RSS

AdvertisementAdvertisement
ਰੈਗੂਲਰ ਕਾਲਮ
ਕਲੋਨਾ ਬੀ. ਸੀ. ਦਾ ਦਸਵਾਂ ਖੇਡ ਮੇਲਾ PRINT ਈ ਮੇਲ
Friday, 03 September 2010
ਪ੍ਰਿੰ. ਸਰਵਣ ਸਿੰਘ
ਕਲੋਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਓਕਾਨਾਗਨ ਵਾਦੀ ਦਾ ਸੁੰਦਰ ਸ਼ਹਿਰ ਹੈ। ਜਿਵੇਂ ਲਾਹੌਰ ਬਾਰੇ ਕਿਹਾ ਜਾਂਦੈ ਕਿ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਹਾਲੇ ਜੰਮਿਆ ਹੀ ਨਹੀਂ ਉਵੇਂ ਕਲੋਨੇ ਬਾਰੇ ਕਿਹਾ ਜਾਂਦੈ ਕਿ ਜੀਹਨੇ ਕਲੋਨਾ ਨਹੀਂ ਵੇਖਿਆ ਉਹਨੇ ਹਾਲੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਨਹੀਂ ਵੇਖੀ। ਕਲੋਨਾ ਦੁਨੀਆ ਭਰ ਦੇ ਸੈਲਾਨੀਆਂ ਦੀ ਸੈਰਗਾਹ ਹੈ। ਇਸ ਦੀ ਸਵਾ ਕੁ ਲੱਖ ਆਬਾਦੀ ਵਿਚ ਤਿੰਨ ਚਾਰ ਹਜ਼ਾਰ ਪੰਜਾਬੀ ਵੀ ਵਸਦੇ ਹਨ। ਇਸ ਸ਼ਹਿਰ ਦੇ ਆਲੇ ਦੁਆਲੇ ਓਲੀਵਰ, ਵਰਨਨ, ਕੈਮਲੂਪਸ, ਸਮਰਲੈਂਡ, ਪੈਂਟਿੰਕਟਨ, ਓਸੁਆਇਸ ਤੇ ਕੁਝ ਹੋਰ ਨਗਰ ਹਨ ਜਿਥੇ ਪੰਜਾਬੀ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਰਹਿੰਦੇ ਹਨ। ਉਨ੍ਹਾਂ ਵਿਚ ਵਧੇਰੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਹਨ ਜਿਨ੍ਹਾਂ ਨੇ ਜੰਗਲ ਵਿਚ ਮੰਗਲ ਲਾ ਰੱਖੇ ਹਨ। ਸੇਬਾਂ, ਆੜੂਆਂ, ਲੀਚੀਆਂ ਤੇ ਚੈਰੀਆਂ ਦੇ ਬਾਗਾਂ ਵਿਚ ਪੰਜਾਬੀਆਂ ਦੀਆਂ ਕਿਲਕਾਰੀਆਂ ਤੇ ਗੀਤ ਗੂੰਜਦੇ ਹਨ। ਪੰਜਾਬੀ ਤੜਕੇ ਦੀਆਂ ਮਹਿਕਾਂ ਸੜਕਾਂ ਤੇ ਪਾਰਕਾਂ ਤਕ ਜਾ ਪਹੁੰਚਦੀਆਂ ਹਨ। ਉਨ੍ਹਾਂ ਨੇ ਧਰਤੀ ਦੇ ਦੂਜੇ
ਅੱਗੇ ਪੜੋ....
 
''ਕੈਨੇਡਾ ਵਸਣ ਵਾਲਿਓ..." PRINT ਈ ਮੇਲ
Friday, 03 September 2010

ਸਰ ਵਿਲਫ੍ਰੇਡ ਲੋਰੀਅਰ : ਇੱਕ ਬਹੁਤ ਜ਼ਿਆਦਾ ਸ਼ਾਂਤ ਵਿਅਕਤੀਤਵ

-ਮਾਈਕਲ ਬਿਲਸ
ਕਰੀਬ 100 ਸਾਲ ਪਹਿਲਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਣਾ ਕੋਈ ਮੁਸ਼ਕਿਲ ਗੱਲ ਨਹੀਂ ਸੀ। ਸਾਲ 1910 ਵਿੱਚ ਪ੍ਰਵਾਸੀ ਤੇਜ਼ੀ ਨਾਲ ਕੈਨੇਡੀਅਨ ਪੱਛਮੀ ਖੇਤਰਾਂ ਵਿੱਚ ਆਬਾਦੀ ਵਧਾ ਰਹੇ ਸਨ। ਕੈਨੇਡੀਅਨ ਕਾਰੋਬਾਰ ਵੀ ਵੱਧ ਰਿਹਾ ਸੀ। ਨਵਾਂ ਅੰਤਰਦੇਸ਼ੀ ਰੇਲਵੇ ਬਣ ਚੁੱਕਿਆ ਸੀ। ਸੋਨੇ, ਚਾਂਦੀ ਅਤੇ ਹੋਰਨਾਂ ਖਜ਼ਾਨਿਆਂ ਦੇ ਅਪਾਰ ਭੰਡਾਰ ਸਨ ਅਤੇ ਪੂਰੇ ਉਤਰ ਵਿੱਚ ਉਨ੍ਹਾਂ ਦੀ ਲਗਾਤਾਰ ਖੋਜ਼ ਹੋ ਰਹੀ ਸੀ। ਕੁੱਲ 10 ਸਾਲਾਂ ਵਿੱਚ ਹੀ ਕੈਨੇਡਾ ਦੀ ਆਬਾਦੀ 40 ਪ੍ਰਤੀਸ਼ਤ ਤੱਕ ਵੱਧ ਗਈ। 1905 ਵਿੱਚ ਦੋ ਨਵੇਂ ਰਾਜ ਅਲਬਰਟਾ ਅਤੇ ਸਸਕਾਚੈਵਾਨ ਨੂੰ ਗਠਿਤ ਕੀਤਾ ਗਿਆ।
ਅਜਿਹੇ ਵਿੱਚ 1896 ਵਿੱਚ ਸਰ ਵਿਲਫ੍ਰੇਡ ਲੋਰੀਅਰ ਦਾ ਪ੍ਰਧਾਨ ਮੰਤਰੀ ਬਣਨਾ ਕੋਈ ਅਜੂਬਾ ਨਹੀਂ ਸੀ ਅਤੇ ਉਹ ਲਗਾਤਾਰ ਚੁਣੇ ਜਾਂਦੇ ਰਹੇ। ਉਹ ਆਪਣੇ ਪ੍ਰਚਾਰ ਦੇ ਦੌਰਾਨ ਇਹ ਕਹਿਣ ਦੇ ਲਈ ਕਾਫੀ ਲੋਕਪ੍ਰਿਯ ਸਨ ਕਿ 20ਵੀਂ ਸਦੀ ਕੈਨੇਡਾ ਦੀ ਹੈ।
ਲੋਰੀਅਰ, ਦੋ ਕਾਰਨਾਂ ਕਰਕੇ ਅਲੱਗ ਸਨ। ਉਹ ਅਜਿਹੇ ਫ੍ਰੈਂਚ ਕੈਨੇਡੀਅਨ ਸਨ ਜੋ ਕਿ ਕੈਨੇਡਾ ਨੂੰ ਅਗਵਾਈ ਦੇ ਰਹੇ ਸਨ ਅਤੇ ਦੇਸ਼ ਦੇ ਪ੍ਰਮੁੱਖ ਦਫ਼ਤਰ ਨੂੰ ਸੰਭਾਲ ਰਹੇ ਸਨ। ਉਹ 1841 ਵਿੱਚ ਕਿਊਬੈਕ ਦੇ

