RSS

AdvertisementAdvertisement
ਕੌਣ ਹੈ ਫਿੱਟ PRINT ਈ ਮੇਲ
Friday, 15 January 2010

ਅੱਜਕੱਲ੍ਹ ਸਭ ਤੋਂ ਵੱਧ ਫਿੱਟ ਭਾਵੇਂ ਸ਼ਿਲਪਾ ਸ਼ੈਟੀ ਨੂੰ ਸਮਝਿਆ ਜਾ ਰਿਹਾ ਹੈ, ਪਰ ਦੀਪਿਕਾ ਪਾਦੂਕੋਨ ਨੂੰ ਵੀ ਫਿੱਟ ਜਿਸਮ ਵਾਲੀ ਸਮਝਿਆ ਜਾ ਰਿਹਾ ਹੈ। ਫ਼ਿਰ ਵੀ ਕਹਿਣ ਵਾਲੇ ਕਹਿ ਦਿੰਦੇ ਹਨ ਕਿ ਦੀਪਿਕਾ ਉਂਝ ਤਾਂ ਫਿੱਟ ਹੈ, ਪਰ ਉਸ ਦੀਆਂ ਲੱਤਾਂ ਲੋੜ ਨਾਲੋਂ ਵੱਧ ਲੰਬੀਆਂ ਹਨ। ਪ੍ਰਿਅੰਕਾ ਚੋਪੜਾ ਨੂੰ ਵੀ ਅੱਜਕੱਲ੍ਹ ਸਭ ਤੋਂ ਖੂਬਸੂਰਤ ਅਤੇ ਸੈਕਸੀ ਸਮਝਿਆ ਜਾਂਦਾ ਹੈ। ਪਿਛਲੇ ਦਿਨੀਂ ਇਕ ਗੱਲਬਾਤ ਦੌਰਾਨ ਜਦੋਂ ਸ਼ਾਹਰੁਖ਼ ਖਾਨ ਨੂੰ ਕਰਨ ਜੌਹਰ ਨੇ ਬਾਲੀਵੁੱਡ ਦੀ ਸਭ ਤੋਂ ਸੈਕਸੀ ਹੀਰੋਇਨ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਪ੍ਰਿਅੰਕਾ ਚੋਪੜਾ ਦਾ ਨਾਂ ਲਿਆ। ਉਂਝ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਿਅੰਕਾ ਚੋਪੜਾ ਸਰੀਰਕ ਪੱਖੋਂ ਸਭ ਨਾਲੋਂ ਫਿੱਟ ਹੈ। ਆਓ ਦੇਖਦੇ ਹਾਂ ਕਿ ਬਾਲੀਵੁੱਡ ਦੇ ਕਿਹੜੇ ਸਿਤਾਰੇ ਕਿਹੜੀਆਂ ਹੀਰੋਇਨਾਂ ਨੂੰ ਜਿਸਮਾਨੀ ਪੱਖੋਂ ਫਿੱਟ ਸਮਝਦੇ ਹਨ :
ਬਿਪਾਸ਼ਾ ਸਭ ਨਾਲੋਂ ਫਿੱਟ : ਸ਼ਰੁਤੀ ਹਸਨ
ਮੈਨੂੰ ਮਹਿਸੂਸ ਹੁੰਦਾ ਹੈ ਕਿ ਬਿਪਾਸ਼ਾ ਬਸੂ ਦੇ ਜਿਸਮ 'ਚ ਬਹੁਤ ਤਬਦੀਲੀ ਆਈ ਹੈ। ਅੱਜ ਉਸ ਦਾ ਜਿਸਮ ਸਭ ਨਾਲੋਂ ਜ਼ਿਆਦਾ ਸੰਤੁਲਿਤ ਹੈ। ਬੇਸ਼ੱਕ ਉਸ ਦੇ ਸਰੀਰ ਦਾ ਚੌਖਟਾ ਚੌੜਾ ਹੈ, ਪਰ ਉਹ

ਆਪਣੇ ਇਸ ਚੌੜੇ ਸਰੀਰ ਨੂੰ ਵੀ ਬੜੀ ਅਦਾ ਨਾਲ ਵਰਤਦੀ ਹੈ ਅਤੇ ਕੈਮਰੇ ਅੱਗੇ ਬੜੀ ਜੁਗਤ ਨਾਲ ਪੇਸ਼ ਕਰਦੀ ਹੈ, ਜੋ ਦੇਖਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਸ਼ਿਲਪਾ ਅਤੇ ਪ੍ਰਿਅੰਕਾ ਫਿੱਟ : ਬਿਪਾਸ਼ਾ ਬਸੂ
ਕਹਿੰਦੇ ਹਨ ਕਿ ਔਰਤਾਂ ਅੰਦਰ ਇਹ ਗੁਣ ਕਿਤੇ-ਕਿਤੇ ਹੀ ਨਜ਼ਰ ਆਉਂਦਾ ਹੈ ਕਿ ਉਹ ਕਿਸੇ ਹੋਰ ਔਰਤ ਦੀ ਤਾਰੀਫ਼ ਕਰਨ ਪਰ ਬਿਾਪਾਸ਼ਾ ਬਸੂ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਦੀ ਕਿਹੜੀ ਹੀਰੋਇਨ ਨੂੰ ਸਭ ਤੋਂ ਵੱਧ ਫਿੱਟ ਸਮਝਦੀ ਹੈ ਤਾਂ ਉਸ ਨੇ ਕਿਹਾ ਕਿ ਸਭ ਨਾਲੋਂ ਪਰਫ਼ੈਕਟ ਤਾਂ ਸ਼ਿਲਪਾ ਸ਼ੈਟੀ ਹੈ। ਮੈਨੂੰ ਉਹ ਲੰਬੀਆਂ ਔਰਤਾਂ ਪਸੰਦ ਹਨ, ਜਿਨ੍ਹਾਂ ਦਾ ਜਿਸਮ ਬਰਾਬਰ ਅਨੁਪਾਤ 'ਚ ਵੰਡਿਆ ਹੋਇਆ ਹੋਵੇ। ਸ਼ਿਲਪਾ ਕੋਲ ਕਮਾਲ ਦਾ ਜਿਸਮ ਹੈ ਅਤੇ ਉਸ ਦੇ ਸਰੀਰ ਦੀਆਂ ਉਚਾਦਾਂ ਅਤੇ ਨੀਵਾਣਾਂ 'ਚ ਸਹੀ ਤਾਲਮੇਲ ਹੈ। 'ਬਾਜ਼ੀਗਰ' ਫ਼ਿਲਮ ਵਾਲੀ ਸ਼ਿਲਪਾ ਦਾ ਜਿਸਮ ਅੱਜ ਵੀ ਬਰਕਰਾਰ ਹੈ। ਕੰਗਨਾ ਅਤੇ ਪ੍ਰਿਅੰਕਾ ਦੇ ਜਿਸਮ ਭਾਵੇਂ ਪਤਲੇ ਹਨ, ਪਰ ਰੱਬ ਵਲੋਂ ਦਿੱਤੇ ਗੲੈ ਵਰਦਾਨ ਹਨ। ਮੇਰਾ ਖਿਆਲ ਹੈ ਕਿ ਉਹ ਦੋਵੇਂ ਤਾਂ ਐਨੀ ਕਸਰਤ ਵੀ ਨਹੀਂ ਕਰਦੀਆਂ। ਮੈਂ ਵੀ ਕੁਝ ਨੰਬਰ ਤਾਂ ਆਪਣੇ ਆਪ ਨੂੰ ਦੇਵਾਂਗੀ ਕਿਉਂਕਿ ਮੈਂ ਆਪਣੇ ਜਿਸਮ ਦਨੂੰ ਸਹੀ ਰੱਖਣ ਲਈ ਬੜੀ ਮਿਹਨਤ ਕਰਦੀ ਹਾਂਉਂ
ਦੀਪਿਕਾ ਦਾ ਜਿਸਮ ਕਮਾਲ ਹੈ : ਅਰਜੁਨ ਰਾਮਪਾਲ ਤੇ ਗੋਵਿੰਦਾ
ਅਰਜੁਨ ਰਾਮਪਾਲ ਅਤੇ ਗੋਵਿੰਦਾ ਨੇ ਪੈਂਦੀ ਸੱਟੇ ਆਖਿਆ ਕਿ ਦੀਪਿਕਾ ਦਾ ਜਿਸਮ ਬਿਲਕੁਲ ਫਿੱਟ ਹੈ। ਇਹ ਤਾਂ ਉਸ ਨੂੰ ਰੱਬ ਵਲੋਂ ਤੋਹਫ਼ੇ ਦੇ ਰੂਪ ਵਿਚ ਮਿਲਿਆ ਹੈ। ਅਰਜੁਨ ਰਾਮਪਾਲ ਨੇ ਦੀਪਿਕਾ ਦੇ ਨਾਲ-ਨਾਲ ਪ੍ਰਿਅੰਕਾ ਅਤੇ ਕਰੀਨਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਵੀ ਦੋਵੇਂ ਫਿੱਟ ਹਨ।
'ਫਿੱਟ' ਹੋਣ ਬਾਰੇ ਫ਼ੈਸਲਾ ਕਰਨਾ ਮੁਸ਼ਕਲ : ਗੁਲ ਪਨਾਗ
ਕਸ਼ਮੀਰੀ ਹੀਰੋਇਨ ਗੁਲ ਪਨਾਗ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਕਰਨਾ ਬੜਾ ਔਖਾ ਹੈ ਕਿ ਸਭ ਨਾਲੋਂ ਵਧੇਰੇ ਫਿੱਟ ਕਿਹੜੀ ਐਕਟਰੈਸ ਹੈ, ਜਦੋਂਕਿ ਇਹ ਸਾਰੀਆਂ ਹੀ ਪਤਲੀਆਂ ਹਨ। ਪਤਲੀਆਂ ਤਾਂ ਇਹ ਹਨ, ਪਰ ਇਨ੍ਹਾਂ 'ਚੋਂ ਕੌਣ ਫਿੱਟ ਹੈ, ਇਸ ਬਾਰੇ ਫ਼ੈਸਲਾ ਕਰਨਾ ਮੁਸ਼ਕਲ ਹੈ। ਮੈਨੂੰ ਪਤਾ ਹੈ ਕਿ ਤਾਰਾ ਬੜੀ ਫਿੱਟ ਹੈ, ਕਿਉਂਕਿ ਉਹ ਹਰ ਸਾਲ ਮੈਰਾਥਨ ਦੌੜਦੀ ਹੈ। ਕੋਇਲਾ ਤਾਂ ਬਿਲਕੁਲ ਫਿੱਟ ਹੈ, ਪਰ ਕਰੀਨਾ ਇਨ੍ਹਾਂ ਸਾਰੀਆਂ 'ਚੋਂ ਫਿੱਟ ਲੱਗਦੀ ਹੈ।
ਮੈਂ ਹਾਂ ਸਭ ਨਾਲੋਂ ਫਿੱਟ : ਨੀਤੂ ਚੰਦਰਾ
ਜਦੋਂ ਨੀਤੂ ਚੰਦਰਾ ਕੋਲੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਕਿਹੜੀ ਮੁਟਿਆਰ ਸਭ ਨਾਲੋਂ ਫਿੱਟ ਹੈ ਤਾਂ ਉਸ ਨੇ ਕਿਹਾ ਮੈ ਹਾਂ ਬਾਲੀਵੁੱਡ ਦੀ ਅਜਿਹੀ ਹੀਰੋਇਨ, ਜਿਸ ਦਾ ਜਿਸਮ ਪੂਰੀ ਤਰ੍ਹਾਂ ਫਿੱਟ ਹੈ, ਪਰ ਮੇਰੀ ਪ੍ਰੇਰਨਾਸ੍ਰੋਤ ਸ਼ਿਲਪਾ ਸ਼ੈਟੀ ਹੈ। ਉਹ ਹਰੇਕ ਲਈ ਪ੍ਰੇਰਨਾ ਸ੍ਰੋਤ ਹੈ। ਉਸ ਕੋਲ ਬਾਲੀਵੁੱਡ ਵਿਚ ਸਭ ਤੋਂ ਵਧੀਆ ਜਿਸਮ ਹੈ। ਮੈਂ ਉਸ ਦੀ ਯੋਗਾ ਵਾਲੀ ਸੀ.ਡੀ. ਦੇਖੀ ਹੈ। ਇਹ ਬਹੁਤ ਕਮਾਲ ਹੈ।
ਸ਼ਿਲਪਾ ਤੇ ਬਿਪਾਸ਼ਾ ਦੋਵੇਂ ਫਿੱਟ : ਸ਼੍ਰੇਆਸ ਤਲਪੜੇ
ਸ਼੍ਰੇਆਸ ਤਲਪੜੇ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਿਲਪਾ ਸ਼ੈਟੀ ਸਭ ਨਾਲੋਂ ਫਿੱਟ ਹੈ, ਪਰ ਬਿਾਪਾਸ਼ਾ ਬਸੂ ਦਾ ਜਿਸਮ ਵੀ ਕਮਾਲ ਦਾ ਹੈ। ਇਹ ਦੋਵੇਂ ਆਪਣੇ ਜਿਸਮ ਨੂੰ ਸਹੀ ਅਨੁਪਾਤ ਵਿਚ ਰੱਖਣ ਲਈ ਬੜੀ ਮਿਹਨਤ ਕਰਦੀਆਂ ਹਨ। ਜਿਸਮ ਦਾ ਖੂਬਸੂਰਤ ਹੋਣਾ, ਇਸ ਦੇ ਫਿੱਟ ਹੋਣ ਨਾਲੋਂ ਬਿਲਕੁਲ ਵੱਖਰੀ ਗੱਲ ਹੈ, ਪਰ ਮੇਰਾ ਖਿਆਲ ਹੈ ਕਿ ਇਹ ਦੋਵੇਂ ਫਿੱਟ ਹਨ।
ਸਭ ਤੋਂ ਫਿੱਟ ਅੰਤਰਾਮਾਲੀ : ਅੰਮ੍ਰਿਤਾ ਰਾਓ
ਅੰਮ੍ਰਿਤਾ ਰਾਓ ਦਾ ਕਹਿਣਾ ਹੈ ਕਿ ਅੰਤਰਾਮਾਲੀ ਦਾ ਜਿਸਮ ਬਿਲਕੁਲ ਫਿੱਟ ਹੈ। ਮੈਂ ਦੇਖਿਆ ਹੈ ਕਿ ਉਸ ਵਿਚ ਬਹੁਤ ਜ਼ਿਆਦਾ ਲਚਕ ਹੈ ਅਤੇ ਮੈਂ ਉਦੋਂ ਬੜੀ ਪ੍ਰਭਾਵਿਤ ਹੋਈ ਸਾਂ, ਜਦੋਂ ਉਸ ਨੂੰ ਨਾਚ ਵਿਚ ਦੇਖਿਆ ਸੀ।
ਸ਼ਮਿਤਾ ਸ਼ੈਟੀ ਹੈ ਬਿਲਕੁਲ ਫਿੱਟ : ਸ਼ਿਲਪਾ ਸ਼ੈਟੀ
ਫ਼ਿਲਮਾਂ 'ਚ ਅਸਫ਼ਲ ਹੋ ਚੁੱਕੀ ਅਤੇ ਬਿਗ ਬੌਸ-3 ਵਿਚ ਕੁਝ ਸਮਾਂ ਬਿਤਾ ਕੇ ਗਈ ਸ਼ਮਿਤਾ ਸ਼ੈਟੀ ਦੇ ਜਿਸਮ ਨੂੰ ਸ਼ਿਲਪਾ ਸ਼ੈਟੀ ਨੇ ਬੜਾ ਫਿੱਟ ਦੱਸਿਆ ਹੈ। ਸ਼ਿਲਪਾ ਦੱਸਦੀ ਹੈ-ਸ਼ਮਿਤਾ ਦਾ ਜਿਸਮ ਬੜਾ ਫਿੱਟ ਹੈ ਅਤੇ ਜਿਸਮ ਦੀ ਸਾਂਭ-ਸੰਭਾਲ ਲਈ ਮੈਂ ਖੁਦ ਉਸ ਪਾਸੋਂ ਮਸ਼ਵਰਾ ਲੈਂਦੀ ਹਾਂ। ਉਹ ਭਲੀ-ਭਾਂਤ ਜਾਣਦੀ ਹੈ ਕਿ ਕਿਹੜੀ ਡਿਸ਼ ਵਿਚ ਕਿੰਨਾ ਕੁ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਹੈ। ਉਸ ਨੂੰ ਜਿਸਮ ਸਹੀ ਅਨੁਪਾਤ ਵਿਚ ਰੱਖਣ ਲਈ ਡਾਈਟ ਦਾ ਪਤਾ ਹੈ।
ਕਰੀਨਾ ਨਹੀਂ ਸਗੋਂ ਸ਼ਿਲਪਾ ਵਧੇਰੇ ਫਿੱਟ : ਅੰਜਨਾ ਸੁਖਾਨੀ
ਕਰੀਨਾ ਅੱਜਕੱਲ੍ਹ ਸੁਪਰਹੌਟ ਹੈ, ਪਰ ਮੈਂ ਉਸ ਨੂੰ ਇਹ ਕਹਿ ਕੇ ਨਾਰਾਜ਼ ਨਹੀਂ ਕਰਨਾ ਚਾਹਾਂਗੀ ਕਿ ਉਸ ਨੇ ਆਪਣੇ ਜਿਸਮ ਨੂੰ ਕਮਾਉਣ ਲਈ ਬੜੀ ਮਿਹਨਤ ਕੀਤੀ ਹੈ। ਅੰਜਨਾ ਦਾ ਕਹਿਣਾ ਹੈ-ਮੈਂ ਵੀ ਚਾਹਾਂ ਤਾਂ ਇੰਝ ਕਰ ਸਕਦੀ ਹਾਂ, ਪਰ ਫ਼ਿਰ ਵੀ ਮੈਨੂੰ ਸ਼ਿਲਪਾ ਸ਼ੈਟੀ ਦਾ ਜਿਸਮ ਵਧੇਰੇ ਪ੍ਰਭਾਵਿਤ ਕਰਦਾ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਉਸ ਵਰਗਾ ਜਿਸਮ ਮੈਨੂੰ ਨਹੀਂ ਮਿਲ ਸਕਦਾ।




Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (0)Add Comment

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis