|
ਗੋਲੀਆਂ ਮਾਰ ਕੇ ਐਨ ਆਰ ਆਈ ਦਾ ਕਤਲ |
|
|
|
Wednesday, 08 September 2010 |
ਭੋਗਪੁਰ/ਬਿਊਰੋ ਨਿਊਜ਼
ਪਿੰਡ ਬਹਿਰਾਮ ਸਰਿਸ਼ਤਾ ਦੇ ਵਾਸੀ ਮਹਿੰਦਰਜੀਤ ਸਿੰਘ ਐਨ ਆਰ ਆਈ ਦੀ ਵਿਦੇਸ਼ ਵਪਾਰ ਜਾਣ ਸਮੇਂ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਹਿੰਦਰਜੀਤ ਸਿੰਘ ਆਪਣੇ ਸਾਲੇ ਅਮਨਦੀਪ ਸਿੰਘ ਵਾਸੀ ਪਿੰਡ ਮਾਣਕਢੇਰੀ ਦੇ ਵਿਆਹ 'ਤੇ ਯੂ ਐਸ ਏ ਤੋਂ ਆਇਆ ਸੀ। ਵਿਆਹ ਤੋਂ ਬਾਅਦ ਮਹਿੰਦਰਜੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ, ਲੜਕਾ ਨਵਜੋਤ ਸਿੰਘ, ਲੜਕੀ ਗੁਰਸ਼ਰਨ ਕੌਰ, ਸਾਲਾ ਮਨਜੀਤ ਸਿੰਘ ਤੇ ਹੋਰ ਰਿਸ਼ਤੇਦਾਰਾਂ ਨਾਲ ਟੈਂਪੂ ਟਰੈਵਲ 'ਤੇ ਪਿੰਡ ਮਾਣਕਢੇਰੀ ਤੋਂ ਰਾਤ ਨੂੰ ਜਾ ਰਿਹਾ ਸੀ ਤਾਂ ਜਦੋਂ ਟੈਂਪੂ ਟਰੈਵਲ ਪਿੰਡ ਬਹਿਰਾਮ ਸਰਿਸ਼ਤਾ ਨੇੜੇ ਪਹੁੰਚੀ ਤਾਂ ਰਸਤੇ ਵਿਚ ਲਾਂਸਰ ਗੱਡੀ ਖੜ੍ਹੀ ਸੀ, ਜਿਸ ਨੂੰ ਇਕ ਵਿਅਕਤੀ ਧੱਕਾ ਲਗਾ ਰਿਹਾ ਸੀ। ਟੈਂਪੂ ਟਰੈਵਲ ਦਾ ਮਾਲਕ ਸੁਖਵੰਤ ਸਿੰਘ ਵਾਸੀ ਸਿੰਘਪੁਰ ਅਤੇ ਡਰਾਈਵਰ ਗੁਰਲਾਲ ਉਰਫ ਲਾਲੀ ਵਾਸੀ ਭੋਗਪੁਰ ਉਤਰ ਕੇ ਲਾਂਸਰ ਗੱਡੀ ਨੂੰ ਧੱਕਾ ਲਗਾਉਣ ਲੱਗੇ ਤਾਂ ਪਿੱਛੇ ਦੋ ਹੋਰ ਗੱਡੀਆਂ ਆ ਗਈਆਂ, ਜਿਸ ਵਿਚ 10-12 ਵਿਅਕਤੀ ਸਵਾਰ ਸਨ। ਉਹਨਾਂ ਵਿਚੋਂ ਦੋ ਉਤਰ ਕੇ ਟੈਂਪੂ ਟਰੈਵਲ ਵਿਚ
|
|
ਅੱਗੇ ਪੜੋ....
|
|
ਕਸ਼ਮੀਰ 'ਚ ਕਰਫ਼ਿਊ ਜਾਰੀ, ਹੁਰੀਅਤ ਨੇਤਾ ਗਿਲਾਨੀ ਗ੍ਰਿਫ਼ਤਾਰ |
|
|
|
Wednesday, 08 September 2010 |
ਸ਼੍ਰੀਨਗਰ/ ਬਿਊਰੋ ਨਿਊਜ਼
ਕਸ਼ਮੀਰ ਘਾਟੀ 'ਚ ਫ਼ਿਰ ਭੜਕੀ ਹਿੰਸਾ ਦੌਰਾਨ ਹੁਰੀਅਤ ਕਾਨਫਰੰਸ ਦੇ ਨੇਤਾ ਸੈਅਦ ਅਲੀ ਸ਼ਾਹ ਗਿਲਾਨੀ ਨੂੰ ਬੁੱਧਵਾਰ ਨੂੰ ਪੁਲਿਸ ਨੇ ਸ਼੍ਰੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਵੱਖਵਾਦੀ ਨੇਤਾ ਗਿਲਾਨੀ ਨੇ ਕਸ਼ਮੀਰ ਘਾਟੀ 'ਚ ਵਿਰੋਧ-ਪ੍ਰਦਰਸ਼ਨ ਤੇਜ਼ ਕਰਨ ਦੀ ਬੀਤੇ ਕੱਲ੍ਹ ਧਮਕੀ ਦਿੱਤੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੌਕਸੀ ਵਜੋਂ ਗਿਲਾਨੀ ਨੂੰ ਸ਼ਹਿਰ ਦੇ ਹੈਦਰਪੁਰਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਕੇ ਹਮਹਾਮਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗਾੜਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਿਲਾਨੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਨੇ
|
|
ਅੱਗੇ ਪੜੋ....
|
|
ਵਿਆਪਕ ਅਸਰ ਰਿਹਾ ਅੱਜ ਦੀ ਹੜਤਾਲ ਦਾ |
|
|
|
Tuesday, 07 September 2010 |
ਪੰਜਾਬ 'ਚ ਆਵਾਜਾਈ ਲਗਭਗ ਮੁਕੰਮਲ ਬੰਦ ਰਹੀ
 ਨਵੀਂ ਦਿੱਲੀ/ ਬਿਊਰੋ ਨਿਊਜ਼
ਮਹਿੰਗਾਈ, ਨਿੱਜੀਕਰਨ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਦੇਸ਼ ਭਰ 'ਚ ਅੱਜ 8 ਟਰੇਡ ਯੂਨੀਅਨਾਂ ਦੇ ਸੱਦੇ 'ਤੇ 24 ਘੰਟੇ ਦੀ ਹੜਤਾਲ ਸਫ਼ਲ ਰਹੀ। ਪੰਜਾਬ 'ਚ ਹੜਤਾਲ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਮਾਲਵਾ ਖੇਤਰ ਦੇ ਕੁਝ ਰੂਟਾਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਹਿੱਸਿਆਂ 'ਚ ਆਵਾਜਾਈ ਮੁਕੰਮਲ ਬੰਦ ਰਹੀ। ਇਸ ਬੰਦ ਦੌਰਾਨ ਸਰਕਾਰੀ ਅਤੇ ਨਿੱਜੀ ਬੱਸਾਂ ਬਿਲਕੁਲ ਬੰਦ ਰਹੀਆਂ। ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ 'ਚ ਵੀ ਹੜਤਾਲ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਰਾਜਸਥਾਨ 'ਚ ਡਾਕਟਰਾਂ ਵਲੋਂ
|
|
ਅੱਗੇ ਪੜੋ....
|
|
ਅਮਿਤ ਸ਼ਾਹ ਦੀ ਪਟੀਸ਼ਨ 'ਤੇ ਸੁਣਵਾਈ ਟਲੀ |
|
|
|
Tuesday, 07 September 2010 |
ਅਹਿਮਦਾਬਾਦ/ ਬਿਊਰੋ ਨਿਊਜ਼
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅਮਿਤ ਸ਼ਾਹ ਦੀ ਜ਼ਮਾਨਤ ਅਪੀਲ ਨੂੰ ਇਕ ਵਾਰ ਫ਼ਿਰ ਟਾਲ ਦਿੱਤਾ ਹੈ। ਅਦਾਲਤ ਨੇ ਅੱਜ ਅਮਿਤ ਸ਼ਾਹ ਦੀ ਜ਼ਮਾਨਤ ਦੀ ਅਪੀਲ 'ਤੇ ਸੁਣਵਾਈ ਨੂੰ 9 ਸਤੰਬਰ ਤੱਕ ਟਾਲ ਦਿੱਤਾ। ਸ਼ਾਹ ਨੂੰ ਸੋਹਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਵਲੋਂ ਹੋਰ ਸਮਾਂ ਮੰਗੇ ਜਾਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਸ਼ਾਹ ਦੇ ਇਕ ਵਕੀਲ ਮਿਤੇਸ਼ ਅਮੀਨ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਪਾਈ ਜਾਵੇ। ਸ਼ਾਹ ਦਾ ਸੀਨੀਅਰ ਵਕੀਲ ਅਦਾਲਤ 'ਚ ਨਾ ਹੋਣ ਕਾਰਨ ਚੌਥੀ ਵਾਰ ਉਸ ਦੀ ਜ਼ਮਾਨਤ ਦੀ ਸੁਣਵਾਈ ਅੱਗੇ ਪਾ ਦਿੱਤੀ ਗਈ। ਹਾਲਾਂਕਿ ਅੱਜ ਦੀ ਸੁਣਵਾਈ 'ਚ ਸੀ.ਬੀ.ਆਈ. ਦੇ ਸੀਨੀਅਰ ਵਕੀਲ ਵੀ ਹਾਜ਼ਰ ਨਹੀਂ ਸਨ। ਗੁਜਰਾਤ ਦੇ ਸਾਬਕਾ
|
|
ਅੱਗੇ ਪੜੋ....
|
|
ਝਾਰਖੰਡ : ਭਾਜਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ |
|
|
|
Tuesday, 07 September 2010 |
ਰਾਂਚੀ/ ਬਿਊਰੋ ਨਿਊਜ਼
ਝਾਰਖੰਡ 'ਚ ਭਾਜਪਾ ਨੇ ਅੱਜ ਝਾਰਖੰਡ ਮੁਕਤੀ ਮੋਰਚਾ ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।
ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਅਰਜੁਨ ਮੁੰਡਾ ਨੇ ਰਾਜਪਾਲ ਐਮ.ਓ.ਐਚ. ਫ਼ਾਰੂਕ ਨੂੰ ਮਿਲ ਕੇ 45 ਵਿਧਾਇਕਾਂ ਦੀ ਹਮਾਇਤ ਦੀ ਚਿੱਠੀ ਦਿੱਤੀ। ਝਾਰਖੰਡ ਮੁਕਤੀ ਮੋਰਚਾ, ਆਲ ਝਾਰਖੰਡ ਸਟੂਡੈਂਟਸ ਯੂਨੀਅਨ ਅਤੇ ਜਨਤਾ ਦਲ ਯੂ ਦੇ ਨੇਤਾ ਅਤੇ ਦੋ ਆਜ਼ਾਦ ਵਿਧਾਇਕ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮੁੰਡਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।ਜ਼ਿਕਰਯੋਗ ਹੈ ਕਿ ਬੀਤੇ 30 ਮਈ ਨੂੰ ਝਾਰਖੰਡ ਦੇ
|
|
ਅੱਗੇ ਪੜੋ....
|
|
ਭਾਰਤੀ ਰੱਖਿਆਤੰਤਰ 'ਚ ਦੁਸ਼ਮਣ ਦੇਸ਼ਾਂ ਦੇ ਜਾਸੂਸਾਂ ਦੀ ਘੁਸਪੈਠ! |
|
|
|
Tuesday, 07 September 2010 |
ਨਵੀਂ ਦਿੱਲੀ/ ਬਿਊਰੋ ਨਿਊਜ਼
ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਨੇ ਜਾਸੂਸਾਂ ਰਾਹੀਂ ਭਾਰਤ ਦੀਆਂ ਰੱਖਿਆ ਨਾਲ ਜੁੜੀਆਂ ਏਜੰਸੀਆਂ 'ਚ ਸੰਨ੍ਹ ਲਗਾ ਦਿੱਤੀ ਹੈ। ਦੁਸ਼ਮਣ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਭਾਰਤ ਦੇ ਰੱਖਿਆ ਤੰਤਰ ਤੋਂ ਡਾਟਾ ਅਤੇ ਸੂਚਨਾਵਾਂ ਨੂੰ ਪੇਨ ਡਰਾਈਵ, ਰਿਮੂਵੇਬਲ ਹਾਈ ਡਿਸਕ, ਸੀ.ਡੀ. ਅਤੇ ਵੀ.ਸੀ.ਡੀ. ਵਰਗੇ ਵਿਗਿਆਨਕ ਉਪਕਰਨਾਂ ਰਾਹੀਂ ਚੋਰੀ ਕਰ ਰਹੀਆਂ ਹਨ। ਸਾਫ਼ ਹੈ ਕਿ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਅਹਿਮ ਸੂਚਨਾਵਾਂ ਨੂੰ ਹਾਸਲ ਕਰਨ ਲਈ ਆਪਣੀ ਰਣਨੀਤੀ 'ਚ ਬਦਲਾਓ ਕੀਤਾ ਹੈ। ਇਸ ਤੋਂ ਪਹਿਲਾਂ ਅਜਿਹੀਆਂ ਖੁਫ਼ੀਆ ਏਜੰਸੀਆਂ ਹੈਕਿੰਗ ਦਾ ਸਹਾਰਾ ਲੈਂਦੀਆਂ ਸਨ। ਪਰ ਭਾਰਤ ਵਲੋਂ ਉਠਾਏ ਗਏ ਅਹਿਮ ਕਦਮਾਂ ਕਾਰਨ ਹੈਕਿੰਗ
|
|
ਅੱਗੇ ਪੜੋ....
|
|
ਮੰਤਰੀ ਦੀ ਕਾਰ ਵਿਚ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ, 3 ਗ੍ਰਿਫਤਾਰ |
|
|
|
Tuesday, 07 September 2010 |
|
ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਦੀ ਗੱਡੀ ਵਿਚ ਇਕ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਗੱਡੀ ਵਿਚ ਸਵਾਰ 3 ਲੋਕਾਂ ਨੇ ਪੀੜਤ ਲੜਕੀ ਨੂੰ ਧਮਕੀ ਵੀ ਦਿੱਤੀ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੀ ਸਰਕਾਰੀ ਗੱਡੀ ਜ਼ਬਤ ਕਰ ਲਈ ਹੈ। ਜਾਣਕਾਰੀ ਅਨੁਸਾਰ ਸ੍ਰੀ ਕਾਂਡਾ ਦੀ ਧੀ ਨੇ ਆਪਣੀ ਨੌਕਰਾਣੀ ਨੂੰ ਦਿੱਲੀ ਵਿਚ ਛੱਡਿਆ ਅਤੇ ਕਿਹਾ ਕਿ ਮੈਂ ਜਾਂਦੇ ਸਮੇਂ ਤੈਨੂੰ ਨਾਲ ਲੈ ਜਾਵਾਂਗੀ। ਦੋਸ਼ ਹੈ ਕਿ ਇਸ ਦੌਰਾਨ ਕਾਰ ਦਾ ਡਰਾਈਵਰ ਧੋਖੇ ਨਾਲ ਨੌਕਰਾਣੀ ਨੂੰ ਆਪਣੇ ਨਾਲ ਗੁੜਗਾਓਂ ਲੈ ਗਿਆ ਅਤੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਸ ਨੇ ਨੌਕਰਾਣੀ ਨੂੰ ਧਮਕੀ ਦਿੱਤੀ। ਪੁਲਿਸ 'ਚ ਕੇਸ ਦਰਜ ਕਰਕੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲੜਕੀ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ। ਮੰਤਰੀ ਦਾ ਕਹਿਣਾ ਹੈ ਕਿ ਇਹ ਕਾਰ ਉਹਨਾਂ ਦੀ ਨਹੀਂ ਹੈ, ਉਹਨਾਂ ਨੇ ਬਹੁਤ ਪਹਿਲਾਂ ਹੀ ਇਹ ਗੱਡੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਸੀ। ਦੂਜੇ ਪਾਸੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ
|
|
ਅੱਗੇ ਪੜੋ....
|
|
ਬਿਹਾਰ : 8 ਦਿਨ ਬਾਅਦ ਨਕਸਲੀਆਂ ਨੇ 3 ਪੁਲਿਸ ਮੁਲਾਜ਼ਮ ਛੱਡੇ |
|
|
|
Monday, 06 September 2010 |
ਪਟਨਾ/ ਬਿਊਰੋ ਨਿਊਜ਼
ਨਕਸਲੀਆਂ ਨੇ 8 ਦਿਨਾਂ ਤੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਛੱਡ ਦਿੱਤਾ ਹੈ। ਹਾਲਾਂਕਿ ਅਗਵਾ ਕੀਤੇ ਚਾਰ ਪੁਲਿਸ ਵਾਲਿਆਂ ਵਿਚੋਂ ਇਕ ਦੀ ਹੱਤਿਆ ਕਰ ਦਿੱਤੀ ਗਈ ਸੀ। ਤਿੰਨ ਪੁਲਿਸ ਮੁਲਾਜ਼ਮ ਲੱਖੀਸਰਾਏ ਸ਼ਹਿਰ ਦੇ ਪੁਲਿਸ ਥਾਣੇ ਪਹੁੰਚ ਚੁੱਕੇ ਹਨ। ਲੱਖੀਸਰਾਏ 'ਚ ਤਿੰਨਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਤਿੰਨੋਂ ਪੁਲਿਸ ਮੁਲਾਜ਼ਮ ਜੀਪ 'ਚ ਬੈਠ ਕੇ ਲੱਖੀਸਰਾਏ ਥਾਣੇ ਪਹੁੰਚੇ। ਇਨ੍ਹਾਂ ਵਿਚੋਂ ਇਕ ਪੁਲਿਸ ਅਭੇ ਯਾਦਵ ਖਗੜੀਆ ਜ਼ਿਲ੍ਹੇ 'ਚ ਆਪਣੇ ਘਰ ਜਾਣਗੇ। ਰੁਪੇਸ਼ ਕੁਮਾਰ ਅਤੇ ਅਹਿਸਾਨ ਖਾਨ ਪਟਨਾ ਪਹੁੰਚ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ
|
|
ਅੱਗੇ ਪੜੋ....
|
|
ਮਨਮੋਹਨ ਸਿੰਘ ਦੇ ਕੈਬਨਿਟ 'ਚ ਹੋਵੇਗਾ ਫ਼ੇਰਬਦਲ, ਰਾਹੁਲ ਗਾਂਧੀ ਨੂੰ ਮੌਕਾ ਮਿਲਣ ਦੀ ਸੰਭਾਵਨਾ |
|
|
|
Monday, 06 September 2010 |
ਨਵੀਂ ਦਿੱਲੀ/ ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੰਤਰੀ ਮੰਡਲ 'ਚ ਸੰਸਦ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਫ਼ੇਰਬਦਲ ਦੇ ਸੰਕੇਤ ਮਿਲੇ ਹਨ। ਇਸ ਫ਼ੇਰਬਦਲ ਦੌਰਾਨ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਵੀ ਮੰਤਰੀ ਮੰਡਲ 'ਚ ਥਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਆਪਣੀ ਕੈਬਨਿਟ 'ਚ ਫ਼ੇਰਬਦਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਕੈਬਨਿਟ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ, ਪਰ ਕੈਬਨਿਟ ਦੀ ਔਸਤ ਉਮਰ ਘੱਟ ਕੀਤੀ ਜਾਵੇਗੀ। ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਖਾਸ ਤੌਰ 'ਤੇ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਚੰਗਾ ਕੰਮ ਕਰ ਰਹੇ ਹਨ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ 'ਚ ਨੌਜਵਾਨਾਂ ਨੂੰ ਮੌਕਾ ਦੇਣ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 24 of 641 |