ਅੱਗੇ ਪੜੋ....
 
ਪਰਗਟ ਪਰਗਟ ਈ ਐ! PRINT ਈ ਮੇਲ
Friday, 20 August 2010
ਪ੍ਰਿੰ. ਸਰਵਣ ਸਿੰਘ
ਪਰਗਟ ਸਿੰਘ ਹਾਕੀ ਦਾ ਪੇਲੇ ਹੈ। ਉਹ ਵੀਹ ਸਾਲ ਉੱਚ ਪਾਏ ਦੀ ਹਾਕੀ ਖੇਡਿਆ। ਉਸ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ 'ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਸੀ। ਉਸ ਨੇ ਚੈਂਪੀਅਨਜ਼ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ ਤੇ ਇੰਟਰ-ਕਾਂਟੀਨੈਂਟਲ ਕੱਪ ਖੇਡਿਆ। ਭਾਰਤ ਦਾ ਉਹ ਇਕੋ ਇਕ ਐਸਾ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਹਾਕੀ ਟੀਮਾਂ ਦਾ ਕਪਤਾਨ ਰਿਹਾ। ਉਹ ਅਰਜਨਾ ਅਵਾਰਡੀ ਤੇ ਰਾਜੀਵ ਗਾਂਧੀ ਖੇਡ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੈ। ਇਸ ਸਮੇਂ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਹੈ।
ਪਹਿਲਾਂ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਦਹਾਕੇ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਨਾਂ ਹਨ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁਟਬਾਲ ਤੇ
ਅੱਗੇ ਪੜੋ....
 
ਮੇਰਾ ਪਿੰਡ ਆਪਣੇ ਲੋਕ PRINT ਈ ਮੇਲ
Friday, 20 August 2010

ਮੇਰੇ ਪਿੰਡ ਦਾ ਸਕੂਲ
ਸਰਬਜੀਤ ਸਿੰਘ ਛੀਨਾ
ਮੇਰੇ ਤਾਇਆ ਜੀ ਦੇ ਲੜਕੇ ਸਵੇਰੇ-ਸਵੇਰੇ ਬਹੁਤ ਸੁਹਣੇ ਕੱਪੜੇ ਪਾ ਕੇ ਸਕੂਲ ਵੱਲ ਚੱਲ ਪੈਂਦੇ ਸਨ। ਉਹਨਾਂ ਕੋਲ ਫੁੱਟਬਾਲ ਵੀ ਹੁੰਦਾ ਸੀ, ਜਿਸ ਨੂੰ ਉਹ ਸਕੂਲ ਵਿਚ ਆਪਣੇ ਨਾਲ ਲੈ ਜਾਂਦੇ ਸਨ ਅਤੇ ਉੱਥੇ ਖੇਡਦੇ ਹੁੰਦੇ ਸਨ। ਸ਼ਾਮ ਨੂੰ ਆ ਕੇ ਉਹ ਫਿਰ ਖੇਡਦੇ ਸਨ ਅਤੇ ਮੈਂ ਉਹਨਾਂ ਨੂੰ ਸਕੂਲ ਤੋਂ ਆਉਣ ਤੱਕ ਉਡੀਕਦਾ ਰਹਿੰਦਾ ਸਾਂ। ਬਹੁਤ ਵਾਰ ਮੈਂ ਬੀਬੀ ਜੀ ਨੂੰ ਕਹਿਣਾ ਕਿ ਉਹ ਮੈਨੂੰ ਵੀ ਸਕੂਲ ਦਾਖਲ ਕਰਵਾ ਦੇਣ, ਪਰ ਉਹ ਹਮੇਸ਼ਾ ਕਹਿੰਦੇ ਸਨ, ਤੂੰ ਅਜੇ ਛੋਟਾ ਹੈਂ, ਮੈਂ ਛੋਟਾ ਹੋਣਾ ਨਹੀਂ ਸਾਂ ਮੰਨਦਾ। ਫਿਰ 1950 ਦੇ ਮਾਰਚ ਮਹੀਨੇ , ਮੇਰੇ ਚਾਚਾ ਜੀ ਮੈਨੂੰ ਸਾਈਕਲ 'ਤੇ ਬਿਠਾ ਕੇ ਸਕੂਲ ਲੈ ਗਏ ਅਤੇ ਪਹਿਲੀ ਜਮਾਤ ਵਿਚ ਦਾਖਲ ਕਰਵਾ ਦਿੱਤਾ ਅਤੇ ਅੰਦਾਜ਼ੇ ਨਾਲ ਹੀ ਮੇਰੀ ਉਮਰ ਦੀ ਤਰੀਕ ਲਿਖਵਾ ਦਿੱਤੀ। ਉਹ ਮੈਨੂੰ ਸਕੂਲ ਛੱਡ ਕੇ ਚਲੇ ਗਏ। ਮੈਂ ਵੇਖਿਆ ਮਾਸਟਰ ਜੀ ਦੇ ਹੱਥ ਵਿਚ ਇਕ ਸੋਟੀ ਸੀ ਅਤੇ ਉਹ ਕਦੀ ਕਦੀ ਕਿਸੇ ਲੜਕੇ ਨੂੰ ਬੜੇ ਜ਼ੋਰ ਦੀ ਸੋਟੀ ਮਾਰਦੇ ਸਨ। ਮੈਨੂੰ ਇਹ ਅਜੀਬ ਹੀ ਲੱਗਦਾ ਸੀ। ਕੁਝ ਸਮੇਂ ਬਾਅਦ ਚਾਚਾ ਜੀ ਫਿਰ ਆਏ। ਉਹਨਾਂ ਦੇ ਹੱਥ ਵਿਚ ਲੱਡੂਆਂ ਦਾ ਇਕ ਝੋਲਾ ਸੀ, ਉਹਨਾਂ ਨੇ ਸਾਰੇ ਬੱਚਿਆਂ ਨੂੰ ਲਾਈਨਾਂ ਵਿਚ ਬਿਠਾ ਦਿੱਤਾ ਅਤੇ ਹਰ ਇਕ ਨੂੰ ਦੋ-ਦੋ ਲੱਡੂ ਵੰਡਣ ਲੱਗ ਪਏ। ਜਦ ਲੱਡੂ ਵੰਡੇ ਗਏ ਤਾਂ ਮੈਂ ਚਾਚਾ ਜੀ ਦੇ ਸਾਈਕਲ ਕੋਲ ਆਇਆ ਅਤੇ ਕਿਹਾ ਕਿ ਮੈਨੂੰ ਲੈ ਜਾਓ, ਪਰ ਉਹ ਕਹਿਣ ਲੱਗੇ ਕਿ

ਅੱਗੇ ਪੜੋ....
 
''ਕੈਨੇਡਾ ਵਸਣ ਵਾਲਿਓ..." PRINT ਈ ਮੇਲ
Friday, 20 August 2010
ਬਲਾਕ ਕਉਬਿਕੋਇਸ
-ਰਾਬਰਟ ਬੋਥਵੈਲ ਦੁਆਰਾ
ਬਲਾਕ ਕਉਬਿਕੋਇਸ (ਬੀਕਉ) ਇਕ ਸੂਬੀ-ਸੰਘ ਪਾਰਟੀ ਹੈ ਜੋਕਿ ਅਜ਼ਾਦ, ਫ਼੍ਰੈੰਚ-ਭਾਸ਼ੀ ਕਉਬੇਕ ਰਾਜ, ਲਈ ਤੱਤਪਰ ਹੈ। ਹਾਲਾਂਕਿ ਸੰਘੀ ਸੰਸਦ ਵਿੱਚ ਇਕਲੇ ਅਲਗਵਾਦੀ ਪਹਿਲਾਂ ਵੀ ਸਨ ਪਰ ਉਨ੍ਹਾਂ ਦੇ ਪਿੱਛੇ ਕੋਈ ਸੰਗਠਿਤ ਸਿਆਸੀ ਪਾਰਟੀ ਨਹੀਂ ਸੀ। ਪਾਰਟੀ ਦਿਅਥ ਜੜ੍ਹਾਂ ਰੇਨੇ ਲੀਵੇਸਕੀ ਦੀ ਪਾਰਟੀ ਕਉਬੇਕੋਇਸ ਵਿੱਚ ਹਨ ਜੋਕਿ 1976 ਵਿੱਚ ਸੱਤਾ ਵਿੱਚ ਆਈ ਸੀ ਅਤੇ ਚੰਗਾ ਰਾਜ਼ ਕੀਤਾ, ਹਾਲਾਂਕਿ 1980 ਵਿੱਚ ਅਲਗਵਵਾਦ ਦੀ ਮੁਹਿੰਮ ਕਥਮ ਹੋ ਗਈ ਸੀ।
ਬਲਾਕ ਕਉਬੇਕੋਇਸ ਦੇ ਸਿਆਸੀ ਅੰਗ 1984 ਦਿਆਂ ਦੋ ਘਟਨਾਵਾਂ ਵਿੱਚ ਦੇਖੇ ਜਾ ਸਕਦੇ ਹਨ। ਬਰਾਇਨ ਮੁਲਰੋਨੇ, ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ, ਜੋਕਿ ਖੁੱਦ ਇਕਕਉਬੇਕੇਰ ਸੀ, ਨੇ ਇਹ ਫ਼ੈਸਲਾ ਕੀਤਾ ਕਿ ਕਉਬੇਕ ਵਿੱਖੇ ਪਾਰਟੀ ਨੂੰ ਮਹੱਤ ਦੇਣ ਲਈ ਪਹਿਲੇ ਅਲਗਾਵਵਾਦਿਆਂ ਨੂੰ ਭਰਤੀ ਕੀਤਾ ਜਾਵੇ।ਇਹ ਇਕ ਤਰਕ-ਪੂਰਨ ਫ਼ੈਸਲਾ ਸੀ: ਕਨਜ਼ਰਵੇਟਿਵਾ ਨੂੰ ਮਦਦ ਦੀ ਲੋੜ ਸੀ। ਉਨ੍ਹਾਂ ਤੋਂ ਵੱਧ ਕੋਣ ਸੀ ਜੋ ਸਿਆਸੀ ਤੋਰ ਤੇ ਤਗੜੇ
ਅੱਗੇ ਪੜੋ....
 
''ਕੈਨੇਡਾ ਵਸਣ ਵਾਲਿਓ..." PRINT ਈ ਮੇਲ
Friday, 13 August 2010
ਦਾ ਸੀਸੀਐਫ਼ ਅਤੇ ਐਨਡੀਪੀ
-ਰਾਬਰਟ ਬੋਥਵੈਲ ਦੁਆਰਾ
ਕੈਨੇਡਾ ਦੀ ਸਮਾਜੀ-ਜਮਹੂਰੀਅਤ ਦੇ ਖੱਬੇ-ਪੱਖ ਦੇ ਦੋ ਲਗਾਤਾਰ ਸਿਆਸੀ ਟੁਕੜੇ ਹਨ: 1932 ਤੋਂ 1961 ਤੱਕ ਕੋ-ਆਪਰੇਟਿਵ ਕਾਮੱਨਵੈਲਥ ਫ਼ੈਡੇਰੇਸ਼ਨ (ਸੀਸੀਐਫ਼) ਅਤੇ 1961 ਤੋਂ ਲੈਕੇ ਹੁਣ ਤੱਕ ਨਿਉ ਡੈਮੋਕਰੇਟਿਕ ਪਾਰਟੀ (ਐਨਡੀਪੀ) ।
ਕੈਨੇਡਾ ਨੇ, ਬਾਕਿ ਹੋਰ ਪੱਛਮੀ ਸੱਨਅਤਕਾਰ ਦੇਸ਼ਾਂ ਵਾਂਗ, ਤਰ੍ਹਾਂ-2 ਦੇ ਬੁਨਿਆਦੀ ਅਤੇ ਸਮਾਜਿਕ-ਸਿਆਸੀ ਅਨੰਦੋਲਨਾਂ ਨੂੰ ਜਨਮ ਦਿੱਤਾ, ਜੋਕਿ 20ਵੀਂ ਸਦੀ ਦੇ ਸ਼ੁਰੁ ਵਿੱਚ ਮਜ਼ਦੂਰ-ਜੰਥੇਬੰਦੀਆਂ ਨਾਲ ਜੁੜੇ ਜਾਂ ਨਾ ਜੁੜੇ ਰਹੇ।  ਸਮਾਜਿਕ ਕਾਰਵਾਈ ਦੀ ਇਕ ਰਵਾਇਤ ਵੀ ਸੀ ਜੋਕਿ ਕੈਨੇਡਾ ਦੇ ਪ੍ਰੋਟੈਸਟਨ ਚਰਚਾਂ ਦੀ ਦੇਣ ਸੀ, ਅਤੇ ਪਹਿਲੀ ਵਿਸ਼ਵ ਜੰਗ ਵਿੱਚ ਇਹ ਦੋਵੇਂ ਸ੍ਰੋਤ ਸਿਆਸੀ ਕਾਰਵਈ ਵਜੋਂ, ਜੰਗ ਅਤੇ ਸਮਾਜਿਕ ਅਤੇ ਮਾਲੀ ਵਿਤਕਰੀਆਂ ਦਾ ਵਿਰੋਧ ਕਰਨ ਲਈ ਇੱਕਠੇ ਹੋ ਗਏ। 1921 ਵਿੱਚ ਕੈਨੇਡੀਅਨ ਕਮਿਊਨਿਸਟ ਪਾਰਟੀ ਦੀ ਰਚਨਾ ਕਾਰਨ ਖੱਬੇ-ਪੱਖੀਆਂ ਵਿੱਚ ਪਾੜ ਪੈ ਗਿਆ, ਜਿਸ ਦੀਆਂ ਨੀਤੀਆਂ ਅਤੇ ਆਖਰਕਾਰ ਮਾਸਕੋ ਵਿੱਚ ਤੈ ਕੀਤੇ ਗਏ।ਖੱਬੇ-ਪੱਖੀਆਂ ਨੇ ਜਿਨ੍ਹਾਂ ਨੂੰ ਲੋਕਤੰਤਰੀ ਸਿਆਸਤ ਪਸੰਦ ਹੈ ਨੇ ਕਮਿਊਨਿਸਟਾਂ ਵਿੱਚ ਸ਼ਾਮਲ ਹੋਣ ਤੋਂਂ ਨਾਂ ਕਰ ਦਿੱਤੀ. ਅਤੇ 1932 ਵਿੱਚ ਕੈਲਗਰੀ ਵਿੱਖੇ ਇਕ ਸੰਮੇਲਨ ਵਿੱਚ, ਉਨ੍ਹਾਂ ਨੇ ਇਕ ਨਵਾਂ ਸਿਆਸੀ ਸਮੂਹ, ਜਿਸਦਾ ਨਾਂ ਬੇਢਬੇ ਢੰਗ ਨਾਲ ਕੋ-ਆਪਰੇਟਿਵ ਕਾਮੱਨਵੈਲਥ ਫ਼ੈਡੇਰੇਸ਼ਨ ਸੀ ਅਤੇ ਇਸਦੇ ਸੰਖੇਪ ਹਸਤਾਖਰਾਂ ਸੀਸੀਐਫ਼ ਨਾਲ ਵੀ ਇਸਨੂੰ ਜਾਣਿਆਂ ਜਾਦਾਂ ਸੀ, ਬਣਾ ਲਿਆ। 1933
ਅੱਗੇ ਪੜੋ....
 
ਮਿਉਂਸਿਪਲ ਚੋਣਾਂ ਬਾਰੇ ਚੰਦ ਅਹਿਮ ਸਵਾਲ PRINT ਈ ਮੇਲ
Friday, 13 August 2010

ਜਗਜੀਤ ਗਰੇਵਾਲ
(905) 712 1255
ਉਂਟਾਰੀਓ ਵਿੱਚ ਅਕਤੂਬਰ 25 ਨੂੰ ਹੋਣ ਵਾਲੀਆਂ ਮਿਉਂਸਿਪਲ ਚੋਣਾਂ ਵਿੱਚ ਲੋਕਾਂ ਨੇ ਆਪੋ ਆਪਣੇ ਸ਼ਹਿਰਾਂ ਦੇ ਮੇਅਰ ਅਤੇ ਕਾਉਂਸਲਰ ਦੀ ਚੋਣ ਕਰਨੀ ਹੈ। ਇਹ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ ਅਤੇ ਕਨੇਡੀਅਨ ਸਿਸਟਮ ਦੀ ਤਿੰਨ ਲੈਵਲ ਦੀ ਸਰਕਾਰ ਵਿੱਚੋਂ ਪਹਿਲੀ ਲੈਵਲ ਦੀ ਸਰਕਾਰ ਬਨਾਉਣ ਵਿੱਚ ਸਹਾਈ ਹੁੰਦੀ ਹੈ। ਪ੍ਰੋਵੀਂਸ਼ੀਅਲ ਸਰਕਾਰ ਦੂਸਰੀ ਲੈਵਲ ਅਤੇ ਫੈਡਰਲ ਸਰਕਾਰ ਤੀਸਰੀ ਲੈਵਲ ਤੇ ਆਉਂਦੀ ਹੈ।
ਮਿਉਂਸਿਪਲ ਕਾਉਂਸਲ ਦਵਾਰਾ ਬਣਾਏ ਗਏ ਕਾਨੂੰਨ ਅਤੇ ਲਏ ਗਏ ਫੈਸਲੇ ਰੋਜ਼ਾਨਾ ਦੀ ਜ਼ਿੰਦਗੀ ਤੇ ਹੋਰ ਲੈਵਲ ਦੀਆਂ ਸਰਕਾਰਾਂ ਤੋਂ ਕਿਤੇ ਵੱਧ ਅਸਰ ਕਰਦੇ ਹਨ। ਜ਼ਰਾ ਗੌਰ ਕਰੋ:
ਮਿਉਂਸਿਪਲ ਕਾਉਂਸਲ ਨੇ ਇਹ ਤੈਅ ਕਰਨਾ ਹੈ ਕਿ ਇਸ ਸਾਲ ਤੁਹਾਡਾ ਪ੍ਰਾਪਰਟੀ ਟੈਕਸ ਵਧੇਗਾ ਜਾਂ ਘਟੇਗਾ। ਫੈਡਰਲ ਸਰਕਾਰ ਇਹ ਫੈਸਲਾ ਲਵੇਗੀ ਕਿ ਅਫ਼ਗਾਨਿਸਤਾਨ ਵਿੱਚ ਹੋਰ ਫੌਜਾਂ ਭੇਜੀਆਂ ਜਾਣ ਕਿ ਨਹੀਂ।
ਮਿਉਂਸਿਪਲ ਕਾਉਂਸਲ ਨੇ ਫੈਸਲਾ ਲੈਣਾ ਹੈ ਕਿ

ਅੱਗੇ ਪੜੋ....
 
ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਜ਼ਰੂਰ ਕਰਾਓ PRINT ਈ ਮੇਲ
Friday, 06 August 2010
ਪ੍ਰਿੰ. ਸਰਵਣ ਸਿੰਘ
7 ਤੇ 8 ਅਗੱਸਤ ਨੂੰ ਟੋਰਾਂਟੋ ਵਿਚ ਦੋ ਸਿਖਰਲੇ ਕਬੱਡੀ ਕੱਪ ਹੋ ਰਹੇ ਹਨ। ਇਕ ਹਰਸ਼ੀ ਸੈਂਟਰ ਵਿਚ ਤੇ ਦੂਜਾ ਪਾਵਰੇਡ ਸੈਂਟਰ ਵਿਚ। ਦੋਹਾਂ ਦੀਆਂ ਸੀਟਾਂ ਪੰਜ-ਪੰਜ ਹਜ਼ਾਰ ਹਨ। ਮੇਰਾ ਅਨੁਮਾਨ ਹੈ ਕਿ ਦੋਵੇਂ ਸਟੇਡੀਅਮ ਪੂਰੇ ਭਰਨਗੇ। ਟੋਰਾਂਟੋ ਵਿਚ ਤਿੰਨ ਹਜ਼ਾਰ ਕਬੱਡੀ ਪ੍ਰੇਮੀ ਐਸੇ ਹਨ ਜੋ ਹਰ ਹਾਲਤ ਵਿਚ ਕਬੱਡੀ ਵੇਖਣਗੇ ਤੇ ਵੇਖਣਗੇ ਵੀ ਦੋਵੇਂ ਕੱਪ। ਹਜ਼ਾਰ ਕੁ ਦਰਸ਼ਕ ਬਾਹਰੋਂ ਆਉਣਗੇ। ਹਜ਼ਾਰ-ਹਜ਼ਾਰ ਪਾਸ ਵੰਡਿਆ ਜਾਣੈ। ਇਸ ਗੱਲੋਂ ਪ੍ਰਬੰਧਕ ਨਿਸ਼ਚਿੰਤ ਰਹਿਣ। ਚਿੰਤਾ ਵਾਲੀ ਗੱਲ ਇਹੋ ਹੈ ਕਿ ਦੋਹਾਂ ਫੈਡਰੇਸ਼ਨਾਂ ਦੀ ਮੁਕਾਬਲੇਬਾਜ਼ੀ ਵਿਚ ਕਿਤੇ ਡੋਪ ਟੈੱਸਟ ਕਰਨੇ ਨਾ ਰਹਿ ਜਾਣ। ਵੇਖਣਾ ਕਿਤੇ ਕਬੱਡੀ ਪ੍ਰਮੋਟਰਾਂ ਦੀ ਖਹਿਬਾਜ਼ੀ ਦਾ ਡਰੱਗੀ ਖਿਡਾਰੀ ਨਾ ਲਾਹਾ ਲੈ ਜਾਣ। ਇਹ ਯਕੀਨੀ ਬਣਾਇਆ ਜਾਵੇ ਕਿ ਖਿਡਾਰੀਆਂ ਦੇ ਡੋਪ ਟੈੱਸਟ ਜ਼ਰੂਰ ਹੋਣਗੇ। ਜਿਹੜੀ ਫੈਡਰੇਸ਼ਨ ਇਹ ਕਰੇਗੀ ਉਹ ਕਬੱਡੀ ਦੀ ਅਸਲੀ ਵਾਰਸ ਹੋਵੇਗੀ।
2006 ਵਿਚ ਮੈਂ 'ਕਬੱਡੀ ਨੂੰ ਡਰੱਗ ਦਾ ਜੱਫਾ' ਆਰਟੀਕਲ ਲਿਖਿਆ ਤਾਂ ਕਈਆਂ ਨੇ ਕਿਹਾ ਸੀ ਕਿ ਡਰੱਗ ਦੀਆਂ ਗੱਲਾਂ ਵਾਧੂ ਹਨ। ਕਬੱਡੀ ਖਿਡਾਰੀ ਡਰੱਗੀ ਨਹੀਂ। ਮੈਂ ਆਪਣੀ ਥਾਂ ਸੱਚਾ ਸਾਂ। ਮੈਂ ਤਾਂ ਉਹੀ ਕੁਝ ਲਿਖਿਆ ਸੀ ਜੋ ਖਿਡਾਰੀਆਂ ਨੇ ਮੈਨੂੰ ਦੱਸਿਆ ਜਾਂ ਅੱਖੀਂ ਵੇਖਿਆ ਸੀ। ਆਖ਼ਰ ਕਬੱਡੀ ਫੈਡਰੇਸ਼ਨਾਂ ਨੂੰ ਇਹ ਸਚਾਈ ਮੰਨਣੀ ਪਈ ਤੇ
ਅੱਗੇ ਪੜੋ....
 
''ਕੈਨੇਡਾ ਵਸਣ ਵਾਲਿਓ..." PRINT ਈ ਮੇਲ
Friday, 06 August 2010
ਲਿਬਰਲ ਪਾਰਟੀ
-ਰਾਬਰਟ ਬੋਥਵੈਲ ਦੁਆਰਾ
ਲਿਬਰਲ ਪਾਰਟੀ ਦੀ ਹੋਂਦ 1820 ਤੇ 1830 ਵਿੱਚ ਗ੍ਰੇਟ ਬ੍ਰਿਟੇਨ ਦੀਆਂ ਉੱਤਰੀ ਅਮਰੀਕਨ ਉਪਨਿਵੇਸ਼ਾਂ ਦੇ ਸਿਆਸੀ ਸੰਘਰਸ਼ ਸਮੇਂ ਦੀ ਹੈ।ਮੂਲ-ਰੂਪ ਵਿੱਚ ਲਿਬਰਲ ਸ਼ਬਦ ਦਾ ਮਤਲਬ ਯੂਰੋਪ ਵਿੱਚ ਤਾਨਾਸ਼ਾਹ ਸ਼ਾਹੀ ਸਰਕਾਰ ਦੇ ਵਿਰੋਧੀ ਸੀ, ਅਤੇ ਬ੍ਰਿਟੇਨ ਵਲੋਂ ਨਿਰਧਾਰਤ ਉਪਨਿਵੇਸ਼ਕ ਸਰਕਾਰਾਂ ਦੇ ਵਿਰੋਧੀਆਂ (ਸੁਧਾਰਕਾਂ) ਨੇ ਇਸ ਨੂੰ ਆਸਾਨੀ ਨਾਲ ਅਪਣਾ ਲਿਆ। ਜਦੋਂ 1840 ਵਿੱਚ ਉਪਨਿਵੇਸ਼ਾਂ ਵਿੱਚ ਜਮਹੂਰੀਅਤ ਸਰਕਾਰ ਦਾ ਟੀਚਾ ਆਖਿਰਕਾਰ ਹਾਸਲ ਕਰ ਲਿੱਤਾ ਗਿਆ, ਸੁਧਾਰਕਾਂ ਜਾਂ ਲਿਬਰਲਾਂ ਨੇ ਅਜੇਹੇ ਉਪਾਉ ਦੀ ਸਮੱਰਥਨਾ ਕੀਤੀ ਜਿਸਨੇ ਇਕਸਾਰਤਾ ਦੇ ਮੌਕੇ ਨੂੰ ਉਤਸ਼ਾਹਿਤ ਕੀਤਾ ਤੇ ਇਸ ਦੀ ਨਖੇਦੀ ਕੀਤੀ ਜੋ ਉਨ੍ਹਾਂ ਨੇ ਨਿਹਿੱਤ ਹਿੱਤਾਂ ਲਈ ਖਾਸ ਸਹੂਲਤਾਂ ਦੇ ਤੌਰ ਤੇ ਵੇਖਿਆ। ਨਿਚਲੇ ਕੈਨੇਡਾ (ਬਾਦ ਵਿੱਚ ਕਉਬੇਕ) ਨੇ ਉਨ੍ਹਾਂ ਨੂੰ ਕੈਥੋਲਿਕ ਚਰਚ ਨਾਲ ਬੇਜੋੜਾਂ ਦੀ ਤਰ੍ਹਾਂ ਰਖਿਆ, ਜੋਕਿ ਇਕ ਵਿਚਾਰਯੋਗ ਚੋਣਵੀ ਅੜਚਨ ਸੀ । ਕਉਬੇਕ ਤੋਂ ਇਲਾਵਾ, 1840 ਦੇ ਲਿਬਰਲ ਮਸਲੇ 1860 ਦੇ ਸਿਆਸੀ ਮਤ-ਏਕਤਾ ਬਣ ਗਏ, ਅਤੇ ਇਸ ਕਾਰਣ ਲਿਬਰਲਾਂ ਤੇ ਉਨ੍ਹਾਂ ਦੇ ਕਨਜ਼ਰਵੇਟਿਵ ਵਿਰੋਧੀਆਂ ਦੇ ਅਸਲ ਭੇਦਭਾਵ ਮੁਕਾਬਲਤਨ ਘੱਟ ਸਨ। ਸਿਆਸਤ 'ਅੰਦਰਲੇ' ਤੇ 'ਬਾਹਰਲਿਆਂ' ਵਿੱਚ ਇਕ ਮੁਕਾਬਲਾ ਬਣ ਗਿਆ, ਹਰ ਇਕ ਪਾਰਟੀ ਅਜੇਹੇ ਮਸਲਿਆਂ ਦੀ ਭਾਲ ਕਰਣ ਲਗ ਪਈ ਜੋ ਇਸ ਨੂੰ ਹੋਰਣਾਂ ਤੋਂ ਅਲਗ ਬਨਾਉਣ। ਸੰਗਠਨ ਤੋਂ ਬਾਦ, ਲਿਬਰਲਾਂ ਨੇ ਥੋੜੇ ਸਮੇਂ ਲਈ 1870 ਵਿੱਚ ਸਰਕਾਰ ਦਾ ਆਨੰਦ ਮਾਣਿਆ,
ਅੱਗੇ ਪੜੋ....
 
ਗੈਸ ਦਾ ਮੋਟਾ ਬਿੱਲ - ਗਲਤੀ ਕਿਸੇ ਦੀ ਭਰੇ ਕੋਈ PRINT ਈ ਮੇਲ
Friday, 06 August 2010
ਜਗਜੀਤ ਗਰੇਵਾਲ
(905) 712 1255
ਕੀ ਤੁਹਾਡਾ ਇਸ ਮਹੀਨੇ ਦੇ ਗੈਸ ਦਾ ਬਿੱਲ ਚੌਂਕਾ ਦੇਣ ਵਾਲਾ ਹੈ?
ਫਿਕਰ ਨਾ ਕਰੋ ਤੁਹਾਡੇ ਵਾਂਗੂ ਹੋਰ ਵੀ ਕਈ ਪਰਿਵਾਰ ਕਚੀਚਿਆਂ ਵੱਟਦੇ ਫਿਰਦੇ ਹਨ!!
ਜ਼ਿਆਦਾਤਰ ਘਰਾਂ ਵਿੱਚ ਜੂਨ-ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਹੀਟਿੰਗ ਬੰਦ ਹੋਣ ਕਰਕੇ ਗੈਸ ਦਾ ਬਿੱਲ ਸਭ ਤੋਂ ਘੱਟ ਹੁੰਦਾ ਹੈ। ਲੇਕਿਨ ਇਸ ਬਾਰ ਐਨਬ੍ਰਿੱਜ ਗੈਸ ਸਪਲਾਈ ਦੇ ਜੁਲਾਈ ਮਹੀਨੇ ਦੇ ਬਿਜਲੀ ਦੇ ਮੋਟੇ ਬਿੱਲ ਨੇ ਸਭ ਨੂੰ ਅਚੰਭੇ ਵਿੱਚ ਪਾ ਦਿੱਤਾ ਹੈ।
ਇਹ ਕਿਵੇਂ ਅਤੇ ਕਿਉਂ ਹੋਇਆ?
ਐਨਬ੍ਰਿੱਜ ਗੈਸ ਨੇ ਬੱਜਟ ਬਿਲਿੰਗ ਪਲਾਨ ਦੇ ਤਹਿਤ ਲੋਕਾਂ ਨੂੰ ਬਾਰਾਂ ਮਹੀਨਿਆਂ ਵਿੱਚ ਤਕਰੀਬਨ ਬਰਾਬਰ ਦੇ ਅਮਾਂਊਂਟ ਦਾ ਬਿੱਲ ਦੇਣ ਵਾਸਤੇ ਇਸ ਤਰਾ੍ਹਂ ਦਾ ਬੰਦੋਬਸਤ ਕੀਤਾ ਹੈ ਤਾਂ ਜੋ ਕਿਸੇ ਪਰਿਵਾਰ ਨੂੰ ਗੈਸ ਵਾਸਤੇ ਸਰਦੀਆਂ ਵਿੱਚ ਜ਼ਿਆਦਾ ਪੈਸੇ ਨਾ ਦੇਣੇ ਪੈਣ। ਇਸ ਨਾਲ ਸਾਰੇ ਸਾਲ ਤਕਰੀਬਨ ਇੱਕੋ ਜਿਹਾ ਹੀ ਬਿੱਲ ਆਉਂਦਾ ਹੈ ਅਤੇ ਤੁਹਾਨੂੰ ਕਿਸੇ ਵੀ ਟਾਈਮ ਅੱਪ-ਡਾਊਨ ਦੀ ਫਿਕਰ ਨਹੀਂ ਰਹਿੰਦੀ। ਤੁਹਾਡੀ ਗੈਸ ਦੀ ਖਪਤ ਜਿੰਨੀ ਵੀ ਹੋਵੇ ਪਰ ਬਿੱਲ ਦਾ ਅਮਾਂਊਂਟ ਤਕਰੀਬਨ ਉਨਾਂ ਹੀ ਰਹੇਗਾ।
ਦੂਸਰਾ ਤਰੀਕਾ ਇਹ ਹੈ ਕਿ ਤੁਹਾਡਾ ਬਿੱਲ ਤੁਹਾਡੀ ਗੈਸ ਦੀ ਖ਼ਪਤ ਅਨੁਸਾਰ ਹੋਵੇ। ਪਰ ਇਸ ਨਾਲ ਹਰ ਮਹੀਨੇ ਦੇ ਬਿੱਲ ਦਾ ਅਮਾਂਊਂਟ ਵੱਖਰਾ ਹੋਵੇਗਾ।
ਅੱਗੇ ਪੜੋ....
 
ਕੈਨੇਡਾ ਕਬੱਡੀ ਫੈਡਰੇਸ਼ਨ ਬਣਾਉਣ ਦੀ ਲੋੜ PRINT ਈ ਮੇਲ
Friday, 30 July 2010
ਪ੍ਰਿੰ. ਸਰਵਣ ਸਿੰਘ
ਕੈਨੇਡਾ ਦੇ ਪੰਜਾਬੀਆਂ ਦਾ ਕਬੱਡੀ ਦੀ ਖੇਡ ਨੂੰ ਪਾਪੂਲਰ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਡਾਲਰ ਵੀ ਬਹੁਤ ਖਰਚੇ ਹਨ, ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਸਮਾਂ ਵੀ ਬਹੁਤ ਦਿੱਤਾ ਹੈ ਤੇ ਮਿਹਨਤ ਵੀ ਕਾਫੀ ਕੀਤੀ ਹੈ। ਕਬੱਡੀ ਪ੍ਰਮੋਟਰ ਹਰ ਸਾਲ ਕਬੱਡੀ ਦੇ ਟੂਰਨਾਮੈਂਟਾਂ ਉਤੇ ਲੱਖਾਂ ਡਾਲਰ ਤੇ ਕਰੋੜਾਂ ਰੁਪਏ ਖਰਚਦੇ ਆ ਰਹੇ ਹਨ। ਪੰਜਾਬ ਵਿਚ ਹੋਇਆ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਟੋਰਾਂਟੋ ਦੇ ਕੈਨੇਡਾ ਕੱਪ 'ਚੋਂ ਨਿਕਲਿਆ ਤੇ ਅੱਗੇ ਵਧਿਆ ਕਦਮ ਸੀ ਜਿਸ ਨਾਲ ਕਬੱਡੀ ਹੁਣ ਕੌਮਾਂਤਰੀ ਖੇਡ ਬਣ ਗਈ ਹੈ। ਹੁਣ ਲੋੜ ਸੀ ਕਿ ਟੋਰਾਂਟੋ ਦਾ ਕੈਨੇਡਾ ਕੱਪ-2010 ਪੰਜਾਬ ਦੇ ਵਿਸ਼ਵ ਕੱਪ ਤੋਂ ਇਕ ਕਦਮ ਅੱਗੇ ਵੱਧਦਾ। ਪੰਜਾਬ ਦੇ ਵਿਸ਼ਵ ਕੱਪ 'ਚ ਜਿਹੜੀਆਂ ਛੇ ਟੀਮਾਂ ਸਭ ਤੋਂ ਉਪਰ ਰਹੀਆਂ ਉਨ੍ਹਾਂ ਦੀ ਟੋਰਾਂਟੋ ਵਿਚ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾਂਦੀ ਜਿਸ ਦੀ ਦੇਸ਼ ਵਿਦੇਸ਼ ਵਿਚ ਬੱਲੇ ਬੱਲੇ ਹੁੰਦੀ। ਦੇਸ਼ ਵਿਦੇਸ਼ ਦੇ ਕਰੋੜਾਂ ਪੰਜਾਬੀਆਂ ਨੂੰ ਕਬੱਡੀ ਵਿਖਾਉਣ ਲਈ ਟੀ. ਵੀ. ਚੈਨਲਾਂ ਉਤੇ ਇਸ਼ਤਿਹਾਰ ਦੇਣ ਵਾਲੇ ਕਾਰੋਬਾਰੀ ਅਦਾਰਿਆਂ ਨੇ ਕਮਾਈ ਦੀਆਂ ਕਸਰਾਂ ਕੱਢ ਦੇਣੀਆਂ ਸਨ। ਮਾੜਾ ਮੋਟਾ ਬਿਜਨਸ ਕਰਨ ਵਾਲਿਆਂ ਤੋਂ ਮੁੜ ਮੁੜ ਚੰਦੇ ਲੈਣ ਦੀ ਲੋੜ ਨਹੀਂ ਸੀ ਪੈਣੀ।ਪੰਜਾਬ ਵਿਚ ਹੋਏ ਕਬੱਡੀ ਵਿਸ਼ਵ ਕੱਪ ਨੇ ਵਿਦੇਸ਼ਾਂ ਦੇ ਕਬੱਡੀ ਪ੍ਰਮੋਟਰਾਂ ਲਈ ਇਕ ਮਾਡਲ ਪੇਸ਼ ਕਰ ਦਿੱਤਾ ਹੈ। ਹੁਣ ਕਿਸੇ ਨੇ ਅੰਤਰਰਾਸ਼ਟਰੀ/ਵਿਸ਼ਵ ਕੱਪ ਕਰਾਉਣਾ ਹੋਵੇ ਤਾਂ ਉਹ ਮਾਡਲ ਸਾਡੇ ਸਾਹਮਣੇ ਹੈ। ਜਦੋਂ ਕਿਸੇ ਦੇਸ਼ ਦੀ ਟੀਮ ਬਣਾਉਣੀ ਹੋਵੇ ਤਾਂ ਖਿਡਾਰੀ ਉਸੇ ਦੇਸ਼ ਦੇ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 21 of 206

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis