਛਾਣੀ ਸ਼ਖਸੀਅਤ ਨਜ਼ਰ ਆਉਂਦੇ ਹਨ। ਕਦੇ ਉਹ ਪਰਉਪਕਾਰ ਸਬੰਧੀ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹਨ, ਕਦੇ ਕੋਈ ਕਿਤਾਬ ਰਿਲੀਜ਼ ਸਮਾਰੋਹ ਵਿਚ ਦਿਖਦੇ ਹਨ ਅਤੇ ਕਦੇ ਉਨਖ਼ਾਂ ਨੂੰ ਯੂਨੀਸੈਫ਼ ਵੱਲੋਂ ਕਰਵਾਏ ਗਏ ਕਿਸੇ ਪ੍ਰੋਗਰਾਮ ਵਿਚ ਬਾਲ ਮਜ਼ਦੂਰੀ ਖਿਲਾਫ਼ ਬੋਲਦਿਆਂ ਸੁਣਿਆ ਜਾ ਸਕਦਾ ਹੈ। ਵਿੱਤ ਮੰਤਰੀ ਦੀ ਪਤਨੀ ਦੇ ਤੌਰ 'ਤੇ ਉਹ ਜੋ ਪ੍ਰਿੰਟਡ ਸਲਵਾਰ ਕਮੀਜ਼ ਪਹਿਨਦੇ ਸਨ, ਅੱਜ ਉਨਖ਼ਾਂ ਦੀ ਥਾਂ ਸਿਲਕ ਸਾੜੀਆਂ ਨੇ ਲੈ ਲਈ ਹੈ। ਪ੍ਰੰਤੂ ਦਿਲ ਤੋਂ ਅੱਜ ਵੀ ਉਹ ਉਹੀ ਜਲੰਧਰ ਦੀ ਲੜਕੀ ਨਜ਼ਰ ਆਉਂਦੇ ਹਨ। ਉਨਖ਼ਾਂ ਦਾ ਫੋਨ ਆਉਂਦਿਆਂ ਹੀ ਉਨਖ਼ਾਂ ਦੀਆਂ ਸਹੇਲੀਆਂ ਨੂੰ ਸਤਿ ਸ੍ਰੀ ਅਕਾਲ ਸੁਣਨ ਨੂੰ ਮਿਲਦਾ ਹੈ ਅਤੇ ਜੇਕਰ ਕਈ ਵਾਰ ਜਦੋਂ ਉਨਖ਼ਾਂ ਨੂੰ ਕਿਸੇ ਸਹੇਲੀ ਦੇ ਫੋਨ ਦੀ ਕਾਲਰ ਟਿਊਨ ਪਸੰਦ ਆ ਜਾਵੇ ਤਾਂ ਤੁਰੰਤ ਸ਼ਿਕਾਇਤ ਕਰ ਦੇਣਗੇ ਕਿ ਤੁਸੀਂ ਤਾਂ ਬਹੁਤ ਜਲਦੀ ਫੋਨ ਚੁੱਕ ਲਿਆ।
ਇਸ ਸਾਲ ਉਨਖ਼ਾਂ ਦੇ 72ਵੇਂ ਜਨਮ ਦਿਨ 'ਤੇ ਦਿੱਲੀ ਦੇ ਨੌਕਰਸ਼ਾਹੀ ਹਲਕਿਆਂ ਵਿਚ ਉਨਖ਼ਾਂ ਦੀ ਇਕ ਕਰੀਬੀ ਮਿੱਤਰ ਈਸ਼ਰ ਆਹਲੂਵਾਲੀਆ ਨੇ ਉਨਖ਼ਾਂ ਦੇ ਸਨਮਾਨ ਵਿਚ ਇਕ ਪਾਰਟੀ ਰੱਖੀ। ਪਾਰਟੀ ਦੇ ਮਹਿਮਾਨਾਂ ਵਿਚ ਲਗਭਗ ਦਰਜਨ ਕੁ ਔਰਤਾਂ ਸ਼ਾਮਲ ਸਨ, ਸਕੂਲ ਦੇ ਦਿਨਾਂ ਦੀਆਂ ਉਨਖ਼ਾਂ ਦੀਆਂ ਸਹੇਲੀਆਂ ਨੇ ਸ੍ਰੀਮਤੀ ਗੁਰਸ਼ਰਨ ਕੌਰ ਦੀ ਇੱਛਾ ਅਨੁਸਾਰ ਉਨਖ਼ਾਂ ਦੀ ਪਸੰਦੀਦਾ ਗੇਮ ਪਾਸਿੰਗ ਦਾ ਪਾਰਸਲ ਖੇਡੀ। ਨੱਚਣ ਦੀ ਵਾਰੀ ਆਉਣ 'ਤੇ ਜਦੋਂ ਉਨਖ਼ਾਂ ਦੀ ਇਕ ਸਹੇਲੀ ਸ਼ਰਮਾਈ ਤਾਂ ਉਹ ਖੁਦ ਉਠੇ ਤੇ ਉਸ ਨਾਲ ਨੱਚਣ ਲੱਗੇ। ਇਸ ਪਾਰਟੀ ਵਿਚ ਪੰਜਾਬੀ ਵਿਚ ਗੀਤ ਵੀ ਗਾਏ ਗਏ। ਇਕ ਪਰਿਵਾਰਕ ਮਿੱਤਰ ਅਤੇ ਪੱਤ੍ਰਿਕਾ ਸੋਮੀਨਾਰ ਦੀ ਪ੍ਰਕਾਸ਼ਕ ਮਾਲਵਿਕਾ ਸਿੰਘ ਦਾ ਕਹਿਣਾ ਹੈ ਕਿ ਉਹ ਅਜਿਹੀ ਸ਼ਖਸੀਅਤ ਹਨ ਜਿਨਖ਼ਾਂ ਨੂੰ ਕਿਸੇ ਵੀ ਸਹੇਲੀ ਦੇ ਵਿਆਹ ਮੌਕੇ ਗਾਉਣ ਤੋਂ ਪਰਹੇਜ਼ ਨਹੀਂ ਹੈ। ਪ੍ਰਧਾਨ ਮੰਤਰੀ ਦੀ ਪਤਨੀ ਹੋਣ ਦੇ ਬਾਵਜੂਦ ਵੀ ਸ੍ਰੀਮਤੀ ਗੁਰਸ਼ਰਨ ਕੌਰ ਕਹਿੰਦੇ ਹਨ ਕਿ ਉਨਖ਼ਾਂ ਨੂੰ ਕੋਈ ਹਿਚਕਚਾਹਟ ਨਹੀਂ ਹੈ। ਉਹ ਢੋਲਕ ਲੈ ਕੇ ਚੌਕੜੀ ਮਰ ਕੇ ਬੈਠ ਜਾਂਦੇ ਹਨ ਅਤੇ ਵਿਆਹਾਂ ਵਿਚ ਰੰਗ ਜਮਾ ਦਿੰਦੇ ਹਨ।
ਰੇਸਕੋਰਸ ਰੋਡ ਦੀ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਵਿਚ ਆਉਣ ਤੋਂ ਪਹਿਲਾਂ ਸ੍ਰੀਮਤੀ ਗੁਰਸ਼ਰਨ ਕੌਰ ਖੁਦ ਸਬਜ਼ੀਆਂ ਖਰੀਦਣ ਜਾਣਾ ਪਸੰਦ ਕਰਦੇ ਸਨ, ਕਿਉਂਕਿ ਉਨਖ਼ਾਂ ਦਾ ਮੰਨਣਾ ਹੈ ਕਿ ਉਹ ਚੰਗੀ ਕਿਸਮ ਦੀ ਸਬਜ਼ੀ ਸਹੀ ਭਾਅ 'ਤੇ ਖਰੀਦ ਸਕਦੇ ਹਨ। ਜੇਕਰ ਡਰਾਈਵਰ ਛੁੱਟੀ 'ਤੇ ਹੁੰਦਾ ਸੀ ਤਾਂ ਉਹ ਖੁਦ ਆਪਣੇ ਪਤੀ ਨੂੰ ਚਿੱਟੇ ਰੰਗ ਦੀ ਮਾਰੂਤੀ 800 ਕਾਰ ਵਿਚ ਡਾਕਟਰ ਕੋਲ ਲੈ ਕੇ ਜਾਂਦੇ ਸਨ। ਇਹ ਗੱਡੀ ਹੁਣ ਵੀ ਪ੍ਰਧਾਨ ਮੰਤਰੀ ਨਿਵਾਸ ਸਥਾਨ 'ਤੇ ਖੜੀ ਹੈ। ਪ੍ਰੰਤੂ ਹੁਣ ਸ੍ਰੀਮਤੀ ਗੁਰਸ਼ਰਨ ਕੌਰ ਆਪਣੇ ਕਾਰਾਂ ਦੇ ਕਾਫ਼ਲੇ ਨੂੰ ਸ਼ਾਰਟ ਕੱਟ ਰਸਤੇ ਰਾਹੀਂ ਚੱਲਣ ਦੇ ਆਦੇਸ਼ ਦੇ ਕੇ ਹੀ ਸਬਰ ਕਰਨਾ ਪੈਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਡਾ. ਮਨਮੋਹਨ ਸਿੰਘ ਅਤੇ ਸ੍ਰੀਮਤੀ ਗੁਰਸ਼ਰਨ ਕੌਰ ਨੇ ਅਮਰੀਕਾ ਵਿਚ ਇਕੱਠਿਆਂ ਡਰਾਈਵਿੰਗ ਪ੍ਰੀਖਿਆ ਦਿੱਤੀ ਸੀ, ਪ੍ਰੰਤੂ ਉਨਖ਼ਾਂ ਵਿਚੋਂ ਇਕ ਹੀ ਪਾਸ ਕਰ ਸਕਿਆ। ਉਨਖ਼ਾਂ ਦੀ ਬੇਟੀ ਦੱਸਦੀ ਹੈ ਕਿ ਉਸ ਦੀ ਮੰਮੀ ਵਿਚ ਅੱਜ ਵੀ ਉਹੀ ਦ੍ਰਿੜ ਇਰਾਦਾ ਹੈ।
ਉਹ ਇਕ ਮੱਧਵਰਗੀ ਘਰੇਲੂ ਔਰਤ ਵਾਲੇ ਦ੍ਰਿੜ ਇਰਾਦੇ ਨਾਲ ਹੀ ਵਿਸ਼ਵ ਪੱਧਰ 'ਤੇ ਆਪਣੀ ਛਾਪ ਛਡਦਿਆਂ ਫੈਸ਼ਨ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਆਪਣੇ ਵੱਲ ਖਿੱਚਣ ਲੱਗੇ ਹਨ। ਆਪਣੇ ਪਤੀ ਡਾ. ਮਨਮੋਹਨ ਸਿੰਘ ਨਾਲ ਜੀ-20 ਅਤੇ ਹੋਰ ਸੰਮੇਲਨਾਂ ਵਿਚ ਜਾ ਕੇ ਪ੍ਰੰਪਰਾਗਤ ਫੋਟੋ ਸੈਸ਼ਨ ਦੌਰਾਨ ਦੂਜੀਆਂ ਪ੍ਰਥਮ ਮਹਿਲਾਵਾਂ ਨਾਲ ਖੜਖ਼ੇ ਹੋਣ 'ਤੇ ਸ੍ਰੀਮਤੀ ਗੁਰਸ਼ਰਨ ਕੌਰ ਪਰੰਪਰਾਗਤ ਭਾਰਤੀ ਸਾੜੀ ਅਤੇ ਆਪਣੀ ਪਸੰਦੀਦਾ ਮੋਤੀਆਂ ਦੇ ਗਹਿਣੇ ਹੀ ਪਾਉਂਦੇ ਹਨ। ਪ੍ਰੰਤੂ ਸਾੜੀਆਂ ਉਹ ਹਮੇਸ਼ਾ ਛੋਟੇ ਕਿਨਾਰਿਆਂ ਵਾਲੀਆਂ ਹੀ ਚੁਣਦੇ ਹਨ, ਕਿਉਂਕਿ ਉਨਖ਼ਾਂ ਦਾ ਮੰਨਣਾ ਹੈ ਕਿ ਇਸ ਨਾਲ ਉਹ ਥੋੜਾ ਲੰਬੇ ਲਗਦੇ ਹਨ। ਪ੍ਰੰਤੂ ਉਨਖ਼ਾਂ ਦੇ ਬਾਰਡਰੋਬ ਨੂੰ ਲੈ ਕੇ ਕੋਈ ਨੁਕਤਾਚੀਨੀ ਨਹੀਂ ਹੁੰਦੀ, ਜਿਵੇਂ ਮਾਲਵਿਕਾ ਸਿੰਘ ਦਾ ਕਹਿਣਾ ਹੈ ਕਿ ਸ੍ਰੀਮਤੀ ਗੁਰਸ਼ਰਨ ਕੌਰ ਹੁਣ ਬਜ਼ੁਰਗਾਂ ਵਾਲੀ ਪੀੜਖ਼ੀ ਵਿਚ ਆਉਂਦੇ ਹਨ, ਇਸ ਲਈ ਨਵੀਂ ਪੀੜਖ਼ੀ ਵਰਗਾ ਪਹਿਰਾਵਾ ਤਾਂ ਪਾ ਨਹੀਂ ਸਕਦੇ, ਪ੍ਰੰਤੂ ਉਹ ਭਾਰਤ ਦੀ ਬੇਹਤਰੀਨ ਪਰੰਪਰਾ ਦਾ ਪ੍ਰਤੀਕ ਹਨ।
ਸ੍ਰੀਮਤੀ ਗੁਰਸ਼ਰਨ ਕੌਰ ਨੇ ਆਪਣੀ ਇਹ ਪਛਾਣ ਬੜੀ ਮਿਹਨਤ ਨਾਲ ਬਣਾਈ ਹੈ ਤਾਂ ਕਿ ਉਹ ਕਾਰਲਾ ਬਰੂਨੀ ਅਤੇ ਮਿਸ਼ੇਲ ਓਬਾਮਾ ਵਰਗੀਆਂ ਪ੍ਰਥਮ ਮਹਿਲਾਵਾਂ ਦੀ ਤਰਖ਼ਾਂ ਨਜ਼ਰ ਆਉਣ। ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਧਿਆਨ ਵਿਚ ਰੱਖਦਿਆਂ ਹੈਂਡਬੈਗ ਅਤੇ ਓਵਰ ਕੋਟ ਉਨਖ਼ਾਂ ਵਾਰਡਰੋਬ ਵਿਚ ਹੁਣੇ ਹੀ ਸ਼ਾਮਲ ਕੀਤੇ ਗਏ ਹਨ। ਪ੍ਰੰਤੂ ਅਜਿਹਾ ਨਹੀਂ ਹੈ ਕਿ ਉਨਖ਼ਾਂ ਨੂੰ ਹਮੇਸ਼ਾ ਆਪਣੀ ਛਵੀ ਦੀ ਚਿੰਤਾ ਰਹਿੰਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਇਕ ਘਟਨਾ ਯਾਦ ਕਰਦਿਆਂ ਦੱਸਦੇ ਹਨ ਕਿ ਇਕ ਵਾਰੀ ਸ੍ਰੀਮਤੀ ਗੁਰਸ਼ਰਨ ਕੌਰ ਨੂੰ ਸਭ ਤੋਂ ਵੱਧ ਨਾਰਾਜ਼ਗੀ ਇਸ ਗੱਲ ਦੀ ਸੀ ਕਿ ਮੀਡੀਆ ਨੇ ਸ. ਮਨਮੋਹਨ ਸਿੰਘ ਦੀ ਪੱਗ ਛਪਾਈ ਵੇਲੇ ਪੁੱਠੀ ਕਰ ਦਿੱਤੀ ਸੀ। ਜਿਸ ਵਿਚ ਉਨਖ਼ਾਂ ਦੀ ਪੱਗ ਪੁੱਠੀ ਬੰਨਖ਼ੀ ਹੋਈ ਦਿਖਾਈ ਦਿੰਦੀ ਸੀ। ਪ੍ਰੰਤੂ ਅਸਲ ਵਿਚ ਅਜਿਹਾ ਨਹੀਂ ਸੀ, ਨਾਕਾਰਤਮਕ ਮੀਡੀਆ ਕਵਰੇਜ਼ ਵੀ ਉਨਖ਼ਾਂ ਨੂੰ ਪ੍ਰੇਸ਼ਾਨ ਕਰ ਦਿੰਦੀ ਹੈ। ਜਿਵੇਂ ਕਿ ਉਹ ਆਪਣੀਆਂ ਪੁੱਤਰੀਆਂ ਨੂੰ ਕਹਿੰਦੇ ਹਨ ਕਿ ਉਹ (ਡਾ. ਮਨਮੋਹਨ ਸਿੰਘ) ਸਖ਼ਤ ਮਿਹਨਤ ਕਰਦੇ ਹਨ। ਉਨਖ਼ਾਂ ਬਾਰੇ ਅਜਿਹਾ ਲਿਖਣਾ ਠੀਕ ਨਹੀਂ ਹੈ।
ਪੱਛਮੀ ਦੇਸ਼ਾਂ ਵਿਚ ਪ੍ਰਥਮ ਮਹਿਲਾਵਾਂ ਦੀ ਵਿਸ਼ੇਸ਼ ਭੂਮਿਕਾ ਤੈਅ ਹੁੰਦੀ ਹੈ, ਜਿਸ ਨਾਲ ਉਹ ਆਪਣੀ ਵਿਸ਼ੇਸ਼ ਸ਼ੈਲੀ ਅਤੇ ਏਜੰਡਾ ਥੋਪ ਦੇਂਦੀਆਂ ਹਨ, ਪ੍ਰੰਤੂ ਭਾਰਤ ਵਿਚ ਅਜਿਹਾ ਨਹੀਂ ਹੈ। ਭਾਰਤ ਵਿਚ ਪ੍ਰਥਮ ਮਹਿਲਾਵਾਂ ਅਤੇ ਉਨਖ਼ਾਂ ਦੀ ਭੂਮਿਕਾ ਨਿਯਮਾਂ ਅਨੁਸਾਰ ਸੀਮਤ ਨਹੀਂ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਤਨੀ ਉਸ ਵੇਲੇ ਨਹੀਂ ਰਹੇ ਸਨ ਇਸ ਲਈ ਉਨਖ਼ਾਂ ਦੀ ਪੁੱਤਰੀ ਇੰਦਰਾ ਗਾਂਧੀ ਨੂੰ ਉਨਖ਼ਾਂ ਦਾ ਕਾਰਜਭਾਰ ਸੰਭਾਲਣਾ ਪਿਆ। ਵੀ ਪੀ ਸਿੰਘ, ਚੰਦਰ ਸ਼ੇਖਰ ਅਤੇ ਐਚ ਡੀ ਦੇਵੇਗੋੜਾ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਪਤਨੀਆਂ ਆਪਣੀ ਘਰੇਲੂ ਸਬੰਧਾਂ ਤੱਕ ਹੀ ਸੀਮਤ ਰਹੀਆਂ, ਪ੍ਰੰਤੂ ਐਚ ਡੀ ਦੇਵਾਗੌੜਾ ਦੀ ਪਤਨੀ ਕਦੇ ਕਦਾਈਂ ਵਿਦੇਸ਼ ਯਾਤਰਾਵਾਂ ਦੌਰਾਨ ਉਨਖ਼ਾਂ ਨਾਲ ਜ਼ਰੂਰ ਨਜ਼ਰ ਆਏ। ਪ੍ਰੰਤੂ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮ ਸ੍ਰੀਮਤੀ ਗੁਰਸ਼ਰਨ ਕੌਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਰੇਸਕੋਰਸ ਰੋਡ ਨਿਵਾਸ ਸਥਾਨ 'ਤੇ ਆਉਣ ਤੋਂ ਪਹਿਲਾਂ ਮੀਡੀਆ ਹਲਕਿਆਂ ਵਿਚ ਚਰਚਾ ਸੀ ਕਿ ਉਨਖ਼ਾਂ ਦੇ ਏਥੇ ਆਉਣ ਵਿਚ ਦੇਰ ਇਸ ਲਈ ਹੋ ਰਹੀ ਹੈ ਕਿਉਂਕਿ ਰੇਸਕੋਰਸ ਰੋਡ ਵਾਲੇ ਨਿਵਾਸ ਸਥਾਨ ਦੀ ਰਸੋਈ ਨੂੰ ਉਨਖ਼ਾਂ ਦੇ ਪਸੰਦ ਦੀ ਬਣਾਇਆ ਜਾ ਰਿਹਾ ਸ। ਕਿਉਂਕਿ ਕਦੇ ਕਦਾਈਂ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਚਾਹ ਬਣਾਉਂਦੇ ਹਨ ਅਤੇ ਦੁਪਹਿਰ ਦੇ ਖਾਣੇ ਵੇਲੇ ਉਹ ਰਸੋਈ ਵਿਚ ਜ਼ਰੂਰ ਹਾਜ਼ਰ ਰਹਿੰਦੇ ਹਨ। ਪ੍ਰੰਤੂ ਹੁਣ ਉਹ ਰਸੋਈ ਦੀ ਦੁਨੀਆ ਤੋਂ ਬਾਹਰ ਆ ਗਏ ਹਨ। ਹੁਣ ਉਹ ਸਮਾਜਿਕ ਕੰਮਾਂ ਕਾਰਾਂ ਵਾਲੀ ਔਰਤ ਬਣ ਗਏ ਹਨ। ਹੁਣ ਉਹ ਬਾਲ ਮਜ਼ਦੂਰੀ, ਔਰਤਾਂ ਵਿਚ ਛਾਤੀ ਦੇ ਕੈਂਸਰ ਅਤੇ ਬੱਚਿਆਂ ਬਾਰੇ ਜਾਗਰੂਕਤਾ ਫੈਲਾਅ ਰਹੇ ਹਨ। ਕਦੇ ਉਹ ਕਿਤਾਬਾਂ ਰਿਲੀਜ਼ ਕਰਦੇ ਹਨ, ਵਿੰਟਰ ਕਾਰਨੀਵਾਲ ਅਤੇ ਵਪਾਰ ਮੇਲਿਆਂ ਦੇ ਖਾਦੀ ਭੰਡਾਰਾਂ ਦਾ ਉਦਘਾਟਨ ਕਰਦੇ ਹਨ ਅਤੇ ਕਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ਼ੀਲਾ ਦੀਕਸ਼ਤ ਅਤੇ ਪ੍ਰਿਟੀ ਜਿੰਟਾ ਨਾਲ ਨੱਚਦੇ ਨਜ਼ਰ ਆਉਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੀ ਪਤਨੀ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਉਤਸ਼ਾਹ ਜਿਹਾ ਭਰ ਦਿੱਤਾ ਹੈ। ਹੁਣੇ ਹੁਣੇ ਉਨਖ਼ਾਂ ਨੇ ਇਕ ਇੰਟਰਵਿਊ ਦੌਰਾਨ ਉਨਖ਼ਾਂ ਨੇ ਇੱਛਾ ਪ੍ਰਗਟਾਈ ਕਿ ਪ੍ਰਧਾਨ ਦੇ ਜੀਵਨ ਸਾਥੀ ਦੀ ਵੀ ਕੋਈ ਭੂਮਿਕਾ ਤੈਅ ਹੋਣੀ ਚਾਹੀਦੀ ਹੈ ਤਾਂ ਕਿ ਉਹ ਵੀ ਲੋਕਾਂ ਲਈ ਕੁਝ ਕਰ ਸਕਣ। ਪ੍ਰੰਤੂ ਇਨਖ਼ਾਂ ਦਾ ਗਲਤ ਅਰਥ ਕੱਢਿਆ ਜਾ ਰਿਹਾ ਹੈ। ਉਨਖ਼ਾਂ ਦੇ ਇਕ ਮਿੱਤਰ ਦਾ ਕਹਿਣਾ ਹੈ ਕਿ ਉਹ ਪਰਉਪਕਾਰ ਨਾਲ ਜੁੜੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹਨ। ਉਹ ਕੁਝ ਖਰੀਦਦੇ ਤਾਂ ਨਹੀਂ ਪ੍ਰੰਤੂ ਕਲਾਕਾਰਾਂ ਨੂੰ ਮਿਲਣ ਅਤੇ ਉਨਖ਼ਾਂ ਦੀ ਕਾਰੀਗਰੀ ਨੂੰ ਸਲਾਹੁਣ ਜਾਂਦੇ ਹਨ। ਉਹ ਪ੍ਰਚਾਰ ਲਈ ਨਹੀਂ ਬਲਕਿ ਉਨਖ਼ਾਂ ਨੂੰ ਉਤਸ਼ਾਹਤ ਕਰਨ ਲਈ ਉਥੇ ਜਾਂਦੇ ਹਨ।
ਦਰਅਸਲ ਮਾਲਵਿਕਾ ਸਿੰਘ ਨੇ ਆਪਣੀ ਕਿਤਾਬ ਰਿਲੀਜ਼ ਸਮਾਗਮ ਦੌਰਾਨ ਉਨਖ਼ਾਂ ਨੂੰ ਬੁਲਾਇਆ ਸੀ, ਪ੍ਰੰਤੂ ਮੁੱਖ ਮਹਿਮਾਨ ਦੇ ਤੌਰ 'ਤੇ ਨਹੀਂ, ਕਿਉਂਕਿ ਉਸ ਉਨਖ਼ਾਂ ਦੇ ਇਸ ਸਮਾਗਮ ਵਿਚ ਆਉਣ ਦੀ ਉਮੀਦ ਨਹੀਂ ਸੀ, ਪ੍ਰੰਤੂ ਉਹ ਫਿਰ ਇਸ ਸਮਾਗਮ ਵਿਚ ਸ਼ਾਮਲ ਹੋਏ। ਜਦੋਂ ਉਨਖ਼ਾਂ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨਾਲ ਮੰਚ 'ਤੇ ਬੈਠਣ ਲਈ ਕਿਹਾ ਤਾਂ ਉਨਖ਼ਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹ ਤਾਂ ਇਕ ਮਿੱਤਰ ਦੀ ਹੈਸੀਅਤ 'ਤੇ ਏਥੇ ਆਏ ਹਨ।
ਪ੍ਰਥਮ ਮਹਿਲਾ ਦੀ ਮੌਜੂਦਗੀ ਨਾਲ ਪ੍ਰਧਾਨ ਮੰਤਰੀ ਦਫਤਰ ਵਿਚ ਇਕ ਨਵਾਂ ਅਧਿਆਇ ਜੁੜ ਗਿਆ ਹੈ। ਜੀ-20 ਸੰਮੇਲਨ ਦੌਰਾਨ ਉਹ ਸਾਰੇ ਦੇਸ਼ਾਂ ਦੀਆਂ ਪ੍ਰਥਮ ਮਹਿਲਾਵਾਂ ਨਾਲ ਵਿਸ਼ਵ ਖਾਦ ਸੰਗਠਨ ਵੱਲੋਂ ਕਰਵਾਏ ਪ੍ਰੋਗਰਾਮ ਵਿਚ ਗਏ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੀ ਮਾਂ ਨੂੰ ਖੁਸ਼ ਕਰਨ ਲਈ ਉਨਖ਼ਾਂ ਨੇ ਪੁਰਾਣੀ ਸੱਸ-ਨੂੰਹ ਵਾਲੀ ਰਵਾਇਤ ਅਪਣਾਈ ਅਤੇ ਕਿਹਾ ਕਿ ਮੈਨੂੰ ਤੁਹਾਡੀ ਨੂੰ ਨਾਲ ਈਰਖਾ ਹੁੰਦੀ ਹੈ ਕਿ ਉਸ ਨੂੰ ਤੁਹਾਡੇ ਵਰਗੀ ਸੱਸ ਮਿਲੀ। ਇਸ ਤੋਂ ਖੁਸ਼ ਹੋ ਕੇ ਡਾ. ਮਨਮੋਹਨ ਸਿੰਘ ਨੇ ਬਾਅਦ ਵਿਚ ਇਹ ਗੱਲ ਪ੍ਰਵੇਜ਼ ਮੁਸ਼ੱਰਫ਼ ਨੂੰ ਦੱਸੀ ਤਾਂ ਉਹ ਵੀ ਹੱਸ ਪਏ।
ਉਨਖ਼ਾਂ ਦੇ ਉਪਦੇਸ਼ ਦੇਣ ਵਾਲਾ ਸੁਭਾਅ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਰ ਕੰਮ ਪ੍ਰਤੀ ਗੰਭੀਰਤਾ ਦਾ ਸਾਧਨ ਬਣ ਗਿਆ। ਉਹ ਇਕੱਠਿਆਂ ਪ੍ਰਧਾਨ ਮੰਤਰੀ ਦਫ਼ਤਰ ਦੀ ਮੇਜਬਾਨੀ ਨੂੰ ਪੁਰਾਣੇ ਦੌਰ ਦੀ ਸ਼ਾਲੀਨਤਾ ਅਤੇ ਸਨਮਾਨ ਪ੍ਰਦਾਨ ਕਰਦੇ ਹਨ। ਪਿਛਲੇ ਮਹੀਨੇ ਬਾਲ ਦਿਵਸ ਇਹ ਗੱਲ ਪ੍ਰਤੱਖ ਤੌਰ 'ਤੇ ਦਿਖੀ ਜਦੋਂ ਡਾ. ਮਨਮੋਹਨ ਸਿੰਘ ਅਤੇ ਸ੍ਰੀਮਤੀ ਗੁਰਸ਼ਰਨ ਕੌਰ ਨੇ ਕੁਝ ਸਕੂਲੀ ਬੱਚਿਆਂ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਤਾਂ ਇਸ ਪ੍ਰੋਗਰਾਮ ਵਿਚ ਡਾ. ਮਨਮੋਹਨ ਸਿੰਘ ਨੇ ਉਨਖ਼ਾਂ ਨੂੰ ਆਪਣੇ ਕੈਰੀਅਰ ਬਾਰੇ ਸਲਾਹ ਦਿੱਤੀ ਅਤੇ ਸ੍ਰੀਮਤੀ ਗੁਰਸ਼ਰਨ ਕੌਰ ਦੇਖ ਰਹੇ ਸਨ ਕਿ ਬੱਚੇ ਚੰਗੀ ਤਰਖ਼ਾਂ ਖਾ ਪੀ ਰਹੇ ਹਨ ਜਾਂ ਨਹੀਂ। ਪ੍ਰਧਾਨ ਮੰਤਰੀ ਨੇ ਜਦੋਂ ਆਪਣੇ ਪਸੰਦੀਦਾ ਮਿਰਜ਼ਾ ਗਾਲਿਬ ਦਾ ਸ਼ੇਅਰ ਸੁਣਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਆਖ਼ਰੀ ਲਾਈਨ ਸ੍ਰੀਮਤੀ ਗੁਰਸ਼ਰਨ ਕੌਰ ਨੇ ਬੋਲੀ। ਜਾਹਿਰ ਹੈ ਕਿ ਸੰਗੀਤ ਵਿਚ ਉਨਖ਼ਾਂ ਦੀ ਡਿਗਰੀ ਨੇ ਡਾ. ਸਿੰਘ ਦੀ ਅਕੈਡਮਿਕ ਸਿੱਖਿਆ ਨੂੰ ਲੈਅ ਦੇ ਦਿੱਤੀ ਹੈ।
ਡਾ. ਸਾਹਿਬ ਅਤੇ ਗੁਰਸ਼ਰਨ ਕੌਰ ਦੀ ਜੋੜੀ ਭਾਰਤ ਦੀ ਪਹਿਲੀ ਜੋੜੀ ਦੇ ਤੌਰ 'ਤੇ ਕਮਾਲ ਕਰ ਰਹੀ ਹੈ। ਸਿਰਫ਼ ਕਵਿਤਾ ਵਿਚ ਹੀ ਨਹੀਂ।
ਕੀ ਕਹਿੰਦੇ ਨੇ ਗੁਰਸ਼ਰਨ ਕੌਰ

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਾਰੇ 'ਚ
'ਸਰਕਾਰ ਚਲਾਉਣਾ ਕੋਈ ਸੌਖਾ ਕੰਮ ਨਹੀਂ, ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਸਖਤ ਮਿਹਨਤ ਕਰਦੇ ਹਨ।'

ਸਿੱਖਿਆ ਦੇ ਬਾਰੇ ਵਿਚ
'ਸਭ ਤੋਂ ਵੱਧ ਖਮਿਆਜ਼ਾ ਲੜਕੀਆਂ ਨੂੰ ਭੁਗਤਣਾ ਪੈਂਦਾ ਹੈ, ਉਨਖ਼ਾਂ ਨੂੰ ਸਾਰੇ ਪਾਸੇ ਤੋਂ ਕਮਜ਼ੋਰ ਸਮਝਿਆ ਜਾਂਦਾ ਹੈ ਅਤੇ ਪੜਖ਼ਾਈ ਵੀ ਛੁਡਵਾ ਦਿੱਤੀ ਜਾਂਦੀ ਹੈ।

ਮਹਿੰਗਾਈ ਦੇ ਬਾਰੇ ਵਿਚ
'ਜੇਕਰ ਵਪਾਰੀ ਜ਼ਿਆਦਾ ਇਮਾਨਦਾਰ ਹੋਣ ਅਤੇ ਜਮਖ਼ਾਂਖੋਰੀ ਨਾ ਕਰਨ ਤਾਂ ਮਹਿੰਗਾਈ ਘਟ ਸਕਦੀ ਹੈ।
ਪ੍ਰਥਮ ਮਹਿਲਾ ਦੀ ਦੁਨੀਆ
ਉਨਖ਼ਾਂ ਦੀ ਜੀਵਨਸ਼ੈਲੀ
ਸੰਗੀਤ ਵਿਚ ਬੀ ਏ ਪਾਸ ਸ੍ਰੀਮਤੀ ਗੁਰਸ਼ਰਨ ਕੌਰ ਦਾ ਵਿਆਹ ਮਨਮੋਹਨ ਸਿੰਘ ਨਾਲ 1958 ਵਿਚ ਹੋਇਆ। ਵਿਆਹ ਤੋਂ ਪਹਿਲਾਂ ਉਹ ਜਲੰਧਰ ਰੇਡੀਓ ਤੋਂ ਗਾਉਂਦੇ ਸਨ। ਨਿੱਜੀ ਸਮਾਰੋਹਾਂ ਵਿਚ ਉਹ ਹੁਣ ਵੀ ਗੁਰਬਾਣੀ ਪੜਖ਼ਦੇ ਹਨ। ਸਲਵਾਰ ਕਮੀਜ਼ ਜ਼ਿਆਦਾ ਪਸੰਦ ਹਨ, ਪ੍ਰੰਤੂ ਹੁਣ ਸਾੜੀ ਤੇ ਮੋਤੀਆਂ ਦੇ ਬਣੇ ਗਹਿਣੇ ਪਾਉਣ ਲੱਗੇ ਹਨ।

ਉਨਖ਼ਾਂ ਦੀਆਂ ਪੁੱਤਰੀਆਂ
ਉਨਖ਼ਾਂ ਦੀ ਸਭ ਤੋਂ ਵੱਡੀ ਪੁੱਤਰੀ ਉਪਿੰਦਰ ਦਿੱਲੀ ਯੂਨੀਵਰਸਿਟੀ ਵਿਚ ਇਤਿਹਾਸ ਪੜਾਉਂਦੇ ਹਨ। ਉਸ ਤੋਂ ਛੋਟੀ ਬੇਟੀ ਦਮਨ ਪੇਂਡੂ ਵਿਕਾਸ ਦੇ ਖੇਤਰ ਵਿਚ ਕੰਮ ਕਰਦੀ ਹੈ ਅਤੇ ਸਭ ਛੋਟੀ ਅੰਮ੍ਰਿਤ ਮਨੁੱਖੀ ਅਧਿਕਾਰ ਵਰਕਰ ਹੈ, ਜਿਸ ਨੇ ਬੁਸ਼ ਪ੍ਰਸ਼ਾਸਨ ਨਾਲ ਟੱਕਰ ਲਈ। ਇਨਖ਼ਾਂ ਦੀਆਂ ਤਿੰਨੋਂ ਪੁੱਤਰੀਆਂ ਨੇ ਕਿਤਾਬਾਂ ਲਿਖੀਆਂ ਹਨ।

ਉਨਖ਼ਾਂ ਦੀਆਂ ਸਹੇਲੀਆਂ
ਇਨਖ਼ਾਂ ਦਾ ਦਿੱਲੀ ਵਿਚ ਇਕ ਸੀਮਤ ਦਾਇਰਾ ਹੈ। ਖੁਸ਼ਵੰਤ ਸਿੰਘ ਨਾਲ ਕੌਫੀ ਪੀਣਾ ਪਸੰਦ ਕਰਦੇ ਹਨ। ਸਮਾਜ ਸੇਵੀ ਰੀਤਾ ਦੇਵੀ ਵਰਮਾ ਨੂੰ ਨਾਟਕ ਦਿਖਾਉਣ ਲਈ ਲੈ ਜਾਂਦੇ ਹਨ। ਪਸੰਦੀਦਾ ਮੇਜਬਾਨ ਈਸ਼ਰ ਆਹਲੂਵਾਲੀਆ, ਹਰਜੀਤ ਚਰਨਜੀਤ ਸਿੰਘ ਅਤੇ ਮਾਲਵਿਕਾ ਸਿੰਘ ਹਨ।





Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis