RSS

AdvertisementAdvertisement
Special Story
... ਕਿਤੇ ਲੱਗ ਨਾ ਜਾਵੇ ਪਾਣੀਆਂ ਨੂੰ ਅੱਗ PRINT ਈ ਮੇਲ
Friday, 03 September 2010

ਪੰਜਾਬ ਵਿਚ ਇਸ ਵਕਤ ਸ਼ਾਂਤ ਪਾਣੀਆਂ ਦੇ ਦਰਿਆ ਵਹਿ ਰਹੇ ਹਨ, ਪਰ ਚਿੰਤਾ ਹੈ ਕਿ ਸ਼ਾਂਤ ਵਹਿ ਰਹੇ ਪਾਣੀਆਂ ਨੂੰ ਕਿਤੇ ਫਿਰ ਤੋਂ ਅੱਗ ਨਾ ਲੱਗ ਜਾਵੇ। ਕਿਉਂਕਿ ਇਨ੍ਹੀਂ ਦਿਨੀਂ ਤਰੱਕੀ ਦੇ ਰਾਹ ਪਏ ਪੰਜਾਬ ਸੂਬੇ ਵਿਚ ਮੁੜ ਤੋਂ ਰਾਜੀਵ-ਲੌਂਗੋਵਾਲ ਸਮਝੌਤੇ ਦਾ ਮੁੱਦਾ ਗਰਮਾ ਗਿਆ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਆਦਤ ਅਨੁਸਾਰ ਚੂੰਢੀ ਵੱਢਦਿਆਂ ਕਾਂਗਰਸ ਵੱਲ ਉਂਗਲ ਉਠਾ ਦਿੱਤੀ ਅਤੇ ਵਿਵਾਦ ਸ਼ੁਰੂ ਹੋ ਗਿਆ। ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਨਾ ਹੋਣ ਲਈ ਕਾਂਗਰਸ ਅਕਾਲੀਆਂ ਨੂੰ ਅਤੇ ਅਕਾਲੀ ਕਾਂਗਰਸੀਆਂ ਨੂੰ ਕੋਸਣ ਲੱਗੇ। ਗਰਮੋ ਗਰਮ ਬਿਆਨਬਾਜ਼ੀ ਤੋਂ ਅਗਾਂਹ ਵਧਦਿਆਂ ਇਹ ਵਿਵਾਦ ਤਲਖੀ ਭਰਪੂਰ ਹੁੰਦਾ ਜਾ ਰਿਹਾ ਹੈ। ਮੁੜ ਖੜ੍ਹੇ ਹੋਏ ਬਖੇੜੇ ਦੇ ਨਾਲ ਨਾਲ ਉਸ ਵਕਤ ਦੇ ਪਹਿਲੂਆਂ ਦੀ ਪਰਤ ਦਰ ਪਰਤ ਖੋਲ੍ਹਦੀ ਇਸ ਖਾਸ ਰਿਪੋਰਟ ਰਾਹੀਂ ਅਸੀਂ ਮਾਹਿਰਾਂ ਦੇ ਲੇਖਾਂ ਦੇ ਨਾਲ ਨਾਲ ਉੱਘੇ ਲੇਖਕ ਤੇ ਵਿਸ਼ਲੇਸ਼ਕ ਸਤਨਾਮ ਸਿੰਘ ਮਾਣਕ ਹੋਰਾਂ ਦਾ ਖਾਸ ਲੇਖ ਅਜੀਤ ਦੇ ਸਹਿਯੋਗ ਨਾਲ ਪ੍ਰਕਾਸ਼ਤ ਕਰ ਰਹੇ ਹਾਂ। 

25 ਸਾਲ ਬਾਅਦ ਇਕ ਪਿਛਲਝਾਤ
ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਿਉਂ ਨਾ ਹੋਇਆ?


ਸਤਨਾਮ ਸਿੰਘ ਮਾਣਕ
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਦੀਵੀ ਵਿਛੋੜੇ ਨੂੰ 25 ਸਾਲ ਹੋ ਗਏ ਹਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ 24 ਜੁਲਾਈ, 1985 ਨੂੰ ਭਾਰਤ ਦੇ ਉਸ ਸਮੇਂ ਦੇ ਨੌਜਵਾਨ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨਾਲ ਕੀਤੇ ਗਏ 'ਰਾਜੀਵ-ਲੌਂਗੋਵਾਲ ਸਮਝੌਤੇ' ਨੂੰ ਵੀ 25 ਸਾਲ ਹੋ ਗਏ ਹਨ। ਏਨੇ ਲੰਮੇ ਸਮੇਂ ਵਿਚ ਪੰਜਾਬ ਦੇ ਦਰਿਆਵਾਂ ਰਾਹੀਂ

ਅੱਗੇ ਪੜੋ....
 
ਭਾਰਤ 'ਚ ਨਸ਼ੇੜੀਆਂ ਦੀ ਨਵੀਂ ਦੁਨੀਆ PRINT ਈ ਮੇਲ
Friday, 27 August 2010

ਸ਼ਹਿਰੀਆਂ 'ਤੇ ਕੱਸਦਾ ਡਰੱਗਜ਼ ਦਾ ਸ਼ਿਕੰਜਾ
ਚਿੰਤਾ :ਸ਼ਹਿਰਾਂ 'ਚ ਡਰੱਗਜ਼ ਦੀ ਗ੍ਰਿਫ਼ਤ 'ਚ ਆਉਣ ਵਾਲੇ ਚੰਗੇ-ਭਲੇ, ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ 'ਚ ਹੋ ਰਿਹਾ ਹੈ ਵਾਧਾ

''ਗੱਲਬਾਤ ਦੌਰਾਨ ਉਹ ਪੰਜ ਵਾਰ ਕਹਿੰਦੀ ਹੈ, ''ਮੈਂ ਕੋਈ ਡਰੱਗਜ਼-ਵਰੱਗਜ਼ ਨਹੀਂ ਲੈਂਦੀ'' ਅਤੇ ਉਹ ਦਿੱਲੀ 'ਚ ਡਰੱਗਜ਼ ਦੇ ਆਪਣੇ ਪਹਿਲੇ ਤਜ਼ਰਬੇ ਦੀ ਕਹਾਣੀ ਇੰਨੀ ਵਾਰ ਬਦਲਦੀ ਹੈ ਕਿ ਤੁਹਾਨੂੰ ਇਸ ਦੇ ਦਾਅਵੇ 'ਤੇ ਸ਼ੱਕ ਹੋਣ ਲੱਗਦਾ ਹੈ। ਕਦੇ ਉਹ ਕਹਿੰਦੀ ਹੈ ਕਿ ਕਾਲ ਸੈਂਟਰ ਦੇ ਇਕ ਸਹਿਕਰਮੀ ਨੇ ਉਸ ਨੂੰ ਦਫ਼ਤਰ ਦੀ ਕਾਰ 'ਚ ਇਕ ਗਾਂਜੇ ਵਾਲੀ ਸਿਗਰਟ ਦਿੱਤੀ ਸੀ ਤੇ ਕਦੇ ਇਹ ਕਿ ਇਕ ਅਜਨਬੀ ਨੇ ਹੋਟਲ ਸਮਰਾਟ 'ਚ ਉਸ ਨੂੰ ਗੁੰਮਰਾਹ ਕੀਤਾ ਸੀ ਕਿ ਉਹ ਗੁਸਲਖਾਨੇ 'ਚ ਜਾ ਕੇ ਕੋਕੀਨ ਜਾਂ ਹੈਰੋਇਨ ਸੁੰਘ ਲਵੇ। ਤੁਸੀਂ ਉਸ ਦੀ ਕਿਸੇ ਗੱਲ ਨੂੰ ਵੀ ਮੰਨੋ, ਪਰ ਉਹ ਇਹ ਦੱਸਣ ਤੋਂ ਜ਼ਰਾ ਵੀ ਨਹੀਂ ਝਿਜਕਦੀ ਕਿ ਉਸ ਦੇ ਕਾਲ ਸੈਂਟਰ 'ਚ ਅੱਧੀ ਰਾਤ ਦੀ ਸ਼ਿਫ਼ਟ 'ਚ 'ਕਾਕਟੇਲ' ਦਾ ਦੌਰ ਚੱਲਦਾ ਹੈ। 'ਕਾਕਟੇਲ' ਯਾਨੀ ''ਸਪਾਜਮੋ ਪ੍ਰਾਕਸੀਵਾਨ ਦੀਆਂ ਗੋਲੀਆਂ ਨੂੰ ਪੀਸ ਕੇ ਥੋੜ੍ਹੇ ਆਇਓਡੈਕਸ ਨਾਲ ਕਫ਼ ਸੀਰਪ ਅਤੇ ਰਸ, ਪੈਪਸੀ ਜਾਂ ਕੋਕ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ।'' ਪਰ ਇਸ 21 ਸਾਲਾ ਮੁਟਿਆਰ ਦਾ ਕਹਿਣਾ ਹੈ ਕਿ ਉਸ ਨੇ 'ਕਾਕਟੇਲ' ਨੂੰ ਕਦੇ ਵੀ ਨਹੀਂ ਚੱਖਿਆ। ਉਸ ਨੂੰ ਓਨੀਂਦਰਾ, ਗਾਹਕਾਂ ਦੇ ਦੁਰਵਿਹਾਰ, ਬਣਾਉਟੀ

ਅੱਗੇ ਪੜੋ....
 
ਇਕ ਪੰਜਾਬ ਇਹ ਵੀ ਹੈ PRINT ਈ ਮੇਲ
Friday, 20 August 2010

ਤਲਵਿੰਦਰ ਸਿੰਘ ਬੁੱਟਰ
ਦੇਸ਼ ਦਾ ਨੰਬਰ ਇਕ ਸੂਬਾ ਕਹਾਉਣ ਵਾਲੇ ਪੰਜਾਬ ਦੀ ਚਮਕ ਹੁਣ ਪਹਿਲਾਂ ਵਾਲੀ ਨਹੀਂ ਰਹੀ। ਭਾਰਤ 'ਚ ਹਰੀ ਕ੍ਰਾਂਤੀ ਲਿਆਉਣ ਵਾਲਾ ਪੰਜਾਬ ਹੁਣ ਉਸ ਗਲੀ 'ਚੋਂ ਗੁਜ਼ਰਨ ਲੱਗਾ ਹੈ, ਜੋ ਗਰੀਬ ਬਸਤੀਆਂ ਨਾਲੋਂ ਵੀ ਬਦਤਰ ਮੰਜ਼ਰ ਪੇਸ਼ ਕਰਦੀ ਹੈ। ਪੰਜਾਬ ਦੇ ਮਿਹਨਤਕਸ਼ ਲੋਕਾਂ ਨੇ ਆਪਣੀ ਮਿਹਨਤ ਨਾਲ ਇਸ ਦੀ ਚਮਕ ਨੂੰ ਪੂਰੇ ਦੇਸ਼ 'ਚ ਸੂਰਜ ਵਾਂਗ ਚਮਕਾਇਆ ਸੀ, ਪਰ ਇਹ ਸਿਤਮ-ਜ਼ਰੀਫ਼ੀ ਹੈ ਕਿ ਵੋਟਾਂ ਦੀ ਰਾਜਨੀਤੀ ਨੇ ਪਲਾਂ 'ਚ ਪੰਜਾਬ ਦੀ ਖੁਸ਼ਹਾਲੀ ਨੂੰ ਉਜਾੜੇ ਦੇ ਰਾਹ ਪਾ ਦਿੱਤਾ। ਮਹਿਜ ਆਪਣੀਆਂ ਸਿਆਸੀ ਕੁਰਸੀਆਂ ਮਹਿਫੂਜ਼ ਰੱਖਣ ਖਾਤਰ ਮੌਕਾਪ੍ਰਸਤ ਰਾਜਨੀਤੀ ਨੇ ਪੰਜਾਬ ਦੀ ਖੁਸ਼ਹਾਲੀ ਨੂੰ ਅੰਦਰੋਂ-ਅੰਦਰੀ ਖੋਖਲਾ ਕਰਕੇ ਰੱਖ ਦਿੱਤਾ। ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਤਰੱਕੀ 'ਚੋਂ ਆਪਣੇ ਭਵਿੱਖ ਦੇ ਸੁਪਨੇ ਦੇਖੇ ਸਨ, ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪੈਣ ਦਿੱਤਾ ਗਿਆ। 'ਵਿਚ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੇ ਅਖਾਣ ਅਨੁਸਾਰ ਪੰਜਾਬ ਦੇ ਲੋਕਾਂ ਨੇ ਕਦੇ ਵਿਦੇਸ਼ੀ ਹਮਲਾਵਰਾਂ, ਕਦੇ ਦੇਸ਼ ਦੀ ਵੰਡ ਸਮੇਂ, ਕਦੇ ਕੁਦਰਤੀ ਆਫ਼ਤਾਂ ਅਤੇ ਕਦੇ ਦੇਸ਼ ਦੀ ਅਖੰਡਤਾ ਲਈ ਲੰਮਾ ਸਮਾਂ ਸੰਤਾਪ ਝੱਲਿਆ ਹੈ। ਪਰ ਜੋ ਮਾਰਾਂ ਪੰਜਾਬ ਦੇ ਲੋਕਾਂ ਨੂੰ ਕੁਰਸੀ 'ਤੇ ਬੈਠੇ ਹੁਕਮਰਾਨਾਂ ਨੇ ਮਾਰੀਆਂ ਹਨ, ਉਨ੍ਹਾਂ ਦੀ ਪੀੜ ਦੇ ਰਿਸਦੇ ਜ਼ਖਮਾਂ ਦਾ ਅੰਦਾਜ਼ਾ ਅੱਜ ਪੰਜਾਬ ਦੇ ਕਿਸੇ ਵੀ ਕੋਨੇ ਵਿਚ ਵੱਸੇ ਸ਼ਹਿਰਾਂ ਜਾਂ ਪਿੰਡਾਂ 'ਚ ਵੱਸਦੇ ਲੋਕਾਂ ਦੀ ਜੀਵਨ ਦਸ਼ਾ ਦੇਖ ਕੇ ਲਗਾਇਆ ਜਾ ਸਕਦਾ ਹੈ। ਹਰ ਵਰ੍ਹੇ ਕਰੋੜਾਂ ਰੁਪਏ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰਨ ਅਤੇ ਉਨ੍ਹਾਂ ਦਾ ਜੀਵਨ ਸੁਧਾਰਨ ਲਈ ਸਰਕਾਰਾਂ ਵੱਲੋਂ ਵਹਾਏ ਜਾਂਦੇ ਹਨ। ਪਰ ਇਸ ਦੇ ਬਾਵਜੂਦ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਲੋਕਾਂ ਦੀ ਕਿਸਮਤ ਨੂੰ ਕੁੱਝ ਤਾਂ

ਅੱਗੇ ਪੜੋ....
 
ਦੋਸਤੀ ਦੀਆਂ ਮੋਮਬੱਤੀਆਂ PRINT ਈ ਮੇਲ
Friday, 13 August 2010

ਅਟਾਰੀ-ਵਾਹਗਾ ਸਰਹੱਦ
ਅਟਾਰੀ-ਵਾਹਗਾ ਸਰਹੱਦ ਨੂੰ ਆਵਾਜਾਈ ਅਤੇ ਵਪਾਰ ਲਈ ਖੋਲ੍ਹਣ ਵਾਸਤੇ ਪਹਿਲਕਦਮੀ ਕਰਦਿਆਂ 22 ਫ਼ਰਵਰੀ, 1999 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦਿੱਲੀ-ਲਾਹੌਰ ਸਦਭਾਵਨਾ ਬੱਸ ਨੂੰ ਹਰੀ ਝੰਡੀ ਦਿੱਤੀ ਸੀ। ਉਹ ਖੁਦ ਇਸ ਬੱਸ ਵਿਚ ਸਵਾਰ ਹੋ ਕੇ ਪਾਕਿਸਤਾਨ ਗਏ। ਦੋਵਾਂ ਮੁਲਕਾਂ ਵਿਚ ਅਟਾਰੀ-ਵਾਹਗਾ ਸਰਹੱਦ ਤੋਂ ਸੜਕ ਮਾਰਗ ਰਾਹੀਂ ਇਹ ਪਹਿਲੀ ਬੱਸ ਸੇਵਾ ਆਰੰਭ ਹੋਈ ਸੀ। 26 ਨਵੰਬਰ, 2000 ਨੂੰ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਈ ਨੇ ਇਥੇ ਸੈਲਾਨੀਆਂ ਦੇ ਬੈਠਣ ਦੇ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਕੀਤਾ ਤਾਂ ਜੋ ਸੈਲਾਨੀ ਇਥੇ ਸਟੇਡੀਅਮ ਵਿਚ ਬੈਠ ਕੇ 'ਰਿਟਰੀਟ ਰਸਮ' ਦਾ ਆਨੰਦ ਮਾਣ ਸਕਣ। 2001 ਵਿਚ ਹੀ ਦੋਵਾਂ ਦੇਸ਼ਾਂ ਵਿਚ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀਆਂ ਹਮਾਇਤੀ ਜਥੇਬੰਦੀਆਂ ਵਲੋਂ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਇਥੇ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਮਿੱਤਰਤਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਹੋਕਾ ਦੇਣਾ ਸ਼ੁਰੂ ਕੀਤਾ। ਇਹ ਰਵਾਇਤ ਅੱਜ ਵੀ ਜਾਰੀ ਹੈ। ਇਨ੍ਹਾਂ ਮੋਮਬੱਤੀਆਂ ਦੀ ਲੋਅ ਅਜੇ ਕੁਝ ਦੂਰ ਤੱਕ ਹੀ ਆਪਣਾ ਚਾਨਣ ਫ਼ੈਲਾਉਣ ਵਿਚ ਸਮਰੱਥ ਹੋ ਸਕੀ ਹੈ। ਦੋਵਾਂ ਮੁਲਕਾਂ ਵਿਚ ਆਪਸੀ ਸਬੰਧਾਂ ਨੂੰ ਲੈ ਕੇ ਅਜੇ ਦੂਰ ਤੱਕ ਹਨੇਰਾ ਹੀ ਹਨੇਰਾ ਹੈ। ਇਸ ਵਾਰ 14-15 ਅਗਸਤ ਦੀ ਰਾਤ ਨੂੰ ਇਸੇ ਲੜੀ ਤਹਿਤ ਮੁੜ ਦੋਵਾਂ ਮੁਲਕਾਂ ਵਿਚ ਪਕੇਰੀ ਸਾਂਝ ਦੇ ਹਮਾਇਤੀਆਂ ਵਲੋਂ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਦਾ ਹੋਕਾ ਦਿੱਤਾ ਜਾਵੇਗਾ।

ਅੱਗੇ ਪੜੋ....
 
ਕਰਤਾਰਪੁਰ ਸਾਹਿਬ ਲਾਂਘਾ PRINT ਈ ਮੇਲ
Friday, 06 August 2010

ਕਦ ਪੂਰੀ ਹੋਵੇਗੀ ਦਰਸ਼ਨਾਂ ਦੀ ਤਾਂਘ
ਜਿਸ ਦਿਨ ਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡ ਦੀ ਦੀਵਾਰ ਖੜ੍ਹੀ ਹੋਈ ਹੈ, ਉਸ ਦਿਨ ਤੋਂ ਗੁਰੂ ਨਾਨਕ ਨਾਮ ਲੇਵਾ ਉਡੀਕ ਕਰ ਰਹੇ ਹਨ ਕਿ ਕਦੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹੇਗਾ। ਇਸ ਲੰਬੀ ਜੱਦੋਜਹਿਦ ਦੀ ਦਿਲ ਨੂੰ ਟੁੰਬ ਜਾਣ ਵਾਲੀ ਹਕੀਕੀ ਕਹਾਣੀ ਨੂੰ ਬਿਆਨ ਕਰਦੀ ਪਰਵਾਸੀ ਦੀ ਇਹ ਖਾਸ ਰਿਪੋਰਟ।

- ਤਲਵਿੰਦਰ ਸਿੰਘ ਬੁੱਟਰ
ਹਰ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਰੋਜ਼ਾਨਾ ਅਰਦਾਸ ਕਰਦਾ ਹੈ, ''ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।'' 1947 ਦੀ ਭਾਰਤ-ਪਾਕਿ ਵੰਡ ਨੇ ਸਿੱਖ ਕੌਮ ਤੋਂ ਬਹੁਤ ਸਾਰੇ ਇਤਿਹਾਸਕ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਚਰਨਛੋਹ ਪ੍ਰਾਪਤ ਗੁਰਧਾਮ ਖੋਹ ਲਏ। ਦੋ ਦੇਸ਼ਾਂ ਵਿਚਾਲੇ ਕੰਡਿਆਲੀ ਤਾਰ ਸਿੱਖ ਪੰਥ ਨੂੰ ਇਨ੍ਹਾਂ ਗੁਰਧਾਮਾਂ ਤੋਂ ਵਿਛੋੜਦੀ ਹੈ। ਇਸੇ ਕਰਕੇ ਸਿੱਖ ਕੌਮ 1947 ਤੋਂ ਹੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਤਰਸਦੀ ਆ ਰਹੀ ਹੈ।

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 109

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis