RSS

AdvertisementAdvertisement
ਫ਼ਿਲਮੀ ਦੁਨੀਆ
ਪੰਜਾਬੀ ਫ਼ਿਲਮਾਂ ਦੀ ਬਰਸਾਤ PRINT ਈ ਮੇਲ
Friday, 03 September 2010

ਕਦੇ ਇਕ ਸਾਲ ਵਿਚ 19-19 ਪੰਜਾਬੀ ਫ਼ਿਲਮਾਂ ਵੀ ਰਿਲੀਜ਼ ਹੁੰਦੀਆਂ ਸਨ। ਇਹ ਪਿਛਲੀ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੀਆਂ ਗੱਲਾਂ ਹਨ। ਫ਼ਿਰ ਪੰਜਾਬੀ ਫ਼ਿਲਮਾਂ ਦੀ ਅਤੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਪੰਜਾਬੀ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ। ਸਾਲ 'ਚ ਕਦੇ ਇਕ ਜਾਂ ਦੋ ਫ਼ਿਲਮਾਂ ਰਿਲੀਜ਼ ਹੁੰਦੀਆਂ। ਨਵੀਂ ਸਦੀ 'ਚ ਪੰਜਾਬੀ ਸਿਨੇਮਾ ਵਿਸ਼ੇ ਪੱਖੋਂ ਤੇ ਤਕਨੀਕੀ ਪੱਖੋਂ ਇਕ ਵਾਰ ਸੁਨਹਿਰੀ ਯੁੱਗ ਵਿਚ ਪ੍ਰਵੇਸ਼ ਕਰ ਗਿਆ। ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਨੂੰ ਪੰਜਾਬੀ ਸਮਝ ਕੇ ਨਹੀਂ ਬਣਾਇਆ ਜਾਂਦਾ, ਸਗੋਂ ਫ਼ਿਲਮ ਸਮਝ ਕੇ ਹੀ ਬਣਾਇਆ ਜਾਂਦਾ ਹੈ। ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਤਕਨੀਕੀ ਪੱਖ ਤੋਂ ਬਾਲੀਵੁੱਡ ਫ਼ਿਲਮਾਂ ਦਾ ਮੁਕਾਬਲਾ ਕਰਨ ਵਾਲੀਆਂ ਫ਼ਿਲਮਾਂ ਹੁਣ ਪੰਜਾਬੀ 'ਚ ਬਣ ਰਹੀਆਂ ਹਨ। 2010 ਦਾ ਸਾਲ ਪੰਜਾਬੀ ਫ਼ਿਲਮਾਂ ਲਈ ਇਕ ਸੁਨਹਿਰਾ ਸਮਾਂ ਹੈ। ਇਸ ਬਰਸਾਤ ਦੇ ਮੌਸਮ ਵਿਚ ਤਾਂ

ਅੱਗੇ ਪੜੋ....
 
ਫਿਲਮ ਰੀਵਿਉ- ਚੱਕ ਜਵਾਨਾਂ PRINT ਈ ਮੇਲ
Friday, 27 August 2010

ਨਸ਼ਿਆਂ ਦੀ ਦਲਦਲ ਚੋਂ ਜਵਾਨੀ ਬਚਾਊਣ ਦੀ ਇਕ ਸਲਾਹਣਯੋਗ ਕੋਸ਼ਿਸ਼
ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੈ। ਇਸ ਵਿਸ਼ੇ ਨੂੰ ਹੁਣ ਤੱਕ ਕਿਸੇ ਵੀ ਫਿਲਮਕਾਰ ਨੇ ਹੱਥ ਪਾਊਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਪਰੰਤੂ ਬੱਲੀ ਜੰਜੂਆ ਅਤੇ ਰੁਪਿੰਦਰ ਚਾਹਲ ਵਰਗੇ ਨੌਜਵਾਨ ਪ੍ਰੋਡਿੂਸਰਾਂ ਨੇ ਗੁਰਦਾਸ ਮਾਨ ਨੂੰ ਬਤੌਰ ਮੁੱਖ ਕਿਰਦਾਰ ਵੱਜੋਂ ਲੈ ਕੇ ਇਹ ਵੱਡਾ ਰਿਸਕ ਲਿਆ ਹੈ। ਫਿਲਮ ਵਿੱਚ ਰਾਨਾ ਰਨਬੀਰ, ਕਰਮਜੀਤ ਅਨਮੋਲ ਵਰਗੇ ਕੁਝ ਤਜ਼ਰਬੇਕਾਰ ਕਲਾਕਾਰ ਵੀ ਹਨ ਅਤੇ ਮਾਡਲ ਵੱਜੋਂ ਸਥਾਪਤ ਗੌਰਵ ਨੂੰ ਹੀਰੋ ਵੱਜੋਂ ਲਿਆ ਗਿਆ ਹੈ।
ਫਿਲਮ ਦਾ ਡਾਇਰੈਕਟਰ ਸਿਮਰਜੀਤ ਸਿੰਘ ਹੈ, ਜੋ ਮਨੋਜ ਪੁੰਜ ਅਤੇ ਰੋਹਿਤ ਸ਼ੈਟੀ ਵਰਗੇ ਨਾਮਵਰ ਡਾਇਰੈਕਟਰਾਂ ਨਾਲ ਸਹਾਇਕ ਵੱਜੋਂ ਕੰਮ ਕਰ ਚੁੱਕਾ ਹੈ।
ਫਿਲਮ ਚੰਡੀਗੜ ਨੇੜੇ ਇਕ ਪਿੰਡ ਵਿੱਚ ਸ਼ੂਟ ਕੀਤੀ ਗਈ ਹੈ। ਇਹ ਪੰਜਾਬ ਦੇ ਕਿਸੇ ਵੀ ਪਿੰਡ ਦੀ ਕਹਾਣੀ ਹੈ, ਜਿੱਥੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹਨ। ਗੁਰਦਾਸ ਮਾਨ ਨੇਵੀ ਵਿੱਚ ਬਤੌਰ ਕੈਪਟਨ ਕੰਮ

ਅੱਗੇ ਪੜੋ....
 
ਸੁਜਾਖੇ ਦਰਸ਼ਕਾਂ ਲਈ ਅੰਨ੍ਹੇ ਕਿਰਦਾਰ PRINT ਈ ਮੇਲ
Friday, 20 August 2010

ਅੰਨ੍ਹਾਪਣ ਫ਼ਿਲਮਾਂ ਦਾ ਇਕ ਅਟੁੱਟ ਅੰਗ ਹੈ। ਸਈ ਪਰਾਂਜਪੇ ਦੀ ਫ਼ਿਲਮ 'ਸਪਰਸ਼' ਨੂੰ ਭਲਾ ਕੌਣ ਭੁੱਲ ਸਕਦਾ ਹੈ, ਜਿਸ ਵਿਚ ਅੰਨ੍ਹੇ ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਦੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ। ਅਜੇ ਥੋੜ੍ਹੀ ਦੇਰ ਪਹਿਲਾਂ 'ਆਂਖੇ' ਫ਼ਿਲਮ ਵਿਚ ਤਿੰਨ ਅੰਨ੍ਹਿਆਂ ਪਰੇਸ਼ ਰਾਵਲ, ਅਰਜੁਨ ਰਾਮਪਾਲ ਅਤੇ ਅਕਸ਼ੈ ਕੁਮਾਰ ਨੂੰ ਇਕ ਬੈਂਕ ਲੁੱਟਦਿਆਂ ਦਿਖਾਇਆ ਗਿਆ ਸੀ।

ਫ਼ਿਲਮਾਂ ਵਿਚ ਹੀਰੋ ਜਾਂ ਹੀਰੋਇਨ ਨੂੰ ਅੰਨ੍ਹੇ ਪਾਤਰ ਦੇ ਰੋਲ ਵਿਚ ਪੇਸ਼ ਕਰਨ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹ ਅੱਜ ਵੀ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਡੇ ਸਾਹਿਤ ਵਿਚ ਅਜਿਹੇ ਪਾਤਰਾਂ ਦੀ ਰਚਨਾ ਹੁੰਦੀ ਰਹੇਗੀ। ਬਹੁਤ ਸਮਾਂ ਪਹਿਲਾਂ ਮੁਮਤਾਜ਼ ਨੇ ਫ਼ਿਲਮ 'ਝੀਲ ਕੇ ਉਸ ਪਾਰ', ਰਾਖੀ ਨੇ 'ਬਰਸਾਤ ਕੀ ਏਕ ਰਾਤ', ਆਸ਼ਾ ਪਾਰਿਖ ਨੇ 'ਚਿਰਾਗ' ਅਤੇ ਹੇਮਾ ਮਾਲਿਨੀ ਨੇ 'ਕਿਨਾਰਾ' ਫ਼ਿਲਮ ਵਿਚ ਅੰਨ੍ਹੀ ਔਰਤ ਦਾ ਕਿਰਦਾਰ ਨਿਭਾਇਆ ਸੀ। ਅੱਜ ਵੀ ਸਾਡੀਆਂ ਨਵੀਆਂ ਹੀਰੋਇਨਾਂ ਵਿਚ ਅਤੇ ਨਵੀਆਂ ਤੋਂ ਪਹਿਲਾਂ ਵਾਲੀਆਂ ਹੀਰੋਇਨਾਂ ਵਿਚ ਅਜਿਹੇ ਕਿਰਦਾਰ ਨਿਭਾਉਣੇ ਜਾਰੀ ਹਨ। ਦੀਪਿਕਾ ਪਾਦੂਕੋਣ ਅਸਲੋਂ ਇਕ ਨਵੀਂ ਹੀਰੋਇਨ ਹੈ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣੇ ਅਭਿਨੈ ਦਾ ਲੋਹਾ ਮੰਨਵਾਇਆ ਹੈ। ਉਹ ਆਪਣੀ ਛੇਤੀ ਰਿਲੀਜ਼ ਹੋਣ ਵਾਲੀ ਫ਼ਿਲਮ 'ਲਫੰਗੇ ਪਰਿੰਦੇ' ਵਿਚ ਅੰਨ੍ਹੀ ਮੁਟਿਆਰ ਦਾ ਕਿਰਦਾਰ ਨਿਭਾਅ ਰਹੀ ਹੈ। ਆਓ ਦੀਪਿਕਾ ਦੇ

ਅੱਗੇ ਪੜੋ....
 
ਇਕਲਾਪੇ ਦੀਆਂ ਘੁੰਮਣਘੇਰੀਆਂ PRINT ਈ ਮੇਲ
Friday, 13 August 2010

ਕੁਝ ਲੋਕ ਇਸ ਮੌਜੂਦਾ ਸਮਾਜ 'ਚ ਇਕੱਲੇ ਰਹਿਣਾ ਚਾਹੁੰਦੇ ਹਨ, ਕਿਸੇ ਨਾਲ ਵੀ ਉਨ੍ਹਾਂ ਦੇ ਸਬੰਧ ਨਹੀਂ ਬਣਦੇ। ਉਨ੍ਹਾਂ ਦਾ ਸੁਭਾਅ, ਉਨ੍ਹਾਂ ਦੀ ਪਸੰਦ ਕਿਸੇ ਨਾਲ ਨਹੀਂ ਰਲਦੀ, ਇਹੀ ਵਜ੍ਹਾ ਹੈ ਕਿ ਉਹ ਇਕੱਲੇ ਰਹਿਣਾ ਚਾਹੁੰਦੇ ਹਨ। ਮਨੋਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਇਕਲਾਪਾ ਇਕ ਬਿਮਾਰੀ ਦੇ ਵਾਂਗ ਹੈ, ਇਕ ਰੋਗ ਵਾਂਗ ਹੈ, ਜੋ ਅੱਜ ਮਨੁੱਖ ਦੀ ਇਕੱਲਿਆਂ ਰਹਿਣ ਦੀ ਬਿਰਤੀ ਕਰਕੇ ਵੱਧ ਰਿਹਾ ਹੈ। ਇਸ ਸਬੰਧੀ ਕੁਝ ਸ਼ਖ਼ਸੀਅਤਾਂ ਦੇ ਵਿਚਾਰ ਇਥੇ ਪੇਸ਼ ਕੀਤੇ ਜਾ ਰਹੇ ਹਨ।

ਅੱਜ ਦਾ ਮਨੁੱਖ ਇਕਲਾਪੇ ਦਾ ਸ਼ਿਕਾਰ ਹੈ, ਖ਼ਾਸ ਤੌਰ 'ਤੇ ਸ਼ਹਿਰਾਂ 'ਚ ਰਹਿਣ ਵਾਲਾ ਵਿਅਕਤੀ। ਹਾਲਾਂਕਿ ਸ਼ਹਿਰਾਂ ਵਿਚ ਭੀੜ-ਭੜੱਕਾ ਹੈ, ਰੌਲਾ-ਰੱਪਾ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਵਿਅਕਤੀਆਂ ਦੇ ਅੰਦਰ ਇਕਲਾਪਾ ਘਰ ਕਰ ਗਿਆ ਹੈ। ਬੰਦਾ ਸਾਰਾ ਦਿਨ ਆਪਣੇ ਦਫ਼ਤਰ 'ਚ ਕੰਮ ਕਰਦਾ ਹੈ, ਫ਼ਿਰ ਸ਼ਾਮ ਨੂੰ ਕਿਸੇ ਪਾਰਟੀ 'ਚ ਚਲਿਆ ਜਾਂਦਾ ਹੈ। ਅੱਧੀ ਰਾਤ ਤੋਂ ਪਿੱਛੋਂ ਜਦੋਂ ਉਹ ਆਪਣੇ ਕਮਰੇ 'ਚ ਪਹੁੰਚਦਾ ਹੈ ਤਾਂ ਬੈਡ 'ਤੇ ਪੈ ਕੇ ਛੱਤ ਨੂੰ ਘੂਰਦਾ ਰਹਿੰਦਾ ਹੈ। ਮਨੁੱਖ ਨੂੰ ਸਿਰਫ਼ ਅੱਜ ਆਪਣੇ ਰੋਜ਼ਗਾਰ ਦੀ ਲੋੜ ਹੈ, ਉਹ ਆਪਣੇ-ਆਪ ਤੱਕ ਸੀਮਤ ਹੋ ਗਿਆ ਹੈ, ਉਸ ਦਾ ਸਮਾਜ 'ਚ ਰਹਿੰਦੇ ਬਾਕੀ ਵਿਅਕਤੀਆਂ ਨਾਲ ਭਾਵਨਾ ਦੇ ਆਧਾਰ 'ਤੇ ਕੋਈ ਸਬੰਧ ਨਹੀਂ। ਉਹ ਸਵੈ-ਕੇਂਦਰਿਤ ਹੋ ਗਿਆ ਹੈ।
ਕੁਝ ਲੋਕ ਇਸ ਮੌਜੂਦਾ ਸਮਾਜ 'ਚ ਇਕੱਲੇ ਰਹਿਣਾ ਚਾਹੁੰਦੇ ਹਨ, ਕਿਸੇ ਨਾਲ ਵੀ ਉਨ੍ਹਾਂ ਦੇ ਸਬੰਧ ਨਹੀਂ ਬਣਦੇ। ਉਨ੍ਹਾਂ ਦਾ ਸੁਭਾਅ, ਉਨ੍ਹਾਂ ਦੀ ਪਸੰਦ ਕਿਸੇ ਨਾਲ ਨਹੀਂ ਰਲਦੀ, ਇਹੀ ਵਜ੍ਹਾ ਹੈ ਕਿ

ਅੱਗੇ ਪੜੋ....
 
ਪ੍ਰਚਾਰ ਦਾ ਬੁਖ਼ਾਰ PRINT ਈ ਮੇਲ
Friday, 06 August 2010

ਬਾਲੀਵੁੱਡ 'ਚ ਪ੍ਰਚਾਰ ਦਾ ਬਹੁਤ ਵੱਡਾ ਮਹੱਤਵ ਹੈ, ਇਸੇ ਲਈ ਅੱਜ ਹਰ ਫ਼ਿਲਮ ਐਕਟਰ ਨੇ ਆਪਣਾ ਪੀ.ਆਰ.ਓ. (ਪਬਲਿਕ ਰਿਲੇਸ਼ਨ ਅਫ਼ਸਰ) ਰੱਖਿਆ ਹੋਇਆ ਹੈ। ਪੀ.ਆਰ.ਓ. ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਐਕਟਰ ਜਾਂ ਐਕਟ੍ਰੈਸ ਦਾ ਪ੍ਰਚਾਰ ਕੁਝ ਅਜਿਹੇ ਢੰਗ ਨਾਲ ਕਰੇ ਕਿ ਉਹ ਖ਼ਬਰਾਂ 'ਚ ਬਣੀ/ ਬਣਿਆ ਰਹੇ। ਕੁਝ ਕਲਾਕਾਰਾਂ ਨੂੰ ਇਸ ਪ੍ਰਚਾਰ ਦੀ ਉਦੋਂ ਲੋੜ ਹੁੰਦੀ ਹੈ, ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੋਣ ਵਾਲੀ ਹੋਵੇ।


ਬਾਲੀਵੁੱਡ 'ਚ ਪ੍ਰਚਾਰ ਦਾ ਬਹੁਤ ਵੱਡਾ ਮਹੱਤਵ ਹੈ, ਇਸੇ ਲਈ ਅੱਜ ਹਰ ਫ਼ਿਲਮ ਐਕਟਰ ਨੇ ਆਪਣਾ ਪੀ.ਆਰ.ਓ. (ਪਬਲਿਕ ਰਿਲੇਸ਼ਨ ਅਫ਼ਸਰ) ਰੱਖਿਆ ਹੋਇਆ ਹੈ। ਪੀ.ਆਰ.ਓ. ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਐਕਟਰ ਜਾਂ ਐਕਟ੍ਰੈਸ ਦਾ ਪ੍ਰਚਾਰ ਕੁਝ ਅਜਿਹੇ ਢੰਗ ਨਾਲ ਕਰੇ ਕਿ ਉਹ ਖ਼ਬਰਾਂ 'ਚ ਬਣੀ/ ਬਣਿਆ ਰਹੇ। ਕੁਝ ਕਲਾਕਾਰਾਂ ਨੂੰ ਇਸ ਪ੍ਰਚਾਰ ਦੀ ਉਦੋਂ ਲੋੜ ਹੁੰਦੀ ਹੈ, ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੋਣ ਵਾਲੀ ਹੋਵੇ। ਉਸ ਵੇਲੇ ਕਿਸੇ ਕਲਾਕਾਰ ਦਾ ਪ੍ਰਚਾਰ ਕੀਤਾ ਜਾਣਾ ਤਾਂ ਠੀਕ ਲੱਗਦਾ ਹੈ, ਪਰ ਜੇ ਕੋਈ ਕਲਾਕਾਰ ਬਿਨ੍ਹਾਂ ਕਿਸੇ ਕਾਰਨ ਪਬਲੀਸਿਟੀ ਲੈਣ ਦੀ ਕੋਸ਼ਿਸ਼ ਕਰੇ ਅਤੇ ਉਸ ਪਬਲੀਸਿਟੀ ਦਾ ਆਧਾਰ ਵੀ ਕੋਈ ਨਿਗੂਣੀ ਜਿਹੀ ਗੱਲ ਹੋਵੇ ਤਾਂ ਉਦੋਂ ਬੜਾ ਦੁੱਖ ਹੁੰਦਾ ਹੈ।

ਅੱਗੇ ਪੜੋ....
 
ਬਾਲੀਵੁੱਡ 'ਚ ਬ੍ਰਾਜ਼ੀਲੀ ਸੁੰਦਰੀਆਂ PRINT ਈ ਮੇਲ
Friday, 30 July 2010

ਅੱਜ ਵਿਸ਼ਵ 'ਚ ਬਾਲੀਵੁੱਡ ਦਾ ਹਾਲੀਵੁੱਡ ਪਿੱਛੋਂ ਦੂਜਾ ਨੰਬਰ ਆਉਂਦਾ ਹੈ ਅਤੇ ਪੂਰੇ ਵਿਸ਼ਵ ਦੇ ਦੇਸ਼ਾਂ 'ਚੋਂ ਕਲਾਕਾਰ ਅੱਜ ਬਾਲੀਵੁੱਡ ਦੀਆਂ ਫ਼ਿਲਮਾਂ ਵੱਲ ਦੌੜ ਰਹੇ ਹਨ। ਅੱਜ ਅਸੀਂ ਇਥੇ ਉਨ੍ਹਾਂ ਸੁੰਦਰੀਆਂ ਦਾ ਵਰਣਨ ਕਰ ਰਹੇ ਹਾਂ, ਜੋ ਬ੍ਰਾਜ਼ੀਲ ਦੇ ਸ਼ੋਅ ਵਰਲਡ ਨਾਲ ਸਬੰਧ ਰੱਖਦੀਆਂ ਹਨ, ਪਰ ਹੁਣ ਉਨ੍ਹਾਂ ਦੀ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਐਂਟਰੀ ਹੋ ਚੁੱਕੀ ਹੈ।
ਕਲਾ ਕਿਸੇ ਹੱਦ-ਸਰਹੱਦ ਜਾਂ ਧਰਮ ਦੀ ਮੁਥਾਜ ਨਹੀਂ ਹੁੰਦੀ, ਇਸ ਲਈ ਫ਼ਿਲਮ ਨਗਰੀ ਮੁੰਬਈ 'ਚ ਕੰਮ ਕਰਨ ਵਾਲੇ ਕਲਾਕਾਰਾਂ 'ਚ ਹਰ ਧਰਮ, ਫ਼ਿਰਕੇ, ਮਜ਼੍ਹੱਬ, ਦੇਸ਼-ਵਿਦੇਸ਼ ਦੇ ਕਲਾਕਾਰ ਸ਼ਾਮਲ ਹਨ। ਅੱਜ ਵਿਸ਼ਵ 'ਚ ਬਾਲੀਵੁੱਡ ਦਾ ਹਾਲੀਵੁੱਡ ਪਿੱਛੋਂ ਦੂਜਾ ਨੰਬਰ ਆਉਂਦਾ ਹੈ ਅਤੇ ਪੂਰੇ ਵਿਸ਼ਵ ਦੇ ਦੇਸ਼ਾਂ 'ਚੋਂ ਕਲਾਕਾਰ ਅੱਜ ਬਾਲੀਵੁੱਡ ਦੀਆਂ ਫ਼ਿਲਮਾਂ ਵੱਲ ਦੌੜ ਰਹੇ ਹਨ। ਅੱਜ ਅਸੀਂ ਇਥੇ ਉਨ੍ਹਾਂ ਸੁੰਦਰੀਆਂ ਦਾ ਵਰਣਨ ਕਰ ਰਹੇ ਹਾਂ, ਜੋ ਬ੍ਰਾਜ਼ੀਲ ਦੇ ਸ਼ੋਅ ਵਰਲਡ ਨਾਲ ਸਬੰਧ ਰੱਖਦੀਆਂ ਹਨ, ਪਰ ਹੁਣ ਉਨ੍ਹਾਂ ਦੀ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਐਂਟਰੀ ਹੋ ਚੁੱਕੀ ਹੈ।
ਮਾਰੀਆ ਗੋਮੇਜ਼
ਮਾਰੀਆ ਗੋਮੇਜ਼ ਜਦੋਂ ਮੁੰਬਈ 'ਚ ਫ਼ਿਲਮ 'ਤੀਨ ਪੱਤੀ' ਲਈ ਆਈਟਮ ਸੌਂਗ ਕਰਨ ਪਹੁੰਚੀ ਤਾਂ ਬਹੁਤ ਸਾਰੇ ਲੋਕਾਂ ਦੇ ਕੰਨ੍ਹ ਖੜ੍ਹੇ ਹੋ ਗਏ ਅਤੇ ਅੱਖਾਂ ਅੱਡੀਆਂ ਰਹਿ ਗਈਆਂ, ਕਿਉਂਕਿ ਉਹ ਖੂਬਸੂਰਤ ਹੀ ਐਨੀ ਸੀ ਕਿ

ਅੱਗੇ ਪੜੋ....
 
ਛੋਟੇ ਪਰਦੇ 'ਤੇ ਫ਼ੈਸ਼ਨ PRINT ਈ ਮੇਲ
Friday, 23 July 2010

ਅੱਜਕੱਲ੍ਹ ਦੇ ਸੀਰੀਅਲਾਂ 'ਚ ਕਹਾਣੀਆਂ ਤਾਂ ਘਰੇਲੂ ਪੇਸ਼ ਕੀਤੀਆਂ ਜਾਂਦੀਆਂ ਹਨ, ਪਰ ਔਰਤਾਂ ਦੇ ਲਿਬਾਸ ਅਤੇ ਉਨ੍ਹਾਂ ਦਾ ਮੇਕਅੱਪ ਇੰਨਾ ਤਰੋ-ਤਾਜ਼ਾ ਦਿਖਾਇਆ ਜਾਂਦਾ ਹੈ, ਜਿਵੇਂ ਉਹ ਘਰ ਦਾ ਕੰਮ ਕਰਨ ਦੀ ਬਜਾਏ ਹੁਣੇ-ਹੁਣੇ ਬਾਜ਼ਾਰੋਂ ਪਰਤੀਆਂ ਹਨ ਜਾਂ ਫ਼ਿਰ ਬਾਜ਼ਾਰ ਜਾ ਰਹੀਆਂ ਹਨ, ਅਰਥਾਤ ਹਰ ਔਰਤ ਪੂਰੀ ਸੱਜ-ਧੱਜ ਨਾਲ ਘਰ ਵਿਚ ਵਿਚਰਦੀ ਹੈ।

ਅੱਜ ਜਿੰਨੇ ਵੀ ਟੀ.ਵੀ. ਸੀਰੀਅਲ ਛੋਟੇ ਪਰਦੇ 'ਤੇ ਦਿਖਾਏ ਜਾ ਰਹੇ ਹਨ, ਉਨ੍ਹਾਂ 'ਚ ਕਈ ਤਰ੍ਹਾਂ ਦੇ ਫ਼ੈਸ਼ਨਾਂ ਨਾਲ ਲੱਦੀਆਂ ਹੋਈਆਂ ਮੁਟਿਆਰਾਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਸੀਰੀਅਲਾਂ 'ਚ ਕਹਾਣੀਆਂ ਤਾਂ ਘਰੇਲੂ ਪੇਸ਼ ਕੀਤੀਆਂ ਜਾਂਦੀਆਂ ਹਨ, ਪਰ ਔਰਤਾਂ ਦੇ ਲਿਬਾਸ ਅਤੇ ਉਨ੍ਹਾਂ ਦਾ ਮੇਕਅੱਪ ਇੰਨਾ ਤਰੋ-ਤਾਜ਼ਾ ਦਿਖਾਇਆ ਜਾਂਦਾ ਹੈ, ਜਿਵੇਂ ਉਹ ਘਰ ਦਾ ਕੰਮ ਕਰਨ ਦੀ ਬਜਾਏ ਹੁਣੇ-ਹੁਣੇ ਬਾਜ਼ਾਰੋਂ ਪਰਤੀਆਂ ਹਨ ਜਾਂ ਫ਼ਿਰ ਬਾਜ਼ਾਰ ਜਾ ਰਹੀਆਂ ਹਨ, ਅਰਥਾਤ ਹਰ ਔਰਤ ਪੂਰੀ ਸੱਜ-ਧੱਜ ਨਾਲ ਘਰ ਵਿਚ ਵਿਚਰਦੀ ਹੈ।
ਟੀ.ਵੀ. 'ਤੇ ਫ਼ੈਸ਼ਨ ਨੂੰ ਲੈ ਕੇ ਬੀਤੇ ਦਿਨੀਂ ਸਾਡੀ ਗੱਲਬਾਤ ਛੋਟੇ ਪਰਦੇ ਦੀਆਂ ਤਿੰਨ ਸੁੰਦਰੀਆਂ- ਰੌਸ਼ਨੀ ਚੋਪੜਾ  ('ਕਸਮ ਸੇ' ਅਤੇ 'ਦੇਸੀ ਗਰਲ' ਫ਼ੇਮ), ਸ਼ਵੇਤਾ ਕਵਾਤੜਾ ('ਘਰ-ਘਰ ਕੀ ਕਹਾਣੀ', 'ਬਾਲੀਵੁੱਡ ਬਾਇਓਗ੍ਰਾਫ਼ੀ' ਫ਼ੇਮ) ਅਤੇ ਅਦਿਤੀ ਗੁਪਤਾ ('ਕਿਸ ਦੇਸ਼ ਮੇਂ ਹੈ ਮੇਰਾ ਦਿਲ') ਨਾਲ ਹੋਈ, ਜੋ ਪਾਠਕਾਂ ਦੀ ਦਿਲਚਸਪੀ

ਅੱਗੇ ਪੜੋ....
 
ਟਵਿੱਟਰ 'ਤੇ ਹਰਮਨਪਿਆਰਾ ਕੌਣ PRINT ਈ ਮੇਲ
Friday, 09 July 2010

ਉਂਝ ਤਾਂ ਟਵਿੱਟਰ ਦਾ ਰੌਲਾ ਹਰ ਪਾਸੇ ਹੈ, ਪਰ ਬਾਲੀਵੁੱਡ 'ਚ ਇਸ ਦਾ ਬੁਖ਼ਾਰ ਬਹੁਤ ਤੇਜ਼ੀ ਨਾਲ ਚੜ੍ਹ ਰਿਹਾ ਹੈ। ਨੌਜਵਾਨ ਸਿਤਾਰਿਆਂ ਦੀ ਗੱਲ ਤਾਂ ਛੱਡੋ, 78 ਸਾਲਾ ਸ਼ੰਮੀ ਕਪੂਰ, ਜਿਸ ਨੂੰ ਹਫ਼ਤੇ 'ਚ ਤਿੰਨ ਵਾਰ ਆਪਣਾ ਡਾਇਲਿਸਜ਼ ਕਰਾਉਣਾ ਪੈਂਦਾ ਹੈ, ਨੇ ਆਪਣੇ ਟਵਿੱਟਰ ਨੂੰ ਹੁਣ ਤੱਕ 206 ਵਾਰ ਅਪਡੇਟ ਕੀਤਾ ਹੈ। ਅਜੇ ਉਨ੍ਹਾਂ ਨੇ ਟਵਿੱਟਰ ਨੂੰ ਇਸ ਸਾਲ ਦੀ 27 ਫ਼ਰਵਰੀ ਨੂੰ ਹੀ ਜੁਆਇਨ ਕੀਤਾ ਸੀ। ਅਮਿਤਾਭ ਬੱਚਨ ਨੇ ਤਾਂ ਆਪਣਾ ਇਕ ਬਲਾਗ ਬਣਾਇਆ ਹੈ, ਜਿਸ 'ਤੇ ਉਹ ਰੋਜ਼ਾਨਾ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਨੌਜਵਾਨ ਫ਼ਿਲਮੀ ਸਿਤਾਰੇ ਆਪੋ-ਆਪਣੇ ਟਵਿੱਟਰ 'ਤੇ ਬੜੇ ਹਰਮਨਪਿਆਰੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਅਸੀਂ ਇਸ ਲੇਖ ਰਾਹੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਹੜਾ ਸਿਤਾਰਾ ਟਵਿੱਟਰ 'ਤੇ ਸਭ ਤੋਂ ਵੱਧ ਹਰਮਨਪਿਆਰਾ ਹੈ ਅਤੇ ਕਿਹੜਾ ਆਪਣੀ ਹਰਮਨਪਿਆਰਤਾ ਵਧਾਉਣ ਲਈ ਯਤਨਸ਼ੀਲ ਹੈ। ਇਹ ਰੈਂਕਿੰਗ ਸਾਡੇ ਪਾਠਕਾਂ ਲਈ ਬੜੀ ਮਨੋਰੰਜਕ ਹੋ ਸਕਦੀ ਹੈ। ਸਿਤਾਰਿਆਂ ਦੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਕੋਈ ਸਮਾਂ ਹੁੰਦਾ ਸੀ ਕਿ ਲੋਕ ਫ਼ਿਲਮੀ ਸਿਤਾਰਿਆਂ ਦਾ ਐਡਰੈਸ ਲੱਭਦੇ ਹੁੰਦੇ ਸਨ ਅਤੇ ਫ਼ਿਰ ਉਨ੍ਹਾਂ ਨੂੰ ਚਿੱਠੀਆਂ ਲਿਖਦੇ ਹੁੰਦੇ ਸਨ। ਇਸ ਡਾਕ ਬਾਰੇ ਸਿਤਾਰੇ ਬੜਾ ਹੁੱਬ ਕੇ ਦੱਸਦੇ ਹੁੰਦੇ ਸਨ ਕਿ

ਅੱਗੇ ਪੜੋ....
 
ਬਾਲੀਵੁੱਡ ਸਿਤਾਰੇ PRINT ਈ ਮੇਲ
Friday, 25 June 2010

ਨਿੱਤ ਦਿਨ ਕਿਸੇ ਹੀਰੋ-ਹੀਰੋਇਨ ਦਾ ਨਾਂ ਕਿਸੇ ਨਾਲ ਜੁੜ ਜਾਂਦਾ ਹੈ। ਸੱਚ ਹੁੰਦਾ ਹੈ ਤਾਂ ਉਹ ਉਸ ਨੂੰ ਸਵੀਕਾਰ ਕਰਦੇ ਹਨ, ਪਰ ਜੇਕਰ ਅਫ਼ਵਾਹ ਹੋਵੇ ਤਾਂ ਦੁੱਖ ਹੁੰਦਾ ਹੈ।
ਝੂਠੇ ਕਿੱਸੇ ਪਿਆਰ ਦੇ
ਬਾਲੀਵੁੱਡ ਸਿਤਾਰੇ ਅਕਸਰ ਪ੍ਰੇਮ ਪ੍ਰਸੰਗਾਂ ਕਾਰਨ ਚਰਚਾ 'ਚ ਰਹਿੰਦੇ ਹਨ। ਨਿੱਤ ਦਿਨ ਕਿਸੇ ਹੀਰੋ-ਹੀਰੋਇਨ ਦਾ ਨਾਂ ਕਿਸੇ ਨਾਲ ਜੁੜ ਜਾਂਦਾ ਹੈ। ਸੱਚ ਹੁੰਦਾ ਹੈ ਤਾਂ ਉਹ ਉਸ ਨੂੰ ਸਵੀਕਾਰ ਕਰਦੇ ਹਨ, ਪਰ ਜੇਕਰ ਅਫ਼ਵਾਹ ਹੋਵੇ ਤਾਂ ਦੁੱਖ ਹੁੰਦਾ ਹੈ। ਇਨ੍ਹਾਂ ਅਫ਼ਵਾਹਾਂ ਅਤੇ ਆਪਣੇ ਅਫ਼ੇਅਰਸ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਦਾ ਕੀ ਕਹਿਣਾ ਹੈ? ਜਾਣਦੇ ਹਾਂ ਖੁਦ ਉਨ੍ਹਾਂ ਦੀ ਹੀ ਜ਼ੁਬਾਨੀ :
ਆਪਣੇ ਅਫ਼ੇਅਰ ਦੀ ਖ਼ਬਰ ਵੀ ਮੈਨੂੰ ਮੀਡੀਆ ਵਾਲਿਆਂ ਤੋਂ ਹੀ ਮਿਲਦੀ ਹੈ : ਸਲਮਾਨ ਖਾਨ
ਆਪਣੇ ਹੁਣ ਤੱਕ ਦੇ ਕੈਰੀਅਰ 'ਚ ਮੇਰਾ ਨਾਂ ਇੰਨੀਆਂ ਹੀਰੋਇਨਾਂ ਨਾਲ ਜੁੜਿਆ ਹੈ ਕਿ ਹੁਣ ਜੇਕਰ ਇਹ ਮੀਡੀਆ ਵਾਲੇ ਸ਼ਾਂਤ ਬੈਠਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਇਹ ਮੇਰੇ 'ਤੇ ਕੋਈ ਵੱਡਾ ਬੰਬ

ਅੱਗੇ ਪੜੋ....
 
<< Start < Prev 1 2 3 4 5 6 7 8 Next > End >>

Results 1 - 18 of 129

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis