|
ਸਿਮਰਜੀਤ ਕੌਰ ਵਲੋਂ ਪਾਕਿਸਤਾਨੀ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ |
|
|
|
Friday, 03 September 2010 |
ਮਿਸੀਸਾਗਾ/ਬਿਉਰੋ ਨਿਉਜ਼
ਇਸ ਸ਼ਹਿਰ ਦੇ ਵਾਰਡ ਨੰਬਰ ਪੰਜ ਤੋਂ ਸਿਮਰਜੀਤ ਕੌਰ ਵਲੋਂ ਪਾਕਿਸਤਾਨ ਵਿਚ ਆਏ ਹੜ੍ਹਾਂ ਕਾਰਣ ਉਜੜੇ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਕੰਮ ਵਿਚ ਉਨਾ੍ਹਂ ਦੇ ਨਾਲ ਉਨਾ੍ਹਂ ਦੇ ਕਈ ਵਾਲੰਟੀਅਰ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸਿਮਰਜੀਤ ਨੇ ਕਿਹਾ ਕਿ ਜਦੋਂ ਦੁਨੀਆਂ ਵਿਚ ਕਿਸੇ ਵੀ ਥਾਂ ਉਪਰ ਕੋਈ ਕੁਦਰਤੀ ਆਫ਼ਤ ਆਉਦੀ ਹੈ ਤਾਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਮਨੁੱਖਤਾ ਦੇ ਤੌਰ 'ਤੇ ਪੀੜਤਾਂ ਦੀ ਮਦਦ ਕਰੀਏ। ਉਨਾ੍ਹਂ ਨੇ ਆਪਣੇ ਵਲੋਂ ਅਨਾਜ਼ ਵਿਚ ਚੌਲ, ਜੂਸ ਕਪੜੇ ਧੋਣ ਵਾਲਾ ਸਾਬਣ ਦੇ ਬਾਕਸ ਤਿਆਰ ਕੀਤੇ ਅਤੇ ਉਨਾ੍ਹਂ ਨੂੰ ਸਿੱਪ ਵਿਚ ਭੇਜਣ ਲਈ ਤਿਆਰ ਕਰਕੇ ਭੇਜਿਆ। ਇਸ ਈਵਟ ਨੂੰ ਜ਼ਫਰ ਸੁਲਤਾਨ ਯਾਦਗਾਰੀ ਆਰਗੇਨਾਈਜ਼ਰ ਵਲੋਂ ਪ੍ਰਬੰਧ ਕੀਤਾ। ਇਸ ਵਿਚ
|
|
ਅੱਗੇ ਪੜੋ....
|
|
|
ਪਾਣੀਆਂ ਵਿਚ ਫਸੇ ਸਮੁੰਦਰੀ ਬੇੜੇ ਵਿਚ ਸਵਾਰ ਸਾਰੇ ਹੀ ਮੁਸਾਫਰ ਸੁਰੱਖਿਅਤ ਕੱਢੇ |
|
|
|
Friday, 03 September 2010 |
ਔਟਵਾ/ਬਿਉਰੋ ਨਿਉਜ਼
ਇੱਕ ਸੌ ਦੇ ਕਰੀਬ ਮੁਸਾਫਿਰਾਂ ਅਤੇ 69 ਅਮਲੇ ਫੈਲੇ ਵਾਲੇ ਇੱਕ ਸਮੁੰਦਰੀ ਬੇੜੇ ਦੇ ਪਾਣੀਆਂ ਵਿਚ ਘਿਰ ਜਾਣ ਨਾਲ ਸਵਾਰ ਵਿਅਕਤੀਆ ਨੂੰ ਸੁਰੱਖਿਅਤ ਕੱਢ ਸਕਣਾ ਮੁਸ਼ਕਲ ਹੋ ਗਿਆ ਸੀ ਪਰ ਬਚਾਉਣ ਅਮਲੇ ਦੀਆਂ ਕੋਸ਼ਿਸਾਂ ਨਾਲ ਇਹ ਸਭ ਲੋਕ ਸਹੀ ਸਲਾਮਤ ਤੱਟ ਉਪਰ ਪਹੁੰਚ ਗਏ ਹਨ। ਜਿਸ ਨਾਲ ਭਾਰੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ।
ਸਰਕਾਰੀ ਏਜੰਸੀਆਂ ਦੁਆਰਾ ਦਿੱਤੀ ਗਈ ਖਬਰ ਅਨੁਸਾਰ ਕਲਿਪਰ ਐਡਵੈਂਚਰ ਨਾਂ ਦਾ ਇੱਕ ਸਮੁੰਦਰੀ ਬੇੜਾ ਕੈਨੇਡਾ ਦੇ ਉਤਰੀ ਧਰੂ ਦੇ ਸਮੁੰਦਰ ਵਿਚ ਲਹਿਰਾਂ ਅੰਦਰ ਫਸ ਗਿਆ ਸੀ। ਇਸ ਦੇ ਵਿਚ ਸਵਾਰ 169 ਲੋਕਾਂ ਦੇ ਬਚਣ ਦੀ ਆਸ ਬਹੁਤ ਘੱਟ ਰਹਿ ਗਈ ਸੀ ਪਰ ਸੁਰੱਖਿਅਤ ਅਮਲੇ ਫੈਲੇ ਦੀਆਂ ਸਿਰਤੋੜ ਕੋਸ਼ਿਸ਼ਾਂ ਨਾਲ ਇਨਾ੍ਹਂ ਸਾਰੇ ਮੁਸਾਫਿਰਾਂ ਨੂੰ ਸਹੀ ਸਲਾਮ ਬਚਾ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਬਿਨਾ੍ਹਂ ਖਰਾਬ ਮੌਸਮ ਦੇ ਵੀ ਇਹ ਜਵਾਹ ਭਾਟੇ
|
|
ਅੱਗੇ ਪੜੋ....
|
|
|
... ਜਦੋਂ ਜਥੇਦਾਰ ਅਕਾਲ ਤਖ਼ਤ ਦੇ ਭਾਸ਼ਨ ਦੌਰਾਨ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਉੱਚੀ ਸੁਰ ਵਿਚ ਅਲਾਪਣਾ ਸ਼ੁਰੂ ਕਰ ਦਿੱਤਾ |
|
|
|
Friday, 03 September 2010 |
ਨਿਉਯਾਰਕ/ਬਿਉਰੋ ਨਿਉਜ਼
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਥੋਂ ਦੀਆਂ ਸੰਗਤਾਂ ਵਲੋਂ ਸਟੇਜ ਉਪਰ ਬੋਲਣ ਨਹੀਂ ਦਿੱਤਾ ਗਿਆ। ਜਦੋਂ ਉਹ ਬੋਲਣ ਲੱਗੇ ਤਾਂ ਸੰਗਤਾਂ ਨੇ ਉਨਾ੍ਹਂ ਦੇ ਭਾਸ਼ਨ ਨੂੰ ਰੋਕਣ ਲਈ ਉੱਚੀ ਸੁਰ ਵਿਚ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਨਾ੍ਹਂ ਦੀ ਅਵਾਜ਼ ਸੰਗਤ ਦੀ ਅਵਾਜ਼ ਵਿਚ ਦਬ ਕੇ ਰਹਿ ਗਈ ਅਤੇ ਉਨਾ੍ਹਂ ਨੂੰ ਆਪਣੀ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾ ਹੀ ਬੰਦ ਕਰਨਾ ਪਿਆ।
ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਅਤੇ ਦੂਸਰੇ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਵਲੋਂ ਨਿਉਯਾਰਕ ਆਉਣ ਦਾ ਅਖ਼ਬਾਰਾਂ ਵਿਚ ਰੌਲ ਪੈ ਰਿਹਾ ਸੀ ਕਿ ਸਿੱਖਜ਼ ਫਾਰ ਜਸਟਿਸ ਦੇ ਸੱਦੇ ਉਪਰ ਇਹ ਜਥੇਦਾਰ ਸਾਹਿਬਾਨਾਂ ਨਿਉਯਾਰਕ ਵਿਚ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਜਿਸ ਦੀ ਸੰਗਤ ਵਲੋਂ ਸ਼ਿੱਦਤ ਨਾਲ ਉਡੀਕ ਕੀਤੀ ਜਾ ਰਹੀ ਸੀ ਪਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਨਾਲ ਕੇਵਲ ਸਿੰਘ ਸਾਹਿਬ ਗਿਆਨੀ ਇੱਕਬਾਲ ਸਿੰਘ ਹੀ ਪਹੁੰਚੇ। ਜਿਸ ਨਾਲ ਸੰਗਤਾਂ ਅੰਦਰ ਰੋਹ ਪੈਦਾ ਹੋ ਗਿਆ। ਸੰਗਤਾਂ ਇਸ ਤਾਕ ਵਿਚ ਵੀ ਸਨ ਕਿ ਸਾਰੇ ਸਿੰਘ ਸਾਹਿਬਾਨਾਂ ਤੋਂ ਇੱਕਠੇ ਹੋਣ ਉਪਰ ਬਾਣੀ ਨਾਲ ਸੰਬੰਧਤ ਪੈਦਾ ਹੋਏ ਵਿਵਾਦਾਂ ਦਾ ਸਪੱਸ਼ਟੀਕਰਣ ਵੀ ਮੰਗਿਆ ਜਾਵੇਗਾ, ਜਿਸ ਦੇ
|
|
ਅੱਗੇ ਪੜੋ....
|
|
|
ਸਾਊਥ ਏਸ਼ੀਅਨ ਟੋਰਾਂਟੋ ਸੰਸਥਾ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ |
|
|
|
Friday, 03 September 2010 |
ਟੋਰਾਂਟੋ/ਬਿਉਰੋ ਨਿਉਜ਼
ਭਾਰਤੀ ਭਾਈਚਾਰੇ ਦੇ ਮੈਂਬਰਾਂ ਵਲੋਂ ਬਣਾਈ ਗਈ ਸੰਸਥਾਂ ''ਸਾਉਥ ਏਸ਼ੀਅਨ ਇੰਨ ਟੋਰਾਂਟੋ" ਵਲੋਂ ਭਾਰਤ ਦਾ 63ਵਾਂ ਅਜ਼ਾਦੀ ਦਿਵਸ ਇਥੋਂ ਦੇ ਇਲਾਇਟ ਬੈਂਕੁਟ ਹਾਲ ਵਿਚ ਮਨਾਇਆ ਗਿਆ ਜਿਸ ਵਿਚ ਕੋਈ ਛੇ ਸੌ ਦੇ ਕਰੀਬ ਲੋਕਾਂ ਨੇ ਭਾਗ ਲਿਆ। ਭਾਰਤੀ ਕੌਸਲੇਟ ਜਨਰਲ ਮੈਡਮ ਪ੍ਰੀਤੀ ਸਰੀਨ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਇਸ ਦਿਨ ਦੀਆਂ ਭਾਰਤੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਾਤ ਦੇ ਖਾਣੇ ਦੇ ਨਾਲ ਨਾਲ ਹਲਕਾ ਸੰਗੀਤ ਅਤੇ ਨਾਚ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਸੰਦੇਸ਼ ਇਸ ਸਮੇਂ ਪੜ੍ਹ ਕੇ ਸੁਣਾਇਆ ਗਿਆ। ਕੈਨੇਡਾ ਸਰਕਾਰ ਵਲੋਂ ਇਸ ਮੌਕੇ ਕਈ ਹਸਤੀਆਂ ਮੌਜੂਦ ਸਨ ਜਿਨ੍ਹਾ ਵਿਚੋਂ ਐਮ ਪੀ ਪੀ ਅਤੇ ਮੰਤਰੀ ਹਰਿੰਦਰ ਤੱਖ਼ਰ, ਐਮ ਪੀ ਪੀ ਕੁਲਾਰ ਤੋਂ ਇਲਾਵਾ ਸੰਸਥਾ ਦੀਆਂ ਅਹਿਮ ਹਸਤੀਆਂ ਵੀ ਇਸ ਮੌਕੇ ਮੌਜੂਦ ਸਨ।
|
|
|
ਬੌਬੀ ਸ਼ਰਮਾ ਬਰੈਂਪਟਨ ਸਿਟੀ ਕੌਂਸਲਰ ਦੀ ਚੋਣ ਲਈ ਵਾਰਡ ਨੰਬਰ 1 ਅਤੇ 5 ਤੋਂ ਜ਼ਬਰਦਸਤ ਉਮੀਦਵਾਰ |
|
|
|
Friday, 03 September 2010 |
ਕਮਿਉਨਿਟੀ ਮਦਦ ਕਰਨ ਲਈ ਅੱਗੇ ਆਵੇ
ਬਰੈਂਪਟਨ/ਬਲਬੀਰ ਮੋਮੀ : ਇਹ ਖਬਰ ਬੜੇ ਉਤਸ਼ਾਹ ਨਾਲ ਪੜ੍ਹੀ ਜਾਵੇਗੀ ਕਿ ਜਿਵੇਂ ਜਿਵੇਂ ਸਾਡੀ ਸਾਊਥ ਏਸ਼ੀਅਨ ਕਮਿਉਨਿਟੀ ਦੀ ਸੰਖਿਆ ਕੈਨੇਡਾ ਦੇ ਸ਼ਹਿਰਾਂ ਵਿਚ ਵਧ ਰਹੀ ਹੈ, ਆਪਣੀ ਪਛਾਣ ਬਨਾਉਣ ਅਤੇ ਆਪਣੇ ਬਣਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਲਈ ਕਮਿਉਨਿਟੀ ਦੇ ਸੁਚੇਤ ਆਗੂਆਂ ਦਾ ਕੈਨੇਡਾ ਦੀ ਰਾਜਨੀਤੀ ਵਿਚ ਪੂਰੀ ਤਨਦਹੀ ਨਾਲ ਅਗੇ ਆਉਣਾ ਹੋਰ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਪੰਜਾਬੀ ਮੂਲ ਦੇ ਲੋਕਾਂ ਦੀ ਇਹ ਰਾਜਨੀਤੀ ਫੈਡਰਿਲ, ਸੂਬਾਈ ਅਤੇ ਸਿਟੀ ਪੱਧਰ ਤੇ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਸਿਟੀ ਆਫ ਬਰੈਂਪਟਨ ਦੀ ਵਾਰਡ ਨੰਬਰ 1 ਅਤੇ 5 ਤੋਂ ਕਮਿਉਨਿਟੀ ਦੇ ਜਾਣੇ ਪਛਾਣੇ ਅਤੇ ਕਾਰਜਸ਼ੀਲ ਨੌਜਵਾਨ ਮਿਸਟਰ ਬੌਬੀ ਸ਼ਰਮਾ ਪੂਰੀ ਤਿਆਰੀ ਨਾਲ ਬਰੈਂਪਟਨ ਸਿਟੀ ਦੀ ਕੌਂਸਲਰ ਦੀ ਚੋਣ ਲਈ ਮੈਦਾਨ ਵਿਚ ਕੁੱਦ ਚੁਕੇ ਹਨ। ਆਪ ਦਾ ਕਹਿਣਾ ਹੈ ਕਿ ਇਸ ਵੇਲੇ ਆਪਣੀ ਕਮਿਉਨਿਟੀ ਨੂੰ ਸਿਟੀ ਆਫ ਬਰੈਂਪਟਨ ਵਿਚ ਆ ਰਹੀਆਂ ਸਮਸਿਆਵਾਂ ਨੂੰ ਮੁਖ ਰਖਦਿਆਂ ਸਿਟੀ ਵਿਚ ਪਹੁੰਚਣ ਅਤੇ ਆਵਾਜ਼ ਉਚੀ ਕਰਨ ਦੀ ਬਹੁਤ ਲੋੜ ਹੈ।
ਕਮਿਉਨਿਟੀ ਦੇ ਜਿੰਨੇ ਵੀ ਜ਼ਿਆਦਾ ਕੌਂਸਲਰਜ਼ ਸਿਟੀ ਵਿਚ ਪੁਜਣਗੇ, ਓਨੀ ਹੀ ਜ਼ਿਆਦਾ ਸਾਡੀ ਆਵਾਜ਼ ਬੁਲੰਦ ਹੋਵੇਗੀ ਅਤੇ ਸਾਡੇ ਹਕਾਂ ਦੀ ਰਾਖੀ ਹੋਵੇਗੀ। ਜ਼ਿਲਾ ਲੁਧਿਅਣਾ ਦੇ ਮਸ਼ਹੂਰ ਪਿੰਡ ਰਾਮਪੁਰ,ਜਿਥੋਂ ਦੇ ਲਿਖਾਰੀ ਬੜੇ ਮਸ਼ਹੂਰ ਹਨ, ਨਾਲ ਸਬੰਧਤ ਬੌਬੀ ਸ਼ਰਮਾ ਜੋ ਕਾਫੀ ਦੇਰ ਤੋਂ ਕੈਨੇਡਾ ਰਹਿੰਦੇ ਹਨ, ਈਸਟ ਅਤੇ ਵੈਸਟ ਆਟੋਬਾਡੀ ਦੇ ਮਾਲਕ ਹਨ, ਨੇ ਇਸ ਪੱਤਰਕਾਰ ਨੂੰ ਦਸਿਆ ਕਿ ਉਹਨਾਂ ਨੇ ਬੜਾ ਸੋਚ ਸਮਝ ਕੇ ਅਤੇ ਆਪਣੇ ਨਿਕਟਵਰਤੀਆਂ ਨਾਲ ਵਿਚਾਰ ਕਰ ਕੇ ਇਹ ਫੈਸਲਾ ਲਿਆ ਹੈ ਕਿ ਉਹ ਵਾਰਡ ਨੰਬਰ 1 ਅਤੇ 5 ਤੋਂ ਸਿਟੀ ਕੌਂਸਲਰ ਦੀ ਚੋਣ ਲੜਨਗੇ ਅਤੇ ਜਿੱਤਣਗੇ। ਆਪ ਨੇ ਕਿਹਾ ਕਿ ਮੌਜੂਦਾ ਸਿਟੀ ਕੌਂਸਲਰ ਜਿਸ ਦਾ ਲੋਕੀਂ ਨਾਂ ਵੀ ਨਹੀਂ ਜਾਣਦੇ, ਕਦੇ ਵੀ ਲੋਕਾਂ ਦੀਆਂ ਤਕਲੀਫਾਂ ਸੁਨਣ ਜਾਂ ਸਮਝਣ ਲਈ ਵਾਰਡ ਵਿਚ ਗੇੜਾ ਨਹੀਂ ਮਾਰਦਾ। ਬੌਬੀ ਸ਼ਰਮਾ ਖੁਦ ਇਸ ਵਾਰਡ ਦੇ ਵਾਸੀ ਹਨ ਅਤੇ ਵਾਰਡ ਦੀਆਂ ਬਹੁਤ ਸਾਰੀਆਂ ਤਕਲੀਫਾਂ ਨੂੰ ਸਮਝਦੇ ਹਨ ਜਿਵੇਂ ਕਿ ਸਭ ਤੋਂ ਜ਼ਿਆਦਾ ਪਰਾਬਲਮ ਬੇਸਮੈਂਟਸ ਪਾਸ ਕਰਾਉਣ ਦੀ ਹੈ ਜਿਸ ਵਿਚ ਸਿਟੀ ਵੱਲੋਂ ਕਈ ਵਾਰ ਮਕਾਨ ਮਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ ਬੇਸਮੈਂਟਸ ਪਾਸ ਕਰਨ ਦੇ ਨੇਮ ਕੁਝ ਨਰਮ ਤੇ ਸੌਖੇ ਕਰ ਦਿਤੇ ਜਾਣ ਤਾਂ ਮਾਲਕਾਂ ਨੂੰ ਮਾਰਗੇਜ ਦੀਆਂ ਕਿਸ਼ਤਾਂ ਭਰਨ ਵਿਚ ਆਸਾਨੀ ਹੋ ਸਕਦੀ ਹੈ ਅਤੇ ਸਿਟੀ ਨੂੰ ਟੈਕਸ ਵੀ ਜਾਂਦਾ ਹੈ। ਆਪ ਨੇ ਇਹ ਵੀ ਕਿਹਾ ਕਿ ਸਿਟੀ ਟੈਕਸ ਜ਼ਿਆਦਾ ਹੈ ਅਤੇ ਸਹੂਲਤਾਂ ਘੱਟ ਹਨ। ਸਿਟੀ ਦੀਆਂ ਪਾਰਕਾਂ ਸੁਰਖਿਅਤ ਨਹੀਂ ਹਨ। ਏਥੇ ਟੀਨ ਏਜਰਜ਼ ਸ਼ਰਾਰਤਾਂ ਕਰਦੇ, ਕੁਝ ਡਰੱਗ ਖਾਂਦੇ ਅਤੇ ਬਜ਼ੁਰਗਾਂ ਖਾਸ ਕਰ ਪੰਜਾਬੀ ਬਜ਼ੁਰਗਾਂ ਨੂੰ ਤੰਗ ਕਰਦੇ ਤੇ ਅੰਗਰੇਜ਼ੀ ਵਿਚ ਗਾਲਾਂ ਕਢਦੇ ਹਨ।
ਕਈ ਵਾਰ ਬਜ਼ੁਰਗਾਂ ਤੇ ਪਥਰ ਸੁਟਦੇ ਅਤੇ ਉਹਨਾਂ ਨੂੰ ਕੁਟਦੇ ਮਾਰਦੇ ਹਨ। ਫੜੇ ਜਾਣ ਤੇ ਟੀਨ ਏਜਰਜ਼ ਹੋਣ ਕਾਰਨ ਉਹਨਾਂ ਨੂੰ ਸਜ਼ਾਵਾਂ ਵੀ ਘੱਟ ਦਿਤੀਆਂ ਜਾਂਦੀਆਂ ਹਨ। ਵਧ ਰਹੇ ਜੁਰਮਾਂ ਦੀ ਰੋਕ ਥਾਮ ਅਤੇ ਪਾਰਕਾਂ ਵੱਲ ਸਿਟੀ ਨੂੰ ਵਧ ਧਿਆਨ ਦੇਣ ਦੀ ਲੋੜ ਹੈ। ਬਰੈਂਪਟਨ ਟਰਾਂਜ਼ਿਟ ਦੇ ਕਈ ਬੱਸ ਸਟਾਪਸ ਤੇ ਵਾਸ਼ਰੂਮ ਨਹੀਂ ਹਨ ਜਿਸ ਕਰ ਕੇ ਬਜ਼ੁਰਗਾਂ ਨੂੰ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਕਈ ਬੱਸ ਸਟਾਪਸ ਤੇ ਮੀਂਹ ਕਣੀ ਤੋਂ ਬਚਣ ਲਈ ਸ਼ੈੱਡ ਵੀ ਨਹੀਂ ਹਨ। ਬੱਚਿਆਂ ਵਾਲੀਆਂ ਮਾਵਾਂ ਨੂੰ ਕੰਮਾਂ ਤੇ ਜਾਣ ਵੇਲੇ ਡੇ ਕੇਅਰ ਦੀਆਂ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਰ ਕੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਬੌਬੀ ਸ਼ਰਮਾ ਜੀ ਦਾ ਕਹਿਣਾ ਹੈ ਕਿ ਉਹ ਸਿਟੀ ਕੌਂਸਲਰ ਚੁਣੇ ਜਾਣ ਤੇ ਇਹ ਅਤੇ ਹੋਰ ਬਹੁਤ ਸਾਰੀਆਂ ਸਮਸਿਅਵਾਂ ਦੂਰ ਕਰਨ ਲਈ ਸਿਰ ਤੋੜ ਯਤਨ ਕਰਨਗੇ। ਕਮਿਉਨਿਟੀ ਨੂੰ ਅਪੀਲ ਹੈ ਕਿ ਆ ਰਹੀਆਂ ਸਿਟੀ ਦੀ ਕੌਂਸਲਰ ਚੋਣਾਂ ਵਿਚ ਵਾਰਡ ਨੰਬਰ 1 ਅਤੇ 5 ਤੋਂ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕਰੋ। ਹੋਰ ਜਾਣਕਾਰੀ ਲਈ ਬੌਬੀ ਸ਼ਰਮਾ ਨੂੰ 647-923-5900 ਜਾਂ 905-846-7663 ਤੇ ਫੋਨ ਕੀਤਾ ਜਾ ਸਕਦਾ ਹੈ।
|
|
|
'ਹਿਉਮੈਨਿਟੀ ਫਰਸਟ' ਸੰਸਥਾ ਵਲੋਂ ਪਾਕਿਸਤਾਨੀ ਹੜ੍ਹ ਪੀੜਤਾਂ ਲਈ ਇੱਕ ਲੱਖ ਚੌਦਾਂ ਹਜ਼ਾਰ ਡਾਲਰਾਂ ਦੀ ਰਾਸ਼ੀ ਇਕੱਤਰ ਕੀਤੀ |
|
|
|
Friday, 03 September 2010 |
ਟੋਰਾਂਟੋ/ਬਿਉਰੋ ਨਿਉਜ਼
ਪਾਕਿਸਤਾਨ ਵਿਚ ਵਰਤੇ ਕੁਦਰਤੀ ਕਹਿਰ ਦਾ ਕਾਰਣ ਬੇਘਰ ਹੋਏ ਲੋਕਾਂ ਦੀ ਮਦਦ ਲਈ ਜਿਥੇ ਦੁਨੀਆਂ ਭਰ ਦੇ ਲੋਕ ਮਨੁੱਖਤਾ ਦੇ ਨਾਤੇ ਆਪਣੇ ਵਲੋਂ ਸਰਦੀ ਮਦਦ ਕਰ ਰਹੇ ਹਨ ਉਥੇ ਇਥੋਂ ਦੀ 'ਹਿਉਮੈਨਿਟੀ ਫਰਸਟ' ਸੰਸਥਾਂ ਵਲੋਂ ਆਪਣਾ ਯੋਗਦਾਨ ਪਾਉਦਿਆਂ ਹੜ ਪੀੜਤਾਂ ਲਈ ਵੱਖ ਵੱਖ ਸਮਾਗਮਾਂ ਵਿਚ ਕੋਈ ਇੱਕ ਲੱਖ ਚੌਦਾਂ ਹਜ਼ਾਰ ਡਾਲਰਾਂ ਨੂੰ ਇੱਕਤਰ ਕੀਤਾ ਹੈ ਜੋ ਇਨਾ੍ਹਂ ਲੋੜਵੰਦਾਂ ਦੀ ਮਦਦ ਲਈ ਭੇਜੇ ਜਾਣਗੇ।
ਸੰਸਥਾ ਵਲੋਂ ਆਪਣੇ ਆਖਰੀ ਸਮਾਗਮ ਵਿਚ ਕਈ ਅਹਿਮ ਹਸਤੀਆਂ ਨੇ ਭਾਗ ਲਿਆ ਜਿਨਾ੍ਹਂ ਵਿਚ ਪਾਕਿਸਤਾਨੀ ਕੌਸਲੇਟ ਜਨਰਲ ਸਾਹਿਬਜ਼ਾਦਾ ਏ ਖਾਨ ਨੇ ਵੀ ਭਾਗ ਲਿਆ। ਇਸ ਸਮਾਗਮ ਵਿਚ ਕੋਈ ਇੱਕ ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਸ ਸਮਾਗਮ ਵਿਚ ਜੀਟੀਏ ਦੇ ਏਰੀਏ ਤੋਂ ਕਈ ਲੋਕਾਂ ਵਲੋਂ
|
|
ਅੱਗੇ ਪੜੋ....
|
|
|
ਸਿੱਖਜ਼ ਫਾਰ ਜਸਟਿਸ ਵੱਲੋਂ ਅਮਰੀਕਾ 'ਚ ਇਤਿਹਾਸਕ ਕਾਨਫਰੰਸ |
|
|
|
Friday, 03 September 2010 |
ਨਿਉਯਾਰਕ/ਬਿਉਰੋ ਨਿਉਜ਼
ਕੈਨੇਡਾ ਦੀ ਪਾਰਲੀਮੈਂਟ 'ਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਬਾਰੇ ਪਟੀਸ਼ਨ ਪੇਸ਼ ਹੋਣ 'ਤੇ 15 ਅਗਸਤ ਨੂੰ ਦੇਸ਼ ਪੱਧਰੀ ਕਾਨਫਰੰਸ ਆਯੋਜਨ ਮਗਰੋਂ ਹੁਣ 'ਸਿੱਖਜ਼ ਫਾਰ ਜਸਟਿਸ' ਵੱਲੋਂ ਅਮਰੀਕਾ 'ਚ ਇਤਿਹਾਸਕ ਕਾਨਫਰੰਸ 'ਚ ਕਾਨੂੰਨ ਮਾਹਿਰਾਂ, ਸਿਆਸਤਦਾਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਸੰਨ 1984 ਵਿਚ ਭਾਰਤ ਅੰਦਰ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਨੂੰ 'ਨਸਲਕੁਸ਼ੀ' ਕਰਾਰ ਦਿੱਤਾ ਜਾਵੇ। ਨਿਊਯਾਰਕ ਦੇ ਰਾਇਲ ਪੈਲੇਸ ' ੨੯ ਅਗਸਤ ਨੂੰ ਹੋਏ ਵਿਸ਼ਾਲ ਇਕੱਠ 'ਚ ਸ੍ਰੀ ਅਕਾਲ ਤਖ਼ਤ ਤੋਂ 'ਸਿੱਖ ਨਸਲਕੁਸ਼ੀ' ਬਾਰੇ ਜਾਰੀ ਆਦੇਸ਼ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੜ੍ਹਿਆ ਗਿਆ ਤੇ ਨਿਊਯਾਰਕ ਸਟੇਟ ਦੇ ਕਾਨੂੰਨਦਾਨਾਂ ਨੂੰ ਇਸ ਦੀ ਪੁਰਜ਼ੋਰ ਹਮਾਇਤ ਲਈ ਆਵਾਜ਼ ਉਠਾਉਣ ਦੀ ਮੰਗ ਕੀਤੀ ਗਈ। ਇਸ ਮੌਕੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ
|
|
ਅੱਗੇ ਪੜੋ....
|
|
|
ਓਨਟਾਰੀਓ ਸਰਕਾਰ ਵਲੋਂ ਬਜ਼ੁਰਗਾਂ ਦੀਆਂ ਸਿਹਤ ਸਹੂਲਤਾਂ ਵਿਚ ਸੁਧਾਰ ਕੀਤਾ ਜਾਵੇਗਾ |
|
|
|
Friday, 03 September 2010 |
ਬਰੈਂਪਟਨ/ਬਿਉਰੋ ਨਿਉਜ਼
ਓਨਟਾਰੀਓ ਸਰਕਾਰ ਦੇ ਐਮ ਪੀ ਪੀ ਡਾ ਕੁਲਦੀਪ ਕੁਲਾਰ ਨੇ ਇੱਕ ਪ੍ਰੈਸ ਰੀਲੀਜ਼ ਵਿਚ ਦੱਸਿਆ ਹੈ ਕਿ ਉਨਾ੍ਹਂ ਦੀ ਮੈਗਿੰਟੀ ਸਰਕਾਰ ਇਸ ਗੱਲ ਲਈ ਬੱਚਨਬੱਧ ਹੈ ਕਿ ਬਰੈਂਪਟਨ ਅਤੇ ਮਾਲਟਨ ਵਿਚ ਬਜ਼ੁਰਗਾਂ ਦੀਆਂ ਸਿਹਤ ਸਹੂਲਤਾਂ ਨੂੰ ਸੁਧਾਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਉਨ੍ਹਾ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਉਨਾ੍ਹਂ ਦੇ ਘਰਾਂ ਵਿਚ ਵੀ ਵਧੀਆਂ ਮਿਲ ਸਕਣ ਅਤੇ ਜਿਹੜੇ ਕਮਿਉਨਿਟੀ ਸੈਂਟਰ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਰਹੇ ਹਨ ਉਨਾ੍ਹਂ ਨੂੰ ਸੁਧਾਰਨ ਲਈ ਸਰਕਾਰੀ ਯਤਨ ਕੀਤੇ ਜਾਣਗੇ।ਡਾ ਕੁਲਦੀਪ ਕੁਲਾਰ ਵਲੋਂ ਦਿੱਤੀ ਗਈ ਪ੍ਰੈਸ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿ ਇਹ ਬਜ਼ੁਰਗ ਜੋ ਦੇਸ਼ ਦਾ ਸਰਮਾਇਆ ਹਨ, ਉਹ ਆਪਣਾ ਜੀਵਨ ਵਧੀਆ ਤਰੀਕੇ ਨਾਲ ਜੀਅ ਸਕਣ। ਚਾਹੇ ਉਹ ਆਪਣੇ ਘਰ ਵਿਚ ਹੋਣ ਅਤੇ ਚਾਹੇ ਬਜ਼ੁਰਗ ਘਰਾਂ ਵਿਚ ਹੋਣ।ਡਾ ਕੁਲਾਰ ਨੇ ਅੱਗੇ ਕਿਹਾ ਹੈ ਕਿ
|
|
ਅੱਗੇ ਪੜੋ....
|
|
|
ਮੋਗਾ, ਮੁਕਤਸਰ ਅਤੇ ਫਰੀਦਕੋਟ ਦੀਆਂ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ 5 ਸਤੰਬਰ ਨੂੰ ਮਨਾਇਆ ਜਾਵੇਗਾ |
|
|
|
Friday, 03 September 2010 |
ਬਰੈਂਪਟਨ/ਬਿਉਰੋ ਨਿਉਜ਼
ਪੰਜਾਬ ਦੇ ਜ਼ਿਲਾ੍ਹਂ ਮੋਗਾ, ਮੁਕਤਸਰ ਅਤੇ ਫਰੀਦਕੋਟ ਇਲਾਕਿਆ ਦੀਆਂ ਕੈਨੇਡਾ ਵਸਦੀਆਂ ਸੰਗਤਾਂ ਵਲੋਂ ਗੁਰੁ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਪੰਜ ਸਤੰਬਰ ਨੂੰ ਗੁਰਦਵਾਰਾ ਸਿੱਖ ਲਹਿਰ ਸੈਂਟਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦਿਨ ਦੇ ਦਸ ਵਜੇ ਪਾਏ ਜਾਣਗੇ ਉਪਰੰਤ ਕੀਰਤਨ ਹੋਏਗਾ ਅਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਜਾਏਗਾ। ਬਾਰਾ੍ਹਂ ਵਜੇ ਤੋਂ ਬਾਅਦ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ। ਹੋਰ ਜਾਣਕਾਰੀ ਲਈ ਫੋਨ ਨੰਬਰ 905-451-3335 ਉਪਰ ਕਾਲ ਕੀਤੀ ਜਾ ਸਕਦੀ ਹੈ।
|
|
|
ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਟਿੰਗ ਸੰਸਥਾਂ ਵਲੋਂ ਖੋਲੇ ਨਵੇਂ ਦਫ਼ਤਰ ਦਾ ਉਦਘਾਟਨ ਸੂਜ਼ਨ ਫੈਨੇਲ ਅਤੇ ਮੱਲ੍ਹੀ ਵਲੋਂ ਕੀਤਾ |
|
|
|
Friday, 27 August 2010 |
ਬਰੈਂਪਟਨ/ਬਿਉਰੋ ਨਿਉਜ਼
ਸਰੀਰਕ ਤੌਰ 'ਤੇ ਅਸਮਰੱਥ ਵਿਅਕਤੀਆਂ ਦੀ ਲੰਬੇ ਸਮੇਂ ਤੋਂ ਮਦਦ ਕਰ ਰਹੀ ਸੰਸਥਾਂ 'ਕੈਨੇਡੀਅਨ ਸਾਉਥ ਏਸ਼ੀਅਨਜ਼ ਸਪੋਟਿੰਗ ਸੰਸਥਾਂ' ਵਲੋਂ ਆਪਣੇ ਨਵੇਂ ਦਫ਼ਤਰ ਨੂੰ ਬਰੈਂਪਟਨ ਵਿਚ 150 ਸੈਂਟਰ ਪਾਰਕ ਡਰਾਈਵੇ ਸੂਟ ਨੰਬਰ 019 ਲੋਅਰ ਲੈਵਲ ਉਪਰ ਸਿਵਕ ਸੈਂਟਰ ਬਿਲਡਿੰਗ ਨੇੜ੍ਹੇਂ ਬਰੈਮਲੀ ਸਿਟੀ ਸੈਂਟਰ ਖੋਲਿਆ ਗਿਆ ਹੈ। ਇਸ ਦਫਤਰ ਤੋਂ ਸੰਸਥਾਂ ਉਨਾ੍ਹਂ ਲੋਕਾਂ ਦੀ ਮਦਦ ਕਰਨ ਲਈ ਉਪਰਾਲੇ ਰਕੇਗੀ ਜੋ ਲੋਕ ਸਰੀਰ ਤੌਰ 'ਤੇ ਅਪੰਗ ਹਨ ਅਤੇ ਉਹ ਆਪਣੀ ਜ਼ਿੰਦਗੀ ਸਨਮਾਨ ਨਾਲ ਜਿਉਣਾ ਚਾਹੁੰਦੇ ਹਨ। ਇਹ ਸੰਸਥਾ ਉਨਾ੍ਹਂ ਦੇ ਹੱਕਾਂ ਲਈ ਜਿਥੇ ਪ ਹਿਲਾਂ ਹੀ ਸੰਘਰਸ਼ ਕਰ ਰਹੀ ਹੈ ਉਥੇ ਹੁਣ ਇਸ ਦਫ਼ਤਰ ਤੋਂ ਵੀ ਆਪਣੀਆਂ ਸੇਵਾਵਾਂ ਲੋੜਵੰਦਾਂ ਨੂੰ ਦੇਵੇਗੀ। ਇਸ ਦੇ ਦਫ਼ਤਰ ਦਾ ਉਦਘਾਟਨ ਐਮ ਪੀ ਗੁਰਬਖਸ਼ ਸਿੰਘ ਮੱਲੀ੍ਹ ਅਤੇ ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲੇ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਸੰਸਥਾਂ ਦੇ ਅਹੁੱਦੇਦਾਰਾਂ ਤੋਂ ਇਲਾਵਾ
|
|
ਅੱਗੇ ਪੜੋ....
|
|
|
ਸਿਟੀ ਕੌਂਸਲਰ ਦੀ ਚੋਣ ਲੜ ਰਹੇ ਬੌਬੀ ਸ਼ਰਮਾ ਵਲੋਂ ਫੰਡ ਰੇਜ਼ਿੰਗ ਡਿੰਨਰ ਦਾ ਅਯੋਜਿਨ ਕੀਤਾ ਗਿਆ |
|
|
|
Friday, 27 August 2010 |
ਬਰੈਂਪਟਨ/ਬਿਉਰੋ ਨਿਉਜ਼
ਵਾਰਡ ਨੰਬਰ ਇੱਕ ਅਤੇ ਪੰਜ ਤੋਂ ਸਿਟੀ ਕੌਂਸਲਰ ਦੀ ਚੋਣ ਲੜ ਰਹੇ ਉਮੀਦਵਾਰ ਬੌਬੀ ਸ਼ਰਮਾ ਵਲੋਂ ਆਪਣੇ ਸਾਥੀਆਂ ਲਈ ਇੱਕ ਫੰਡ ਰੇਜ਼ਿੰਗ ਡਿੰਨਰ ਦਾ ਅਯੋਜਿਨ ਕੀਤਾ ਗਿਆ ਜਿਸ ਵਿਚ ਭਾਈਚਾਰੇ ਦੀਆਂ ਅਹਿਮ ਹਸਤੀਆਂ ਸ਼ਾਮਲ ਹੋਈਆਂ। ਇਸ ਸਮਾਗਮ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਉਮ ਪ੍ਰਕਾਸ਼ ਚੌਟਾਲਾ ਨੇ ਵੀ ਸ਼ਾਮਲ ਹੋਣਾ ਸੀ ਪਰ ਉਨਾ੍ਹਂ ਨੂੰ ਵੀਜ਼ਾਂ ਨਾ ਮਿਲਣ ਕਰਕੇ ਉਹ ਨਹੀਂ ਆ ਸਕੇ।
ਇਸ ਮੌਕੇ ਆਏ ਲੋਕਾਂ ਨੇ ਬੌਬੀ ਨੂੰ ਇਸ ਵਾਰਡ ਤੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਲੋਕਾਂ ਦੇ ਭਾਰੀ ਇੱਕਠ ਵਿਚ ਬੋਲਦਿਆਂ ਬੌਬੀ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸੁਧਾਰ ਲਈ ਯਤਨ ਕਰਨਗੇ ਜਿਨਾ੍ਹਂ ਵਿਚ ਉਹ ਇਸ ਗੱਲ ਉਪਰ ਖਾਸ ਧਿਆਨ ਦੇਣਗੇ ਕਿ ਇਥੋਂ ਦੇ ਵਾਤਾਵਰਣ ਨੂੰ ਸ਼ੁਧ ਰੱਖਿਆ ਜਾਵੇ, ਨੌਜਵਾਨਾਂ ਵਿਚ ਵਧ ਰਹੇ ਨਸ਼ਿਆ ਦੇ ਰੁਝਾਨ ਨੂੰ ਠੱਲਣ ਅਤੇ ਭਾਈਚਾਰੇ ਦੀਆਂ ਹੋਰ ਰੋਜ਼ਮਰਾ ਦੀ ਜ਼ਿੰਦਗੀ ਵਿਚ ਆ ਰਹੀਆਂ ਪ੍ਰੇਸ਼ਾਨੀਆ ਨੂੰ ਦੂਰ ਕਰਨ ਵਿਚ ਅਪਣੀ ਡਿਉਟੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨਾ੍ਹਂ ਲੋਕਾਂ ਨੂੰ ਅਪੀਲ ਕੀਤੀ ਕਿ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 21 of 457 |