|
ਪੰਜਾਬ ਮੰਤਰੀ ਮੰਡਲ ਦੀ ਬੈਠਕ |
|
|
|
Wednesday, 08 September 2010 |
ਮੰਤਰੀਆਂ ਤੇ ਵਿਧਾਇਕਾਂ ਦੇ ਭੱਤਿਆਂ 'ਚ ਭਰਵਾਂ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ-ਭਾਜਪਾ ਸਰਕਾਰ ਨੇ ਆਖਰਕਾਰ ਆਉਂਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਪੀਕਰ, ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿਚ ਵਾਧਾ ਕਰ ਹੀ ਦਿੱਤਾ ਹੈ। ਵਿਧਾਇਕਾਂ ਦੀਆਂ ਤਨਖਾਹਾਂ ਵਿਚ ਢਾਈ ਗੁਣਾ ਵਾਧਾ ਹੋਇਆ ਹੈ। ਇਹ ਵਾਧਾ ਪਹਿਲੀ ਅਪਰੈਲ 2009 ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਈਟੀਟੀ ਅਧਿਆਪਕਾਂ ਦੇ ਭਵਿੱਖ ਬਾਰੇ ਚੱਲ ਰਹੇ ਵਾਦ-ਵਿਵਾਦ ਨੂੰ ਖਤਮ ਕਰਦਿਆਂ ਈ ਟੀ ਟੀ ਅਧਿਆਪਕਾਂ ਨੂੰ ਪੱਕੇ ਤੌਰ 'ਤੇ ਪੰਚਾਇਤੀ ਵਿਭਾਗ ਵਿਚ ਰੱਖਣ ਦਾ ਫੈਸਲਾ ਹੋ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ
|
|
ਅੱਗੇ ਪੜੋ....
|
|
|
ਕੈਨੇਡਾ ਨੇ ਗੈਰਕਾਨੂੰਨੀ ਇਮੀਗਰੇਸ਼ਨ ਰੋਕਣ ਲਈ ਪੰਜਾਬ ਤੋਂ ਮੰਗਿਆ ਸਹਿਯੋਗ |
|
|
|
Wednesday, 08 September 2010 |
ਚੰਡੀਗੜ੍ਹ ਸਥਿਤ ਕੈਨੇਡਾ ਦੇ ਕੌਂਸਲੇਟ ਜਨਰਲ ਵਲੋਂ ਬਾਦਲ ਨਾਲ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੇ ਕੌਂਸਲ ਜਨਰਲ ਸਕਾਟ ਸੈਲੇਸਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਸੂਬਾ ਸਰਕਾਰ ਵਲੋਂ ਜਾਅਲੀ ਵੀਜ਼ਾ ਮਾਮਲਿਆਂ ਦੇ ਹੱਲ ਲਈ ਸਹਿਯੋਗ ਦੀ ਮੰਗ ਕੀਤੀ। ਸ੍ਰੀ ਸੈਲੇਸਰ ਨੇ ਇੱਥੇ ਕੈਨੇਡਾ ਦੇ ਕੌਂਸਲੇਟ ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਬਾਦਲ ਨਾਲ ਉਹਨਾਂ ਦੇ ਨਿਵਾਸ ਉੱਤੇ ਸਦਾਚਾਰਕ ਮਿਲਣੀ ਕੀਤੀ। ਉਹਨਾਂ ਨਾਲ ਕੌਂਸਲੇਟ ਪ੍ਰੋਗਰਾਮ ਮੈਨੇਜਰ ਟੇਰੀ ਵੀਨਰਸ ਵੀ ਸਨ। ਸੈਲੇਸਰ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੈਨੇਡਾ ਦੇ ਸਿਟੀਜ਼ਨਸ਼ਿਪ ਇਮੀਗਰੇਸ਼ਨ ਅਤੇ ਮਲਟੀਕਲਚਰਲਿਜ਼ਮ ਮੰਤਰੀ ਜੈਸਨ ਕੇਨੀ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਉੱਚ ਅਧਿਕਾਰੀਆਂ ਨਾਲ ਗੈਰ ਕਾਨੂੰਨੀ ਇਮੀਗਰੇਸ਼ਨ ਦੇ ਰੁਝਾਨ ਨੂੰ ਪੱਕੇ ਤੌਰ 'ਤੇ ਰੋਕਣ ਲਈ ਗੱਲਬਾਤ ਕਰਨਗੇ। ਸ੍ਰੀ ਬਾਦਲ ਨੇ ਕੌਂਸਲ ਜਨਰਲ ਨੂੰ ਰਾਜ ਸਰਕਾਰ ਨਾਲ ਸਾਂਝੇ ਤੌਰ 'ਤੇ
|
|
ਅੱਗੇ ਪੜੋ....
|
|
|
ਨਸ਼ੇ 'ਚ ਵਿਦਿਆਰਥਣ, ਬਸਤੇ 'ਚੋਂ ਮਿਲੀ ਸ਼ਰਾਬ |
|
|
|
Wednesday, 08 September 2010 |
ਜਗਰਾਉਂ/ ਬਿਊਰੋ ਨਿਊਜ਼
ਪੰਜਾਬੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਇਕ ਘਟਨਾ 'ਚ ਨੌਵੀਂ ਜਮਾਤ ਦੀ ਵਿਦਿਆਰਥਣ ਦੇ ਸਕੂਲ ਬੈਗ ਵਿਚੋਂ ਸ਼ਰਾਬ ਦੀ ਬੋਤਲ ਮਿਲੀ ਹੈ। ਵਿਦਿਆਰਥਣ ਜਗਰਾਉਂ ਦੇ ਸ਼ੇਰਪੁਰ ਕਲ੍ਹਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪੜ੍ਹਦੀ ਹੈ। ਜਦੋਂ ਵਿਦਿਆਰਥਣ ਦੇ ਬੈਗ 'ਚੋਂ ਸ਼ਰਾਬ ਮਿਲੀ, ਉਸ ਵੇਲੇ ਉਹ ਖੁਦ ਵੀ ਨਸ਼ੇ 'ਚ ਸੀ। ਅਧਿਆਪਕ ਨੇ ਤੁਰੰਤ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਅਤੇ ਪੰਚਾਇਤ ਮੈਂਬਰਾਂ ਨੂੰ ਸਕੂਲ 'ਚ ਬੁਲਾਇਆ ਗਿਆ। ਵਿਦਿਆਰਥਣ ਅਤੇ ਉਸ ਦੇ ਜਮਾਤੀ ਇਕ ਮੁੰਡੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ।
ਸਕੂਲ ਦੀ ਪ੍ਰਿੰਸੀਪਲ ਵਲੋਂ ਮਿਲੀ ਜਾਣਕਾਰੀ ਅਨੁਸਾਰ 9ਵੀਂ ਜਮਾਤ ਦੀ ਇਕ ਵਿਦਿਆਰਥਣ ਆਪਣੇ ਘਰ ਤੋਂ ਹੀ ਬੈਗ 'ਚ ਸ਼ਰਾਬ ਦੀ ਬੋਤਲ ਲੈ ਕੇ ਆਈ ਸੀ। ਉਸ ਦੇ ਨਾਲ ਇਕ ਹੋਰ ਉਸ ਦਾ ਜਮਾਤੀ ਮੁੰਡਾ ਚੌਥੇ ਪੀਰੀਅਡ 'ਚ ਕਲਾਸ 'ਚੋਂ ਗਾਇਬ ਹੋ ਗਏ। ਦੋਵੇਂ ਸਕੂਲ 'ਚ ਹੀ ਬਣੇ ਇਕ ਖਾਲੀ ਕਮਰੇ 'ਚ ਕਰੀਬ ਪੌਣਾ ਘੰਟਾ ਰਹੇ। ਦੋ ਵਿਦਿਆਰਥੀਆਂ ਦੇ
|
|
ਅੱਗੇ ਪੜੋ....
|
|
|
ਗੁਰਦੁਆਰਿਆਂ 'ਤੇ ਜਬਰੀ ਕਬਜ਼ਿਆਂ ਸਬੰਧੀ ਜਥੇਦਾਰ ਮੱਕੜ ਹੁੱਡਾ ਨੂੰ ਮਿਲੇ |
|
|
|
Wednesday, 08 September 2010 |
|
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਦੀ 'ਵਖਰੀ ਕਮੇਟੀ' ਦੇ ਆਗੂਆਂ ਵਲੋਂ ਗੁਰਦੁਆਰਿਆਂ 'ਤੇ ਜ਼ਬਰੀ ਕਬਜ਼ਾ ਕਰਨ ਦੀਆਂ ਕਥਿਤ ਧਮਕੀਆਂ ਦੇ ਮੁੱਦੇ 'ਤੇ ਮਿਲਿਆ। ਉਹਨਾਂ ਕਿਹਾ ਕਿ ਕਿਸੇ ਕੀਮਤ 'ਤੇ ਜਬਰੀ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਜਥੇਦਾਰ ਮੱਕੜ ਨੇ ਸ੍ਰੀ ਹੁੱਡਾ ਨਾਲ ਮੁਲਾਕਾਤ ਕਰਨ ਮਗਰੋਂ ਕਿਹਾ ਕਿ ਵਫਦ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਉਹਨਾਂ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ, ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਪਰ ਸਰਕਾਰ ਦੀ ਅਣਗਹਿਲੀ ਕਾਰਨ ਇਸ ਤਰ੍ਹਾਂ ਦੇ
|
|
ਅੱਗੇ ਪੜੋ....
|
|
|
ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ |
|
|
|
Monday, 06 September 2010 |
|
ਆਨੰਦਪੁਰ ਸਾਹਿਬ, ਨੰਗਲ/ਬਿਊਰੋ ਨਿਊਜ਼
ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡੈਮ ਦੇ ਚਾਰੇ ਫਲੱਡ ਗੇਟ ਦੋ-ਦੋ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਡੈਮ ਤੋਂ ਆਇਆ ਪਾਣੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਵਿਚ ਦਾਖਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਤੋਂ ਬਾਅਦ ਸਵੇਰੇ 9 ਵਜੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ।ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਕਰੀਬ 9.40 ਵਜੇ ਨੰਗਲ ਡੈਮ ਦੇ ਗੇਟ ਖੋਲ੍ਹ ਕੇ ਪਹਿਲਾਂ ਤੋਂ ਸਤਲੁਜ ਦਰਿਆ ਵਿਚ ਚੱਲ ਰਹੇ 11250 ਕਿਊਸਿਕ ਪਾਣੀ ਦੀ ਮਾਤਰਾ ਨੂੰ ਵਧਾ ਕੇ 20050 ਕਿਊਸਿਕ ਕਰ ਦਿੱਤਾ ਗਿਆ, ਜਦੋਂ ਕਿ ਨੰਗਲ ਹਾਈਡਲ ਨਹਿਰ ਅਤੇ ਆਨੰਦਪੁਰ ਸਾਹਿਬ ਹਾਈਡਲ
|
|
ਅੱਗੇ ਪੜੋ....
|
|
|
ਅਧਿਆਪਕ ਦਿਵਸ |
|
|
|
Monday, 06 September 2010 |
ਪੁਲਿਸ ਵਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ
22 ਅਧਿਆਪਕਾਂ ਨੂੰ ਮਿਲਿਆ ਰਾਜ ਪੁਰਸਕਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਕੇ ਅਧਿਆਪਨ ਕਾਰਜ ਦੇ ਸੋਹਲੇ ਗਾਉਂਦਿਆਂ 22 ਅਧਿਆਪਕਾਂ ਨੂੰ ਰਾਜ ਪੱਧਰੀ ਐਵਾਰਡ ਦਿੱਤੇ, ਉਥੇ ਦੂਜੇ ਪਾਸੇ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਨੂੰ ਮਿਲਣ ਦੇ ਇਛੁਕ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ। ਸਿੱਖਿਆ ਵਿਭਾਗ ਵਿਚ ਪੱਕੀ ਭਰਤੀ ਅਤੇ ਭਰਤੀ ਵਿਚ 70 : 30 ਦੇ ਕੋਟੇ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ 'ਤੇ ਅਧਿਆਪਕ ਦਿਵਸ ਮੌਕੇ ਮੁੜ ਸਰਕਾਰੀ ਲਾਠੀ ਦੀ ਮਾਰ ਵੱਜੀ ਜਿਸ ਵਿਚ ਕਈਆਂ ਦੀਆਂ ਦਸਤਾਰਾਂ ਲੱਥੀਆਂ ਅਤੇ ਕਈ ਸੜਕਾਂ 'ਤੇ ਘਸੀਟੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਸੂਬਾ ਪੱਧਰੀ ਅਧਿਆਪਕ ਦਿਵਸ ਸਮਾਗਮ ਮੌਕੇ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਵਿਚ ਦਰਜਨ ਤੋਂ ਵਧੇਰੇ ਨੌਜਵਾਨ ਜ਼ਖ਼ਮੀ ਹੋ ਗਏ ਅਤੇ ਡੇਢ ਦਰਜਨ ਨੌਜਵਾਨਾਂ ਨੂੰ ਪੁਲਿਸ ਨੇ
|
|
ਅੱਗੇ ਪੜੋ....
|
|
|
ਘਾਟੀ 'ਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਸੁਖਬੀਰ ਵਲੋਂ ਉਮਰ ਅਬਦੁੱਲਾ ਨਾਲ ਮੁਲਾਕਾਤ |
|
|
|
Friday, 03 September 2010 |
|
ਲੇਹ ਹੜ੍ਹ ਪ੍ਰਭਾਵਿਤਾਂ ਲਈ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਜਾਰੀ
ਚੰਡੀਗੜ੍ਹ/ ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਘਾਟੀ 'ਚ ਸਿੱਖਾਂ ਨੂੰ ਪੂਰੀ ਸੁਰੱਖਿਆ ਦੇਵੇਗੀ।
ਉਮਰ ਅਬਦੁੱਲਾ ਦੀ ਰਿਹਾਇਸ਼ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਿਚਾਲੇ ਇਕ ਘੰਟਾ ਦੇ ਕਰੀਬ ਗੱਲਬਾਤ ਹੋਈ। ਕਸ਼ਮੀਰ ਘਾਟੀ 'ਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨਾਲ ਜੰਮੂ-ਕਸ਼ਮੀਰ ਆਏ ਸਨ।
|
|
ਅੱਗੇ ਪੜੋ....
|
|
|
ਗ੍ਰਹਿ ਵਿਭਾਗ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਦਖ਼ਲ ਦੇਣ ਤੋਂ ਇਨਕਾਰ |
|
|
|
Friday, 03 September 2010 |
ਵੋਟਾਂ ਬਾਰੇ ਇਤਰਾਜ਼ਾਂ ਤੇ ਦਾਅਵਿਆਂ ਦਾ ਨਿਪਟਾਰਾ ਕਰਨਗੇ ਡਿਪਟੀ ਕਮਿਸ਼ਨਰ
ਚੰਡੀਗੜ੍ਹ/ ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵਿਚ ਕੇਂਦਰੀ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੋਟਾਂ ਬਣਾਉਣ ਬਾਰੇ ਕੋਈ ਇਤਰਾਜ਼ ਜਾਂ ਦਾਅਵਾ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਨਿਪਟਾਉਣਗੇ ਅਤੇ ਅੰਤਮ ਸੁਣਵਾਈ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਕਰਨਗੇ।
ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਅਤੇ ਕਈ ਹੋਰ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਫ਼ਾਰਮਾਂ 'ਤੇ ਕਈ ਇਤਰਾਜ਼ ਉਠਾਏ ਸਨ ਅਤੇ ਕੇਂਦਰੀ ਗ੍ਰਹਿ ਵਿਭਾਗ ਤੋਂ ਇਸ ਸਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਖਾਰਜ ਕਰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ 'ਚ ਕਿਸੇ ਪ੍ਰਕਾਰ ਦਾ ਦਖ਼ਲ ਦੇਣ
|
|
ਅੱਗੇ ਪੜੋ....
|
|
|
ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਦਾ ਹਾਂਗਕਾਂਗ 'ਚ ਕਤਲ |
|
|
|
Thursday, 02 September 2010 |
ਬਟਾਲਾ/ਬਿਊਰੋ ਨਿਊਜ਼
ਬਟਾਲਾ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਦਾ ਹਾਂਗਕਾਂਗ 'ਚ ਕਤਲ ਹੋਣ ਦੀ ਖ਼ਬਰ ਮਿਲੀ ਹੈ। ਇਸ ਅੰਮ੍ਰਿਤਧਾਰੀ ਨੌਜਵਾਨ ਦੇ ਪਹਿਲਾਂ ਕੇਸ, ਦਾੜ੍ਹੀ ਕਤਲ ਕੀਤੇ ਗਏ ਤੇ ਫ਼ਿਰ ਇਸ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਇਸ ਕਤਲ ਨੂੰ ਲੁੱਟਮਾਰ ਅਤੇ ਨਸਲੀ ਨਫ਼ਰਤ ਦੋਵਾਂ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਮ੍ਰਿਤਕ ਨੌਜਵਾਨ ਨੂੰ ਮਾਰਨ ਤੋਂ ਬਾਅਦ ਕਾਤਲ ਉਸ ਕੋਲੋਂ ਲੱਖਾਂ ਰੁਪਏ ਵੀ ਲੁੱਟ ਕੇ ਲੈ ਗਏ।
ਬਟਾਲਾ ਨੇੜੇ ਪੈਂਦੇ ਪਿੰਡ ਮਾਨ ਸੈਂਡਵਾਲ ਦਾ 26 ਸਾਲਾ ਨੌਜਵਾਨ ਜਤਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਹਾਂਗਕਾਂਗ ਰਹਿੰਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਜਤਿੰਦਰ ਸਿੰਘ ਬਚਪਨ ਤੋਂ ਹੀ ਪੱਕਾ ਅੰਮ੍ਰਿਤਧਾਰੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ ਦੀ ਕਤਲ ਕੀਤੀ ਹੋਈ ਲਾਸ਼ ਮਿਲੀ ਹੈ ਅਤੇ
|
|
ਅੱਗੇ ਪੜੋ....
|
|
|
ਗ੍ਰਹਿ ਵਿਭਾਗ ਨੇ ਉਠਾਇਆ ਐਨ.ਆਰ.ਆਈ. ਸਭਾ ਦੇ ਪ੍ਰਧਾਨ ਦੀ ਚੋਣ 'ਤੇ ਇਤਰਾਜ਼ |
|
|
|
Thursday, 02 September 2010 |
ਪੰਜਾਬ ਸਰਕਾਰ ਫ਼ਸੀ ਕਸੂਤੀ ਸਥਿਤੀ 'ਚ
ਜਲੰਧਰ/ਬਿਊਰੋ ਨਿਊਜ਼
ਐਨ.ਆਰ.ਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਹੁਣੇ ਜਿਹੇ ਹੋਈ ਚੋਣ ਵਿਵਾਦਾਂ 'ਚ ਘਿਰ ਗਈ ਹੈ, ਜਿਸ ਨਾਲ ਪੰਜਾਬ ਸਰਕਾਰ ਕਸੂਤੀ ਸਥਿਤੀ ਵਿਚ ਫਸ ਗਈ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਸਭਾ ਦੇ ਪ੍ਰਧਾਨ ਦੀ ਚੋਣ ਨੂੰ ਅਯੋਗ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਇਸ 'ਤੇ ਮੁੜ ਨਜ਼ਰਸਾਨੀ ਕਰਨ ਲਈ ਆਖਿਆ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਐਨ.ਆਰ.ਆਈ. ਸਭਾ ਦੀ ਪ੍ਰਧਾਨਗੀ ਲਈ ਚੁਣਿਆ ਗਿਆ ਕਮਲਜੀਤ ਸਿੰਘ ਹੇਅਰ ਬਰਤਾਨਵੀ ਨਾਗਰਿਕ ਹੈ, ਜੋ ਨਿਯਮਾਂ ਮੁਤਾਬਕ ਇਸ ਸਭਾ ਦਾ ਪ੍ਰਧਾਨ ਨਹੀਂ ਬਣ ਸਕਦਾ। ਪੰਜਾਬ ਸਰਕਾਰ ਵਲੋਂ ਸਭਾ ਦੇ ਸੰਵਿਧਾਨ ਵਿਚ ਇਸ ਨੂੰ
|
|
ਅੱਗੇ ਪੜੋ....
|
|
|
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਮਿਲ ਰਿਹਾ ਇਨਸਾਫ਼ : ਕਲਕੱਤਾ |
|
|
|
Wednesday, 01 September 2010 |
ਨਿਊਯਾਰਕ 'ਚ ਜਥੇਦਾਰ ਦੇ ਵਿਰੋਧ ਲਈ ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ਹੀ ਜ਼ਿੰਮੇਵਾਰ
ਅੰਮ੍ਰਿਤਸਰ/ ਬਿਊਰੋ ਨਿਊਜ਼
''ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿਊਯਾਰਕ 'ਚ ਹੋਏ ਵਿਰੋਧ ਲਈ ਸਿੰਘ ਸਾਹਿਬਾਨ ਦੀ ਸਿਆਸਤ ਤੋਂ ਪ੍ਰਭਾਵਿਤ ਕਾਰਗੁਜ਼ਾਰੀ ਹੀ ਜ਼ਿੰਮੇਵਾਰ ਹੈ।'' ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ।
ਸ੍ਰੀ ਕਲਕੱਤਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਕੋਈ ਵੀ ਨਿਰਪੱਖ ਫ਼ੈਸਲਾ ਲੈਣ 'ਚ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਸਿਆਸੀ ਧਿਰ ਵਲੋਂ ਆਪਣੇ ਹਿੱਤਾਂ ਲਈ ਵਰਤਣ ਨਾਲ ਸਥਿਤੀ ਬਹੁਤ ਦੁਖਦਾਈ ਬਣ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 21 of 575 |