RSS

AdvertisementAdvertisement
ਘਰ ਪਰਿਵਾਰ
ਡਾਇਬਟੀਜ਼ ਦਾ ਘਰੇਲੂ ਇਲਾਜ PRINT ਈ ਮੇਲ
Friday, 03 September 2010
ਮੇਥੀ : 2 ਚੱਮਚ ਮੇਥੀ ਦੇ ਬੀਜਾਂ ਨੂੰ ਪਾਣੀ 'ਚ ਰਾਤ ਭਰ ਭਿਓਂ ਦਿਓ। ਸਵੇਰੇ ਉਠਦੇ ਹੀ ਸਾਰ ਪਾਣੀ ਨੂੰ ਛਾਣ ਕੇ ਪੀ ਲਓ। ਕੁਝ ਲੋਕ ਇਸ ਦੇ ਬੀਜਾਂ ਨੂੰ ਸਾਬਤ ਨਿਗਲਣਾ ਪਸੰਦ ਕਰਦੇ ਹਨ ਤੇ ਕੁਝ ਬੀਜਾਂ ਦੇ ਪਾਊਡਰ ਨੂੰ ਦੁੱਧ ਦੇ ਨਾਲ ਲੈਂਦੇ ਹਨ। 
ਕੜ੍ਹੀ ਪੱਤਾ : ਮੰਨਿਆ ਜਾਂਦਾ ਹੈ ਕਿ ਸਵੇਰੇ 8 ਤੋਂ 10 ਵਜੇ ਦੇ ਵਿਚਕਾਰ ਕੜ੍ਹੀ-ਪੱਤੇ ਦਾ ਸੇਵਨ ਜੈਨੇਟਿਕ ਕਾਰਨਾਂ ਕਰਕੇ ਹੋਣ ਵਾਲੀ ਡਾਇਬਟੀਜ਼ ਨੂੰ ਦੂਰ ਰੱਖਦਾ ਹੈ ਅਤੇ ਡਾਇਬਟੀਜ਼ ਰੋਗੀਆਂ ਦੇ ਸਰੀਰ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।
ਆਂਵਲਾ : ਡਾਇਬਟੀਜ਼ ਲਈ ਇਹ ਇਕ ਰਸਮੀ ਦਵਾਈ ਮੰਨੀ ਜਾਂਦੀ ਹੈ। ਇਕ ਚੱਮਚ ਆਂਵਲੇ ਦੇ ਰਸ ਨੂੰ ਇਕ ਕੱਪ ਤਾਜ਼ੇ ਕਰੇਲੇ ਦੇ ਰਸ ਨਾਲ ਮਿਲਾ ਕੇ 60 ਤੋਂ 70 ਦਿਨ ਪੀਓ। ਇਹ ਡਾਇਬਟੀਜ਼ ਦੇ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।
ਤਰਵਰ : ਇਸ ਦੇ ਪਾਊਡਰ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਡਾਇਬਟੀਜ਼ ਦੇ ਵਿਕਾਸ 'ਤੇ ਰੋਕ ਲੱਗਦੀ ਹੈ। ਕੁਝ ਲੋਕ ਇਨ੍ਹਾਂ ਦੀਆਂ ਕਲੀਆਂ ਦਾ ਕਾੜ੍ਹਾ ਤਿਆਰ ਕਰਕੇ ਪੀਂਦੇ ਹਨ।
ਚਕੋਤਰਾ : ਰੋਜ਼ ਚਕੋਤਰਾ ਦਾ ਸੇਵਨ ਕੁਝ ਹੀ ਹਫ਼ਤੇ 'ਚ ਡਾਇਬਟੀਜ਼ ਨੂੰ ਕੰਟਰੋਲ ਕਰਦਾ ਹੈ।
ਜਾਮੁਨ : ਜਾਮੁਨ ਨੂੰ ਸੁੱਕੇ ਬੀਜਾਂ ਦਾ ਪਾਊਡਰ ਦਿਨ 'ਚ ਤਿੰਨ ਵਾਰ ਤਿੰਨ-ਤਿੰਨ ਗ੍ਰਾਮ ਖਾਣ ਨਾਲ ਲਾਭ ਹੁੰਦਾ ਹੈ।
ਅੰਬ : ਅੰਬ ਦੇ ਪੱਤਿਆਂ ਨੂੰ ਪਾਣੀ 'ਚ ਰਾਤ ਭਰ ਭਿਓਂ ਦਿਓ। ਸਵੇਰੇ ਪੱਤਿਆਂ ਨੂੰ ਨਿਚੋੜੋ ਅਤੇ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਡਾਇਬਟੀਜ਼ ਦੀ ਸ਼ੁਰੂਆਤ 'ਚ ਕਾਫ਼ੀ ਲਾਭ ਹੁੰਦਾ ਹੈ।
ਕਰੇਲਾ : ਸਵੇਰੇ ਕਰੇਲੇ ਦਾ ਰਸ ਖਾਲੀ ਪੇਟ ਪੀਓ। ਚਾਹੋ ਤਾਂ ਕਰੇਲੇ ਦੇ ਟੁਕੜੇ ਕਰਕੇ ਕਾੜ੍ਹਾ ਵੀ ਤਿਆਰ ਕਰਕੇ ਪੀ ਸਕਦੇ ਹੋ।
ਪਿਆਜ਼ ਅਤੇ ਲਸਣ : ਇਨ੍ਹਾਂ ਦੋਵਾਂ 'ਚ ਮੌਜੂਦ ਐਲਿਸਿਨ ਅਤੇ ਡਿਯਾਲਿਲ ਡਾਈਸਲਫਾਈਂਡ ਕੈਮੀਕਲਸ ਸਰੀਰ 'ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੇ ਹਨ। ਇਹ ਦੋਵੇਂ ਕਾਰਡੀਓਵੈਸਕੂਲਰ ਲਾਭ ਵੀ ਦਿੰਦੇ ਹਨ।
ਦਾਲਚੀਨੀ : ਟਾਈਪ 2 ਡਾਇਬਟੀਜ਼ 'ਚ ਦਾਲਚੀਨੀ ਕਾਫ਼ੀ ਲਾਭਦਾਇਕ ਹੈ। 40 ਦਿਨਾਂ ਤੱਕ ਨਾਸ਼ਤੇ ਤੋਂ ਪਹਿਲਾਂ ਅੱਧਾ ਚੱਮਚ ਦਾਲਚੀਨੀ ਦਾ ਸੇਵਨ ਕਰਨ ਨਾਲ ਡਾਇਬਟੀਜ਼ ਕੰਟਰੋਲ 'ਚ ਰਹਿੰਦੀ ਹੈ।
ਐਲੋਵੀਰਾ : ਟਾਈਪ 2 ਡਾਇਬਟੀਜ਼ ਦੇ ਰੋਗੀਆਂ ਨੂੰ ਐਲੇਵੀਰਾ ਦਾ ਰਸ ਪੀਣ ਨਾਲ ਲਾਭ ਹੁੰਦਾ ਹੈ। ਇਸ 'ਚ ਮੌਜੂਦ ਮੈਨੋਨੋਜ ਅਤੇ ਗਲਿਊਕੋਮਾਨੋਨ ਡਾਇਬਟੀਜ਼ ਰੋਗੀਆਂ ਨੂੰ ਵਿਸ਼ੇਸ਼ ਲਾਭ ਪ੍ਰਦਾਨ ਕਰਦੇ ਹਨ।
ਨਿੰਮ : ਨਿੰਮ ਬਲੱਡ ਗੁਲੂਕੋਜ਼ ਦੇ ਪੱਧਰ ਨੂੰ ਬਦਲੇ ਬਿਨ੍ਹਾਂ ਹੀ ਇੰਸੁਲਿਨ ਦੀ ਜ਼ਰੂਰਤ ਨੂੰ ਘੱਟ ਕਰ ਸਕਦਾ ਹੈ। ਨਿਯਮਿਤ ਰੂਪ ਨਾਲ ਨਿੰਮ ਦਾ ਕਾੜ੍ਹਾ ਪੀਣ ਜਾਂ ਨਿੰਮ ਦੀਆਂ ਗੋਲੀਆਂ ਖਾਣ ਨਾਲ ਡਾਇਬਟੀਜ਼ ਰੋਗੀਆਂ ਨੂੰ ਵਿਸ਼ੇਸ਼ ਲਾਭ ਹੁੰਦਾ ਹੈ।
 
ਰਾਤਾਂ ਦੀ ਨੀਂਦ ਖੋਹ ਰਿਹੈ ਇੰਟਰਨੈਟ PRINT ਈ ਮੇਲ
Friday, 03 September 2010
ਆਪਣੇ ਦੇਸ਼ 'ਚ ਸੰਚਾਰ ਸੇਵਾ ਦੇ ਵਿਸਥਾਰ ਨਾਲ ਇੰਟਰਨੈਟ ਦਾ ਦਾਇਰਾ ਬਹੁਤ ਵੱਧ ਗਿਆ ਹੈ। ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਇਸ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ। ਇੰਟਰਨੈਟ 'ਤੇ ਵੀ ਜਾਣਕਾਰੀਆਂ ਭਰਪੂਰ ਹਨ। ਇਸ ਵਿਚ ਜਿੰਨਾ ਡੁੱਬ ਜਾਈਏ, ਕਿਸੇ ਵੀ ਸਿਰੇ ਦਾ ਪਤਾ ਨਹੀਂ ਲੱਗਦਾ। ਰੋਜ਼ ਨੈਟ 'ਤੇ ਇੰਨੀ ਸਮੱਗਰੀ ਪਾਈ ਜਾ ਰਹੀ ਹੈ ਕਿ ਇਸ ਦਾ ਭੰਡਾਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਇੰਟਰਨੈਟ ਸਾਰਿਆਂ ਲਈ ਸਸਤਾ ਅਤੇ ਸਟੀਕ ਮਾਧਿਅਮ ਬਣ ਗਿਆ ਹੈ। ਜੋ ਵੀ ਕੰਪਿਊਟਰ ਤੇ ਨੈਟ ਨਹੀਂ ਜਾਣਦਾ, ਉਹ ਮੌਜੂਦਾ ਸਮੇਂ ਵਿਗਿਆਨ ਦਾ ਲਾਭ ਨਹੀਂ ਲੈ ਸਕਦਾ। ਸਮਝੋ ਕਿ ਅੱਜਕੱਲ੍ਹ ਹਰ ਕੋਈ ਇੰਟਰਨੈਟ ਦੇ ਨਸ਼ੇ ਵਿਚ ਡੁੱਬਦਾ ਜਾ ਰਿਹਾ ਹੈ। ਇੰਟਰਨੈਟ 'ਤੇ ਜ਼ਿਆਦਾ ਸਮਾਂ ਬਿਤਾਉਣਾ ਉਸ ਦੇ ਐਡਿਕਸ ਹੋਣ ਨੂੰ ਪ੍ਰਗਟਾਉਂਦਾ ਹੈ। ਇਸ ਨੂੰ ਇੰਟਰਨੈਟ ਸਿੰਡ੍ਰੋਮ ਦਾ ਨਾਂ ਦਿੱਤਾ ਜਾਂਦਾ ਹੈ। ਦਿਮਾਗ਼ ਅਤੇ ਇੰਟਰਨੈਟ ਦਾ ਆਪਸੀ ਸਬੰਧ ਗੂੜ੍ਹਾ ਹੁੰਦਾ ਜਾ ਰਿਹਾ ਹੈ ਅਤੇ ਉਸ ਦੇ ਦਿਲੋ-ਦਿਮਾਗ਼ 'ਚ ਜਗ੍ਹਾ ਬਣਾਉਂਦਾ ਇੰਟਰਨੈਟ ਅੱਖਾਂ ਤੋਂ ਰਾਤਾਂ ਦੀ ਨੀਂਦ ਚੁਰਾ ਲੈਂਦਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਘੇਰਾ
ਅੱਗੇ ਪੜੋ....
 
ਸਾਂਝਾ ਪਰਿਵਾਰ PRINT ਈ ਮੇਲ
Friday, 27 August 2010

ਪਰਿਵਾਰ ਸਮਾਜ ਦੀ ਸਭ ਤੋਂ ਅਹਿਮ ਇਕਾਈ ਹੈ। ਇਸ ਦੀ ਘਾਟ 'ਚ ਸਫ਼ਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰਿਵਾਰ ਇਕ ਸੰਗਠਨ ਹੈ, ਇਸ ਦੀ ਨੀਂਹ ਵਿਆਹ ਰਾਹੀਂ ਰੱਖੀ ਜਾਂਦੀ ਹੈ। ਵਿਆਹ ਨਾਲ ਸਿਰਫ਼ ਦੋ ਵਿਅਕਤੀਆਂ ਦਾ ਹੀ ਨਹੀਂ, ਦੋ ਪਰਿਵਾਰਾਂ ਦਾ ਵੀ ਮੇਲ ਹੁੰਦਾ ਹੈ। ਜਦੋਂ ਪਰਿਵਾਰ 'ਚ ਦਾਦਾ-ਦਾਦੀ, ਮਾਤਾ-ਪਿਤਾ, ਚਾਚਾ-ਚਾਚੀ, ਤਾਇਆ-ਤਾਈ, ਪੋਤੇ-ਪੋਤੀਆਂ ਰਹਿੰਦੇ ਹਨ ਤਾਂ ਸਾਂਝਾ ਪਰਿਵਾਰ ਬਣਦਾ ਹੈ।
ਪਹਿਲਾਂ ਪਰਿਵਾਰ ਦਾ ਮੁਖੀ ਘਰ ਦਾ ਵਡੇਰੀ ਉਮਰ ਦਾ ਮਰਦ ਹੁੰਦਾ ਸੀ। ਪਰਿਵਾਰ ਦੇ ਸਾਰੇ ਮੈਂਬਰ ਸਿਰ ਝੁਕਾ ਕੇ ਉਸ ਦੀ ਗੱਲ ਮੰਨਦੇ ਸਨ। ਅੱਜਕੱਲ੍ਹ ਤਾਂ 'ਇੱਜ਼ਤ ਦਿਓ ਅਤੇ ਇੱਜ਼ਤ ਲਓ' ਦਾ ਸਿਧਾਂਤ ਹੈ। ਕੋਈ ਕਿਸੇ ਦੀ ਗੱਲ ਤਾਂ ਹੀ ਮੰਨਦਾ ਹੈ, ਜਦੋਂ ਉਸ ਨੂੰ ਸਹੀ ਲੱਗਦੀ ਹੈ। ਆਪਣੀ ਮਰਜ਼ੀ ਕਿਸੇ 'ਤੇ ਥੋਪੀ ਨਹੀਂ ਜਾ ਸਕਦੀ। ਕੁਝ ਹੱਦ ਤੱਕ ਇਹ ਸਹੀ ਵੀ ਹੈ। ਜਦੋਂ ਤੱਕ ਕਿਸੇ ਰੁੱਖ ਦੀ ਛਾਂ ਛੋਟੇ ਰੁੱਖ 'ਤੇ ਰਹੇਗੀ, ਉਹ ਵੱਧ-ਫ਼ੁੱਲ ਨਹੀਂ ਸਕੇਗਾ। ਪਹਿਲਾਂ ਮਰਦ ਬਾਹਰ ਕਮਾਉਂਦੇ ਸਨ ਅਤੇ ਔਰਤਾਂ ਘਰ ਚਲਾਉਂਦੀਆਂ ਸਨ, ਭਾਵ ਕਿ ਘਰ-ਗ੍ਰਹਿਸਥੀ ਦਾ ਸੰਤੁਲਨ ਬਣਿਆ ਰਹਿੰਦਾ ਸੀ। ਹੁਣ ਉਹ ਜ਼ਮਾਨਾ ਨਹੀਂ ਰਿਹਾ, ਜਦੋਂ ਪਰਿਵਾਰ ਦਾ ਇਕ ਮੈਂਬਰ ਕਮਾਉਂਦਾ ਸੀ ਅਤੇ ਸਾਰਾ ਟੱਬਰ ਖਾਂਦਾ ਸੀ। ਅੱਜ ਵੱਧਦੀ

ਅੱਗੇ ਪੜੋ....
 
ਸਟਾਈਲ ਦਾ ਇਹ ਸ਼ੁੱਭ ਸਟੇਟਮੈਂਟ PRINT ਈ ਮੇਲ
Friday, 20 August 2010
ਵਿਆਹ ਤੋਂ ਬਾਅਦ ਅਕਸਰ ਮੁਟਿਆਰਾਂ ਮੰਗਲਸੂਤਰ ਪਹਿਨਣ, ਸੰਧੂਰ ਲਗਾਉਣ, ਚੂੜਾ ਪਹਿਨਣ ਆਦਿ ਲਈ ਨਖ਼ਰੇ ਦਿਖਾਉਂਦੀਆਂ ਸਨ, ਕਿਉਂਕਿ ਇਨ੍ਹਾਂ ਨੂੰ ਉਦੋਂ ਆਊਟਡੇਟਿਡ ਮੰਨਿਆ ਜਾਂਦਾ ਸੀ, ਪਰ ਗੱਲ ਮੌਜੂਦਾ ਟਰੈਂਡ ਦੀ ਕਰੀਏ ਤਾਂ ਹੁਣ ਇਹ ਸਟਾਈਲ ਦਾ ਹਿੱਸਾ ਹੋਣ ਕਰਕੇ ਕਾਫ਼ੀ ਡਿਮਾਂਡ ਵਿਚ ਹਨ। ਕੰਟੈਂਪਰੇਰੀ ਲੁਕ ਦੇ ਨਾਲ ਇਹ ਸਾਰੀਆਂ ਚੀਜ਼ਾਂ ਸਟਾਈਲਿਸ਼ ਮੁਟਿਆਰਾਂ ਨੂੰ ਅਟਰੈਕਟ ਕਰ ਰਹੀਆਂ ਹਨ ਅਤੇ ਸਿੰਗਲ ਮੁਟਿਆਰਾਂ ਵੀ ਇਨ੍ਹਾਂ ਵਿਚੋਂ ਕਈ ਚੀਜ਼ਾਂ ਨੂੰ ਕੈਰੀ ਕਰ ਰਹੀਆਂ ਹਨ।
ਕਲਰਫੁਲ ਮੰਗਲਸੂਤਰ
ਕਾਲੇ ਮੋਤੀਆਂ ਦੀ ਮਾਲਾ 'ਚੋਂ ਨਿਕਲ ਕੇ ਮੰਗਲਸੂਤਰ ਹੁਣ ਸਟਾਈਲਿਸ਼ ਲੁਕ ਵਿਚ ਨਜ਼ਰ ਆ ਰਿਹਾ ਹੈ। ਸੁਹਾਗ ਦੀ ਇਹ ਨਿਸ਼ਾਨੀ ਫ਼ੈਸ਼ਨ ਅਸੈਸਰੀ ਦੇ ਤੌਰ 'ਤੇ ਦੁਬਾਰਾ ਆਪਣੀ ਜਗ੍ਹਾ ਬਣਾ ਚੁੱਕੀ ਹੈ, ਜਿਸ ਨੂੰ ਮੁਟਿਆਰਾਂ ਆਪਣੇ ਸਟਾਈਲ ਅਤੇ ਪਸੰਦ, ਲੁਕਸ ਅਤੇ ਪਰਸਨੈਲਿਟੀ ਦੇ ਹਿਸਾਬ ਨਾਲ ਕੈਰੀ ਕਰ ਰਹੀਆਂ ਹਨ। ਹਾਂ, ਫ਼ਰਕ ਇੰਨਾ ਜ਼ਰੂਰ ਆਇਆ ਹੈ ਕਿ ਭਾਰੇ-ਭਾਰੇ ਮੰਗਲਸੂਤਰ ਦੀ ਥਾਂ ਕਲਾਸਿਕ, ਟਰੈਂਡੀ ਅਤੇ ਹਲਕੇ ਗਲੈਮਰਸ ਮੰਗਲਸੂਤਰ ਨੇ ਲੈ ਲਈ ਹੈ ਅਤੇ ਇਸ ਵਿਚ ਕਈ ਕਲਰਫੁਲ ਨਗ ਵਾਲੇ ਮੰਗਲਸੂਤਰ ਆ ਗਏ ਹਨ। ਅਜਿਹੇ ਸਮੇਂ ਸਾਰੇ ਡਿਜ਼ਾਈਨਸ ਨਜ਼ਰ ਆ ਰਹੇ ਹਨ।
ਨਵੇਂ ਟਰੈਂਡ ਵਿਚ ਮੰਗਲਸੂਤਰ ਦੀ ਡਿਮਾਂਡ ਵਿਚ ਕਾਫ਼ੀ ਤੇਜ਼ੀ ਆਈ ਹੈ। ਹੁਣ ਇਨ੍ਹਾਂ ਨੂੰ ਨਵੇਂ-ਨਵੇਂ ਡਿਜ਼ਾਈਨਸ ਵਿਚ ਟਰੈਂਡੀ ਡਾਇਮੰਡ ਪੇਡੇਂਟਸ ਦੇ ਨਾਲ ਪਸੰਦ ਕੀਤਾ ਜਾਣ ਲੱਗਾ ਹੈ। ਨਾਲ ਹੀ ਕਲਰਫੁਲ ਨਗ ਵਾਲੇ
ਅੱਗੇ ਪੜੋ....
 
ਆਂਵਲਾ ਹਰ ਮੌਸਮ 'ਚ ਵਰਦਾਨ PRINT ਈ ਮੇਲ
Friday, 20 August 2010
ਆਂਵਲੇ ਨੂੰ ਮਨੁੱਖ ਲਈ ਕੁਦਰਤੀ ਵਰਦਾਨ ਕਿਹਾ ਜਾਂਦਾ ਹੈ। ਆਂਵਲਾ ਕੌੜਾ ਅਤੇ ਖੱਟਾ ਹੋਣ ਦੇ ਬਾਵਜੂਦ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਆਂਵਲਾ ਵਿਟਾਮਿਨ 'ਸੀ' ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸੰਤਰੇ ਤੋਂ 20 ਗੁਣਾ ਜ਼ਿਆਦਾ ਵਿਟਾਮਿਨ 'ਸੀ' ਇਸ ਵਿਚ ਪਾਇਆ ਜਾਂਦਾ ਹੈ। ਆਂਵਲੇ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸ ਨੂੰ ਪਕਾਉਣ ਤੋਂ ਬਾਅਦ ਇਸ ਵਿਚ ਵਿਟਾਮਿਨ ਖਤਮ ਨਹੀਂ ਹੁੰਦੇ। ਆਂਵਲਾ ਗਰਮੀਆਂ ਅਤੇ ਸਰਦੀਆਂ ਦੋਵਾਂ ਮੌਸਮਾਂ ਵਿਚ ਪਾਇਆ ਜਾਂਦਾ ਹੈ। ਤਾਜ਼ੇ ਆਂਵਲੇ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਮਿਨਰਲਸ ਅਤੇ ਵਿਟਾਮਿਨ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟਿਨ, ਵਿਟਾਮਿਨ 'ਸੀ' ਅਤੇ 'ਬੀ' ਕੰਪਲੈਕਸ ਨਾਲ ਹੀ 80 ਫ਼ੀਸਦੀ ਪਾਣੀ ਪਾਇਆ ਜਾਂਦਾ ਹੈ। ਇਸ 'ਚ ਗੌਫ਼ਿਕ ਐਸਿਡ ਵੀ ਪਾਇਆ ਜਾਂਦਾ ਹੈ, ਜਿਸ 'ਚ ਪੋਲੀਫਿਨੋਲ ਆਉਂਦਾ ਹੈ। ਆਂਵਲੇ ਦੀ ਵਰਤੋਂ ਆਯੂਰਵੈਦਿਕ ਦਵਾਈਆਂ 'ਚ ਜ਼ਿਆਦਾ ਕੀਤੀ ਜਾਂਦੀ ਹੈ। ਸਾਡੇ ਸਰੀਰ 'ਚ ਕੋਲੈਸਟ੍ਰੋਲ ਕਾਫ਼ੀ ਮਹੱਤਵ ਰੱਖਦਾ ਹੈ। ਮਨੁੱਖ ਦਾ ਲੀਵਰ ਕੋਲੈਸਟ੍ਰੋਲ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਸਰੀਰ 'ਚ ਵਰਤਿਆ ਨਾ ਜਾਣ ਵਾਲਾ ਕੋਲੈਸਟ੍ਰੋਲ ਖੂਨ ਦੀਆਂ ਨਾੜੀਆਂ 'ਚ
ਅੱਗੇ ਪੜੋ....
 
ਦਰਦ ਗੋਡਿਆਂ ਦਾ PRINT ਈ ਮੇਲ
Friday, 20 August 2010
ਵੱਖ-ਵੱਖ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਪੀੜਤ ਵਿਅਕਤੀਆਂ ਵਿਚੋਂ ਲਗਭਗ 50 ਫ਼ੀਸਦੀ ਵਿਅਕਤੀ ਗਠੀਆ ਰੋਗ ਤੋਂ ਪੀੜਤ ਹੁੰਦੇ ਹਨ। ਭਾਰਤ ਵਿਚ ਗੋਡਿਆਂ ਦਾ ਗਠੀਆ ਰੋਗ ਸਭ ਤੋਂ ਵੱਧ ਹੈ। ਇਸ ਰੋਗ ਤੋਂ ਪੀੜਤ ਵਿਅਕਤੀ ਦਰਦ ਨਾਲ ਬਹੁਤ ਤੜਪਦਾ ਹੈ।
ਇਸ ਦੀ ਤੀਬਰਤਾ ਵਧਣ 'ਤੇ ਰੋਗੀ ਦਾ ਤੁਰਨਾ-ਫ਼ਿਰਨਾ ਆਦਿ ਵੀ ਬੰਦ ਹੋ ਸਕਦਾ ਹੈ, ਪਰ ਡਾਕਟਰੀ ਵਿਗਿਆਨ ਦੇ ਖੇਤਰ ਵਿਚ ਹੋਈ ਵਰਨਣਯੋਗ ਤਰੱਕੀ ਨਾਲ ਅੱਜ ਅਜਿਹੀਆਂ ਆਧੁਨਿਕ ਡਾਕਟਰੀ ਵਿਧੀਆਂ ਦਾ ਵਿਕਾਸ ਹੋ ਚੁੱਕਾ ਹੈ ਕਿ ਲੋਕ ਇਨ੍ਹਾਂ ਲਾਇਲਾਜ ਰੋਗਾਂ ਤੋਂ ਮੁਕਤੀ ਪਾ ਕੇ ਖੁਸ਼ਹਾਲ ਬੁਢਾਪਾ ਜੀਅ ਰਹੇ ਹਨ।
ਵੱਧਦੀ ਉਮਰ ਦੇ ਨਾਲ-ਨਾਲ ਸਰੀਰ ਦਾ ਮੋਟਾਪਾ ਵਧਣ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਗੋਡਿਆਂ ਦੇ ਜੋੜਾਂ 'ਤੇ। ਬੁਢਾਪੇ ਵਿਚ ਹੋਣ ਵਾਲੇ ਇਸ ਜੋੜਾਂ ਦੇ ਦਰਦ ਨੂੰ 'ਆਟੀਓ ਆਰਥਰਾਈਟਿਸ' ਕਹਿੰਦੇ ਹਨ। ਇਹ 50 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਮੁੱਖ ਤੌਰ 'ਤੇ ਪੀੜ੍ਹੀ-ਦਰ-ਪੀੜ੍ਹੀ ਕਾਰਨਾਂ ਨਾਲ ਹੁੰਦਾ ਹੈ। ਗੋਡਿਆਂ ਦਾ ਨਰਮ ਕਾਰਟੀਲੇਜ ਹੱਡੀ ਨੂੰ ਮੁਲਾਇਮ ਸਿਰਾਹਣੇ ਦੀ ਤਰ੍ਹਾਂ ਸਹਾਰਾ ਦਿੰਦਾ ਹੈ, ਪਰ ਉਮਰ ਦੇ ਨਾਲ-ਨਾਲ ਉਹ ਘਸ ਜਾਂਦਾ ਹੈ, ਜਿਸ ਕਾਰਨ ਹੱਡੀਆਂ ਇਕ-ਦੂਜੇ ਨਾਲ ਰਗੜ ਖਾਣ ਲੱਗ ਜਾਂਦੀਆਂ ਹਨ ਅਤੇ ਜਕੜਨ ਅਤੇ ਦਰਦ ਦਾ
ਅੱਗੇ ਪੜੋ....
 
ਕਸਰਤ ਬਚਾਉਂਦੀ ਹੈ ਬ੍ਰੈਸਟ ਕੈਂਸਰ ਤੋਂ PRINT ਈ ਮੇਲ
Friday, 20 August 2010
ਛਾਤੀਆਂ ਦਾ ਕੈਂਸਰ ਔਰਤਾਂ ਨੂੰ ਨਾ-ਸਿਰਫ਼ ਸਰੀਰਕ ਤੌਰ 'ਤੇ, ਸਗੋਂ ਮਾਨਸਿਕ ਤੌਰ 'ਤੇ ਵੀ ਪ੍ਰਭਾਵਿਤ ਕਰਦਾ ਹੈ। ਔਰਤਾਂ ਨੂੰ ਵੱਡੀ ਮਾਤਰਾ 'ਚ ਇਹ ਰੋਗ ਪ੍ਰੇਸ਼ਾਨ ਕਰਦਾ ਹੈ। ਮੇਨੋਪਾਜ਼ ਪਿੱਛੋਂ ਔਰਤਾਂ ਦੇ ਇਸ ਦਰਦਨਾਕ ਰੋਗ ਤੋਂ ਪੀੜਤ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਹੁਣੇ ਜਿਹੇ ਹੋਏ ਦੋ ਅਧਿਐਨਾਂ ਮੁਤਾਬਕ ਜੀਵਨਸ਼ੈਲੀ 'ਚ ਤਬਦੀਲੀ ਕਰਕੇ ਮੇਨੋਪਾਜ਼ ਤੋਂ ਬਾਅਦ ਛਾਤੀਆਂ ਦੇ ਕੈਂਸਰ ਵੱਧ ਜਾਣ ਵਾਲੇ ਖ਼ਤਰੇ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਨੈਸ਼ਨਲ ਕੈਂਸਰ ਇੰਸਟੀਚਿਊਟ ਵਲੋਂ ਕੀਤੇ ਗਏ ਇਕ ਅਧਿਐਨ 'ਚ ਦੇਖਿਆ ਗਿਆ ਹੈ ਕਿ ਜੋ ਔਰਤਾਂ ਹਰ ਹਫ਼ਤੇ ਘੱਟੋ-ਘੱਟ ਸੱਤ ਘੰਟੇ ਤੈਰਾਕੀ, ਟੈਨਿਸ ਖੇਡਣ ਜਾਂ ਜਾਗਿੰਗ ਵਰਗੀਆਂ ਹਾਈ ਇੰਟੈਸਿਟੀ ਕਸਰਤਾਂ ਕਰਦੀਆਂ ਹਨ, ਉਨ੍ਹਾਂ ਨੂੰ ਸਰੀਰਕ ਪੱਖੋਂ ਗਤੀਹੀਣ ਰਹਿਣ ਵਾਲੀਆਂ ਔਰਤਾਂ ਦੇ ਮੁਕਾਬਲੇ ਛਾਤੀਆਂ ਦਾ ਕੈਂਸਰ ਹੋਣ ਦਾ ਖ਼ਤਰਾ 16 ਫ਼ੀਸਦੀ ਘੱਟ ਹੁੰਦਾ ਹੈ।
ਖੋਜਕਾਰਾਂ ਨੂੰ ਲੱਗਦਾ ਹੈ ਕਿ ਛਾਤੀਆਂ ਦੇ ਕੈਂਸਰ ਦਾ ਖ਼ਤਰਾ ਘੱਟ ਹੋਣ ਦਾ ਕਾਰਨ ਇਨ੍ਹਾਂ ਕਸਰਤਾਂ ਦੇ ਨਤੀਜੇ ਵਜੋਂ ਸਰੀਰ 'ਚ ਹਾਰਮੋਨ ਦੇ ਪੱਧਰ 'ਚ ਤਬਦੀਲੀ, ਨਿਸੁਲਿਨ 'ਤੇ ਅਸਰ, ਪ੍ਰਤੀਰੋਧਕ ਸਮਰੱਥਾ 'ਚ ਸੁਧਾਰ ਹੋਣਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਮੇਨੋਪਾਜ਼ ਦੀ ਸਥਿਤੀ 'ਚ ਆ ਚੁੱਕੀਆਂ ਔਰਤਾਂ ਕਸਰਤਾਂ ਸ਼ੁਰੂ ਕਰਕੇ
ਅੱਗੇ ਪੜੋ....
 
ਬੁਢਾਪੇ ਦਾ ਸਾਹਮਣਾ PRINT ਈ ਮੇਲ
Friday, 13 August 2010
ਆਧੁਨਿਕ ਦੌਰ 'ਚ ਮੈਡੀਕਲ ਸਾਇੰਸ ਦੇ ਵਿਕਾਸ ਅਤੇ ਇਲਾਜ ਦੀਆਂ ਪ੍ਰਭਾਵੀ ਵਿਧੀਆਂ ਨੇ ਲੋਕਾਂ ਦੀ ਔਸਤ ਉਮਰ ਵਿਚ ਵਾਧਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਸਮਾਜ ਵਿਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਉਨ੍ਹਾਂ ਲਈ ਸਨਮਾਨਪੂਰਵਕ ਬੁਢਾਪਾ ਲੰਘਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਤਕਰੀਬਨ 60 ਤੋਂ 70 ਸਾਲ ਪਹਿਲਾਂ ਜੀਵਨ ਸੌਖਾ ਸੀ ਅਤੇ ਪ੍ਰੰਪਰਾਵਾਂ ਅਤੇ ਸਮਾਜਿਕ ਮੁੱਲਾਂ ਦਾ ਮਹੱਤਵ ਅੱਜ ਤੋਂ ਕਿਤੇ ਵਧੇਰੇ ਮੰਨਿਆ ਜਾਂਦਾ ਸੀ। ਪਰਿਵਾਰ ਅਤੇ ਸਮਾਜ ਵਿਚ ਬਜ਼ੁਰਗਾਂ ਦਾ ਸਨਮਾਨਜਨਕ ਸਥਾਨ ਹੁੰਦਾ ਸੀ ਅਤੇ ਉਹ ਆਰਾਮ ਕਰਨ ਅਤੇ ਸੁਰੱਖਿਅਤ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸੀ।  ਪਰਿਵਾਰ ਦੇ ਮੁਖੀਆ ਦੇ ਤੌਰ 'ਤੇ ਉਨ੍ਹਾਂ ਨੂੰ ਸਨਮਾਨ ਅਤੇ ਪਰਿਵਾਰ ਦਾ ਧਿਆਨ ਹਾਸਲ ਹੁੰਦਾ ਸੀ, ਪਰ ਅੱਜ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਤੇ ਹਰ ਕੋਈ ਆਪਣਾ ਪਰਿਵਾਰ ਵੱਖ ਕਰ ਰਿਹਾ ਹੈ। ਫ਼ਲਸਰੂਪ ਬਜ਼ੁਰਗ ਹੁਣ ਇਕੱਲੇ, ਅਸੁਰੱਖਿਅਤ ਅਤੇ ਪ੍ਰੇਸ਼ਾਨ ਹੋ ਰਹੇ ਹਨ। ਇਕੱਲੇਪਣ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵੀ ਹੋ ਰਿਹਾ ਹੈ। ਦੂਜੇ ਪਾਸੇ ਨੌਜਵਾਨ ਪੀੜ੍ਹੀ ਵਿਚ ਸਹਿਣਸ਼ੀਲਤਾ ਦੀ ਕਮੀ ਅਤੇ ਬਜ਼ੁਰਗਾਂ ਦਾ ਹੰਕਾਰ ਅੱਗ ਵਿਚ ਘਿਓ ਪਾਉਣ ਦਾ ਕੰਮ ਕਰ ਰਿਹਾ ਹੈ। ਜਿਸ ਨਾਲ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ
ਅੱਗੇ ਪੜੋ....
 
ਕੈਲਸ਼ੀਅਮ ਦੀ ਘਾਟ PRINT ਈ ਮੇਲ
Friday, 13 August 2010
ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਉਚਿਤ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕੈਲਸ਼ੀਅਮ ਸਾਡੇ ਸਰੀਰ ਵਿਚ ਵੱਖ-ਵੱਖ ਅੰਗਾਂ ਲਈ ਮਹੱਤਵਪੂਰਨ ਹੁੰਦਾ ਹੈ। ਹੱਡੀਆਂ 'ਤੇ ਕੈਲਸ਼ੀਅਮ ਦੀ ਘਾਟ ਦਾ ਬੜਾ ਮਾੜਾ ਅਸਰ ਪੈਂਦਾ ਹੈ।
ਸਰੀਰ 'ਚ ਕੈਲਸ਼ੀਅਮ ਦਾ ਸੰਤੁਲਨ
ਸਾਡੇ ਸਰੀਰ ਵਿਚ ਮੌਜੂਦ ਹੱਡੀਆਂ ਕੈਲਸ਼ੀਅਮ ਲਈ ਬੈਂਕ ਦਾ ਕੰਮ ਕਰਦੀਆਂ ਹਨ। ਸਾਡੇ ਸਰੀਰ ਦਾ ਢਾਂਚਾ ਇਸ ਤਰ੍ਹਾਂ ਬਣਿਆ ਹੈ ਕਿ ਇਸ ਵਿਚ ਹੱਡੀਆਂ ਅਤੇ ਖੂਨ ਵਿਚਕਾਰ ਕੈਲਸ਼ੀਅਮ ਆਜ਼ਾਦ ਰੂਪ 'ਚ ਮੂਵਮੈਂਟ ਕਰ ਸਕਦਾ ਹ। ਜੇਕਰ ਖੂਨ ਵਿਚ ਕਿਸੇ ਕਾਰਨ ਕੈਲਸ਼ੀਅਮ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਤਾਂ ਹੱਡੀਆਂ ਵਿਚ ਮੌਜੂਦ ਕੈਲਸ਼ੀਅਮ ਨਾਲ ਖੂਨ ਨੂੰ ਇਸ ਦੀ ਪੂਰਤੀ ਹੋਣ ਲੱਗਦੀ ਹੈ। ਇਸ ਲਈ ਤੁਹਾਡੀਆਂ ਹੱਡੀਆਂ ਦੀ ਸਿਹਤ ਤੁਹਾਡੇ ਖੂਨ ਵਿਚ ਮੌਜੂਦ ਕੈਲਸ਼ੀਅਮ ਦੇ ਪੱਧਰ 'ਤੇ ਨਿਰਭਰ ਕਰਦੀ ਹੈ। ਖੂਨ 'ਚ ਕੈਲਸ਼ੀਅਮ ਦਾ ਪੱਧਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਰੋਜ਼ਾਨਾ ਆਹਾਰ ਵਿਚ ਕੈਲਸ਼ੀਅਮ ਦੀ ਕਿੰਨੀ ਮਾਤਰਾ ਸ਼ਾਮਲ ਰਹਿੰਦੀ ਹੈ।
ਕੈਲਸ਼ੀਅਮ ਦੀ ਕਮੀ ਦਾ ਪ੍ਰਭਾਵ
ਸਾਰੀਆਂ ਮਾਸਪੇਸ਼ੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ। ਮਾਸਪੇਸ਼ੀਆਂ ਅਤੇ ਹੱਡੀਆਂ ਚੱਲਣ-ਫ਼ਿਰਨ ਜਿਹੇ ਰੋਜ਼ਾਨਾ ਦੇ ਕੰਮਕਾਜ ਲਈ ਕੀਤੀਆਂ ਜਾਣ ਵਾਲੀਆਂ ਹਰਕਤਾਂ ਵਿਚ ਸਹਾਇਤਾ ਕਰਦੀਆਂ ਹਨ। ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ 'ਤੇ ਦਬਾਅ ਵੱਧਦਾ ਹੈ। ਅਜਿਹੇ
ਅੱਗੇ ਪੜੋ....
 
ਬੱਚੇ ਨੂੰ ਦੁੱਧ ਚੁੰਘਾਉਣ ਸਬੰਧੀ ਮਹੱਤਵਪੂਰਨ ਗੱਲਾਂ PRINT ਈ ਮੇਲ
Friday, 13 August 2010

ਜਿਵੇਂ ਹੀ ਇਕ ਔਰਤ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਦਾ ਹੈ, ਉਸੇ ਸਮੇਂ ਤੋਂ ਆਪਣੇ ਬੱਚੇ ਨਾਲ ਉਸ ਦਾ ਰਿਸ਼ਤਾ ਕਾਇਮ ਹੋਣ ਲੱਗਦਾ ਹੈ। ਜਿਵੇਂ ਕਿ ਕਿਹਾ ਵੀ ਜਾਂਦਾ ਹੈ ਕਿ ਭਗਵਾਨ ਹਰ ਜਗ੍ਹਾ ਨਹੀਂ ਹੋ ਸਕਦਾ ਸੀ, ਇਸ ਲਈ ਉਸ ਨੇ ਮਾਂ ਨੂੰ ਬਣਾਇਆ। ਮਮਤਾ ਦੀ ਯਾਤਰਾ ਵਿਚ ਬੱਚੇ ਨੂੰ ਦੁੱਧ ਪਿਲਾਉਣਾ ਸਭ ਤੋਂ ਵੱਡਾ ਤੋਹਫ਼ਾ ਹੈ, ਜੋ ਕਿ ਮਾਂ ਆਪਣੇ ਬੱਚੇ ਨੂੰ ਦੇ ਸਕਦੀ ਹੈ।
ਬੱਚੇ ਨੂੰ ਦੁੱਧ ਚੁੰਘਾਉਣ ਦੇ ਫ਼ਾਇਦੇ
੦ ਗਰਭ ਅਵਸਥਾ ਦੌਰਾਨ ਮਾਂ ਦੇ ਸਰੀਰ ਵਿਚ ਬਣਿਆ ਪਹਿਲਾ-ਪਹਿਲਾ ਦੁੱਧ ਕੋਲੋਸਟ੍ਰਮ ਕਹਾਉਂਦਾ ਹੈ। ਇਹ ਗਾੜ੍ਹਾ ਪੀਲਾ ਦੁੱਧ ਹੁੰਦਾ ਹੈ, ਜਿਸ ਨੂੰ ਪੀ ਕੇ ਬੱਚਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਕੋਲੋਸਟ੍ਰਮ ਨੂੰ 'ਲਿਕਵਿਡ ਗੋਲਡ' ਵੀ ਕਿਹਾ ਜਾਂਦਾ ਹੈ। ਇਹ ਨਿਊਟ੍ਰੀਐਂਟਸ ਅਤੇ ਐਂਟੀਬਾਡੀਜ਼ ਨਾਲ ਭਰਪੂਰ ਹੁੰਦਾ ਹੈ, ਜਿਨ੍ਹਾਂ ਤੋਂ ਬੱਚਿਆਂ ਨੂੰ ਸੁਰੱਖਿਆ ਮਿਲਦੀ ਹੈ।
੦ ਮਾਂ ਦਾ ਦੁੱਧ ਬੱਚੇ ਦੀ ਲੋੜ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਬੱਚੇ ਦੇ ਜਨਮ ਦੇ ਤੀਜੇ ਤੋਂ ਪੰਜਵੇਂ ਦਿਨ ਮਾਂ ਦੇ ਸਰੀਰ ਵਿਚ ਜੋ ਦੁੱਧ ਬਣਦਾ ਹੈ, ਉਸ ਵਿਚ ਮੌਜੂਦ ਚਿਕਨਾਈ, ਸ਼ੂਗਰ, ਪਾਣੀ, ਪ੍ਰੋਟੀਨ ਇਹ ਸਭ ਉਸੇ ਮਾਤਰਾ 'ਚ ਹੁੰਦੇ ਹਨ, ਜੋ ਬੱਚੇ

ਅੱਗੇ ਪੜੋ....
 
ਹੱਥਾਂ ਅਤੇ ਪੈਰਾਂ ਦੀ ਸੁੰਦਰਤਾ ਲਈ PRINT ਈ ਮੇਲ
Friday, 13 August 2010

ਸੁੰਦਰਤਾ ਅਤੇ ਮਨੁੱਖ ਦਾ ਸਬੰਧ ਅਜਿਹਾ ਹੈ ਜਿਵੇਂ ਖੁਦ ਨੂੰ ਸ਼ੀਸ਼ੇ ਵਿਚ ਦੇਖਣਾ। ਸਾਧਾਰਨ ਦਿਖਾਈ ਦੇਣ ਵਾਲਾ ਮਨੁੱਖ ਵੀ ਸੁੰਦਰਤਾ ਸਮੱਗਰੀ ਦੀ ਵਰਤੋਂ ਕਰਕੇ ਆਸਾਧਾਰਨ ਦਿਖਾਈ ਦੇ ਸਕਦਾ ਹੈ। ਚਿਹਰੇ ਦੀ ਸੁੰਦਰਤਾ ਵੱਲ ਤਾਂ ਸਾਰਿਆਂ ਦਾ ਧਿਆਨ ਰਹਿੰਦਾ ਹੈ, ਪਰ ਹੱਥਾਂ ਅਤੇ ਪੈਰਾਂ ਦੀ ਸੁੰਦਰਤਾ ਘੱਟ ਰਹਿ ਜਾਂਦੀ ਹੈ, ਜਦਕਿ ਇਹ ਦੋਵੇਂ ਅੰਗ ਸਾਡੇ ਸਰੀਰ ਦਾ ਮਹੱਤਵਪੂਰਨ ਹਿੱਸਾ ਹਨ। ਚਿਹਰਾ ਖੂਬਸੂਰਤ ਹੋਵੇ ਅਤੇ ਹੱਥ-ਪੈਰ ਬਦਸੂਰਤ ਹੋਣ ਤਾਂ ਵਿਅਕਤੀ ਦਾ ਵਿਅਕਤੀਤਵ ਸੋਭਾਹੀਣ ਲੱਗਦਾ ਹੈ। ਬਿਊਟੀ ਪਾਰਲਰ ਜਾ ਕੇ ਹੱਥਾਂ-ਪੈਰਾਂ ਦੀ ਸਹੀ ਦੇਖਭਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਉਸ ਦਾ ਖਰਚਾ ਨਹੀਂ ਚੁੱਕ ਸਕਦੇ ਤਾਂ ਸਿਹਤਮੰਦ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।
ਪੈਰਾਂ ਦੀ ਸੁੰਦਰਤਾ ਵਧਾਉਣ ਲਈ ਪੈਡੀਕਿਓਰ ਕਰਵਾਇਆ ਜਾਂਦਾ ਹੈ, ਜਿਸ ਵਿਚ ਮ੍ਰਿਤਕ ਚਮੜੀ ਨੂੰ ਹਟਾ ਕੇ ਫਟੀਆਂ ਅੱਡੀਆਂ ਦਾ ਇਲਾਜ ਕੀਤਾ ਜਾਂਦਾ ਹੈ। ਪੈਰਾਂ ਦੀਆਂ ਤਲੀਆਂ ਨੂੰ ਨਰਮ ਅਤੇ ਕੋਮਲ ਬਣਾਇਆ

ਅੱਗੇ ਪੜੋ....
 
ਬਣੋ ਬਿਊਟੀ ਕੁਈਨ PRINT ਈ ਮੇਲ
Friday, 06 August 2010
ਜੇਕਰ ਚਮੜੀ ਤੇਲ ਯੁਕਤ ਹੋਵੇ
ਤੇਲ ਯੁਕਤ ਚਮੜੀ ਗਰਮੀ ਦੇ ਮੌਸਮ ਵਿਚ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਕੁਝ ਵਿਸ਼ੇਸ਼ ਪੈਕ ਬਣਾਓ-
੦ ਇਕ ਵੱਡਾ ਚੱਮਚ ਮੁਲਤਾਨੀ ਮਿੱਟੀ, ਇਕ ਵੱਡਾ ਚੱਮਚ ਕੈਨੇਮਾਈਨ ਪਾਊਡਰ, ਇਕ ਚੱਮਚ ਲਾਲ ਚੰਦਨ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਫ਼ਿਰ ਖੁਦ ਹੀ ਦੇਖੋ ਇਸ ਦਾ ਚਮਤਕਾਰ।
੦ ਇਕ ਮੱਧ ਆਕਾਰ ਦੇ ਸੇਬ ਨੂੰ ਛਿਲਕੇ ਸਮੇਤ ਛੋਟੇ ਟੁਕੜਿਆਂ ਵਿਚ ਤਿੰਨ-ਚਾਰ ਚੱਮਚ ਦੁੱਧ ਨਾਲ ਮਿਕਸੀ ਵਿਚ ਬਲੈਂਡ ਕਰ ਲਓ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ 'ਤੇ 20-25 ਮਿੰਟ ਤੱਕ ਲਗਾਓ ਅਤੇ ਫ਼ਿਰ ਸਾਫ਼ ਪਾਣੀ ਨਾਲ ਧੋ ਲਓ। ਚਮੜੀ ਸੁੰਦਰ, ਖੁਸ਼ਬੂਦਾਰ, ਚਿਪਚਿਪਾਹਟ ਰਹਿਤ ਹੋ ਜਾਵੇਗੀ।
੦ ਸਨਬਰਨ ਜਾਂ ਪਿਗਮੈਂਟੇਸ਼ਨ ਹੋਣ 'ਤੇ ਆਪਣੇ ਚਿਹਰੇ, ਗਰਦਨ, ਹੱਥਾਂ-ਪੈਰਾਂ ਨੂੰ ਰੋਜ਼ਾਨਾ ਲੱਸੀ ਨਾਲ ਧੋਵੋ। ਭਰਪੂਰ ਲਾਭ ਹੋਵੇਗਾ।
 
ਘਰ ਵਿਚ ਬਣਾਓ ਫੇਸ ਸਕ੍ਰੱਬ PRINT ਈ ਮੇਲ
Friday, 06 August 2010
ਧੂੜ ਤੋਂ ਬਚਣ ਲਈ ਫ਼ੇਸ ਸਕ੍ਰੱਬ ਦੀ ਹਫ਼ਤੇ ਵਿਚ ਇਕ ਵਾਰ ਜ਼ਰੂਰ ਵਰਤੋਂ ਕਰੋ। ਇਨ੍ਹਾਂ ਨੂੰ ਤੁਸੀਂ ਇਸ ਤਰ੍ਹਾਂ ਘਰ ਵਿਚ ਹੀ ਤਿਆਰ ਕਰ ਸਕਦੇ ਹੋ-
੦ ਇਕ ਚੱਮਚ ਚੌਲਾਂ ਦੇ ਆਟੇ ਨੂੰ ਤਿੰਨ ਚੱਮਚ ਦੁੱਧ ਵਿਚ ਘੋਲ ਕੇ ਹਲਕੇ ਹੱਥ ਨਾਲ ਚਿਹਰੇ 'ਤੇ ਉਪਰ ਵੱਲ ਅਤੇ ਗੋਲਾਈ ਵਿਚ ਹੱਥ ਘੁਮਾਉਂਦੇ ਹੋਏ ਲਗਾਓ। ਫ਼ਿਰ ਸਾਫ਼ ਪਾਣੀ ਨਾਲ ਧੋ ਲਵੋ।
੦ ਇਕ ਟੇਬਲ ਸਪੂਨ ਛੋਲਿਆਂ ਦੀ ਦਾਲ ਰਾਤ ਨੂੰ ਦੁੱਧ ਵਿਚ ਭਿਓਂ ਦਿਓ। ਸਵੇਰੇ ਪੀਸ ਕੇ ਸਕ੍ਰੱਬ ਦੀ ਤਰ੍ਹਾਂ ਵਰਤੋਂ ਕਰੋ।
੦ ਬਾਜਰੇ ਦੇ ਆਟੇ ਵਿਚ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ। ਇਹ ਸਕ੍ਰੱਬ ਚਮੜੀ ਨੂੰ ਕੋਮਲ ਬਣਾਉਂਦਾ ਹੈ।
੦ ਸੁੰਦਰਤਾ ਮਾਹਰ ਸਾਮੰਥਾ ਕੋਚਰ ਦੱਸਦੀ ਹੈ ਕਿ ਚਿਹਰੇ ਨੂੰ ਤਾਜ਼ਗੀ ਦੇਣ ਲਈ ਸੇਬ ਦਾ ਪਾਣੀ ਇਸ ਤਰ੍ਹਾਂ ਬਣਾਓ-
ਇਕ ਸੇਬ ਨੂੰ ਬਾਰੀਕ ਕੱਟ ਕੇ ਇਕ ਲਿਟਰ ਪਾਣੀ ਵਿਚ ਇਕ ਤਿਹਾਈ ਪਾਣੀ ਰਹਿਣ ਤੱਕ ਉਬਾਲੋ। ਠੰਡਾ ਹੋਣ 'ਤੇ ਪੁਣ ਕੇ ਫ਼ਰਿਜ਼ ਵਿਚ ਰੱਖ ਲਓ ਅਤੇ ਰੋਜ਼ਾਨਾ ਦੋ-ਤਿੰਨ ਵਾਰ ਰੂੰਅ ਦੀ ਸਹਾਇਤਾ ਨਾਲ ਚਿਹਰੇ 'ਤੇ ਲਗਾਓ। ਸੁੱਕਣ 'ਤੇ ਧੋ ਲਓ।
 
ਵਾਟਰ ਥੈਰੇਪੀ PRINT ਈ ਮੇਲ
Friday, 06 August 2010
ਇਸ ਥੈਰੇਪੀ ਦੁਆਰਾ ਗਰਮੀ ਦੀ ਜਲਨ ਅਤੇ ਥਕਾਵਟ ਦੋਵੇਂ ਹੀ ਦੂਰ ਹੋ ਜਾਂਦੀਆਂ ਹਨ। ਇਸ ਥੈਰੇਪੀ ਨੂੰ ਘਰ ਵਿਚ ਹੀ ਕੀਤਾ ਜਾ ਸਕਦਾ ਹੈ।
੦ ਸਵੇਰੇ-ਸ਼ਾਮ ਦੋ ਵਾਰ ਪਾਣੀ ਵਿਚ ਕੇਵੜਾ, ਗੁਲਾਬ, ਚਮੇਲੀ, ਮੋਗਰਾ ਦੇ ਇਤਰ ਦੀਆਂ ਕੁਝ ਬੂੰਦਾਂ ਜਾਂ ਯੂਡੀ ਕੋਲੋਨ ਦੀਆਂ ਕੁਝ ਬੂੰਦਾਂ ਪਾ ਕੇ ਇਸ਼ਨਾਨ ਕਰੋ। ਬਾਥ ਟੱਬ ਹੋਵੇ ਤਾਂ ਉਸ ਵਿਚ ਸੁਗੰਧ ਦਾ ਆਨੰਦ ਲੈਂਦੇ ਹੋਏ ਕੁਝ ਦੇਰ ਤੱਕ ਰਹੋ। ਤੁਹਾਡਾ ਸਾਰਾ ਤਣਾਅ ਅਤੇ ਥਕਾਵਟ ਦੂਰ ਹੋ ਜਾਵੇਗੀ। ਇਤਰ ਦੀ ਬਜਾਏ ਤੁਸੀਂ ਤਾਜ਼ੇ ਫ਼ੁੱਲਾਂ ਦੀ ਵੀ ਵਰਤੋਂ ਕਰ ਸਕਦੇ ਹੋ।
 
<< Start < Prev 1 2 3 4 5 6 7 8 9 10 Next > End >>

Results 1 - 18 of 313

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis