RSS

AdvertisementAdvertisement
ਦੁਨੀਆ
ਪਾਕਿ 'ਚ ਆਤਮਘਾਤੀ ਹਮਲਾ, 20 ਦੀ ਮੌਤ PRINT ਈ ਮੇਲ
Monday, 06 September 2010
ਪੇਸ਼ਾਵਰ/ ਬਿਊਰੋ ਨਿਊਜ਼
ਪਾਕਿਸਤਾਨ ਦੇ ਖੈਬਰ ਪਖਤੂਨਖੱਬਾ ਸੂਬੇ 'ਚ ਸੋਮਵਾਰ ਨੂੰ ਇਕ ਆਤਮਘਾਤੀ ਹਮਲਾਵਾਰ ਵਲੋਂ ਵਿਸਫ਼ੋਟਕਾਂ ਨਾਲ ਲੱਦੇ ਵਾਹਨ ਨੂੰ ਪੁਲਿਸ ਥਾਣੇ ਨਾਲ ਟਕਰਾ ਦੇਣ ਨਾਲ 11 ਪੁਲਿਸ ਕਰਮੀਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ।
ਹਮਲਾਵਰਾਂ ਨੇ ਸੂਬੇ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਪ੍ਰਮੁੱਖ ਥਾਣੇ ਨੂੰ ਨਿਸ਼ਾਨਾ ਬਣਾਇਆ। ਇਸ ਵਾਰਦਾਤ 'ਚ 40 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਧਮਾਕੇ ਨਾਲ ਥਾਣੇ ਦੀ ਇਮਾਰਤ, ਕੋਲ ਹੀ ਸਥਿਤ ਮਸਜਿਦ ਅਤੇ ਇਕ ਸਰਕਾਰੀ ਦਫ਼ਤਰ ਵੀ ਢਹਿਢੇਰੀ ਹੋ ਗਿਆ, ਜਦੋਂਕਿ ਦੋ ਹੋਰ ਸਰਕਾਰੀ ਇਮਾਰਤਾਂ ਨੁਕਸਾਨਗ੍ਰਸਤ ਹੋ ਗਈਆਂ। ਇਹ ਹਮਲਾ ਮੁਸਲਮਾਨਾਂ ਦੇ ਰੋਜ਼ੇ ਨਾਲ ਸਬੰਧਤ ਇਕ ਸਮਾਗਮ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲਾਵਰਾਂ ਨੇ ਸਵੇਰੇ ਸੱਤ ਵਜੇ ਇਸ ਵਾਰਦਾਤ ਨੂੰ
ਅੱਗੇ ਪੜੋ....
 
ਪਾਕਿਸਤਾਨ ਵਲੋਂ ਇਕ ਸੌ ਹੋਰ ਮਛੇਰੇ ਰਿਹਾਅ PRINT ਈ ਮੇਲ
Friday, 03 September 2010
ਸਜ਼ਾ ਦੀ ਮਿਆਦ ਤੋਂ ਤਿੰਨ-ਤਿੰਨ ਸਾਲ ਵੱਧ ਜੇਲ੍ਹ ਕੱਟ ਕੇ ਪਰਤੇ ਮਛੇਰੇ
ਇਸਲਾਮਾਬਾਦ/ ਬਿਊਰੋ ਨਿਊਜ਼
ਪਾਕਿਸਤਾਨ ਨੇ ਕਰਾਚੀ ਜੇਲ੍ਹ 'ਚ ਨਜ਼ਰਬੰਦ ਇਕ ਸੌ ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਭਾਰਤੀ ਮਛੇਰਿਆਂ ਦਾ ਪਾਕਿ ਤੋਂ ਰਿਹਾਅ ਹੋਇਆ ਇਹ ਦੂਜਾ ਪੂਰ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤ ਆਇਆ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਪਾਕਿਸਤਾਨ ਵਲੋਂ ਇਕ ਸੌ ਮਛੇਰੇ ਰਿਹਾਅ ਕਰਕੇ ਭਾਰਤ ਭੇਜੇ ਗਏ ਸਨ। ਇਹ ਸਾਰੇ ਮਛੇਰੇ ਪਾਕਿਸਤਾਨ ਦੀ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਨ। ਉਨ੍ਹਾਂ ਨੂੰ ਛੇ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਸੁਣਾਈ ਗਈ ਸੀ, ਪਰ ਬਹੁਤੇ ਮਛੇਰੇ ਸਜ਼ਾ ਪੂਰੀ ਕਰਨ ਤੋਂ ਤਿੰਨ ਸਾਲ ਵੱਧ ਸਮਾਂ ਜੇਲ੍ਹਾਂ 'ਚ ਰਹਿਣ ਤੋਂ ਬਾਅਦ ਵਤਨ ਪਰਤੇ ਹਨ। ਪਾਕਿਸਤਾਨ ਵਲੋਂ ਭਾਰਤੀ ਮਛੇਰਿਆਂ ਦੀ ਰਿਹਾਈ ਉਥੋਂ ਦੀ ਇਕ ਮਨੁੱਖੀ ਅਧਿਕਾਰਾਂ ਬਾਰੇ
ਅੱਗੇ ਪੜੋ....
 
ਮੈਚ ਫਿਕਸਿੰਗ ਨੂੰ ਪਾਕਿਸਤਾਨ ਨੇ ਦੱਸਿਆ ਭਾਰਤ ਦੀ ਸਾਜ਼ਿਸ਼ PRINT ਈ ਮੇਲ
Friday, 03 September 2010
ਪਾਕਿ ਕਪਤਾਨ ਦੇ ਕਮਰੇ 'ਚੋਂ ਮਿਲੀ ਮੈਚ ਫ਼ਿਕਸਿੰਗ ਲਈ ਵਰਤੀ ਰਾਸ਼ੀ
ਲੰਡਨ/ ਬਿਊਰੋ ਨਿਊਜ਼
ਮੈਚ ਫ਼ਿਕਸਿੰਗ ਦੇ ਮਾਮਲੇ ਨੂੰ ਲੈ ਕੇ ਬਦਨਾਮੀ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਭਾਰਤ 'ਤੇ ਆਪਣਾ ਤੋੜਾ ਝਾੜਨ ਲੱਗਾ ਹੈ। ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਆਪਣੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਕਲੀਨ ਚਿੱਟ ਦਿੰਦਿਆਂ ਆਖਿਆ ਹੈ ਕਿ ਮੈਚ ਫ਼ਿਕਸਿੰਗ ਦਾ ਸਾਰਾ ਮਾਮਲਾ ਭਾਰਤ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤੀ ਸੱਟੇਬਾਜ਼ਾਂ ਦਾ ਹੱਥ ਹੈ ਅਤੇ ਸਾਰੀ ਸਾਜ਼ਿਸ਼ 'ਚ ਆਈ.ਸੀ.ਸੀ. ਦੇ ਭਾਰਤੀ ਮੂਲ ਦੇ ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ।
ਪਾਕਿਸਤਾਨੀ ਹਾਈ ਕਮਿਸ਼ਨ ਨੇ ਸ਼ਰਦ ਪਵਾਰ 'ਤੇ ਮੁਕੱਦਮਾ ਕਰਨ ਦੀ ਧਮਕੀ ਦਿੰਦਿਆਂ ਆਖਿਆ ਕਿ ਤਿੰਨ ਪਾਕਿਸਤਾਨੀ ਖਿਡਾਰੀਆਂ ਦੀ ਮੁਅੱਤਲੀ ਪਵਾਰ ਦੇ ਦਬਾਅ 'ਚ ਆ ਕੇ
ਅੱਗੇ ਪੜੋ....
 
ਪਾਕਿ ਹੜ੍ਹ ਰਾਹਤ ਕੈਂਪਾਂ 'ਚ ਹਿੰਦੂਆਂ ਨਾਲ ਵਿਤਕਰੇ ਦੀ ਜ਼ਰਦਾਰੀ ਵਲੋਂ ਜਾਂਚ ਦੇ ਆਦੇਸ਼ PRINT ਈ ਮੇਲ
Friday, 03 September 2010

ਰਾਹਤ ਕੈਂਪਾਂ 'ਚੋਂ ਦਲਿਤਾਂ ਤੇ ਹਿੰਦੂਆਂ ਨੂੰ ਬਾਹਰ ਕੱਢ ਦਿੱਤਾ ਗਿਆ
ਸੱਖੜ/ ਬਿਊਰੋ ਨਿਊਜ਼
ਪਾਕਿਸਤਾਨ ਵਿਚ ਹੜ੍ਹ ਰਾਹਤ ਕੈਂਪਾਂ ਵਿਚ ਹਿੰਦੂਆਂ ਨਾਲ ਵਿਤਕਰੇ ਦੀਆਂ ਰਿਪੋਰਟਾਂ ਆਉਣ ਮਗਰੋਂ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਪੀੜਤਾਂ ਨਾਲ ਫ਼ਿਰਕਿਆਂ ਦੇ ਆਧਾਰ 'ਤੇ ਵਿਹਾਰ ਕੀਤਾ ਜਾ ਰਿਹਾ ਹੈ। ਹਿੰਦੂ ਭਾਈਚਾਰੇ ਅਤੇ ਦਲਿਤਾਂ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਰਾਹਤ ਕੈਂਪਾਂ ਵਿਚੋਂ ਬਾਹਰ ਵੀ ਕੱਢ ਦਿੱਤਾ ਗਿਆ। ਪਾਕਿਸਤਾਨੀ ਰਾਸ਼ਟਰਪਤੀ ਨੇ ਇਨ੍ਹਾਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਆਖਿਆ ਹੈ ਕਿ

ਅੱਗੇ ਪੜੋ....
 
ਲਾਹੌਰ 'ਚ ਤਿੰਨ ਬੰਬ ਧਮਾਕਿਆਂ ਦੌਰਾਨ 29 ਮੌਤਾਂ, 213 ਫੱਟੜ PRINT ਈ ਮੇਲ
Thursday, 02 September 2010
ਸ਼ੀਆ ਭਾਈਚਾਰੇ ਦੇ ਧਾਰਮਿਕ ਜਲਸਿਆਂ ਨੂੰ ਬਣਾਇਆ ਨਿਸ਼ਾਨਾ
ਲਾਹੌਰ, ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਹੋਏ ਬੰਬ ਧਮਾਕਿਆਂ ਦੌਰਾਨ 29 ਲੋਕ ਮਾਰੇ ਗਏ, ਜਦੋਂਕਿ 213 ਗੰਭੀਰ ਜ਼ਖ਼ਮੀ ਹੋ ਗਏ। ਅੱਤਵਾਦੀਆਂ ਵਲੋਂ ਮਨੁੱਖੀ ਬੰਬਾਂ ਰਾਹੀਂ ਸ਼ੀਆ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ, ਕਰਾਚੀ ਵਿਚ ਸ਼ੀਆ ਭਾਈਚਾਰੇ ਦੇ ਹੀ ਇਕ ਇਕੱਠ 'ਤੇ ਬੰਦੂਕਧਾਰੀਆਂ ਵਲੋਂ ਕੀਤੀ ਗੋਲੀਬਾਰੀ ਦੌਰਾਨ 17 ਵਿਅਕਤੀ ਜ਼ਖ਼ਮੀ ਹੋ ਗਏ।
ਲਾਹੌਰ ਵਿਚ ਪਹਿਲੇ ਦੋ ਧਮਾਕੇ ਕਰਬਲਾ ਗਮੇ ਸ਼ਾਹ ਇਮਾਮਬਾੜਾ ਨੇੜੇ ਕੀਤੇ ਗਏ। ਤੀਜਾ ਅਤੇ ਸਭ ਤੋਂ ਸ਼ਕਤੀਸ਼ਾਲੀ ਬੰਬ ਧਮਾਕਾ ਇਨ੍ਹਾਂ ਧਮਾਕਿਆਂ ਤੋਂ ਲਗਭਗ ਇਕ ਘੰਟਾ ਬਾਅਦ ਭੱਟੀ ਚੌਕ 'ਤੇ ਹੋਇਆ। ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉਲਾ ਨੇ ਦੋ ਧਮਾਕਿਆਂ ਦੀ ਹੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਦੋ ਮਨੁੱਖੀ ਬੰਬਾਂ ਦੀਆਂ ਲਾਸ਼ਾਂ ਵੇਖੀਆਂ ਹਨ।
ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਪਹਿਲੇ ਦੋ ਧਮਾਕੇ ਕਰਨ ਲਈ ਮੋਟਰਸਾਈਕਲਾਂ ਵਿਚ ਵਿਸਫੋਟਕ ਪਦਾਰਥ ਲੁਕਾਏ ਗਏ ਸਨ। ਰਿਪੋਰਟਾਂ ਮੁਤਾਬਕ ਤੀਜਾ ਧਮਾਕਾ ਆਤਮਘਾਤੀ ਹਮਲਾਵਰ ਨੇ ਕੀਤਾ, ਪਰ
ਅੱਗੇ ਪੜੋ....
 
ਕਸ਼ਮੀਰ ਦੀ ਆਜ਼ਾਦੀ ਤੋਂ ਬਿਨ੍ਹਾਂ ਭਾਰਤ ਦੀ ਮਦਦ ਮਨਜ਼ੂਰ ਨਹੀਂ PRINT ਈ ਮੇਲ
Wednesday, 01 September 2010
ਇਸਲਾਮਾਬਾਦ/ ਬਿਊਰੋ ਨਿਊਜ਼
ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਪਾਕਿਸਤਾਨ ਨੇ ਭਾਵੇਂ ਅਮਰੀਕੀ ਦਬਾਅ ਕਾਰਨ ਭਾਰਤ ਦੀ ਮਦਦ ਸਵੀਕਾਰ ਕਰ ਲਈ ਹੈ, ਪਰ ਉਥੋਂ ਦਾ ਮੀਡੀਆ ਨਹੀਂ ਚਾਹੁੰਦਾ ਕਿ ਪਾਕਿਸਤਾਨ ਸਰਕਾਰ ਇਹ ਮਦਦ ਕਬੂਲ ਕਰੇ। ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਂਦਿਆਂ ਪਾਕਿਸਤਾਨੀ ਮੀਡੀਆ ਇਸ ਬਿਪਤਾ ਦੀ ਘੜੀ 'ਚ ਵੀ ਕਸ਼ਮੀਰ ਦੇ ਮੁੱਦੇ ਨੂੰ ਤੂਲ ਦੇਣ 'ਚ ਲੱਗਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਕਸ਼ਮੀਰ ਨੂੰ ਆਜ਼ਾਦੀ ਨਹੀਂ ਦਿੰਦਾ, ਉਦੋਂ ਤੱਕ ਪਾਕਿਸਤਾਨ ਨੂੰ ਹੜ੍ਹ ਰਾਹਤ ਲਈ ਭਾਰਤ ਦੀ ਆਰਥਿਕ ਮਦਦ ਕਬੂਲ ਨਹੀਂ ਕਰਨੀ ਚਾਹੀਦੀ। ਇਕ ਪਾਕਿਸਤਾਨੀ ਰੋਜ਼ਾਨਾ ਅਖਬਾਰ ਨੇ ਆਪਣੇ ਸੰਪਾਦਕੀ 'ਚ ਇਹ ਰਾਏ ਦਿੱਤੀ ਹੈ ਕਿ ਜਦੋਂ ਤੱਕ ਭਾਰਤ ਕਸ਼ਮੀਰੀਆਂ ਨੂੰ ਆਪਣੀ ਤਕਦੀਰ ਦਾ
ਅੱਗੇ ਪੜੋ....
 
ਦਾਗੀ ਪਾਕਿਸਤਾਨੀ ਕ੍ਰਿਕਟਰਾਂ ਤੋਂ ਫ਼ਿਰ ਹੋਵੇਗੀ ਪੁੱਛਗਿੱਛ PRINT ਈ ਮੇਲ
Wednesday, 01 September 2010
ਮੈਚ ਫ਼ਿਕਸਿੰਗ ਮਾਮਲੇ 'ਚ ਲੰਡਨ ਤੋਂ ਤਿੰਨ ਹੋਰ ਗ੍ਰਿਫ਼ਤਾਰ
ਲੰਡਨ/ਬਿਊਰੋ ਨਿਊਜ਼
ਮੈਚ ਫਿਕਸਿੰਗ ਦੇ ਦੋਸ਼ਾਂ 'ਚ ਲੰਡਨ 'ਚ ਗ੍ਰਿਫ਼ਤਾਰ ਕੀਤੇ ਤਿੰਨ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਤੋਂ ਲੰਡਨ ਪੁਲਿਸ ਇਕ ਵਾਰ ਫ਼ਿਰ ਪੁੱਛਗਿੱਛ ਕਰੇਗੀ। ਸਲਮਾਨ ਬੱਟ, ਮੁਹੰਮਦ ਅਤੇ ਮੁਹੰਮਦ ਆਮਿਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਏਜਾਜ ਬੱਟ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ। ਇਨ੍ਹਾਂ ਤਿੰਨ ਦਾਗੀ ਖਿਡਾਰੀਆਂ ਨੂੰ ਟੋਨਟਨ 'ਚ ਪ੍ਰੈਕਟਿਸ ਸੈਸ਼ਨ ਤੋਂ ਵਾਪਸ ਬੁਲਾ ਲਿਆ ਗਿਆ ਸੀ।
ਮੈਚ ਫ਼ਿਕਸਿੰਗ ਦੇ ਮਾਮਲੇ 'ਚ ਅੱਜ ਆਈ.ਸੀ.ਸੀ. ਦੇ ਮੁਖੀ ਹਾਰੂਨ ਲੋਗਾਰਟ ਨੇ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਚੇਅਰਮੈਨ ਏਜਾਜ ਬੱਟ ਨਾਲ ਲੰਡਨ 'ਚ ਮੁਲਾਕਾਤ ਕੀਤੀ। ਲੋਗਾਰਟ ਨੇ ਇਕ ਪਾਕਿਸਤਾਨੀ
ਅੱਗੇ ਪੜੋ....
 
ਸਰੀ 'ਚ ਪੰਜਾਬੀ ਮੀਡੀਆ ਦਾ ਤਕਰਾਰ ਗੋਲੀਬਾਰੀ ਤੱਕ ਪੁੱਜਾ PRINT ਈ ਮੇਲ
Tuesday, 31 August 2010
ਵੈਨਕੂਵਰ/ ਬਿਊਰੋ ਨਿਊਜ਼
ਸਰੀ, ਬੀ.ਸੀ. ਦੇ ਰੇਡੀਓ 'ਤੇ ਪ੍ਰਸਾਰਿਤ ਇਕ ਰਿਪੋਰਟ ਦੇ ਵਿਵਾਦ ਨੂੰ ਲੈ ਕੇ ਸਰੀ ਦੇ ਇਕ ਗੁਰੂ ਘਰ ਦੇ ਬਾਹਰ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਘਟਨਾ ਸਮੇਂ ਗੁਰੂ-ਘਰ 'ਚ ਵਿਆਹ ਸਮਾਗਮ ਚੱਲ ਰਿਹਾ ਸੀ, ਜਦੋਂਕਿ ਦੋ ਵਿਰੋਧੀ ਧਿਰਾਂ ਇਸ ਵਿਆਹ 'ਚ ਸ਼ਮੂਲੀਅਤ ਕਰਨ ਪੁੱਜੀਆਂ ਸਨ। ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਅਤੇ ਇਹ ਤਕਰਾਰ ਵੱਧ ਕੇ ਗੋਲੀ ਚਲਾਉਣ ਤੱਕ ਪਹੁੰਚ ਗਿਆ। ਜ਼ਖ਼ਮੀ ਦੀ ਪਛਾਣ 54 ਸਾਲਾ ਠੇਕੇਦਾਰ ਹਰਜੀਤ ਸਿੰਘ ਅਟਵਾਲ ਵਜੋਂ ਹੋਈ ਹੈ।
ਸਰੀ ਆਰ.ਸੀ.ਐਮ.ਪੀ. ਨੇ ਨਾ ਤਾਂ ਗੋਲੀ ਚਲਾਉਣ ਵਾਲੇ ਦੇ ਨਾਂ ਦਾ ਖੁਲਾਸਾ ਕੀਤਾ ਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਸ਼ਨਿੱਚਰਵਾਰ ਨੂੰ ਘਟਨਾ ਤੋਂ ਬਾਅਦ ਰੇਡੀਓ ਇੰਡੀਆ ਦੇ ਸਰੀ ਸਥਿਤ ਦਫ਼ਤਰ 'ਚ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਦੀਆਂ ਖ਼ਬਰਾਂ ਮਿਲੀਆਂ ਹਨ।
ਇਹ ਘਟਨਾ ਸ਼ਨਿੱਚਰਵਾਰ ਬਾਅਦ ਦੁਪਹਿਰ 12.30 ਵਜੇ ਸਰੀ, ਬੀ.ਸੀ. ਦੇ ਗੁਰਦੁਆਰਾ ਗੁਰੂ ਨਾਨਕ ਦੀ ਪਾਰਕਿੰਗ 'ਚ ਵਾਪਰੀ। ਇਸ ਵਿਆਹ ਸਮਾਗਮ 'ਚ ਠੇਕੇਦਾਰ ਹਰਜੀਤ ਸਿੰਘ ਅਟਵਾਲ ਅਤੇ
ਅੱਗੇ ਪੜੋ....
 
ਮਿਸ ਮੈਕਸੀਕੋ ਬਣੀ ਸਾਲ 2010 ਦੀ ਬ੍ਰਹਿਮੰਡ ਸੁੰਦਰੀ PRINT ਈ ਮੇਲ
Friday, 27 August 2010
ਮਿਸ ਇੰਡੀਆ ਪਹਿਲੀਆਂ 15 ਮੁਟਿਆਰਾਂ 'ਚ ਵੀ ਨਾਂ ਨਾ ਬਣਾ ਸਕੀ
ਲਾਸ ਵੈਗਾਸ/ਬਿਊਰੋ ਨਿਊਜ਼
ਮਿਸ ਮੈਕਸੀਕੋ ਜਿਮੇਨਾ ਨਵਾਰੈਟ (22) ਮਿਸ ਯੂਨੀਵਰਸ 2010 ਚੁਣੀ ਗਈ। ਉਹਨੇ ਮਿਸ ਇੰਡੀਆ ਸਮੇਤ ਕੁੱਲ 82 ਮੁਲਕਾਂ ਦੀਆਂ ਸਿਰਕੱਢਵੀਆਂ ਮੁਟਿਆਰਾਂ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਡਿਗਵੇਂ ਲਾਲ ਗਾਊਨ ਵਿਚ ਸਜੀ ਜਿਮੇਨਾ ਨੇ ਬੱਚਿਆਂ ਨੂੰ ਪਰਿਵਾਰਕ ਕਦਰਾਂ ਕੀਮਤਾਂ ਸਿਖਾਏ ਜਾਣ ਦੀ ਮਹੱਤਤਾ ਬਾਰੇ ਬੋਲ ਕੇ ਮੋਹ ਲਿਆ ਸੀ। ਮਿਸ ਜਮਾਇਕਾ ਯੇਂਡੀ ਫਿਲਿਪਸ ਤੇ ਮਿਸ ਆਸਟਰੇਲੀਆ ਜੇਨਿਸਟਾ ਕੈਂਪਬੈਲ ਕ੍ਰਮਵਾਰ ਪਹਿਲੀ ਤੇ ਦੂਜੀ ਰਨਰਅੱਪ ਰਹੀਆਂ। ਮਿਸ ਯੂਕਰੇਨ ਅੱਨਾ ਪੋਸਲਾਵਸਕਾ ਚੌਥੇ ਅਤੇ ਮਿਸ ਫਿਲਪੀਨਜ਼ ਵੀਨਸ ਰਾਜ ਪੰਜਵੇਂ ਸਥਾਨ 'ਤੇ ਰਹੀਆਂ। ਕੋਲਕਾਤਾ ਦੀ 21 ਸਾਲਾ ਉਸ਼ੋਸ਼ੀ ਸੇਨਗੁਪਤ ਮਿਸ ਇੰਡੀਆ ਪਹਿਲੀਆਂ 15 ਮੁਟਿਆਰਾਂ 'ਚ ਥਾਂ ਨਹੀਂ ਬਣਾ ਸਕੀ। ਨਾ ਹੀ ਮਿਸ ਅਮਰੀਕਾ ਰੀਮਾ ਫਕੀਹ ਕਿਤੇ ਰੜਕੀ ਜਦਕਿ ਉਹ ਅਮਰੀਕਾ ਦੀ ਪ੍ਰਤੀਨਿਧਤਾ ਕਰ ਰਹੀ ਪਹਿਲੀ ਮੁਸਲਿਮ ਅਮਰੀਕੀ ਹੋਣ ਕਰਕੇ ਕੌਮਾਂਤਰੀ ਪੱਧਰ 'ਤੇ ਸੁਰਖੀਆਂ 'ਚ ਰਹੀ ਸੀ। 200 ਦੇਸ਼ਾਂ ਦੇ ਲੱਖਾਂ ਲੋਕਾਂ ਵਲੋਂ ਦੇਖੇ ਗਏ 59ਵੇਂ ਸਲਾਨਾ ਮੁਕਾਬਲੇ ਵਿਚ
ਅੱਗੇ ਪੜੋ....
 
ਵੇਸਵਾਪੁਣੇ ਦੇ ਦੋਸ਼ 'ਚ 2 ਅਭਿਨੇਤਰੀਆਂ ਸਮੇਤ 9 ਗ੍ਰਿਫ਼ਤਾਰ PRINT ਈ ਮੇਲ
Friday, 27 August 2010
ਹੈਦਰਾਬਾਦ/ ਬਿਊਰੋ ਨਿਊਜ਼
ਆਂਧਰਾ ਪ੍ਰਦੇਸ਼ ਵਿਚ ਹੈਦਰਾਬਾਦ ਪੁਲਿਸ ਨੇ ਤੇਲਗੂ ਫ਼ਿਲਮ ਅਭਿਨੇਤਰੀਆਂ ਸਾਇਰਾ ਬਾਨੋ ਅਤੇ ਜੋਤੀ ਦੇ ਨਾਲ-ਨਾਲ 7 ਹੋਰਨਾਂ ਨੂੰ ਰੰਗੇ ਹੱਥੀਂ ਫੜ ਕੇ ਵੇਸਵਾਪੁਣੇ ਨਾਲ ਜੁੜੇ ਇਕ ਗਰੋਹ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕੁੰਦਨ ਬਾਗ਼ ਦੇ ਇਕ ਨੇੜਲੇ ਇਲਾਕੇ ਦੇ ਇਕ ਅਪਾਰਟਮੈਂਟ ਵਿਚੋਂ ਕਥਿਤ ਤੌਰ 'ਤੇ ਸਾਇਰਾ ਬਾਨੋ ਤੇ ਜੋਤੀ ਨੂੰ ਉਜ਼ਬੇਕਿਸਤਾਨ ਦੀ ਇਕ ਔਰਤ ਅਤੇ ਉਨ੍ਹਾਂ ਦੇ ਗਾਹਕਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਥੇ ਇਹ ਗੱਲ ਦੱਸਣਯੋਗ ਹੈ ਕਿ ਸਾਇਰਾ ਨੇ ਤੇਲਗੂ ਦੀਆਂ ਕੁਝ ਫ਼ਿਲਮਾਂ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ, ਜਦੋਂਕਿ ਜੋਤੀ ਨੇ
ਅੱਗੇ ਪੜੋ....
 
ਬ੍ਰਿਟੇਨ ਦੀ ਮਹਾਰਾਣੀ ਅਤੇ ਪਤੀ ਦਰਮਿਆਨ ਤਣਾਅ PRINT ਈ ਮੇਲ
Friday, 27 August 2010
ਲੰਦਨ/ਬਿਊਰੋ ਨਿਊਜ਼
ਬ੍ਰਿਟੇਨ ਦੀ ਮਹਾਰਾਣੀ ਅਤੇ ਉਹਨਾਂ ਦੇ ਪਤੀ ਪ੍ਰਿੰਸ ਫਿਲਪ ਦੀ ਅੱਜਕੱਲ੍ਹ ਬਣ ਨਹੀਂ ਰਹੀ। ਇਸ ਦਾ ਕਰਨ ਇਹ ਦੱਸਿਆ ਜਾ ਰਿਹਾ ਹੈ ਕਿ ਫਿਲਪ ਦੇ ਜਨਮ ਦਿਨ ਉੱਤੇ ਆਯੋਜਨਾਂ ਨੂੰ ਲੈ ਕੇ ਦੋਹਾਂ ਵਿਚ ਰਜ਼ਾਮੰਦੀ ਨਹੀਂ ਹੈ। 'ਡੇਲੀ ਮੇਲ' ਅਨੁਸਾਰ ਅਗਲੇ ਜੂਨ ਵਿਚ ਪ੍ਰਿੰਸ ਫਿਲਪ 90 ਸਾਲ ਦੇ ਹੋ ਜਾਣਗੇ। ਮਹਾਰਾਣੀ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੁਝ ਆਯੋਜਨ ਚਾਹੁੰਦੀ ਹੈ, ਪਰ ਫਿਲਪ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਜਨਮ ਦਿਨ 'ਤੇ ਜ਼ਿਆਦਾ ਰੌਲਾ ਰੱਪਾ ਪਵੇ।
ਪ੍ਰਿੰਸ ਫਿਲਪ ਦਾ ਜਨਮ ਦਿਨ ਵੈਸੇ ਤਾਂ ਰਵਾਇਤੀ ਅੰਦਾਜ਼ ਵਿਚ ਮਨਾਇਆ ਜਾਂਦਾ ਹੈ। ਉਹਨਾਂ ਨੂੰ ਲੰਦਨ ਟਾਵਰ ਤੋਂ  62 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਬਕਿੰਘਮ ਪੈਲੇਸ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰਿੰਸ ਫਿਲਪ ਦੇ ਜਨਮ ਦਿਨ 'ਤੇ ਹੋਣ ਵਾਲੇ ਆਯੋਜਨਾਂ ਬਾਰੇ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਕੀਤੀ ਜਾਵੇਗੀ।
 
<< Start < Prev 1 2 3 4 5 6 7 8 9 10 Next > End >>

Results 1 - 21 of 228

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis