RSS

AdvertisementAdvertisement
ਜੀ.ਟੀ.ਏ. ਨਿਊਜ਼
ਰੇਡੀਓ ਇੰਡੀਆ ਦਾ ਮਾਲਕ ਗੁਰਦੁਆਰੇ ਦੇ ਅਹਾਤੇ 'ਚ ਗੋਲੀ ਚਲਾਉਣ ਦੇ ਦੋਸ਼ ਤਹਿਤ ਚਾਰਜ PRINT ਈ ਮੇਲ
Friday, 03 September 2010
ਵੈਨਕੂਵਰ/ ਬਿਊਰੋ ਨਿਊਜ਼
ਸਰੀ, ਬੀ.ਸੀ. ਦੇ ਰੇਡੀਓ 'ਤੇ ਪ੍ਰਸਾਰਿਤ ਇਕ ਰਿਪੋਰਟ ਦੇ ਵਿਵਾਦ ਨੂੰ ਲੈ ਕੇ ਸਰੀ ਦੇ ਇਕ ਗੁਰੂ ਘਰ ਦੇ ਬਾਹਰ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਘਟਨਾ ਸਮੇਂ ਗੁਰੂ-ਘਰ 'ਚ ਵਿਆਹ ਸਮਾਗਮ ਚੱਲ ਰਿਹਾ ਸੀ, ਜਦੋਂਕਿ ਦੋ ਵਿਰੋਧੀ ਧਿਰਾਂ ਇਸ ਵਿਆਹ 'ਚ ਸ਼ਮੂਲੀਅਤ ਕਰਨ ਪੁੱਜੀਆਂ ਸਨ। ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਅਤੇ ਇਹ ਤਕਰਾਰ ਵੱਧ ਕੇ ਗੋਲੀ ਚਲਾਉਣ ਤੱਕ ਪਹੁੰਚ ਗਿਆ। ਜ਼ਖ਼ਮੀ ਦੀ ਪਛਾਣ 54 ਸਾਲਾ ਠੇਕੇਦਾਰ ਹਰਜੀਤ ਸਿੰਘ ਅਟਵਾਲ ਵਜੋਂ ਹੋਈ ਹੈ। ਪੁਲਿਸ ਨੇ ਇਸ ਘਟਨਾ 'ਚ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੂੰ ਚਾਰਜ ਕੀਤਾ ਹੈ। ਮਨਿੰਦਰ ਸਿੰਘ ਗਿੱਲ ਇਸ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ, ਪਰ ਸੋਮਵਾਰ ਦੁਪਹਿਰ ਨੂੰ ਉਹ ਖੁਦ ਪੁਲਿਸ ਅੱਗੇ ਪੇਸ਼ ਹੋ ਗਿਆ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ।
ਘਟਨਾ ਸ਼ਨਿੱਚਰਵਾਰ ਬਾਅਦ ਦੁਪਹਿਰ 12.30 ਵਜੇ ਸਰੀ, ਬੀ.ਸੀ. ਦੇ ਗੁਰਦੁਆਰਾ ਗੁਰੂ ਨਾਨਕ ਦੀ ਪਾਰਕਿੰਗ 'ਚ ਵਾਪਰੀ। ਇਸ ਵਿਆਹ ਸਮਾਗਮ 'ਚ ਠੇਕੇਦਾਰ ਹਰਜੀਤ ਸਿੰਘ ਅਟਵਾਲ ਅਤੇ
ਅੱਗੇ ਪੜੋ....
 
ਸਕੂਲਾਂ ਨੂੰ ਗਰੀਨ ਬਣਾਉਣ ਲਈ ਮਿਲੇਗੀ ਗਰਾਂਟ : ਤੱਖ਼ਰ PRINT ਈ ਮੇਲ
Friday, 03 September 2010
ਮਿਸੀਸਾਗ/ਬਿਉਰੋ ਨਿਉਜ਼
ਮਿਸੀਸਾਗਾ ਏਰੀਏ ਤੋਂ ਐਮ ਪੀ ਪੀ ਅਤੇ ਓਨਟਾਰੀਓ ਸਰਕਾਰ ਵਿਚ ਮੰਤਰੀ ਹਰਿੰਦਰ ਤੱਖ਼ਰ ਦੇ ਦਫਤਰ ਵਲੋਂ ਪ੍ਰਾਪਤ ਹੋਈ ਪ੍ਰੈਸ ਰੀਲੀਜ਼ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਓਨਟਾਰੀਓ ਸਰਕਾਰ ਵਲੋਂ ਓਨਟਾਰੀਓ ਪਰੋਵੈਨਸ ਦੇ ਸਕੂਲਾਂ ਨੂੰ ਗਰੀਨ ਅਤੇ ਉਰਜਾ ਯੁਕਤ ਬਣਾਉਣ ਲਈ ਬਣਾਏ ਗਏ ਪ੍ਰੋਜੈਕਟ ਵਿਚੋਂ ਮਿਸੀਸਾਗਾ ਸ਼ਹਿਰ ਦੇ ਸੱਤ ਸਕੂਲਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਗਿਆ ਹੈ। ਪ੍ਰੈਸ ਰੀਲੀਜ਼ ਵਿਚ ਅੱਗੇ ਕਿਹਾ ਗਿਆ ਹੈ ਕਿ ਓਨਟਾਰੀਓ ਦੇ ਸਕੂਲਾਂ ਵਿਚ ਉਕਤ ਟੈਕਨੀਕ ਨੂੰ ਚਾਲੂ ਕੀਤਾ ਜਾ ਰਿਹਾ ਹੈ ਜਿਸ ਉਪਰ ਸਰਕਾਰ ਦੇ 20 ਮਿਲੀਅਨ ਡਾਲਰ ਖਰਚ ਹੋਣੇ ਹਨ। ਜਿਨਾ੍ਹਂ ਨਾਲ ਪੀਲ ਡਿਸਟ੍ਰਿਕ ਸਕੂਲ ਬੋਰਡ ਦੇ ਸਕੂਲਾਂ ਵਿਚ ਪਾਣੀ, ਉਰਜਾ ਅਤੇ ਪਾਣੀ ਟਰੀਟਮੈਂਟ ਪਲਾਂਟ ਲਗਾਏ
ਅੱਗੇ ਪੜੋ....
 
ਗਰਮੀ ਨੇ ਕੈਨੇਡਾ ਦੇ ਵੱਟ ਕੱਢੇ PRINT ਈ ਮੇਲ
Friday, 03 September 2010
ਟੋਰਾਂਟੋ/ਬਿਉਰੋ ਨਿਉਜ਼
ਮੌਸਮ ਵਿਭਾਗ ਅਨੁਸਾਰ ਇਸ ਸਾਲ ਕੈਨੇਡਾ ਵਿਚ ਸਭ ਤੋਂ ਵੱਧ ਗਰਮੀ ਪਈ ਹੈ, ਜਿਸ ਨੇ ਕੈਨੇਡੀਅਨ ਇਤਿਹਾਸ ਦੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਸਰਕਾਰ ਨੂੰ ਇਸ ਵਾਰੀ ਕਈ ਵਾਰੀ 'ਹੀਟ ਅਲਾਰਟ' ਦਾ ਐਲਾਨ ਕਰਨਾ ਪਿਆ ਹੈ। ਗਰਮੀ ਦਾ ਪਰਕੋਪ ਹਾਲੇ ਵੀ ਜਾਰੀ ਰਹਿਣ ਕਰਕੇ ਇਸ ਹਫਤੇ ਹੀਟ ਅਲਾਰਟ ਦਾ ਐਲਾਨ ਕੀਤਾ ਹੋਇਆ ਹੈ। ਲੋਕ ਇਸ ਗਰਮੀ ਤੋਂ ਇਸ ਹਫਤੇ ਤਰਾ ਤਰਾ ਕਰਦੇ ਰਹੇ। ਇਹ ਗੱਲ ਖਬਰਾਂ ਵਿਚ ਆ ਹਰੀ ਹੈ ਕਿ ਇਸ ਵਾਰੀ ਸਭ ਤੋਂ ਵੱਧ ਗਰਮੀ ਪਈ ਹੈ ਜਿਸ ਨੇ ਇਥੋਂ ਦੇ ਜਨ-ਜੀਵਨ ਨੂੰ ਬੁਰੀ ਤਰਾ੍ਹਂ ਨਾਲ ਪ੍ਰਭਾਵਿਤ ਕੀਤਾ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਸ਼ਿਸ਼ ਕਰਨ ਕਿ ਧੁੱਪ ਵਿਚ ਨਾ ਨਿਕਲਿਆ ਜਾਵੇ। ਜਾਂ ਫਿਰ ਸਰੀਰ ਉਪਰ ਧੁੱਪ ਦਾ ਅਸਰ ਰੋਕਣ ਲਈ ਲੋਸ਼ਨ ਨੂੰ ਚਮੜੀ ਉਪਰ ਲਗਾ ਕੇ ਨਿਕਲਿਆ ਜਾਵੇ। ਟੋਰਾਂਟੋ ਦੇ ਮੈਡੀਕਲ ਅਫਸਰ ਡੇਵਿਡ ਮੈਕੇਉਨ ਨੇ ਕਿਹਾ ਹੈ ਕਿ ਇਸ ਗਰਮੀ ਦੇ
ਅੱਗੇ ਪੜੋ....
 
ਮੈਗਿੰਟੀ ਸਰਕਾਰ ਵਲੋਂ ਬਜ਼ੁਰਗਾਂ ਨੂੰ ਘਰਾਂ ਵਿਚ ਚੰਗੀਆਂ ਸਿਹਤ ਸਹੂਲਤਾਂ ਉਪਲੱਭਧ ਕਰਵਾਈਆਂ ਜਾਣਗੀਆਂ PRINT ਈ ਮੇਲ
Friday, 03 September 2010
ਓਨਟਾਰੀਓ/ਬਿਉਰੋ ਨਿਉਜ਼
ਓਨਟਾਰੀਓ ਦੀ ਮੈਗਿੰਟੀ ਸਰਕਾਰ ਵਲੋਂ ਆਪਣੇ ਨਵੇਂ ਪ੍ਰੋਗਰਾਮ ਵਿਚ ਇੱਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਬਜ਼ੁਰਗਾਂ ਲਈ ਵਧੀਆਂ ਸਿਹਤ ਸਹੂਲਤਾਂ ਹੋਣ, ਬਾਰੇ ਇੱਕ ਪ੍ਰੋਗਰਾਮ 'ਏਗਿੰਗ ਐਟ ਹੋਮ' ਚਲਾਇਆ ਜਾ ਰਿਹਾ ਹੈ ਜਿਸ ਤਹਿਤ ਬਜ਼ੁਰਗਾਂ ਲਈ ਘਰਾਂ ਵਿਚ ਹੀ ਵਧੀਆਂ ਸਹੂਲਤਾਂ ਮਿਲ ਸਕਣ ਅਤੇ ਉਨਾ੍ਹਂ ਲਈ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਸਰਕਾਰ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਬਜ਼ੁਰਗਾਂ ਦੀਆਂ ਪ੍ਰੇਸ਼ਾਨੀਆਂ ਨੂੰ ਘਟਾਇਆ ਜਾ ਸਕੇ। ਇਸ ਵਿਚ ਅੱਗੇ ਕਿਹਾ ਗਿਆ ਹੈ ਸਰਕਾਰ ਦਾ ਇਸ ਪ੍ਰੋਗਰਾਮ ਨੈੰ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਜਦੋਂ ਬਜ਼ੁਰਗ ਹਸਪਤਾਲਾ ਵਿਚ ਆਪਣੇ ਇਲਾਜ ਲਈ ਜਾਂਦੇ ਹਨ ਤਾਂ ਉਨਾ੍ਹਂ ਨੂੰ ਐਮਰਜੈਂਸੀ ਸੇਵਾਵਾਂ ਲੈਣ ਲਈ ਕਿੰਨ ਕਿੰਨਾ ਸਮਾਂ ਖੱਜਲ ਖੁਅਰ ਹੋਣਾ ਪੈਦਾ ਹੈ। ਇਸ ਪ੍ਰੋਗਰਾਮ ਤਹਿਤ ਇਹ
ਅੱਗੇ ਪੜੋ....
 
ਮੇਲਿਆਂ ਦੀ ਸ਼ਾਨ 'ਪੰਜਾਬੀ ਪਹਿਰਾਵੇ' PRINT ਈ ਮੇਲ
Friday, 03 September 2010
ਮੇਲੇ ਵਿਚ ਇਕ ਖਿੱਚ ਦਾ ਕੇਂਦਰ ਪੰਜਾਬੀ ਪਹਿਰਾਵਾ ਪਹਿਨੇ ਹੋਏ ਸਾਡੇ ਗੱਭਰੂ ਹੁੰਦੇ ਹਨ। ਆਪਣੇ ਗਲਾਂ 'ਚ  ਕੈਂਠੇ, ਕਲੀਆਂ ਵਾਲੇ ਕੁੜਤੇ , ਧੂਮੇ ਚਾਦਰੇ ਅਤੇ ਹੱਥਾਂ 'ਚ ਖੰਡੇ ਫੜੀ ਮੇਲੇ ਚ ਘੁੰਮਦੇ ਇਹ ਗੱਭਰੂ ਬਾਹਲਾ ਈ ਸੋਹਣੇ ਲੱਗਦੇ ਹਨ। ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਭਵਿੱਖ ਚ ਹੋਣ ਵਾਲੇ ਮੇਲਿਆਂ ਚ ਇਹਨਾਂ ਸ਼ੌਕੀਨ ਗੱਭਰੂਆਂ ਦੀ ਯਾਦਗਾਰੀ  ਗਰੁੱਪ ਫੋਟੋ ਖਿੱਚ ਕੇ ਇਹਨਾਂ ਨੂੰ ਮਾਣ ਬਖਸ਼ਿਆ ਜਾਵੇ ਅਤੇ ਅਗਲੀ ਪੀੜੀ ਨੂੰ ਦੱਸਿਆ ਜਾਵੇ ਕਿ ਇਹੀ ਤਾਂ ਸਾਡਾ ਅਸਲੀ ਪੰਜਾਬੀ ਪਹਿਰਾਵਾ ਹੈ ਅਤੇ ਸਾਡੇ ਇਸ ਪਹਿਰਾਵੇ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਇਹੀ ਪਹਿਰਾਵਾ ਮੇਲਿਆਂ ਦੀ ਸ਼ਾਨ ਬਣਦਾ ਹੈ।
ਟਹਿਲ ਸਿੰਘ ਬਰਾੜ੍ਹ
 
ਮਨੀਲਾ ਬੱਸ ਕਾਂਡ ਨੇ ਲਈ ਤਿੰਨ ਕੈਨੇਡੀਅਨਾਂ ਦੀ ਜਾਨ PRINT ਈ ਮੇਲ
Friday, 27 August 2010
ਮਨੀਲਾ/ ਬਿਊਰੋ ਨਿਊਜ਼
ਬੀਤੇ ਦਿਨੀਂ ਮਨੀਲਾ 'ਚ ਹੋਏ ਬੱਸ ਅਗਵਾ ਕਾਂਡ 'ਚ ਮਾਰੇ ਗਏ ਲੋਕਾਂ 'ਚ ਇਕ ਕੈਨੇਡੀਅਨ ਅਤੇ ਉਸ ਦੀਆਂ ਦੋ ਧੀਆਂ ਸ਼ਾਮਲ ਸਨ। ਕੇਨ ਲੀਅੰਗ ਹਾਂਗਕਾਂਗ ਮੂਲ ਦਾ ਸੀ ਅਤੇ ਉਸ ਕੋਲ ਕੈਨੇਡਾ ਅਤੇ ਹਾਂਗਕਾਂਗ ਦੀ ਦੋਹਰੀ ਨਾਗਰਿਕਤਾ ਸੀ।
ਇਕ ਬਰਖ਼ਾਸਤ ਪੁਲਿਸ ਅਫ਼ਸਰ ਵਲੋਂ ਬੱਸ ਅਗਵਾ ਕਰਨ ਦੇ ਕਾਂਡ 'ਚ 9 ਹਾਂਗਕਾਂਗ ਨਿਵਾਸੀ ਮਾਰੇ ਗਏ ਸਨ, ਜਿਨ੍ਹਾਂ 'ਚੋਂ ਤਿੰਨ ਜਣੇ ਕੈਨੇਡੀਅਨ ਮੂਲ ਦੇ ਸਨ। 58 ਸਾਲਾ ਕੇਨ ਲੀਅੰਗ ਉਸ ਸਮੇਂ ਆਪਣੀ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਨਾਲ ਫ਼ਿਲਪੀਨਜ਼ ਦੀ ਸੈਰ 'ਤੇ ਗਿਆ ਹੋਇਆ ਸੀ। ਇਸ ਵਾਰਦਾਤ ਸਮੇਂ ਕੇਨ ਦੀ ਪਤਨੀ ਅਤੇ ਪੁੱਤਰ ਬਚ ਗਿਆ, ਜਦੋਂਕਿ ਉਸ ਦੀਆਂ ਦੋ ਧੀਆਂ 14 ਸਾਲਾ ਜੇਸੀ ਲੀਅੰਗ ਅਤੇ 21 ਸਾਲਾ ਡੋਰਿਸ ਲੀਅੰਗ ਵੀ ਮਾਰੀਆਂ ਗਈਆਂ। ਕੇਨ ਦੀ ਪਤਨੀ ਅਤੇ
ਅੱਗੇ ਪੜੋ....
 
ਸ਼੍ਰੀਲੰਕਾਈ ਸ਼ਰਨਾਰਥੀਆਂ ਨੂੰ ਲੈ ਕੇ ਕੈਨੇਡਾ ਸਰਕਾਰ ਸੰਕਟ 'ਚ PRINT ਈ ਮੇਲ
Friday, 27 August 2010
ਓਟਵਾ/ ਬਿਊਰੋ ਨਿਊਜ਼
ਕੈਨੇਡਾ 'ਚ ਪਹਿਲਾਂ ਤੋਂ ਰਹਿ ਰਹੇ ਕਈ ਗੈਰ-ਕਾਨੂੰਨੀ ਸ਼੍ਰੀਲੰਕਾਈ ਸ਼ਰਨਾਰਥੀ ਆਪਣੇ-ਆਪ ਨੂੰ ਤਾਮਿਲ ਸ਼ਰਨਾਰਥੀ ਦੱਸ ਕੇ ਰਾਜਨੀਤਕ ਸ਼ਰਨ ਲੈਣ ਦੇ ਯਤਨ ਕਰ ਰਹੇ ਹਨ। ਸਰਕਾਰ ਦੇ ਹਾਊਸ ਨੇਤਾ ਜਾਨ ਬੇਅਰਡ ਅਨੁਸਾਰ ਪਹਿਲਾਂ ਤੋਂ ਰਹਿ ਰਹੇ ਸ਼ਰਨਾਰਥੀਆਂ ਦਾ ਪੱਧਰ ਬਦਲਣਾ ਮੁਸ਼ਕਿਲ ਹੈ, ਅਜਿਹੇ 'ਚ ਸਰਕਾਰ ਦਾ ਪੂਰਾ ਯਤਨ ਹੈ ਕਿ ਇਨ੍ਹਾਂ ਲਟਕੇ ਪਏ ਮਾਮਲਿਆਂ 'ਤੇ ਤੇਜ਼ੀ ਨਾਲ ਵਿਚਾਰ ਹੋਵੇ।
ਜਾਨ ਨੇ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਕੁਝ ਸ਼ਰਨਾਰਥੀ ਝੂਠ ਬੋਲ ਰਹੇ ਹਨ, ਪਰ ਸਰਕਾਰ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਕੱਢ ਨਹੀਂ ਸਕਦੀ। ਇਕ ਤਾਜ਼ਾ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ 71 ਪ੍ਰਤੀਸ਼ਤ ਤਾਮਿਲ ਸ਼ਰਨਾਰਥੀ ਛੁੱਟੀਆਂ 'ਚ ਵਾਪਸ ਸ਼੍ਰੀਲੰਕਾ ਜਾਂਦੇ ਹਨ। ਉਹ ਉਥੇ ਕਾਰੋਬਾਰ ਦੇ ਸਿਲਸਿਲੇ 'ਚ
ਅੱਗੇ ਪੜੋ....
 
ਜੀਟੀਏ ਖ਼ੇਤਰ ਵਿੱਚ ਪੰਜਾਬੀ ਭਵਨ ਬਣਾਉਣ ਦਾ ਅਹਿਦ PRINT ਈ ਮੇਲ
Friday, 27 August 2010
ਬਰੈਂਪਟਨ/ਹੀਰਾ ਰੰਧਾਵਾ :
ਬੀਤੇ ਸੋਮਵਾਰ ਪ੍ਰੋ. ਮੋਹਨ ਸਿੰਘ ਯਾਦਗਾਰੀ ਫ਼ਾਊਂਡੇਸ਼ਨ ਟੋਰਾਂਟੋ, ਕੈਨੇਡਾ ਵੱਲੋਂ ਇੱਕ ਸਮਾਗਮ ਫ਼ਾਊਂਡੇਸ਼ਨ ਦੀ ਭਾਰਤ ਦੀ ਇਕਾਈ ਤੋਂ ਜਨਰਲ ਸਕੱਤਰ ਅਤੇ ਪੰਜਾਬੀ ਸਾਹਿੱਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਗੁਰਭਜਨ ਸਿੰਘ ਗਿੱਲ ਦੇ ਮਾਣ ਵਿੱਚ ਮੈਲਿਨੀ ਡਰਾਈਵ 'ਤੇ ਸਥਿੱਤ ਰਾਇਲ ਸਵੀਟਸ ਐਂਡ ਬੈਂਕੁਅਟ ਹਾਲ ਵਿੱਚ ਰਾਤਰੀ ਭੋਜ ਮੌਕੇ ਕੀਤਾ ਗਿਆ। ਇਸ ਸਮਾਗਮ ਵਿੱਚ ਭਾਈਚਾਰੇ ਦੀਆਂ ਬਹੁਤ ਸਾਰੀਆਂ ਨਾਮੀ ਸ਼ਖ਼ਸ਼ੀਅਤਾਂ ਨੇ ਭਾਗ ਲਿਆ। ਸ੍ਰੀ ਜਗਮੋਹਨ ਸੇਖੋਂ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਗਿੱਲ ਨਾਲ ਆਪਣੀ ਕਾਲਜ ਵੇਲੇ ਤੋਂ ਚੱਲਦੀ ਆ ਰਹੀ ਸਾਂਝ ਦੀ ਗੱਲ ਕੀਤੀ। ਉਹਨਾਂ ਪ੍ਰਿੰਸੀਪਲ ਸੰਤ ਸਿੰਘ ਟਰੱਸਟ ਬਨਾਉਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਸਦੀ ਦੇ ਮਹਾਨ ਲੇਖਕ ਦੇ ਕੀਤੇ ਕਾਰਜ ਦੀ ਸਾਂਭ ਸੰਭਾਲ ਅਤੇ ਉਹਦੀ ਸਦੀਵੀ ਯਾਦ ਲਈ ਕਈ ਉਪਰਾਲੇ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਉਪਰੰਤ ਸੰਸਥਾ ਦੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਆਪਸੀ ਜਾਣ ਪਛਾਣ ਕਰਵਾਈ ਗਈ। ਲੇਖਕ ਸ੍ਰੀ ਤ੍ਰਿਲੋਚਨ ਸਿੰਘ
ਅੱਗੇ ਪੜੋ....
 
ਪੀਲ ਪੁਲੀਸ ਵਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਅਤ ਡਰਾਈਵਿੰਗ ਮੁਹਿੰਮ ਦੀ ਸ਼ੁਰੂਅਤ PRINT ਈ ਮੇਲ
Friday, 27 August 2010
ਪੀਲ/ਬਿਉਰੋ ਨਿਉਜ਼
ਸਕੂਲੀ ਬੱਚਿਆਂ ਦੀਆਂ ਖ਼ਤਮ ਹੋ ਰਹੀਆਂ ਛੁੱਟੀਆਂ ਨੂੰ ਮੱਦੇ-ਨਜ਼ਰ ਰੱਖਦਿਆਂ ਪੀਲ ਖੇਤਰ ਦੀ ਪੁਲੀਸ ਨੇ ਸੜਕ ਆਵਾਜਾਈ ਨੂੰ ਸੁਰੱਖਿਆਤ ਕਰਨ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਆ ਦੇਣ ਲਈ ਇੱਕ ਮੁਹਿੰਮ ਚਲਾਈ ਹੈ ਜਿਸ ਵਿਚ ਉਨਾ੍ਹਂ ਡਰਾਈਵਰਾਂ ਉਪਰ ਸ਼ਿੰਕਜਾ ਕੱਸਿਆ ਜਾਵੇਗਾ ਜੋ ਅਵਾਜਾਈ ਨੂੰ ਅਣਗੌਲਿਆ ਕਰਕੇ ਗੱਡੀ ਚਲਾਉਦੇ ਹਨ ਅਤੇ ਸਕੂਲੀ ਜ਼ੋਨ ਵਿਚੋਂ ਗੁਜ਼ਰਦਿਆਂ ਨਿਯਮਾਂ ਦੀਆਂ ਕੁਤਾਹੀਆਂ ਕਰਦੇ ਹਨ।
ਪੁਲੀਸ ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦਾ ਨਾਂ ''ਐਡ ਆਫ਼ ਸਮਰ ਸੇਫ਼ ਡਰਾਈਵਿੰਗ ਕੰਪੇਨ" ਰੱਖਿਆ ਗਿਆ ਹੈ। ਇਸ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ ਰਹੇ ਸਕੂਲਾਂ ਵਿਚ ਬੱਚਿਆਂ ਦੀ ਆਮਦ ਨੂੰ ਮੱਦੇ ਨਜ਼ਰ ਰੱਖਦਿਆਂ ਉਲੀਕਿਆ ਗਿਆ ਹੈ ਤਾਂ ਕਿ ਕਿਸੇ ਦੁਰਘਟਨਾ ਦੇ ਵਾਪਰਨ ਨੂੰ ਰੋਕਿਆ ਜਾ ਸਕੇ। ਇਸ ਹਫ਼ਤੇ ਉਨਾ੍ਹਂ ਡਰਾਈਵਰਾਂ ਉਪਰ ਖਾਸ ਤੌਰ 'ਤੇ ਅੱਖ ਰੱਖੀ ਜਾਵੇਗੀ ਜਿਹੜੇ ਗੱਡੀ ਚਲਾਉਦੇ ਸਮੇਂ ਫੋਨ ਸੁਣ ਰਹੇ ਹੋਣ, ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੋਣ, ਰੋਡ ਸਾਈਨਜ਼ ਦਾ ਧਿਆਨ ਨਾ
ਅੱਗੇ ਪੜੋ....
 
ਨਵੀਆਂ ਫੈਮਲੀ ਟੀਮਾਂ ਦੇ ਆਉਣ ਨਾਲ ਬਰੈਂਪਟਨ ਵਿਚਲੀਆਂ ਸਿਹਤ ਸੇਵਾਵਾਂ ਨੂੰ ਉਤਸ਼ਾਹ ਮਿਲੇਗਾ PRINT ਈ ਮੇਲ
Friday, 27 August 2010
ਬਰੈਂਪਟਨ/ਬਿਉਰੋ ਨਿਉਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਦੇ ਦਫਤਰ ਵਲੋਂ ਜਾਰੀ ਕੀਤੀ ਗਈ ਪ੍ਰੈਸ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਓਨਟਾਰੀਓ ਸਰਕਾਰ ਵਲੋਂ ਬਰੈਂਪਟਨ ਨੂੰ ਦਿੱਤੀਆਂ ਜਾਣ ਵਾਲੀਆਂ ਨਵੀਆਂ ਫੈਮਲੀ ਟੀਮਾਂ ਨਾਲ ਇਥੋਂ ਦੀਆਂ ਸਿਹਤ ਸਹੂਲਤਾਂ ਵਿਚ ਸੁਧਾਰ ਆਏਗਾ ਅਤੇ ਇਥੋਂ ਦੇ ਵਾਸੀਆਂ ਨੂੰ ਇਸ ਦਾ ਸਿੱਧਾ ਲਾਭ ਹੋਏਗਾ।
ਪ੍ਰੈਸ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਉਕਤ ਸਰਕਾਰੀ ਪ੍ਰੋਗਰਾਮ ਮਿਲਣ ਨਾਲ 24500 ਮਰੀਜ਼ਾਂ ਨੂੰ ਇਲਾਜ ਲਈ ਸਹੂਤਲ ਮਿਲ ਸਕੇਗੀ। ਇਨਾ੍ਹਂ ਫੈਮਲੀ ਟੀਮਾਂ ਵਿਚ ਕਈ ਡਾਕਰਟ, ਨਰਸਾਂ ਅਤੇ ਬਹੁਤ ਸਾਰਾ ਹੋਰ ਅਮਲਾ ਫੈਲਾ ਹੋਏਗਾ ਜੋ ਲੋਕਾਂ ਦੀਆਂ ਬੀਮਾਰੀਆਂ ਦਾ ਇਲਾਜ ਅਤੇ ਹੋਰ ਸਿਹਤ ਸਹੂਲਤਾਂ ਲਈ ਮਦਦਗਾਰ ਹੋਏਗਾ। ਇਸ ਨਵੇਂ ਸਟਾਫ ਦੇ ਆਉਣ ਨਾਲ ਲੋਕਾਂ ਨੂੰ ਅਮਰਜੈਂਸੀ ਸਹੂਲਤਾਂ ਵਿਚ ਵੀ ਤੇਜ਼ੀ ਨਾਲ ਇਸ ਦਾ ਲਾਭ ਮਿਲ ਸਕੇਗਾ।
ਦੱਸਿਆ ਗਿਆ ਹੈ ਕਿ 170 ਫੈਮਲੀ ਟੀਮਾਂ ਹੁਣ ਤੱਕ ਪੂਰੇ ਓਨਟਾਰੀਓ ਵਿਚ
ਅੱਗੇ ਪੜੋ....
 
ਚੋਣਾਂ ਦੇ ਅਜੇ ਕੋਈ ਆਸਾਰ ਨਹੀਂ PRINT ਈ ਮੇਲ
Friday, 20 August 2010
ਮਿੱਸੀਸਾਗਾ/ਪਰਵਾਸੀ ਬਿਊਰੋ
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਪਸ਼ਟ ਕੀਤਾ ਹੈ ਕਿ ਵੱਡੇ ਪੱਧਰ 'ਤੇ ਜਹਾਜ਼ ਭਰ ਕੇ ਆਊਣ ਵਾਲੇ ਸ਼ਰਨਾਥੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਨੂੰਨ ਬਾਰੇ ਵਿਚਾਰ ਕਰ ਸਕਦੀ ਹੈ।
ਮਿੱਸੀਸਾਗਾ ਬੱਸ ਰੈਪਿਡ ਟਰਾਂਜ਼ਿਟ ਪ੍ਰਾਜੈਕਟ ਦਾ ਊਦਘਾਟਨ ਕਰਦੇ ਸਮੇਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਕੈਨੇਡਾ ਰਿਫੂਜੀਆਂ ਦਾ ਮੁਲਕ ਹੈ ਅਤੇ ਅਸੀਂ ਇਸ ਮੁਲਕ ਵਿੱਚ ਅਜੇ ਵੀ ਰਿਫੂਜੀਆਂ ਨੂੰ ਸ਼ਰਨ ਦਿੰਦੇ ਹਾਂ। ਪਰੰਤੂ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਕੇ ਅਸੀਂ ਵਿਦੇਸ਼ਾਂ ਤੋਂ ਵੱਡੀ ਪੱਧਰ 'ਤੇ ਆਊਣ ਵਾਲੇ ਲੋਕਾਂ ਨੂੰ ਇਜਾਜ਼ਤ ਨਹੀਂ ਦੇ ਸਕਦੇ ਅਤੇ ਇਸ ਨੂੰ ਰੋਕਣ ਲਈ ਲਈ ਜੇਕਰ ਸਰਕਾਰ ਨੂੰ ਸਖ਼ਤ ਕਾਨੂੰਨ ਬਨਾਊਣੇ ਪਏ ਤਾਂ ਸਰਕਾਰ ਇਸ 'ਤੇ ਵਿਚਾਰ ਕਰੇਗੀ।
ਵਰਨਣਯੋਗ ਹੈ ਕਿ ਸ਼੍ਰੀ ਲੰਕਾ ਤੋਂ ਇਸ ਵਿਸ਼ੇਸ਼ ਜਹਾਜ਼ ਰਾਹੀਂ ਬੀਤੇ ਹਫਤੇ ਆਏ
ਅੱਗੇ ਪੜੋ....
 
ਆਰਜ਼ੀ ਕਾਮਿਆਂ ਦੇ ਪ੍ਰੋਗਰਾਮ ਲਈ ਇਮੀਗ੍ਰੇਸ਼ਨ ਮੰਤਰੀ ਵਲੋਂ ਰਿਆਇਤਾਂ ਦਾ ਐਲਾਨ PRINT ਈ ਮੇਲ
Friday, 20 August 2010
ਔਟਵਾ/ਬਿਉਰੋ ਨਿਉਜ਼
ਕੈਨੇਡਾ ਵਿਚ ਆਏ ਬਦੇਸ਼ੀ ਕਾਮਿਆ ਨੂੰ ਮਜ਼ਬੂਤ ਕਰਨ ਲਈ ਇਥੋਂ ਦੇ ਇਮੀਗ੍ਰੇਸ਼ਨ,ਸਿਟੀਜ਼ਨ ਅਤੇ ਮਲਟੀਕਲਚਰਲ ਮੰਤਰੀ ਜੈਸਨ ਕੈਨੀ ਵਲੋਂ ਸੋਧੇ ਹੋਏ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਹੁਣ ਕੋਈ ਵੀ ਨੌਕਰੀ ਦੇਣ ਵਾਲਾ ਵਿਅਕਤੀ ਕਿਸੇ ਵੀ ਨੌਕਰੀ ਦੇਣ ਵਾਲੇ ਵਿਅਕਤੀ ਨਾਲ ਦੁਰਵਿਵਹਾਰ ਨਹੀਂ ਕਰ ਸਕੇਗਾ ਅਤੇ ਉਸ ਨੂੰ ਉਹੀ ਸਹੂਲਤਾਂ ਦੇਵੇਗਾ ਜਿਹੜੀਆਂ ਇਥੇ ਵਸਦੇ ਪੱਕੇ ਨਾਗਰਿਕਾ ਨੂੰ ਦਿੱਤੀਆਂ ਜਾ ਰਹੀਆਂ ਹਨ।
ਨਵੇਂ ਕਾਨੂੰਨ ਮੁਤਾਵਿਕ ਐਲਾਨ ਕੀਤੇ ਗਏ ਪ੍ਰੋਗਰਾਮ ਵਿਚ ਹੁਣ ਚਾਹੇ ਕੋਈ ਵਿਅਕਤੀ ਇਥੇ ਰੀਫਿਉਜ਼ੀ ਘਰਾਂ ਵਿਚ ਰਹਿੰਦਾ ਹੈ ਅਤੇ ਉਸ ਕੋਲ ਇਸ ਦੇਸ਼ ਦੇ ਪੱਕੇ ਵਸਨੀਕਾਂ ਵਾਲਾ ਰੁੱਤਵਾ ਨਹੀਂ ਵੀ ਹੈ ਤਾਂ ਵੀ ਉਹ ਉਨਾ੍ਹਂ ਸਾਰੀਆਂ ਸਹੂਲਤਾਂ ਦਾ ਹੱਕਦਾਰ ਹੈ ਜੋ ਇੱਕ ਪੱਕੇ ਨਾਗਰਿਕ ਨੂੰ ਮਿਲਦੀਆਂ ਹਨ। ਅਕਤੂਬਰ 2009 ਵਿਚ ਲਿਖੇ ਗਏ ਕੈਨੇਡਾ ਗਜ਼ਟ ਪਾਰਟ 1 ਵਿਚ ਸੋਧ ਕਰਕੇ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਜੋ ਅਗਲੇ ਸਾਲ  ਅਪ੍ਰੈਲ ਤੋਂ ਲਾਗੂ ਹੋ ਜਾਵੇਗਾ।
ਇਸ ਬਾਰੇ ਬੋਲਦਿਆਂ ਜੈਸਨ ਕੈਨੀ ਨੇ ਕਿਹਾ ਕਿ
ਅੱਗੇ ਪੜੋ....
 
ਗੁਰਦੁਵਾਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਵਾਹਿਗੁਰੂ ਨਾਮ ਸਿਮਰਨ ਦਾ ਪ੍ਰਵਾਹ PRINT ਈ ਮੇਲ
Friday, 20 August 2010
ਰੈਕਸਡੇਲ/ਬਿਉਰੋ ਨਿਉਜ਼
ਇਥੋਂ ਦੇ ਗੁਰੂਘਰ ਸਿੱਖ ਸਪਿਰਚੂਅਲ ਸੈਂਟਰ ਰੇਕਸਡੇਲ ਵਿਖੇ ਪਿਛਲੇ ਸਮੇਂ ਤੋਂ 'ਵਾਹਿਗੁਰੂ' ਨਾਮ ਸਿਮਰਨ ਦਾ ਪ੍ਰਵਾਹ ਚਲ ਰਿਹਾ ਹੈ, ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਗੁਰੂਘਰ ਦੀਆਂ ਖੁਸ਼ੀਆਂ ਮਾਣ ਰਹੀਆਂ ਹਨ। ਜਿਹੜੀਆਂ ਸੰਗਤਾਂ ਨੂੰ ਅਜੇ ਇਸ ਦਾ ਪਤਾ ਨਹੀਂ ਲੱਗਾ ਉਨਾ੍ਹਂ ਲਈ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਇਹ ਪ੍ਰੋਗਰਾਮ ਰੋਜ਼ਾਨਾ 7.30 ਵਜੇ ਤੋਂ 8.30 ਵਜੇ ਤੱਕ ਚਲਦਾ ਹੈ ਜਿਸ ਵਿਚ ਵਾਹਿਗੁਰੂ ਨਾਮ ਦਾ ਸਿਮਰਨ ਸੰਗਤਾਂ ਵਲੋਂ ਸਮੂਹਕ ਰੂਪ ਵਿਚ ਕੀਤਾ ਜਾਂਦਾ ਹੈ ਜੀਟੀਏ ਦੀਆਂ ਸੰਗਤਾਂ ਨੂੰ ਇਸ ਸਮਾਗਮ ਦਾ ਲਾਹਾ ਲੈਣ ਅਤੇ
ਅੱਗੇ ਪੜੋ....
 
ਹਾਰਪਰ ਦੇ ਘਰ ਅੱਗੇ ਵਿਅਕਤੀ ਵਲੋਂ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ PRINT ਈ ਮੇਲ
Friday, 20 August 2010

ਔਟਵਾ/ਬਿਉਰੋ ਨਿਉਜ਼
ਇੱਕ ਦਿਮਾਗੀ ਤੌਰ 'ਤੇ ਬੀਮਾਰ ਆਦਮੀ ਵਲੋਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰੀ ਰਿਹਾਇਸ਼ ਦੇ ਅੱਗੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਉਥੇ ਪਹਿਲੇ ਤੋਂ ਹੀ ਮੌਜੂਦ ਸਕਿਉਰਿਟੀ ਵਾਲਿਆ ਵਲੋਂ ਨਾਕਾਮ ਬਣਾ ਦਿੱਤਾ ਗਿਆ।
ਪੁਲੀਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਸਾਲਾ ਡੇਨੀਏਲ ਸਕਾਹਨ ਜੋ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣ ਕਰਕੇ ਉਸ ਨੇ ਇਹ ਕਾਰਨਾਮਾ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਸ ਵਲੋਂ ਅਜਿਹੀ ਹਰਕਤ ਕਰਦਿਆਂ ਇੱਕ ਆਦਮੀ ਦੇ ਸਵਿਸ ਆਰਮੀ ਦੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੁਲੀਸ ਅਨੁਸਾਰ ਉਸ ਦੀ ਇਸ ਕਾਰਵਾਈ ਨੂੰ ਕਿਸੇ ਦੋਸ਼ ਤਹਿਤ ਨਹੀਂ ਲਿਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਚਾਰਜ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 24 of 443

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis