|
|
|
ਕੁਝ ਕੌੜੀਆਂ, ਕੁਝ ਮਿੱਠੀਆਂ ਯਾਦਾਂ 2009 ਦੀਆਂ |
|
|
|
Friday, 08 January 2010 |
|
ਦੇਸ਼ ਅਤੇ ਦੁਨੀਆ ਭਰ ਵਿਚ ਸਾਲ 2009 ਵਿਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਸਾਨੂੰ ਕਦੇ ਮਿੱਠਾ ਅਤੇ ਕਦੇ ਕੌੜਾ ਦਰਦ ਦੇ ਗਈਆਂ। ਪੰਜਾਬ ਨਾਲ, ਭਾਰਤ ਨਾਲ ਅਤੇ ਵਿਦੇਸ਼ਾਂ ਵਿਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਨਾਲ ਸਬੰਧਤ ''ਕੁਝ ਕੌੜੀਆਂ ਕੁਝ ਮਿੱਠੀਆਂ ਯਾਦਾਂ 2009 ਦੀਆਂ'' ਨਾਮਕ ਖਾਸ ਰਿਪੋਰਟ ਪਾਠਕਾਂ ਦੀ ਨਜ਼ਰ।
1 ਜਨਵਰੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਆਸਾਮ ਦੌਰੇ ਮੌਕੇ ਤਿੰਨ ਬੰਬ ਧਮਾਕੇ ਹੋਏ, ਜਿਨ੍ਹਾਂ ਵਿਚ 5 ਜਣਿਆਂ ਦੀ ਮੌਤ ਹੋ ਗਈ ਅਤੇ 32 ਜ਼ਖ਼ਮੀ ਹੋ ਗਏ।
5 ਜਨਵਰੀ : ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
6 ਜਨਵਰੀ : ਬੰਗਲਾਦੇਸ਼ ਦੀ ਆਵਾਮੀ ਲੀਗ ਦੀ ਮੁਖੀ ਸ਼ੇਖ਼ ਹਸੀਨਾ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
7 ਜਨਵਰੀ : ਸਤਿਅਮ ਕੰਪਿਊਟਰ ਸਰਵਿਸਿਜ਼ ਨਾਂ ਦੇ ਵੱਡੇ ਵਪਾਰਕ ਘਰਾਣੇ ਵਲੋਂ ਅਰਬਾਂ ਰੁਪਏ ਦਾ ਫਰਾਡ। ਚੇਅਰਮੈਨ ਰਾਮਾਲਿੰਗਾ ਰਾਜੂ ਦਾ ਅਸਤੀਫਾ।
12 ਜਨਵਰੀ : ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਵਲੋਂ ਅਹੁਦੇ ਤੋਂ ਅਸਤੀਫਾ।
13 ਜਨਵਰੀ : ਸੀਪੀਐਮ ਦੇ ਸੂਬਾ ਸਕੱਤਰ ਪ੍ਰੋ. ਬਲਵੰਤ ਸਿੰਘ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਖਾਰਜ ਕੀਤਾ।
18 ਜਨਵਰੀ : ਪੰਜਾਬ ਦੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਅਹੁਦੇ ਤੋਂ ਅਸਤੀਫਾ।
19 ਜਨਵਰੀ : ਝਾਰਖੰਡ 'ਚ ਰਾਸ਼ਟਰਪਤੀ ਰਾਜੂ ਲਾਗੂ।
20 ਜਨਵਰੀ : ਬਰਾਕ ਹੁਸੈਨ ਓਬਾਮਾ ਨੇ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਵਜੋਂ ਹਲਫ ਲਿਆ।
21 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ।
27 ਜਨਵਰੀ : ਸਾਬਕਾ ਰਾਸ਼ਟਰਪਤੀ ਆਰ. ਵੈਂਕਟਰਮਨ ਦਾ ਦੇਹਾਂਤ।
---
1 ਫਰਵਰੀ : ਦੇਸ਼ ਦੀ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੇ ਪਿਤਾ ਚੌਧਰੀ ਰਣਬੀਰ ਸਿੰਘ ਹੁੱਡਾ ਦਾ ਦੇਹਾਂਤ।
5 ਫਰਵਰੀ : ਏ ਆਰ ਮੂਰਤੀ ਸਤਿਅਮ ਕੰਪਿਊਟਰ ਸਰਵਿਸਿਜ਼ ਲਿਮਟਿਡ ਦੇ ਮੁਖੀ ਬਣੇ।
9 ਫਰਵਰੀ : ਮੈਲਬੋਰਨ ਨੇੜਲੇ ਖੇਤਰਾਂ ਵਿਚ ਜੰਗਲ ਦੀ ਅੱਗ ਨੇ ਲਈਆਂ 171 ਜਾਨਾਂ।
11 ਫਰਵਰੀ : ਕੇਂਦਰੀ ਮੰਤਰੀ ਮਹਾਂਵੀਰ ਪ੍ਰਸਾਦ ਉੱਪਰ ਕਤਲ ਦੀ ਸਾਜਿਸ਼ ਰਚਣ ਦਾ ਮਾਮਲਾ ਦਰਜ।
15 ਫਰਵਰੀ : ਡਰਬਨ ਵਿਖੇ 18ਵੇਂ ਮਿਸ ਇੰਡੀਆ ਵਰਲਡ ਵਾਈਡ ਸੁੰਦਰਤਾ ਮੁਕਾਬਲੇ ਵਿਚ ਸ਼ਿਕਾਗੋ ਦੀ ਰਹਿਣ ਵਾਲੀ ਨਿਕਤੀਸ਼ਾ ਮਰਵਾਹਾ ਨੇ ਖਿਤਾਬ ਜਿੱਤਿਆ।
19 ਫਰਵਰੀ : ਜਲੰਧਰ ਵਿਚ ਬਸ ਉਲਟਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ, 25 ਜ਼ਖ਼ਮੀ।
20 ਫਰਵਰੀ : ਹਰਿਆਣਾ ਦੇ ਖੇਤੀਬਾੜੀ ਮੰਤਰੀ ਸ. ਹਰਮੋਹਿੰਦਰ ਸਿੰਘ ਚੱਠਾ ਨੇ ਵੱਖਰੀ ਗੁਰਦੁਆਰਾ ਕਮੇਟੀ ਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ।
22 ਫਰਵਰੀ : ਸਾਬਕ ਐਮ.ਪੀ. ਗੁਰਚਰਨ ਸਿੰਘ ਗਾਲਿਬ ਵਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ।
23 ਫਰਵਰੀ : ਏ ਆਰ ਰਹਿਮਾਨ ਦੇ ਸੰਗੀਤ ਨਾਲ ਸ਼ਿੰਗਾਰੀ ਸਲੱਮ ਡਾਗ ਮੀਲੀਨੇਅਰ ਨੇ 8 ਆਸਕਰ ਫੁੰਡੇ।
25 ਫਰਵਰੀ : ਡੋਡਾ ਜ਼ਿਲ੍ਹੇ ਵਿਚ ਬੱਸ ਨਦੀ 'ਚ ਡਿੱਗੀ, 39 ਮੌਤਾਂ, 13 ਜ਼ਖ਼ਮੀ।
26 ਫਰਵਰੀ : ਪੰਜਾਬ ਪੁਲਿਸ ਦੇ ਮੁਖੀ ਐਨ ਪੀ ਐਸ ਔਲਖ ਨੂੰ ਨੈਸ਼ਨਲ ਸਕਿਉਰਿਟੀ ਗਾਰਡਜ਼ ਦਾ ਮੁਖੀ ਨਿਯੁਕਤ ਕੀਤਾ।
27 ਫਰਵਰੀ : ਕੇ.ਕੇ. ਅਤਰੀ ਪੰਜਾਬ ਪੁਲਿਸ ਦੇ ਨਵੇਂ ਮੁਖੀ ਬਣੇ।
27 ਫਰਵਰੀ : ਬੰਗਲਾਦੇਸ਼ 'ਚ ਬਗਾਵਤ, ਫੌਜੀ ਅਫਸਰਾਂ ਦੀਆਂ 50 ਲਾਸ਼ਾਂ ਬਰਾਮਦ, ਬੀ ਡੀ ਆਰ ਦੇ 200 ਜਵਾਨ ਹਿਰਾਸਤ 'ਚ ਲਏ।
---
1 ਮਾਰਚ : ਸਾਹਿਤਕਾਰ, ਕਵੀਸ਼ਰ ਤੇ ਸੁਤੰਤਰਤਾ ਦੇ ਪਰਵਾਨੇ ਕਰਨੈਲ ਸਿੰਘ ਪਾਰਸ ਦਾ ਦੇਹਾਂਤ।
2 ਮਾਰਚ : ਲਾਹੌਰ ਵਿਚ ਸ੍ਰੀਲੰਕਾਈ ਕ੍ਰਿਕਟ ਟੀਮ ਉੱਤੇ ਹਮਲਾ, 6 ਖਿਡਾਰੀ ਅਤੇ ਇਕ ਸਹਾਇਕ ਕੋਚ ਜ਼ਖ਼ਮੀ, ਤਿੰਨ ਸੁਰੱਖਿਆ ਜਵਾਨਾਂ ਸਣੇ 8 ਮੌਤਾਂ।
4 ਮਾਰਚ : ਪੋਖਰਨ ਵਿਖੇ ਚੰਦਨ ਫਾਇਰਿੰਗ ਰੇਂਜ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਸਫਲ ਤਜਰਬਾ।
10 ਮਾਰਚ : ਸ੍ਰੀਲੰਕਾ 'ਚ ਈਦ ਮੌਕੇ ਧਮਾਕਾ 15 ਮੌਤਾਂ, ਦੂਰਸੰਚਾਰ ਮੰਤਰੀ ਸਣੇ 35 ਜ਼ਖ਼ਮੀ।
13 ਮਾਰਚ : ਪੰਜਾਬ ਦੇ ਸਾਬਕਾ ਡੀਜੀਪੀ ਐਸਐਸ ਵਿਰਕ ਮਹਾਰਾਸ਼ਟਰ ਪੁਲਿਸ ਦੇ ਮੁਖੀ ਬਣੇ।
16 ਮਾਰਚ : ਪਾਕਿ 'ਚ ਜਸਟਿਸ ਚੌਧਰੀ ਸਣੇ 60 ਜੱਜ ਬਹਾਲ ਹੋਏ।
19 ਮਾਰਚ : ਪੰਜਾਬੀ ਦੇ ਕਵੀ ਅਤੇ ਆਲੋਚਕ ਡਾ. ਬਲਬੀਰ ਸਿੰਘ ਦਿਲ ਚਲ ਵਸੇ।
21 ਮਾਰਚ : ਮੋਹਨ ਭਾਗਵਤ ਆਰ ਐਸ ਐਸ ਦੇ ਨਵੇਂ ਮੁਖੀ ਬਣੇ।
22 ਮਾਰਚ : ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਜਿੱਤਿਆ।
27 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਮੀਡੀਆ ਸਲਾਹਕਾਰ ਸੁੰਦਰਪਾਲ ਸਿੰਘ ਵਲੋਂ ਅਸਤੀਫਾ।
28 ਮਾਰਚ : ਤਾਮਿਲਨਾਡੂ ਦੇ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ ਨੂੰ ਕੋਲਕਾਤਾ ਵਿਚ ਮਦਰ ਟੈਰੇਸਾ ਲਾਈਫ ਟਾਈਮ ਅਚੀਵਮੈਂਟ ਐਵਾਰਡ-09 ਨਾਲ ਸਨਮਾਨਿਤ ਕੀਤਾ ਗਿਆ।
29 ਮਾਰਚ : ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਖਰੜ ਨੇੜੇ ਸੜਕ ਹਾਦਸੇ ' ਮੌਤ।
30 ਮਾਰਚ : ਲਾਹੌਰ ਵਿਚ ਪੁਲਿਸ ਅਕੈਡਮੀ 'ਤੇ ਅਤਿਵਾਦੀ ਹਮਲਾ। 35 ਹਲਾਕ, 100 ਤੋਂ ਵੱਧ ਜ਼ਖ਼ਮੀ।
---
2 ਅਪ੍ਰੈਲ : ਸੀਬੀਆਈ ਵੱਲੋਂ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ।
2 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਵਲੋਂ ਕਾਂਗਰਸ ਨੂੰ ਅਲਵਿਦਾ।
6 ਅਪ੍ਰੈਲ : ਡਾ. ਮਨਮੋਹਨ ਸਿੰਘ ਦੀ ਆਸਾਮ ਫੇਰੀ ਤੋਂ ਇਕ ਦਿਨ ਪਹਿਲਾਂ ਹੋਏ ਲੜੀਵਾਰ ਪੰਜ ਬੰਬ ਧਮਾਕਿਆਂ 'ਚ 8 ਵਿਅਕਤੀਆਂ ਦੀ ਮੌਤ, 60 ਜ਼ਖ਼ਮੀ।
7 ਅਪ੍ਰੈਲ : ਪੱਤਰਕਾਰ ਜਰਨੈਲ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲ ਬੂਟ ਵਗਾਹ ਮਾਰਿਆ। ਚਿਦੰਬਰਮ ਵਲੋਂ ਮਾਫੀ ਮਗਰੋਂ ਪੱਤਰਕਾਰ ਰਿਹਾਅ।
9 ਅਪ੍ਰੈਲ : ਸੋਨੀਆ ਗਾਂਧੀ ਨੇ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ।
12 ਅਪ੍ਰੈਲ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਐਮ.ਪੀ. ਉਮਰਾਓ ਸਿੰਘ ਦਾ ਦੇਹਾਂਤ।
15 ਅਪ੍ਰੈਲ : ਭਾਰਤ ਵਲੋਂ ਉੜੀਸਾ ਦੇ ਸਾਹਿਲ ਉੱਤੇ ਚਾਂਦੀਪੁਰ 'ਚ ਪ੍ਰਿਥਵੀ-2 ਮਿਜ਼ਾਈਲ ਦਾ ਸਫਲ ਤਜਰਬਾ।
16 ਅਪ੍ਰੈਲ : ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਵਲ ਮੱਧ ਪ੍ਰਦੇਸ਼ ਦੇ ਕਟਨੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਾਸ ਅਗਰਵਾਲ ਨੇ ਚੱਪਲ ਵਗਾਹ ਮਾਰੀ।
19 ਅਪ੍ਰੈਲ : ਲੰਡਨ ਵਿਚ ਸਿੱਖ ਵਿਦਿਆਰਥਣ ਨੂੰ ਕੜਾ ਪਾਉਣ ਤੋਂ ਰੋਕਣ ਵਾਲੇ ਸਕੂਲ ਨੂੰ ਦੋ ਲੱਖ ਪੌਂਡ ਹਰਜਾਨਾ।
23 ਅਪ੍ਰੈਲ : ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਭਾਜਪਾ ਦੇ ਵਿਧਾਇਕ ਗੌਤਮ ਦਾ ਅਸਤੀਫਾ ਪ੍ਰਵਾਨ ਕਰਨ ਮਗਰੋਂ ਪਾਰਟੀ ਛੱਡੀ।
27 ਅਪ੍ਰੈਲ : ਫਿਲਮੀ ਅਦਾਕਾਰ ਅਤੇ ਨਿਰਦੇਸ਼ਕ ਫਿਰੋਜ਼ ਖਾਨ ਦੀ ਕੈਂਸਰ ਕਾਰਨ ਮੌਤ।
29 ਅਪ੍ਰੈਲ : ਚੇਨਈ ਨੇੜੇ ਰੇਲ ਹਾਦਸਾ। 7 ਮੌਤਾਂ, 20 ਜ਼ਖ਼ਮੀ।
30 ਅਪ੍ਰੈਲ : ਤਾਲਿਬਾਨ ਨੇ ਪਾਕਿਸਤਾਨ 'ਚ ਘੱਟ ਗਿਣਤੀ ਸਿੱਖਾਂ ਦੇ 11 ਘਰ ਢਾਹੇ।
----
3 ਮਈ : ਪਾਕਿ ਫੌਜ ਵਲੋਂ ਲੜਾਈ ਵਿਚ ਦੋ ਅਫਸਰਾਂ ਦੇ ਸਿਰ ਕਲਮ। ਦੋ ਹਜ਼ਾਰ ਪੇਂਡੂਆਂ ਨੂੰ ਬੰਦੀ ਬਣਾਇਆ।
4 ਮਈ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਾਹਲ ਪ੍ਰਚੰਡ ਵਲੋਂ ਅਹੁਦੇ ਤੋਂ ਅਸਤੀਫਾ।
9 ਮਈ : ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਲਗਾਤਾਰ ਛੇਵੀਂ ਵਾਰ ਪ੍ਰਧਾਨ ਬਣੇ।
10 ਮਈ : ਕਾਮਰੇਡ ਸਤਪਾਲ ਡਾਂਗ ਦੀ ਪਤਨੀ ਅਤੇ ਪੰਜਾਬੀ ਇਸਤਰੀ ਸਭਾ ਦੀ ਬਾਨੀ ਤੇ ਪਦਮ੍ਰਸੀ ਵਿਮਲਾ ਡਾਂਗ ਦਾ ਦੇਹਾਂਤ।
13 ਮਈ : ਡੀ.ਡੀ. ਲਪਾਂਗ ਪੰਜਵੀਂ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਬਣੇ।
16 ਮਈ : 202 ਸੀਟਾਂ ਜਿੱਤ ਕੇ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਪੰਜਾਬ ਵਿਚ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ।
17 ਮਈ : ਗਗਨਦੀਪ ਸਿੰਘ ਬਰਨਾਲਾ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਵਿਚੋਂ ਖਾਰਜ।
18 ਮਈ : ਫੌਜੀ ਕਾਰਵਾਈ ਵਿਚ ਲਿੱਟੇ ਮੁਖੀ ਵੇਲੂਪਿੱਲੇ ਪ੍ਰਭਾਕਰਨ ਹਲਾਕ।
19 ਮਈ : ਭਾਰਤ ਵਲੋਂ ਜ਼ਮੀਨ ਤੋਂ ਜ਼ਮੀਨ 'ਤੇ 3000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲ ਪਰੀਖਣ।
20 ਮਈ : ਇੰਡੋਨੇਸ਼ੀਆ 'ਚ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 98 ਮੌਤਾਂ।
21 ਮਈ : ਨਵੀਨ ਪਟਨਾਇਕ ਨੇ ਲਗਾਤਾਰ ਤੀਜੀ ਵਾਰ ਉੜੀਸਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
22 ਮਈ : ਡਾ. ਮਨਮੋਹਨ ਸਿੰਘ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
22 ਮਈ : ਭਾਰਤ ਦੇ ਆਜ਼ਾਦੀ ਸੰਗਰਾਮ ਦੇ ਅਣਥੱਕ ਸਿਪਾਹੀ ਤੇ ਗਦਰ ਪਾਰਟੀ ਦੇ ਅਲੰਬਰਦਾਰ ਬਾਬਾ ਬਿਲਗਾ ਦਾ ਇੰਗਲੈਂਡ 'ਚ ਦੇਹਾਂਤ।
24 ਮਈ : ਵੀਆਨਾ ਦੇ ਗੁਰਦੁਆਰੇ 'ਚ ਦੋ ਧਿਰਾਂ 'ਚ ਗੋਲੀਬਾਰੀ ਅਤੇ ਛੁਰੇਬਾਜ਼ੀ ਕਾਰਨ 30 ਜ਼ਖ਼ਮੀ, 9 ਦੀ ਹਾਲਤ ਗੰਭੀਰ।
25 ਮਈ : ਵੀਆਨਾ ਦੇ ਗੁਰਦੁਆਰੇ ਵਿਚ ਹੋਏ ਹਮਲੇ ਵਿਚ ਜ਼ਖ਼ਮੀ ਹੋਏ ਰਾਮਾਨੰਦ ਦੀ ਮੌਤ। ਪੰਜਾਬ 'ਚ ਕੁਝ ਥਾਵਾਂ 'ਤੇ ਕਰਫਿਊ।
27 ਮਈ : ਤਾਲਿਬਾਨ ਵਲੋਂ ਆਈ ਐਸ ਆਈ ਦਫਤਰ 'ਤੇ ਕਾਰ ਬੰਬ ਹਮਲਾ। 40 ਮੌਤਾਂ, 250 ਤੋਂ ਵੱਧ ਜ਼ਖ਼ਮੀ।
31 ਮਈ : ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ ਬਣੇ ਹਵਾਈ ਫੌਜ ਦੇ ਨਵੇਂ ਮੁਖੀ।
---
1 ਜੂਨ : ਰੀਓ ਡੀ ਜਨੇਰੋ ਤੋਂ ਪੈਰਿਸ ਲਈ ਰਵਾਨਾ ਹੋਇਆ ਏਅਰ ਫਰਾਂਸ ਜੈੱਟ ਹਵਾਈ ਜਹਾਜ਼ ਲਾਪਤਾ। 228 ਮੁਸਾਫਰਾਂ ਦੀ ਕੋਈ ਉੱਘ ਸੁੱਘ ਨਹੀਂ।
3 ਜੂਨ : ਮੀਰਾ ਕੁਮਾਰ ਨੇ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਵਜੋਂ ਅਹੁਦਾ ਸੰਭਾਲਿਆ।
8 ਜੂਨ : ਪ੍ਰਸਿੱਧ ਹਿੰਦੀ ਨਾਟਕਕਾਰ, ਕਲਾਕਾਰ, ਥੀਏਟਰ ਨਿਰਦੇਸ਼ਕ ਅਤੇ ਕਵੀ ਹਬੀਬ ਤਨਵੀਰ ਦਾ ਦੇਹਾਂਤ।
11 ਜੂਨ : ਪ੍ਰਸਿੱਧ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਨੂੰ ਕੁਈਨਜ਼ ਯੂਨੀਵਰਸਿਟੀ ਵਲੋਂ ਬੈਲ ਫਾਸਟ ਆਫ ਲਾਅ ਦੀ ਆਨਰੇਰੀ ਡਿਗਰੀ ਪ੍ਰਦਾਨ।
12 ਜੂਨ : ਪਾਕਿਸਤਾਨ ਵਿਚ ਆਤਮਘਾਤੀ ਹਮਲੇ ਦੌਰਾਨ ਤਾਲਿਬਾਨ ਵਿਰੋਧੀ ਮੌਲਾਨਾ ਸਮੇਤ 11 ਹਲਾਕ, 100 ਤੋਂ ਵੱਧ ਜ਼ਖ਼ਮੀ।
13 ਜੂਨ : ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਯਸ਼ਵੰਤ ਸਿਨਹਾ ਵਲੋਂ ਸਾਰੇ ਅਹੁਦਿਆਂ ਤੋਂ ਅਸਤੀਫਾ।
15 ਜੂਨ : ਹਲਕਾ ਨੂਰਮਹਿਲ ਦੀ ਜ਼ਿਮਨੀ ਚੋਣ ਅਕਾਲੀ ਦਲ ਦੀ ਰਾਜਵਿੰਦਰ ਕੌਰ ਨੇ ਜਿੱਤੀ।
21 ਜੂਨ : ਪੱਛਮੀ ਬੰਗਾਲ ਦੇ ਲਾਲਗੜ੍ਹ ਇਲਾਕੇ 'ਚ 6 ਮਾਉਵਾਦੀ ਹਲਾਕ।
23 ਜੂਨ : ਉਤਰਾਖੰਡ ਦੇ ਮੁੱਖ ਮੰਤਰੀ ਬੀ ਸੀ ਖੰਡੂਰੀ ਵਲੋਂ ਅਸਤੀਫਾ।
26 ਜੂਨ : ਪੌਪ ਸੰਗੀਤ ਦੇ ਬਾਦਸ਼ਾਹ ਮਾਈਕਲ ਜੈਕਸਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ।
---
3 ਜੁਲਾਈ : ਪਰਮਦੀਪ ਸਿੰਘ ਗਿੱਲ ਨੇ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ।
4 ਜੁਲਾਈ : ਪੰਜਾਬੀ ਸਾਹਿਤ ਜਗਤ ਦੇ ਨਾਮਵਰ ਵਿਅੰਗ ਲੇਖਕ ਅਤੇ ਪ੍ਰਸਿੱਧ ਕਾਲਮ ਨਵੀਸ ਭੂਸ਼ਨ ਧਿਆਨਪੁਰੀ ਦਾ ਦੇਹਾਂਤ।
9 ਜੁਲਾਈ : ਇਪਟਾ ਦੇ ਬਾਨੀ, ਉੱਘੇ ਸ਼ਾਇਰ ਤੇ ਰੰਗਕਰਮੀ ਤੇਰਾ ਸਿੰਘ ਚੰਨ ਦਾ ਦੇਹਾਂਤ।
12 ਜੁਲਾਈ : ਦਿੱਲੀ ਮੈਟਰੋ ਦਾ ਉਸਾਰੀ ਅਧੀਨ ਪੁਲ ਡਿੱਗਣ ਕਾਰਨ 6 ਮੌਤਾਂ, 14 ਮਜ਼ਦੂਰ ਜ਼ਖ਼ਮੀ।
18 ਜੁਲਾਈ : ਜਗਨਨਾਥ ਪਹਾੜੀਆ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤ।
20 ਜੁਲਾਈ : ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਾਸਬ ਵਲੋਂ ਜੁਰਮ ਦਾ ਇਕਬਾਲ।
25 ਜੁਲਾਈ : ਪੰਜਾਬ, ਹਰਿਆਣਾ, ਉਤਰਾਖੰਡ ਅਤੇ ਮਨੀਪੁਰ ਤੋਂ ਆਈਆਂ ਮਹਿਲਾ ਕੈਡੇਟਸ ਦਾ ਪਹਿਲਾ ਬੈਚ ਬੀ ਐਸ ਐਫ 'ਚ ਸ਼ਾਮਲ।
28 ਜੁਲਾਈ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ, 2006 ਦੇ ਇਕ ਸੈਕਸ ਸਕੈਂਡਲ ਵਿਚ ਆਪਣਾ ਨਾਂ ਆਉਣ 'ਤੇ ਅਹੁਦੇ ਤੋਂ ਅਸਤੀਫਾ ਦਿੱਤਾ।
29 ਜੁਲਾਈ : ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ 'ਤੇ ਕਾਤਲਾਨਾ ਹਮਲਾ।
---
5 ਅਗਸਤ : ਪੰਜਾਬ ਵਿਧਾਨ ਸਭਾ ਦੇ ਤਿੰਨ ਹਲਕਿਆਂ ਜਲਾਲਾਬਾਦ, ਕਾਹਨੂੰਵਾਨ ਅਤੇ ਬਨੂੜ ਦੀਆਂ ਸਾਰੀਆਂ ਸੀਟਾਂ ਅਕਾਲੀ ਦਲ ਦੀ ਝੋਲੀ ਪਈਆਂ।
6 ਅਗਸਤ : 14 ਵਰ੍ਹਿਆਂ ਦੀ ਸਕੂਲੀ ਵਿਦਿਆਰਥਣ ਰੀਟਾ ਸ਼ੇਖ ਭਾਰਤ ਵਿਚ ਸਵਾਈਨ ਫਲੂ ਦੀ ਪਹਿਲੀ ਸ਼ਿਕਾਰ ਬਣੀ।
8 ਅਗਸਤ : ਨਾਮਵਰ ਲੇਖਕ ਅਤੇ ਕੌਮੀ ਤੇ ਕੌਮਾਂਤਰੀ ਮਾਮਲਿਆਂ ਦੇ ਕਾਲਮ ਨਵੀਸ ਪਤਵੰਤ ਸਿੰਘ ਨਹੀਂ ਰਹੇ।
10 ਅਗਸਤ : ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ ਮੁੜ ਉੱਪ ਮੁੱਖ ਮੰਤਰੀ ਬਣੇ।
16 ਅਗਸਤ : ਹਰਿਆਣਾ ਦੀ ਬਿਨਾ ਮਹਿਕਮੇ ਤੋਂ ਕੈਬਨਿਟ ਮੰਤਰੀ ਕਰਤਾਰ ਦੇਵੀ ਦਾ ਦੇਹਾਂਤ।
19 ਅਗਸਤ : ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਉਸਤਤ ਕਰਨ ਵਾਲੇ ਜਸਵੰਤ ਸਿੰਘ ਨੂੰ ਭਾਜਪਾ 'ਚੋਂ ਕੱਢਿਆ।
21 ਅਗਸਤ : ਹਰਿਆਣਾ ਵਿਚ 90 ਮੈਂਬਰੀ ਵਿਧਾਨ ਸਭਾ ਭੰਗ।
23 ਅਗਸਤ : ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਰੂਪ ਸਿੰਘ ਦਾ ਦੇਹਾਂਤ।
27 ਅਗਸਤ : ਕੇਂਦਰ ਸਰਕਾਰ ਨੇ ਪੰਚਾਇਤਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਨੂੰ ਮਨਜੂਰੀ ਦਿੱਤੀ।
29 ਅਗਸਤ : ਸ. ਪਰਮਜੀਤ ਸਿੰਘ ਸਰਨਾ ਮੁੜ ਸਰਬਸੰਮਤੀ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ।
---
3 ਸਤੰਬਰ : ਰਾਜਸ਼ੇਖਰ ਰੈਡੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ।
6 ਸਤੰਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰਚਰਨ ਸਿੰਘ ਬਰਾੜ ਦਾ ਦੇਹਾਂਤ।
10 ਸਤੰਬਰ : ਭਾਰਤੀ ਹਵਾਈ ਸੈਨਾ ਦਾ ਮਿੱਗ-21 ਹਾਦਸੇ ਦਾ ਸ਼ਿਕਾਰ। ਫਲਾਈਟ ਲੈਫਟੀਨੈਂਟ ਦੀ ਮੌਤ।
12 ਸਤੰਬਰ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਮੁਖੀ ਰਾਜ ਸਿੰਘ ਡੂੰਗਰਪੁਰ ਦੀ ਮੌਤ।
13 ਸਤੰਬਰ : ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਕੁਰੂਕਸ਼ੇਤਰ ਦੇ ਗੁਰਦੁਆਰੇ 'ਤੇ ਕਬਜ਼ਾ।
21 ਸਤੰਬਰ : ਭੂਟਾਨ ਦੇ ਭਾਰਤ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਭੂਚਾਲ ਨਾਲ ਤਿੰਨ ਭਾਰਤੀਆਂ ਸਣੇ 10 ਹਲਾਕ।
29 ਸਤੰਬਰ : ਸਰਕਾਰ ਵਲੋਂ ਤਨਖਾਹ ਨਾ ਵਧਾਉਣ ਦੇ ਰੋਸ ਵਜੋਂ ਕਰਨਾਟਕਾ ਦੇ 3500 ਡਾਕਟਰਾਂ ਵਲੋਂ ਸਮੂਹਕ ਅਸਤੀਫੇ।
---
1 ਅਕਤੂਬਰ : ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਜ਼ਿੱਦ ਕਾਰਨ ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਨਗਰ ਸੁਧਾਰ ਟਰੱਸਟ, ਅੰਮ੍ਰਿਤਸਰ ਦੀ ਚੇਅਰਮੈਨੀ ਤੋਂ ਅਸਤੀਫਾ।
1 ਅਕਤੂਬਰ : ਪੱਛਮੀ ਇੰਡੋਨੇਸ਼ੀਆ 'ਚ ਭੂਚਾਲ ਨਾਲ 500 ਮਰੇ।
3 ਅਕਤੂਬਰ: ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ਵਿਚ ਹੜ੍ਹਾਂ ਕਾਰਨ 172 ਮੌਤਾਂ।
3 ਅਕਤੂਬਰ : ਸਮੋਆ ਟਾਪੂ ਅਤੇ ਟੋਂਗਾ ਵਿਚ ਆਈ ਸੁਨਾਮੀ ਕਾਰਨ 277 ਮੌਤਾਂ।
7 ਅਕਤੂਬਰ : ਤਾਮਿਲਨਾਡੂ ਦੇ ਜੰਮਪਲ ਵੈਂਕਟਰਮਨ ਰਾਮਾਕ੍ਰਿਸ਼ਨਨ ਨੂੰ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਮਿਲਿਆ।
8 ਅਕਤੂਬਰ : ਕਾਬੁਲ 'ਚ ਭਾਰਤੀ ਸਫਾਰਤਖਾਨੇ 'ਤੇ ਕਾਰ ਬੰਬ ਨਾਲ ਹੋਏ ਹਮਲੇ 'ਚ 17 ਮੌਤਾਂ।
8 ਅਕਤੂਬਰ : ਪੰਜਾਬੀ ਗੀਤਕਾਰੀ ਦੇ ਸ਼ਾਹਸਵਾਰ ਇੰਦਰਜੀਤ ਸਿੰਘ ਹਸਨਪੁਰੀ ਚੱਲ ਵਸੇ।
12 ਅਕਤੂਬਰ : ਪਾਕਿ ਵਿਚ ਖੁਦਕੁਸ਼ ਬੰਬਾਰ ਵਲੋਂ ਭੀੜ ਭਰੇ ਬਜ਼ਾਰ ਵਿਚ ਧਮਾਕਾ, 41 ਮਰੇ, 50 ਜ਼ਖ਼ਮੀ।
20 ਅਕਤੂਬਰ : ਪਦਮਸ੍ਰੀ ਹਾਕੀ ਉਲੰਪੀਅਨ ਪਰਗਟ ਸਿੰਘ ਯੂਨੀਫਾਈਡ ਹਾਕੀ ਪੰਜਾਬ ਦੇ ਸਕੱਤਰ ਅਤੇ ਸੁਖਬੀਰ ਸਿੰਘ ਗਰੇਵਾਲ ਨਿਰਦੇਸ਼ਕ ਬਣੇ।
21 ਅਕਤੂਬਰ : ਦਿੱਲੀ ਜਾ ਰਹੀ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈਸ ਮਥੁਰਾ 'ਚ ਰੇਲ ਹਾਦਸੇ ਦਾ ਸ਼ਿਕਾਰ, 23 ਮੌਤਾਂ।
22 ਅਕਤੂਬਰ : ਮਹਾਰਾਸ਼ਟਰ, ਅਰੁਣਾਂਚਲ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਚੜ੍ਹਤ, ਹਰਿਆਣਾ 'ਚ ਗਿਰਾਵਟ।
25 ਅਕਤੂਬਰ : ਭੁਪਿੰਦਰ ਸਿੰਘ ਹੁੱਡਾ ਨੇ ਲਗਾਤਾਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ।
25 ਅਕਤੂਬਰ : ਸ੍ਰੀ ਦੋਰਜੀ ਖੰਡੂ ਨੇ ਅਰੁਣਾਂਚਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
30 ਅਕਤੂਬਰ : ਜੈਪੁਰ 'ਚ ਤੇਲ ਡੀਪੂ 'ਚ ਅੱਗ ਲੱਗਣ ਕਾਰਨ 150 ਕਰੋੜ ਤੋਂ ਵੱਧ ਦਾ ਨੁਕਸਾਨ।
30 ਅਕਤੂਬਰ : ਪੰਜਾਬੀ ਲੇਖਕ ਤੇ ਆਲੋਚਕ ਡਾ. ਗੁਲਜ਼ਾਰ ਮੁਹੰਮਦ ਗੌਰੀਆ ਦਾ ਦੇਹਾਂਤ।
---
1 ਨਵੰਬਰ : ਪੰਜਾਬੀ ਦੇ ਵਿਦਵਾਨ ਡਾ. ਗੁਰਚਰਨ ਸਿੰਘ ਮਹੇ ਨੇ 71 ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ।
5 ਨਵੰਬਰ : ਉੱਘੇ ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਦੇਹਾਂਤ।
6 ਨਵੰਬਰ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਬੱਸ ਡੂੰਘੀ ਖੱਡ 'ਚ ਡਿੱਗਣ ਕਾਰਨ 35 ਮੌਤਾਂ, 36 ਜ਼ਖ਼ਮੀ।
7 ਨਵੰਬਰ : ਅਸ਼ੋਕ ਚਵਾਨ ਦੂਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ।
8 ਨਵੰਬਰ : ਆਸਟਰੇਲੀਆ ਨੇ ਭਾਰਤ ਤੋਂ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ 4-2 ਨਾਲ ਜਿੱਤੀ।
9 ਨਵੰਬਰ ਮਹਾਰਾਸ਼ਟਰ 'ਚ ਸਮਾਜਵਾਦੀ ਪਾਰਟੀ ਦੇ ਅਬੂ ਆਜ਼ਮੀ ਉੱਤੇ ਵਿਧਾਨ ਸਭਾ 'ਚ ਹਮਲਾ।
10 ਨਵੰਬਰ : ਉੱਘੀ ਕਵਿੱਤਰੀ ਤੇ ਕਥਾਕਾਰ ਸ੍ਰੀਮਤੀ ਸ਼ਰਨ ਮੱਕੜ ਦਾ ਦੇਹਾਂਤ।
13 ਨਵੰਬਰ : ਰਾਜਦੀਪ ਸਿੰਘ ਗਿੱਲ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਅਤੇ ਤੇਜਾ ਸਿੰਘ ਧਾਲੀਵਾਲ ਸਕੱਤਰ ਜਨਰਲ ਬਣੇ।
14 ਨਵੰਬਰ : ਦਿੱਲੀ ਜਾ ਰਹੀ ਮੰਦੌਰ ਐਕਸਪ੍ਰੈਸ ਦੇ 11 ਡੱਬੇ ਲੀਹੋਂ ਲੱਥੇ, 6 ਹਲਾਕ, 19 ਜ਼ਖ਼ਮੀ।
15 ਨਵੰਬਰ : ਸਚਿਨ ਤੇਂਦੂਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 20 ਸਾਲ ਪੂਰੇ ਕੀਤੇ।
17 ਨਵੰਬਰ : 'ਜਥੇਦਾਰਾਂ' ਨੇ ਜਗਦੀਸ਼ ਸਿੰਘ ਝੀਂਡਾ ਤੇ 4 ਸਾਥੀਆਂ ਨੂੰ ਤਨਖਾਹ ਲਾਈ।
23 ਨਵੰਬਰ : ਬਾਬਰੀ ਮਸਜਿਦ ਢਾਹੁਣ ਬਾਰੇ ਲਿਬਰਾਹਨ ਕਮਿਸ਼ਨ ਰਿਪੋਰਟ ਲੀਕ। ਸੰਸਦ ਦੀ ਕਾਰਵਾਈ ਠੱਪ।
24 ਨਵੰਬਰ : ਜਸਟਿਸ ਜੇ. ਸ੍ਰੀ ਵਰਮਾ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ ਕਮਿਸ਼ਨਰ ਅਹੁਦੇ ਤੋਂ ਅਸਤੀਫਾ।
25 ਨਵੰਬਰ : ਅਵਤਾਰ ਸਿੰਘ ਮੱਕੜ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
25 ਨਵੰਬਰ : ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਸੁਖੋਈ-30 ਐਮ.ਕੇ. ਆਈ ਲੜਾਕੂ ਜਹਾਜ਼ ਵਿਚ ਉਡਾਣ ਭਰਨ ਵਾਲੀ ਦੁਨੀਆ ਦੀ ਪਹਿਲੀ ਰਾਸ਼ਟਰਪਤੀ ਬਣੀ।
27 ਨਵੰਬਰ : ਲੰਡਨ ਵਿਚ ਭਾਰਤੀ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਨੂੰ 'ਸਿੱਖ ਆਫ ਦੀ ਈਅਰ' ਪੁਰਸਕਾਰ ਨਾਲ ਨਿਵਾਜਿਆ ਗਿਆ।
29 ਨਵੰਬਰ : ਫਰੈਂਕਫਿਨ ਮਿਸਟਰ ਸਿੰਘ ਕੌਮਾਂਤਰੀ ਮੁਕਾਬਲੇ 'ਚ ਦਿੱਲੀ ਦਾ ਦਮਨਜੀਤ ਸਿੰਘ ਜੇਤੂ ਰਿਹਾ।
---
2 ਦਸੰਬਰ : ਪੂਨੇ ਵਿਚ ਮੋਹਨ ਸਿੰਘ ਰਾਜਪਾਲ ਪਹਿਲਾ ਸਿੱਖ ਮੇਅਰ ਬਣਿਆ।
2 ਦਸੰਬਰ : ਸਰਕਾਰ ਨੇ ਸਿੱਖ ਕਤਲੇਆਮ ਨੂੰ ਸਭ ਤੋਂ ਵੱਡੇ ਦੁਖਾਂਤਾਂ ਵਿਚੋਂ ਇਕ ਮੰਨਿਆ। ਦੇਸ਼ ਸ਼ਰਮਸਾਰ, ਸਰਕਾਰ ਨੇ ਸੰਸਦ 'ਚ ਕਬੂਲਿਆ।
4 ਦਸੰਬਰ : ਲੁਧਿਆਣਾ 'ਚ ਭਈਆਂ ਵਲੋਂ ਹਿੰਸਾ, 15 ਪੁਲਿਸ ਮੁਲਾਜ਼ਮਾਂ ਬਣੇ 75 ਤੋਂ ਵੱਧ ਜ਼ਖ਼ਮੀ। ਕਈ ਵਾਹਨ ਸਾੜੇ, ਪੰਜ ਥਾਣਾ ਖੇਤਰਾਂ 'ਚ ਕਰਫਿਊ।
5 ਦਸੰਬਰ : 'ਜਥੇਦਾਰਾਂ' ਵਲੋਂ ਪ੍ਰੋ. ਦਰਸ਼ਨ ਸਿੰਘ ਰਾਗੀ ਤਨਖਾਹੀਆ ਕਰਾਰ।
6 ਦਸੰਬਰ : ਭਾਰਤ ਨੇ ਸ੍ਰੀਲੰਕਾ ਤੋਂ ਟੈਸਟ ਕ੍ਰਿਕਟ ਲੜੀ 2-0 ਨਾਲ ਜਿੱਤੀ।
7 ਦਸੰਬਰ : ਪੁਡੂਚਰੀ ਦੇ ਉਪ ਰਾਜਪਾਲ ਇਕਬਾਲ ਸਿੰਘ ਨੂੰ ਵਿਸ਼ਾਖਾਪਟਨਮ ਸਥਿਤ ਆਂਧਰਾ ਯੂਨੀਵਰਸਿਟੀ ਨੇ 'ਡਾਕਟਰ ਆਫ ਲੈਟਰਜ਼' ਦੀ ਆਨਰੇਰੀ ਡਿਗਰੀ ਦਿੱਤੀ।
8 ਦਸੰਬਰ : ਪ੍ਰੋ. ਦਰਸ਼ਨ ਸਿੰਘ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ, ਪਰ 'ਜਥੇਦਾਰਾਂ' ਨੇ ਉਹਨਾਂ ਨੂੰ ਬੰਦ ਕਮਰੇ ਵਿਚ 'ਪੇਸ਼' ਹੋਣ ਲਈ ਕਿਹਾ ਜੋ ਹਦਾਇਤ ਉਹਨਾਂ ਨੇ ਮੰਨਣ ਤੋਂ ਨਾਂਹ ਕਰ ਦਿੱਤੀ।
8 ਦਸੰਬਰ : ਪੰਜਾਬ ਵਿਧਾਨ ਸਭਾ ਵਿਚ ਪੱਗਾਂ ਲੱਥੀਆਂ, ਗੱਲਾਂ ਦੀ ਥਾਂ ਗਾਲਾਂ ਕੱਢਦੇ ਹੋਏ ਅਕਾਲੀ ਤੇ ਕਾਂਗਰਸੀ ਭਿੜੇ।
9 ਦਸੰਬਰ : ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਉੜੀਸਾ ਦੇ ਰਾਜਪਾਲ ਐਮ ਸੀ ਭੰਡਾਰੀ ਭੁਬਨੇਸ਼ਵਰ ਵਿਖੇ ਹੈਲੀਕਾਪਟਰ ਹਾਦਸੇ 'ਚ ਵਾਲ ਵਾਲ ਬਚੇ।
10 ਦਸੰਬਰ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ।
17 ਦਸੰਬਰ : ਪੰਜਾਬੀ ਗਾਇਕੀ ਦੇ ਚਰਚਿਤ ਲੋਕ ਗਾਇਕ ਕੁਲਦੀਪ ਪਾਰਸ ਨਹੀਂ ਰਹੇ।
18 ਦਸੰਬਰ : ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਛੱਡਿਆ। ਸੁਸ਼ਮਾ ਸਵਰਾਜ ਲੋਕ ਸਭਾ 'ਚ ਵਿਰੋਧੀ ਧਿਰ ਦੀ ਆਗੂ ਬਣੀ।
19 ਦਸੰਬਰ : ਨਿਤਿਨ ਗਡਕਰੀ ਭਾਜਪਾ ਦੇ ਕੌਮੀ ਪ੍ਰਧਾਨ ਬਣੇ।
30 ਦਸੰਬਰ : ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਪੁਜਾਰੀਆਂ ਨੇ ਹੱਥ ਖੜ੍ਹੇ ਕੀਤੇ। ਮਾਮਲਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਭੇਜਿਆ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬਾਦਲ-ਧੁੰਮਾ ਗਠਜੋੜ ਦੀਆਂ ਬੇੜੀਆਂ 'ਚ ਵੱਟੇ ਪਾਏ।
31 ਦਸੰਬਰ : 19 ਸਾਲ ਪੁਰਾਣੇ ਰੁਚੀਕਾ ਮਾਮਲੇ 'ਚ ਡੀਜੀਪੀ ਰਾਠੌਰ ਨੂੰ 6 ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ।
ਬਲਵਿੰਦਰ ਸਿੰਘ ਕੋਟਕਪੂਰਾ
|
|
Who's OnlineWe have 18 guests online
|